ਮੁੰਬਈ ਹਵਾਈ ਅੱਡੇ ‘ਤੇ ਟਲਿਆ ਵੱਡਾ ਹਾਦਸਾ , ਰਨਵੇਅ ‘ਤੇ ਫਿਸਲੀ ਏਅਰ ਇੰਡੀਆ ਦੀ ਫਲਾਈਟ
Air India Plane Slipped at Mumbai Airport: ਮੁੰਬਈ ਹਵਾਈ ਅੱਡੇ 'ਤੇ ਇੱਕ ਵੱਡਾ ਜਹਾਜ਼ ਹਾਦਸਾ ਟਲ ਗਿਆ। ਏਅਰ ਇੰਡੀਆ ਦੀ ਉਡਾਣ ਲੈਂਡਿੰਗ ਦੌਰਾਨ ਰਨਵੇਅ 'ਤੇ ਫਿਸਲ ਗਈ। ਇਹ ਉਡਾਣ ਕੋਚੀ ਤੋਂ ਮੁੰਬਈ ਆ ਰਹੀ ਸੀ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਜਹਾਜ਼ ਨੂੰ ਜਾਂਚ ਲਈ ਰੋਕ ਦਿੱਤਾ ਗਿਆ ਹੈ। ਨਾਲ ਹੀ ਸਾਰੇ ਯਾਤਰੀਆਂ ਅਤੇ ਚਾਲਕ ਦਲ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਰਨਵੇਅ 'ਤੇ ਫਿਸਲੀ AI ਦੀ ਫਲਾਈਟ
ਮੁੰਬਈ ਹਵਾਈ ਅੱਡੇ ‘ਤੇ ਇੱਕ ਵੱਡਾ ਜਹਾਜ਼ ਹਾਦਸਾ ਟਲ ਗਿਆ। ਏਅਰ ਇੰਡੀਆ ਦੀ ਉਡਾਣ ਲੈਂਡਿੰਗ ਦੌਰਾਨ ਰਨਵੇਅ ‘ਤੇ ਫਿਸਲ ਗਈ। ਇਹ ਉਡਾਣ ਕੋਚੀ ਤੋਂ ਮੁੰਬਈ ਆ ਰਹੀ ਸੀ। CSMIA ਦੇ ਬੁਲਾਰੇ ਅਨੁਸਾਰ, 21 ਜੁਲਾਈ 2025 ਨੂੰ ਸਵੇਰੇ 9.27 ਵਜੇ, ਕੋਚੀ ਤੋਂ ਆ ਰਹੀ ਇੱਕ ਉਡਾਣ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (CSMIA ) ਮੁੰਬਈ ਦੇ ਰਨਵੇਅ ਤੋਂ ਬਾਹਰ ਨਿਕਲ ਗਈ। ਰਨਵੇਅ ਤੋਂ ਬਾਹਰ ਨਿਕਲਣ ਦੀ ਸਥਿਤੀ ਤੋਂ ਤੁਰੰਤ ਬਾਅਦ, CSMIA ਦੀਆਂ ਐਮਰਜੈਂਸੀ ਰਿਸਪੌਂਸ ਟੀਮਾਂ ਨੂੰ ਐਕਟਿਵ ਕਰ ਦਿੱਤਾ ਗਿਆ। ਸਾਰੇ ਯਾਤਰੀ ਅਤੇ ਚਾਲਕ ਦਲ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਏਅਰ ਇੰਡੀਆ ਦੇ ਬੁਲਾਰੇ ਦੇ ਅਨੁਸਾਰ, 21 ਜੁਲਾਈ 2025 ਨੂੰ, ਕੋਚੀ ਤੋਂ ਮੁੰਬਈ ਜਾ ਰਹੀ ਫਲਾਈਟ ਨੰਬਰ AI2744 ਲੈਂਡ ਕਰ ਰਹੀ ਸੀ। ਲੈਂਡਿੰਗ ਦੇ ਸਮੇਂ ਭਾਰੀ ਬਾਰਿਸ਼ ਹੋ ਰਹੀ ਸੀ। ਇਸ ਕਾਰਨ, ਜਹਾਜ਼ ਨੂੰ ਲੈਂਡਿੰਗ ਤੋਂ ਤੁਰੰਤ ਬਾਅਦ ਰਨਵੇਅ ‘ਤੇ ਹੀ ਚੱਕਰ ਲਗਾਉਣਾ ਪਿਆ। ਹਾਲਾਂਕਿ, ਜਹਾਜ਼ ਨੂੰ ਸੁਰੱਖਿਅਤ ਗੇਟ ਤੱਕ ਲਿਜਾਇਆ ਗਿਆ, ਜਿਸ ਤੋਂ ਬਾਅਦ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਉਤਰ ਗਏ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਜਹਾਜ਼ ਨੂੰ ਜਾਂਚ ਲਈ ਰੋਕ ਦਿੱਤਾ ਗਿਆ ਹੈ। ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ।
ਇਹ ਵੀ ਪੜ੍ਹੋ
ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਗਈ ਸੀ 271 ਲੋਕਾਂ ਦੀ ਜਾਨ
ਦੱਸ ਦੇਈਏ ਕਿ ਬੀਤੀ 12 ਜੂਨ ਨੂੰ ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰਣ ਦੇ ਤੁਰੰਤ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਹ ਜਹਾਜ਼ ਨੇੜਲੇ ਮੈਡੀਕਲ ਕਾਲਜ ਤੇ ਜਾ ਕੇ ਡਿੱਗਿਆ ਸੀ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਸੀ। ਸਿਰਫ ਇੱਕ ਸ਼ਖਸ ਹੀ ਚਮਤਕਾਰੀ ਢੰਗ ਨਾਲ ਬੱਚ ਗਿਆ ਸੀ। ਨਾਲ ਹੀ ਜਿਸ ਕਾਲਜ ਤੇ ਇਹ ਜਹਾਜ਼ ਡਿੱਗਿਆ ਉਥੋਂ ਦੇ ਤਕਰੀਬਨ 20 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਨਾਲ ਹੀ ਕਈ ਜਖ਼ਮੀ ਵੀ ਹੋਏ ਸਨ। ਇਸ ਜਹਾਜ਼ ਹਾਦਸੇ ਦੀ ਪੂਰੀ ਰਿਪੋਰਟ ਆਉਣੀ ਹਾਲੇ ਤੱਕ ਬਾਕੀ ਹੈ। ਹਰ ਕੋਈ ਬੜੀ ਹੀ ਉਤਸੁਕਤਾ ਨਾਲ ਇਸਦੀ ਫਾਈਨਲ ਰਿਪੋਰਟ ਦੀ ਉਡੀਕ ਕਰ ਰਿਹਾ ਹੈ।
