ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੁਪਾਣੀ ਦੀ ਮੌਤ, ਜਾ ਰਹੇ ਸਨ ਲੰਡਨ
Vijay Rupani Death in Plane Crash: ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੁਪਾਣੀ ਦੀ ਵੀ ਮੌਤ ਹੋ ਗਈ ਹੈ। ਵਿਜੇ ਰੂਪਾਨੀ ਗੁਜਰਾਤ ਦੇ 16ਵੇਂ ਮੁੱਖ ਮੰਤਰੀ ਰਹੇ ਹਨ। ਉਹ 2016 ਤੋਂ 2021 ਵਿਚਕਾਰ ਦੋ ਵਾਰ ਗੁਜਰਾਤ ਦੇ ਮੁੱਖ ਮੰਤਰੀ ਰਹੇ। ਵਿਜੇ ਰੁਪਾਣੀ ਇਸ ਵੇਲ੍ਹੇ ਪੰਜਾਬ ਅਤੇ ਚੰਡੀਗੜ੍ਹ ਭਾਜਪਾ ਦੀ ਜ਼ਿਮੇਵਾਰੀ ਸੰਭਾਲ ਰਹੇ ਸਨ। ਉਹ 3 ਸਾਲ ਤੱਕ ਪੰਜਾਬ ਅਤੇ ਚੰਡੀਗੜ੍ਹ ਭਾਜਪਾ ਦੇ ਇੰਚਾਰਜ ਰਹੇ। ਉਨ੍ਹਾਂ ਨੇ 3 ਦਿਨ ਪਹਿਲਾਂ ਲੁਧਿਆਣਾ ਦੇ ਪੱਛਮੀ ਹਲਕੇ ਦੀ ਉਪ ਚੋਣ ਵਿੱਚ ਪਾਰਟੀ ਉਮੀਦਵਾਰ ਜੀਵਨ ਗੁਪਤਾ ਲਈ ਪ੍ਰਚਾਰ ਕੀਤਾ ਸੀ।
ਜਹਾਜ਼ ਹਾਦਸੇ ਵਿੱਚ ਵਿਜੇ ਰੁਪਾਣੀ ਦੀ ਮੌਤ
ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੁਪਾਣੀ ਦੀ ਵੀ ਮੌਤ ਹੋ ਗਈ ਹੈ। ਕੇਂਦਰੀ ਮੰਤਰੀ ਸੀਆਰ ਪਾਟਿਲ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਰੁਪਾਣੀ ਅਹਿਮਦਾਬਾਦ ਤੋਂ ਲੰਦਨ ਜਾ ਰਹੇ ਸਨ। ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਮੁਤਾਬਕ, ਇਸ ਹਾਦਸੇ ਵਿੱਚ ਸਿਰਫ਼ ਇੱਕ ਵਿਅਕਤੀ ਦੇ ਜਿੰਦਾ ਹੋਣ ਦੀ ਖਬਰ ਮਿਲ ਰਹੀ ਹੈ। ਵਿਸ਼ਵਾਸ ਕੁਮਾਰ ਨਾਂ ਦਾ ਇਹ ਯਾਤਰੀ 11A ਨੰਬਰ ਸੀਟ ਤੇ ਬੈਠਾ ਹੋਇਆ ਸੀ। ਬਾਕੀ ਸਾਰੇ ਮੁਸਾਫਰਾਂ ਦੀ ਮੌਤ ਹੋ ਗਈ ਹੈ। ਇਸ ਦਾ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਵੀਰਵਾਰ ਜਦੋਂ ਤੋਂ ਇਸ ਹਾਦਸੇ ਦੀ ਖਬਰ ਆਈ, ਉਦੋਂ ਤੋਂ ਹੀ ਵਿਜੇ ਰੁਪਾਣੀ ਦੀ ਮੌਤ ਨੂੰ ਲੈ ਕੇ ਖ਼ਦਸ਼ਾ ਜਤਾਇਆ ਜਾ ਰਿਹਾ ਸੀ। ਪਰ ਹੁਣ ਕੇਂਦਰੀ ਮੰਤਰੀ ਸੀਆਰ ਪਾਟਿਲ ਵੱਲੋਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਰੁਪਾਣੀ ਆਪਣੇ ਪੁੱਤਰ ਨੂੰ ਮਿਲਣ ਲੰਡਨ ਜਾ ਰਹੇ ਸਨ। ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ ਕੁੱਲ 242 ਲੋਕ ਸਵਾਰ ਸਨ। ਵਿਜੇ ਰੂਪਾਨੀ ਗੁਜਰਾਤ ਦੇ 16ਵੇਂ ਮੁੱਖ ਮੰਤਰੀ ਰਹੇ ਹਨ। ਉਹ 2016 ਤੋਂ 2021 ਵਿਚਕਾਰ ਦੋ ਵਾਰ ਗੁਜਰਾਤ ਦੇ ਮੁੱਖ ਮੰਤਰੀ ਰਹੇ। ਜਹਾਜ਼ ਹਾਦਸੇ ‘ਤੇ ਭਾਜਪਾ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਹ ਦੁੱਖ ਦਾ ਪਲ ਹੈ। ਸਾਡੇ ਸਾਬਕਾ ਮੁੱਖ ਮੰਤਰੀ ਵੀ ਜਹਾਜ਼ ਵਿੱਚ ਸਵਾਰ ਸਨ। ਅਸੀਂ ਦੁਖੀ ਹਾਂ ਅਤੇ ਜਾਨ ਗੁਆਉਣ ਵਾਲਿਆਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ।
ਜਹਾਜ਼ ਹਾਦਸੇ ‘ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ, ਅਸੀਂ ਜਾਂਚ ਕਰਨ ਜਾ ਰਹੇ ਹਾਂ। ਅਸੀਂ ਪਤਾ ਲਗਾਵਾਂਗੇ ਕਿ ਇਹ ਹਾਦਸਾ ਕਿਉਂ ਹੋਇਆ। ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਜਹਾਜ਼ ਵਿੱਚ ਸਨ। ਨਾਲ ਹੀ ਹੋਰ ਨਾਗਰਿਕ ਵੀ ਸਨ। ਮੈਂ ਇਸ ਦੁਖਦਾਈ ਅਤੇ ਭਿਆਨਕ ਘਟਨਾ ਤੋਂ ਪੂਰੀ ਤਰ੍ਹਾਂ ਹਿੱਲ ਗਿਆ ਹਾਂ। ਮੈਂ ਸਦਮੇ ਵਿੱਚ ਹਾਂ।
ਰਾਮ ਮੋਹਨ ਨਾਇਡੂ ਨੇ ਦੱਸਿਆ, ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਫ਼ੋਨ ਕੀਤਾ ਅਤੇ ਮੌਕੇ ‘ਤੇ ਜਾਣ ਲਈ ਕਿਹਾ। ਏਜੰਸੀਆਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਮੈਂ ਇਸ ਸਮੇਂ ਅੰਕੜਿਆਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਕੇਂਦਰੀ ਗ੍ਰਹਿ ਮੰਤਰੀ ਵੀ ਮੌਕੇ ‘ਤੇ ਆ ਰਹੇ ਹਨ।
#WATCH | On Air India plane crash, Union Civil Aviation Minister Ram Mohan Naidu Kinjarapu says, “We are going to do a fair & thorough investigation, and probe why this incident happened. We still have to find out the numbers.”
ਇਹ ਵੀ ਪੜ੍ਹੋ
“Very sad to know that (BJP leader) Vijay Rupani pic.twitter.com/bpBJBbQlKr
— ANI (@ANI) June 12, 2025
ਪੰਜਾਬ ਭਾਜਪਾ ਇੰਚਾਰਜ ਦੀ ਸੰਭਾਲ ਰਹੇ ਸਨ ਜਿੰਮੇਵਾਰੀ
ਵਿਜੇ ਰੁਪਾਣੀ ਇਸ ਵੇਲ੍ਹੇ ਪੰਜਾਬ ਅਤੇ ਚੰਡੀਗੜ੍ਹ ਭਾਜਪਾ ਦੀ ਜ਼ਿਮੇਵਾਰੀ ਸੰਭਾਲ ਰਹੇ ਸਨ। ਉਹ 3 ਸਾਲ ਤੱਕ ਪੰਜਾਬ ਅਤੇ ਚੰਡੀਗੜ੍ਹ ਭਾਜਪਾ ਦੇ ਇੰਚਾਰਜ ਰਹੇ। ਉਨ੍ਹਾਂ ਨੇ 3 ਦਿਨ ਪਹਿਲਾਂ ਲੁਧਿਆਣਾ ਦੇ ਪੱਛਮੀ ਹਲਕੇ ਦੀ ਉਪ ਚੋਣ ਵਿੱਚ ਪਾਰਟੀ ਉਮੀਦਵਾਰ ਜੀਵਨ ਗੁਪਤਾ ਲਈ ਪ੍ਰਚਾਰ ਕੀਤਾ ਸੀ। ਇਸ ਤੋਂ ਪਹਿਲਾਂ 3 ਜੂਨ ਨੂੰ ਉਨ੍ਹਾਂ ਨੇ ਪਾਰਟੀ ਉਮੀਦਵਾਰ ਜੀਵਨ ਗੁਪਤਾ ਦੀ ਨਾਮਜ਼ਦਗੀ ਦਾਖਲ ਕੀਤੀ ਸੀ। ਉਹ 9 ਜੂਨ ਨੂੰ ਲੁਧਿਆਣਾ ਤੋਂ ਗੁਜਰਾਤ ਲਈ ਰਵਾਨਾ ਹੋਏ ਸਨ। ਭਾਜਪਾ ਆਗੂ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਛੱਡਣ ਆਏ ਸਨ।