ਰੇਵੜੀ ‘ਤੇ ਚਰਚਾ’ ‘AAP’ ਦਾ ਨਵਾਂ ਨਾਅਰਾ, ਕੇਜਰੀਵਾਲ ਬੋਲੇ- ਭਾਜਪਾ ਆਈ ਤਾਂ ਬਿਜਲੀ-ਪਾਣੀ ਦੇ ਬਿੱਲ ਭਰਨੇ ਪੈਣਗੇ

Updated On: 

22 Nov 2024 13:35 PM

Arvind Kejriwal: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਅੱਜ ਤੋਂ ਪੂਰੀ ਦਿੱਲੀ ਵਿੱਚ ਜਨਤਾ ਨਾਲ ਰੇਵੜੀ ਤੇ ਚਰਚਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜੇਕਰ ਦਿੱਲੀ ਵਿੱਚ ਭਾਜਪਾ ਆਉਂਦੀ ਹੈ ਤਾਂ ਬਿਜਲੀ ਅਤੇ ਪਾਣੀ ਦੇ ਬਿੱਲ ਭਰਨੇ ਪੈਣਗੇ, ਇਸ ਲਈ ਕਮਲ ਦਾ ਬਟਨ ਦਬਾਉਣ ਤੋਂ ਪਹਿਲਾਂ ਸੋਚ ਲੈਣਾ।

ਰੇਵੜੀ ਤੇ ਚਰਚਾ AAP ਦਾ ਨਵਾਂ ਨਾਅਰਾ, ਕੇਜਰੀਵਾਲ ਬੋਲੇ- ਭਾਜਪਾ ਆਈ ਤਾਂ ਬਿਜਲੀ-ਪਾਣੀ ਦੇ ਬਿੱਲ ਭਰਨੇ ਪੈਣਗੇ

ਅਰਵਿੰਦ ਕੇਜਰੀਵਾਲ

Follow Us On

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ‘ਰੇਵੜੀ ਪਰ ਚਰਚਾ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਕੇਜਰੀਵਾਲ ਨੇ ਛੇ ਰੇਵੜੀਆਂ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ‘ਤੇ ਵੀ ਵੱਡਾ ਹਮਲਾ ਕੀਤਾ। ਕੇਜਰੀਵਾਲ ਨੇ ਕਿਹਾ ਕਿ ਜੇਕਰ ਦਿੱਲੀ ਵਿੱਚ ਭਾਜਪਾ ਆਉਂਦੀ ਹੈ ਤਾਂ ਬਿਜਲੀ ਅਤੇ ਪਾਣੀ ਦੇ ਬਿੱਲ ਭਰਨੇ ਪੈਣਗੇ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸ਼ਾਸਤ 20 ਰਾਜਾਂ ਵਿੱਚ 24 ਘੰਟੇ ਬਿਜਲੀ ਨਹੀਂ ਰਹਿੰਦੀ।

ਕੇਜਰੀਵਾਲ ਨੇ ਕਿਹਾ ਕਿ ਹੁਣ ਦਿੱਲੀ ਵਿੱਚ ਪਾਵਰ ਕੱਟ ਨਹੀਂ ਲੱਗਦਾ ਹੈ। ਇਨ੍ਹਾਂ 20 ਰਾਜਾਂ ਵਿੱਚੋਂ ਇੱਕ ਵੀ ਰਾਜ ਅਜਿਹਾ ਨਹੀਂ ਜਿੱਥੇ 24 ਘੰਟੇ ਬਿਜਲੀ ਹੋਵੇ। ਗੁਜਰਾਤ ਵਿੱਚ 30 ਸਾਲ ਦੀ ਸਰਕਾਰ ਹੈ। ਉੱਥੇ 30 ਸਾਲਾਂ ਵਿੱਚ ਵੀ 24 ਘੰਟੇ ਬਿਜਲੀ ਨਹੀਂ ਹੈ। ਸਾਨੂੰ 24 ਘੰਟੇ ਬਿਜਲੀ ਦੇਣੀ ਆਉਂਦੀ ਹੈ। ਉਹ ਨਹੀਂ ਜਾਣਦੇ। ਜੇਕਰ ਦਿੱਲੀ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਵੇਗੀ ਅਤੇ ਭਾਜਪਾ ਨੂੰ ਵੋਟ ਪਾਵੇਗੀ ਤਾਂ ਦਿੱਲੀ ਅੰਦਰ ਵੀ 8-10 ਘੰਟੇ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਜਾਣਗੇ।

‘ਕਮਲ ਦਾ ਬਟਨ ਦਬਾਉਣ ਤੋਂ ਪਹਿਲਾਂ ਸੋਚੋ..’

ਉਨ੍ਹਾਂ ਅੱਗੇ ਕਿਹਾ ਕਿ ਕਮਲ ਦਾ ਬਟਨ ਦਬਾਉਣ ਤੋਂ ਪਹਿਲਾਂ ਇਹ ਸੋਚ ਲਓ ਕਿ ਕੀ ਤੁਸੀਂ ਲੰਬੇ-ਲੰਬੇ ਪਾਵਰ ਕੱਟਾਂ ਲਈ ਬਟਨ ਦਬਾ ਰਹੇ ਹੋ, ਨਹੀਂ ਤਾਂ ਝਾੜੂ ਵਾਲਾ ਬਟਨ ਦਬਾ ਦੇਣਾ। ਕੇਜਰੀਵਾਲ ਨੇ ਕਿਹਾ ਕਿ ਰਾਜਸਥਾਨ ‘ਚ ਕਿੰਨੇ ਘੰਟੇ ਦੇ ਪਾਵਰ ਕੱਟ ਲੱਗਦੇ ਹਨ? ਪੂਰੇ ਦੇਸ਼ ਵਿੱਚ ਦਿੱਲੀ ਅਤੇ ਪੰਜਾਬ ਹੀ ਦੋ ਅਜਿਹੇ ਸੂਬੇ ਹਨ ਜਿੱਥੇ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ ਅਤੇ ਜਿੱਥੇ ਬਿਜਲੀ ਮੁਫ਼ਤ ਹੈ। ਸਰਕਾਰ ਬਣੀ ਨੂੰ ਮਹਿਜ਼ 10 ਸਾਲ ਹੀ ਹੋਏ ਹਨ ਅਤੇ ਅਸੀਂ ਦਿੱਲੀ ਵਿੱਚ ਬਿਜਲੀ 24 ਘੰਟੇ ਮੁਫ਼ਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਫੋਨ ਕਰਕੇ ਦੇਖ ਲਵੋ ਕਿ ਕਿੰਨੇ ਹਜ਼ਾਰ ਰੁਪਏ ਮਹੀਨਾ ਦਾ ਬਿੱਲ ਆਉਂਦਾ ਹੈ।

ਭਾਜਪਾ ਆ ਗਈ ਤਾਂ ਭਰਨੇ ਪੈਣਗੇ ਬਿਜਲੀ ਅਤੇ ਪਾਣੀ ਦੇ ਬਿੱਲ

ਕੇਜਰੀਵਾਲ ਨੇ ਕਿਹਾ ਕਿ ਜੇਕਰ ਤੁਸੀਂ ਦਿੱਲੀ ‘ਚ ਭਾਜਪਾ ਨੂੰ ਵੋਟ ਦਿੰਦੇ ਹੋ ਤਾਂ ਤੁਹਾਨੂੰ ਹਰ ਮਹੀਨੇ ਕਈ ਹਜ਼ਾਰ ਰੁਪਏ ਦਾ ਬਿੱਲ ਆਉਣਾ ਸ਼ੁਰੂ ਹੋ ਜਾਵੇਗਾ, ਇਸ ਲਈ ਜੇਕਰ ਤੁਹਾਨੂੰ ਮੁਫਤ ਬਿਜਲੀ, ਸਸਤੀ ਬਿਜਲੀ, 24 ਘੰਟੇ ਬਿਜਲੀ ਚਾਹੀਦੀ ਹੈ ਤਾਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਦੇ ਸਕਦੀ ਹੈ। ਰੇਵਾੜੀ ਤੇ ਚਰਚਾ’ ਪ੍ਰੋਗਰਾਮ ਦੌਰਾਨ ਕੇਜਰੀਵਾਲ ਨੇ ਦਿੱਲੀ ‘ਚ ਫਰੀ ਬਿਜਲੀ, ਨੋ ਪਾਵਰ ਕੱਟ ਦੀ ਗੱਲ ਕੀਤੀ। ਨਾਲ ਹੀ ਕਿਹਾ ਕਿ ਦਿੱਲੀ ਵਿੱਚ 20 ਹਜ਼ਾਰ ਲੀਟਰ ਪਾਣੀ ਮੁਫ਼ਤ ਦੇਵਾਂਗੇ। ਇਸ ਦੌਰਾਨ ਕੇਜਰੀਵਾਲ ਨੇ ਛੇ ਰੇਵੜੀਆਂ ਦਾ ਜ਼ਿਕਰ ਕੀਤਾ।

ਕੇਜਰੀਵਾਲ ਦੀਆਂ ਛੇ ਰੇਵੜੀਆਂ

ਪਹਿਲੀ ਰੇਵੜੀ- ਮੁਫਤ ਬਿਜਲੀ, ਬਿਜਲੀ ਕੱਟ ਨਹੀਂ
ਦੂਜੀ ਰੇਵੜੀ – 20 ਹਜ਼ਾਰ ਲੀਟਰ ਪਾਣੀ ਮੁਫ਼ਤ
ਤੀਜੀ ਰੇਵੜੀ- ਮੁਫ਼ਤ ਅਤੇ ਉੱਤਮ ਸਿੱਖਿਆ
ਚੌਥੀ ਰੇਵੜੀ- ਸ਼ਾਨਦਾਰ ਮੁਹੱਲਾ ਕਲੀਨਿਕ
ਪੰਜਵੀਂ ਰੇਵੜੀ- ਔਰਤਾਂ ਲਈ ਮੁਫਤ ਬੱਸ ਯਾਤਰਾ,
ਛੱਤੀ ਰੇਵੜੀ- ਬਜ਼ੁਰਗਾਂ ਲਈ ਮੁਫਤ ਤੀਰਥ ਯਾਤਰਾ

Exit mobile version