Amarnath Yatra: ਅਮਰਨਾਥ ਯਾਤਰੀਆਂ ਨੂੰ ਜਾਅਲੀ ਰਜਿਸਟ੍ਰੇਸ਼ਨ ਸਲਿੱਪਾਂ ਵੇਚਣ ਵਾਲੇ 3 ਸ਼ਖਸ ਦਿੱਲੀ ਤੋਂ ਗ੍ਰਿਫਤਾਰ, ਹੁਣ ਤੱਕ ਵੇਚ ਚੁੱਕੇ ਹਨ 400 ਤੋਂ ਵੱਧ ਪਰਮਿਟ

Updated On: 

02 Jul 2023 08:38 AM

Amarnath Yatra Fake Registration Slips: ਪੁਲਿਸ ਨੇ ਜੰਮੂ, ਸਾਂਭਾ ਅਤੇ ਕਠੂਆ ਜ਼ਿਲ੍ਹਿਆਂ ਵਿੱਚ ਯਾਤਰੀਆਂ ਤੋਂ 400 ਤੋਂ ਵੱਧ ਫਰਜ਼ੀ ਰਜਿਸਟ੍ਰੇਸ਼ਨ ਪਰਮਿਟ ਜ਼ਬਤ ਕੀਤੇ ਸਨ। ਇਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।

Amarnath Yatra: ਅਮਰਨਾਥ ਯਾਤਰੀਆਂ ਨੂੰ ਜਾਅਲੀ ਰਜਿਸਟ੍ਰੇਸ਼ਨ ਸਲਿੱਪਾਂ ਵੇਚਣ ਵਾਲੇ 3 ਸ਼ਖਸ ਦਿੱਲੀ ਤੋਂ ਗ੍ਰਿਫਤਾਰ, ਹੁਣ ਤੱਕ ਵੇਚ ਚੁੱਕੇ ਹਨ 400 ਤੋਂ ਵੱਧ ਪਰਮਿਟ

ਅਮਰਨਾਥ ਯਾਤਰਾ 'ਚ ਔਖੀ ਚੜ੍ਹਾਈ ਹੁੰਦੀ ਹੈ। ਇਸ ਲਈ ਆਪਣੇ ਨਾਲ ਸਿਰਫ਼ ਆਰਾਮਦਾਇਕ ਕੱਪੜੇ ਹੀ ਰੱਖੋ। ਸਾੜ੍ਹੀ ਵਿੱਚ ਪੈਦਲ ਸਫ਼ਰ ਕਰਨਾ ਮੁਸ਼ਕਲ ਹੈ, ਇਸ ਲਈ ਔਰਤਾਂ ਨੂੰ ਸਲਵਾਰ ਕਮੀਜ਼ ਜਾਂ ਪੈਂਟ ਸ਼ਰਟ ਜਾਂ ਟ੍ਰੈਕ ਸੂਟ ਪਹਿਨ ਕੇ ਸਫ਼ਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।

Follow Us On

1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ (Amarnath Yatra) ਦੇ ਸ਼ਰਧਾਲੂਆਂ ਨਾਲ ਧੋਖਾਧੜੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਤਿੰਨੋਂ ਦੋਸ਼ੀ ਜੰਮੂ-ਕਸ਼ਮੀਰ ਵਿੱਚ ਯਾਤਰਾ ਲਈ ਜਾਅਲੀ ਰਜਿਸਟ੍ਰੇਸ਼ਨ ਸਲਿੱਪਾਂ ਬਣਾਉਣ ਅਤੇ ਵੇਚਣ ਵਿੱਚ ਸ਼ਾਮਲ ਸਨ।

ਇਨ੍ਹਾਂ ਵਿੱਚੋਂ ਮੁੱਖ ਮੁਲਜ਼ਮ ਦਿੱਲੀ ਦਾ ਰਹਿਣ ਵਾਲਾ ਹੈ, ਜੋ ਜਾਅਲੀ ਪਰਮਿਟ ਬਣਾਉਂਦਾ ਸੀ। ਉਸ ਦੇ ਦੋ ਸਾਥੀ ਬੱਸ ਸੇਵਾ ਦਾ ਪ੍ਰਬੰਧ ਕਰਦੇ ਸਨ ਅਤੇ ਸ਼ਰਧਾਲੂਆਂ ਲਈ ਮੈਡੀਕਲ ਸਰਟੀਫਿਕੇਟ ਤਿਆਰ ਕਰਦੇ ਸਨ। ਇਨ੍ਹਾਂ ਲੋਕਾਂ ਨੇ ਵੱਡੀ ਗਿਣਤੀ ਵਿਚ ਅਮਰਨਾਥ ਯਾਤਰੀਆਂ ਨਾਲ ਧੋਖਾਧੜੀ ਕੀਤੀ ਸੀ।

400 ਤੋਂ ਜ਼ਿਆਦਾ ਫਰਜ਼ੀ ਪਰਮਿਟ ਜ਼ਬਤ

ਪੁਲਿਸ ਨੇ ਜੰਮੂ, ਸਾਂਭਾ ਅਤੇ ਕਠੂਆ ਜ਼ਿਲ੍ਹਿਆਂ ਵਿੱਚ ਯਾਤਰੀਆਂ ਤੋਂ 400 ਤੋਂ ਵੱਧ ਫਰਜ਼ੀ ਰਜਿਸਟ੍ਰੇਸ਼ਨ ਪਰਮਿਟ ਜ਼ਬਤ ਕਰਕੇ ਅਣਪਛਾਤੇ ਲੋਕਾਂ ਖਿਲਾਫ ਐਫਆਈਆਰ ਰਜਿਸਟਰ ਕੀਤੀ ਸੀ। ਜਿਸ ਤੋਂ ਬਾਅਦ ਜਾਂਚ ਅੱਗੇ ਵਧੀ ਤਾਂ ਇਹ ਸਾਰਾ ਖੁਲਾਸਾ ਹੋਇਆ।

ਜੰਮੂ ਦੇ ਸੀਨੀਅਰ ਪੁਲਿਸ ਸੁਪਰਡੈਂਟ ਚੰਦਨ ਕੋਹਲੀ ਨੇ ਦੱਸਿਆ ਕਿ ਸਾਡੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦਿੱਲੀ ਦਾ ਇੱਕ ਵਿਅਕਤੀ ਇਸ ਰੈਕੇਟ ਨੂੰ ਚਲਾ ਰਿਹਾ ਹੈ। ਜੰਮੂ-ਕਸ਼ਮੀਰ ਪੁਲਿਸ ਦੀ ਇੱਕ ਟੀਮ ਨੇ ਦਿੱਲੀ ਵਿੱਚ ਛਾਪਾ ਮਾਰਿਆ ਅਤੇ ਹਰਿੰਦਰ ਵਰਮਾ ਨਾਮ ਦੇ ਦੋਸ਼ੀ ਨੂੰ ਪੱਛਮੀ ਰੋਹਤਾਸ ਨਗਰ, ਸ਼ਾਹਦਰਾ ਤੋਂ ਗ੍ਰਿਫਤਾਰ ਕੀਤਾ। ਬਾਅਦ ਵਿਚ ਉਸ ਦੇ ਦੋ ਸਾਥੀ ਦਲੀਪ ਪ੍ਰਜਾਪਤੀ ਅਤੇ ਵਿਨੋਦ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।

ਮੁਲਜ਼ਮਾਂ ਦਾ ਕੰਪਿਊਟਰ-ਪ੍ਰਿੰਟਰ ਜ਼ਬਤ

ਐਸਐਸਪੀ ਚੰਦਨ ਕੋਹਲੀ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਇੱਕ ਕੰਪਿਊਟਰ ਅਤੇ ਪ੍ਰਿੰਟਰ ਜ਼ਬਤ ਕੀਤਾ ਗਿਆ ਹੈ। ਇਨ੍ਹਾਂ ਦੀ ਮਦਦ ਨਾਲ ਜਾਅਲੀ ਰਜਿਸਟਰੀਆਂ ਬਣਾ ਕੇ ਛਾਪੀਆਂ ਜਾਂਦੀਆਂ ਸਨ। ਐਸਐਸਪੀ ਨੇ ਅਮਰਨਾਥ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਹੀ ਰਜਿਸਟਰੇਸ਼ਨ ਕਰਵਾਉਣ ਅਤੇ ਅਜਿਹੇ ਅਪਰਾਧੀਆਂ ਦੇ ਸ਼ਿਕਾਰ ਹੋਣ ਤੋਂ ਬਚਣ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ

Exit mobile version