Amritpal Singh : ਸੰਸਦ ਮੈਂਬਰ ਅੰਮ੍ਰਿਤਪਾਲ ਦੀ ਮੈਂਬਰਸ਼ਿਪ ‘ਤੇ ਫੈਸਲਾ ਜਲਦ, ਸੰਸਦੀ ਪੈਨਲ ਵੱਲੋਂ 54 ਦਿਨ ਦੀ ਛੁੱਟੀ ਦੀ ਸਿਫ਼ਾਰਿਸ਼
Amritpal Singh : ਸੰਸਦ ਦੀ ਵਿਸ਼ੇਸ਼ ਪੈਨਲ ਕਮੇਟੀ ਨੇ ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਨੂੰ 54 ਦਿਨਾਂ ਦੀ ਛੁੱਟੀ ਦੀ ਪ੍ਰਵਾਨਗੀ ਦੇਣ ਦੀ ਸਿਫਾਰਸ਼ ਕੀਤੀ ਹੈ। ਲੋਕ ਸਭਾ ਸਪੀਕਰ ਨੂੰ ਦੋ ਅਰਜ਼ਿਆਂ ਸੌਂਪੀਆਂ ਸਨ ਜਿਸ ਵਿੱਚ ਉਹਨਾਂ ਦੀ ਨਜ਼ਰਬੰਦੀ ਕਾਰਨ ਸੰਸਦ ਤੋਂ ਗੈਰਹਾਜ਼ਰੀ ਦੀ ਇਜਾਜ਼ਤ ਮੰਗੀ ਗਈ ਸੀ।

ਅੰਮ੍ਰਿਤਪਾਲ ਸਿੰਘ.
Amritpal Singh : ਸੰਸਦ ਦੀ ਵਿਸ਼ੇਸ਼ ਪੈਨਲ ਕਮੇਟੀ ਨੇ ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਨੂੰ 54 ਦਿਨਾਂ ਦੀ ਛੁੱਟੀ ਦੀ ਪ੍ਰਵਾਨਗੀ ਦੇਣ ਦੀ ਸਿਫਾਰਸ਼ ਕੀਤੀ ਹੈ। ਅੰਮ੍ਰਿਤਪਾਲ ਸਿੰਘ ਅਪ੍ਰੈਲ 2023 ਤੋਂ ਰਾਸ਼ਟਰੀ ਸੁਰੱਖਿਆ ਐਕਟ (NSA) ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਉਸਨੇ ਲੋਕ ਸਭਾ ਸਪੀਕਰ ਨੂੰ ਦੋ ਬੇਨਤੀਆਂ ਸੌਂਪੀਆਂ ਸਨ ਜਿਸ ਵਿੱਚ ਉਸਦੀ ਨਜ਼ਰਬੰਦੀ ਕਾਰਨ ਸੰਸਦ ਤੋਂ ਗੈਰਹਾਜ਼ਰੀ ਦੀ ਇਜਾਜ਼ਤ ਮੰਗੀ ਗਈ ਸੀ।
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਆਪਣੀ ਅਰਜ਼ੀ ਦੇ ਵਿੱਚ 24 ਜੂਨ ਤੋਂ 2 ਜੁਲਾਈ (9 ਦਿਨ), 22 ਜੁਲਾਈ ਤੋਂ 9 ਅਗਸਤ (19 ਦਿਨ) ਅਤੇ 25 ਨਵੰਬਰ ਤੋਂ 20 ਦਸੰਬਰ (26 ਦਿਨ) ਤੱਕ ਛੁੱਟੀ ਦੀ ਮੰਗ ਕੀਤੀ ਸੀ।