ਪੰਜਾਬ ‘ਚ ਅੱਤਵਾਦ ਫੈਲਾ ਰਹੇ ਕੈਨੇਡਾ ਅਤੇ ਯੂਰੋਪ ‘ਚ ਬੈਠੇ ਗੈਂਗਸਟਰ, 26 ਚੋਂ 10 ਡਿਪੋਰਟ

Updated On: 

22 Sep 2023 11:29 AM

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਵੱਲੋਂ ਜਿਨ੍ਹਾਂ ਅੱਤਵਾਦੀਆਂ ਅਤੇ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਉਨ੍ਹਾਂ 'ਚੋਂ ਜ਼ਿਆਦਾਤਰ ਦੇ ਵਿਦੇਸ਼ਾਂ 'ਚ ਛੁਪਣਗਾਹ ਹਨ। ਕੇਂਦਰੀ ਜਾਂਚ ਏਜੰਸੀਆਂ ਦੇਸ਼ ਦਾ ਮਾਹੌਲ ਖਰਾਬ ਕਰਨ ਵਾਲੇ ਵਿਦੇਸ਼ਾਂ 'ਚ ਬੈਠੇ ਅੱਤਵਾਦੀਆਂ ਅਤੇ ਗੈਂਗਸਟਰਾਂ ਦੀ ਹਵਾਲਗੀ ਲਈ ਯਤਨ ਕਰ ਰਹੀਆਂ ਹਨ। ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਐਨਆਈਏ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ।

ਪੰਜਾਬ ਚ ਅੱਤਵਾਦ ਫੈਲਾ ਰਹੇ ਕੈਨੇਡਾ ਅਤੇ ਯੂਰੋਪ ਚ ਬੈਠੇ ਗੈਂਗਸਟਰ, 26 ਚੋਂ 10 ਡਿਪੋਰਟ
Follow Us On

ਜਲੰਧਰ। ਭਾਰਤ ਸਰਕਾਰ ਗੈਂਗਸਟਰਾਂ ਦੇ ਖਿਲਾਫ ਸਖਤ ਐਕਸ਼ਨ ਲੈ ਰਿਹਾ ਹੈ ਤਾਂ ਜੋ ਦੇਸ਼ ਦਾ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਔਕਾਤ ਦੱਸੀ ਜਾ ਸਕੇ। ਹਾਲਾਂਕਿ ਅੱਤਵਾਦੀ ਨਿੱਝਰ ਦੀ ਮੌਤ ਨੂੰ ਲੈ ਕੇ ਭਾਰਤ (India) ਅਤੇ ਕੈਨੇਡਾ ਦੇ ਸਬੰਧਾਂ ਵਿੱਚ ਖਟਾਸ ਵੀ ਆ ਗਈ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਜਿਨ੍ਹਾਂ ਅੱਤਵਾਦੀਆਂ ਅਤੇ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਉਨ੍ਹਾਂ ‘ਚੋਂ ਜ਼ਿਆਦਾਤਰ ਦੇ ਵਿਦੇਸ਼ਾਂ ‘ਚ ਛੁਪਣਗਾਹ ਹਨ। ਕੈਨੇਡਾ, ਅਮਰੀਕਾ ਅਤੇ ਯੂਰਪ ਵਿੱਚ ਰਹਿ ਕੇ ਪੰਜਾਬ ਵਿੱਚ ਦਹਿਸ਼ਤ ਫੈਲਾ ਰਹੇ ਹਨ। ਇਸ ਵੇਲੇ 26 ਦੇ ਕਰੀਬ ਗੈਂਗਸਟਰ ਵਿਦੇਸ਼ਾਂ ਵਿੱਚ ਬੈਠੇ ਹਨ, ਜਦੋਂ ਕਿ 10 ਤੋਂ ਵੱਧ ਡਿਪੋਰਟ ਹੋ ਚੁੱਕੇ ਹਨ।

ਕੇਂਦਰੀ ਜਾਂਚ ਏਜੰਸੀਆਂ (Central investigative agencies) ਦੇਸ਼ ਦਾ ਮਾਹੌਲ ਖਰਾਬ ਕਰਨ ਵਾਲੇ ਵਿਦੇਸ਼ਾਂ ‘ਚ ਬੈਠੇ ਅੱਤਵਾਦੀਆਂ ਅਤੇ ਗੈਂਗਸਟਰਾਂ ਦੀ ਹਵਾਲਗੀ ਲਈ ਯਤਨ ਕਰ ਰਹੀਆਂ ਹਨ। ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਐਨਆਈਏ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਹੀ 10 ਦੇ ਕਰੀਬ ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਡਿਪੋਰਟ ਕੀਤਾ ਗਿਆ ਹੈ। ਇਨ੍ਹਾਂ ‘ਚੋਂ ਸਭ ਤੋਂ ਵੱਡਾ ਨਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਸਚਿਨ ਬਿਸ਼ਨੋਈ ਦਾ ਹੈ, ਜਿਸਨੂੰ ਅਜਰ ਬਜਾਨ ਤੋਂ ਡਿਪੋਟ ਕੀਤਾ ਗਿਆ ਹੈ।

ਕੁੱਝ ਗੈਂਗਸਟਰਾਂ ਨੂੰ ਕਾਬੂ ਕਰਨ ਦੇ ਯਤਨ ਜਾਰੀ

ਬਰਤਾਨੀਆ, ਜਰਮਨੀ, ਦੁਬਈ, ਕੈਨੇਡਾ, ਪਾਕਿਸਤਾਨ, ਅਫਗਾਨਿਸਤਾਨ, ਮਾਲਦੀਵ ਅਤੇ ਮਲੇਸ਼ੀਆ ਵਿੱਚ ਲੁਕੇ ਗੈਂਗਸਟਰਾਂ ਨੂੰ ਫੜਨ ਦੇ ਯਤਨ ਕੀਤੇ ਜਾ ਰਹੇ ਹਨ। ਸਚਿਨ ਬਿਸ਼ਨੋਈ ਤੋਂ ਇਲਾਵਾ ਐਨਆਈਏ ਨੇ ਤਰਨਤਾਰਨ ਬੰਬ ਧਮਾਕਿਆਂ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਉਰਫ਼ ਬਿੱਕਰ ਪੰਜਵਰ ਉਰਫ਼ ਬਿੱਕਰ ਬਾਬਾ ਨੂੰ ਦਸੰਬਰ 2022 ਵਿੱਚ ਆਸਟਰੀਆ ਤੋਂ ਡਿਪੋਰਟ ਕੀਤਾ ਸੀ। ਇਹ ਕਿਸੇ ਪੱਛਮੀ ਦੇਸ਼ ਤੋਂ ਆਪਣੀ ਕਿਸਮ ਦਾ ਪਹਿਲਾ ਹਵਾਲਗੀ ਮਾਮਲਾ ਸੀ। ਲੁਧਿਆਣਾ ਕੋਰਟ ਕੰਪਲੈਕਸ ਬੰਬ ਬਲਾਸਟ ਕੇਸ ਵਿੱਚ ਬੱਬਰ ਖਾਲਸਾ ਦੇ ਕੁਲਵਿੰਦਰਜੀਤ ਸਿੰਘ ਉਰਫ ਖਾਨਪੁਰੀਆ, ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ, ਪਰਮਿੰਦਰ ਪਾਲ ਸਿੰਘ ਉਰਫ ਬੱਬੀ ਅਤੇ ਅਬੂਬਕਰ ਹਾਜੀ ਨੂੰ ਡਿਪੋਰਟ ਕੀਤਾ ਗਿਆ ਹੈ।