ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਚਲਾਈ ‘ਮੈਂ ਵੀ ਕੇਜਰੀਵਾਲ ਮੁਹਿੰਮ’

Updated On: 

02 Apr 2024 13:59 PM

ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਮੋਦੀ ਸਰਕਾਰ ਖਿਲਾਫ਼ ਤਿੱਖੇ ਤੇਵਰ ਦਿਖਾਉਂਦੀ ਨਜ਼ਰ ਆਵੇਗੀ। ਦਰਅਸਲ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ AAP ਵੱਲੋਂ ਮੈਂ ਵੀ ਕੇਜਰੀਵਾਲ ਮੁਹਿੰਮ ਸ਼ੁਰੂ ਕਰਨ ਦਾ ਫੈਸਲਿਆ ਲਿਆ ਗਿਆ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਵੱਡੇ ਲੀਡਰਾਂ ਨੇ ਆਪਣੇ ਸ਼ੋਸਲ ਮੀਡੀਆ ਅਕਾਉਂਟ ਤੇ ਤਸਵੀਰਾਂ ਨੂੰ ਬਦਲ ਲਿਆ ਹੈ।

ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਚਲਾਈ ਮੈਂ ਵੀ ਕੇਜਰੀਵਾਲ ਮੁਹਿੰਮ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਸ਼ੋਸਲ ਮੀਡੀਆ ਪ੍ਰੋਫਾਇਲ ‘ਤੇ ਬਦਲੀ ਗਈ ਤਸਵੀਰ

Follow Us On

ਈਡੀ ਵੱਲੋਂ ਹਿਰਾਸਤ ਵਿੱਚ ਲਏ ਗਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਦਰਅਸਲ ਇਸ ਮੁਹਿੰਮ ਦੌਰਾਨ ਪਾਰਟੀ ਦੇ ਸਾਰੇ ਵਰਕਰ ਅਤੇ ਲੀਡਰ ਆਪਣੇ ਸ਼ੋਸਲ ਮੀਡੀਆ ਖਾਤਿਆਂ ਦੀ ਪ੍ਰੋਫਾਇਲ ਫੋਟੋ ਤੇ ਮੈਂ ਵੀ ਕੇਜਰੀਵਾਲ ਨਾਮ ਦਾ ਇੱਕ ਪੋਸਟਰ ਲਗਾਉਣ ਲਈ ਕਿਹਾ ਗਿਆ ਹੈ।

ਇਸ ਮੁਹਿੰਮ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਆਪਣੇ ਸ਼ੋਸਲ ਮੀਡੀਆ ਖਾਤਿਆਂ ਵਿੱਚ ਤਸਵੀਰਾਂ ਨੂੰ ਬਦਲਿਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਸ਼ੋਸਲ ਮੀਡੀਆ ਤੇ ਆਪਣੀ ਤਸਵੀਰ ਦੀ ਥਾਂ ਮੈਂ ਵੀ ਕੇਜਰੀਵਾਲ ਵਾਲਾ ਬੈਨਰ ਲਗਾਇਆ ਹੈ।

ਆਮ ਆਦਮੀ ਪਾਰਟੀ ਵੱਲੋਂ ਨਵੀਂ ਰਣਨੀਤੀ ਐਲਾਨਣ ਲਈ ‘ਆਪ’ ਨੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਦੀ ਆਬਕਾਰੀ ਨੀਤੀ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਵਿੱਚ ਉੱਚ ਪੱਧਰੀ ਬੈਠਕ ਕੀਤੀ ਗਈ। ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪਾਰਟੀ ਦੀ ਇਹ ਪਹਿਲੀ ਵੱਡੀ ਮੀਟਿੰਗ ਸੀ। ਇਸ ਦੀ ਪ੍ਰਧਾਨਗੀ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਡਾ: ਸੰਦੀਪ ਪਾਠਕ ਨੇ ਕੀਤੀ।

ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਅਤੇ ਮੰਤਰੀ, ਵਿਧਾਇਕ ਅਤੇ ਪਾਰਟੀ ਜੇਲ੍ਹ ਵਿੱਚੋਂ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਰਹਿਣਗੇ।

ਸੁਣੋਂ ਸੰਦੀਪ ਪਾਠਕ ਦਾ ਬਿਆਨ

ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਅਤੇ ਮੰਤਰੀ, ਵਿਧਾਇਕ ਅਤੇ ਪਾਰਟੀ ਜੇਲ੍ਹ ਵਿੱਚੋਂ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਰਹਿਣਗੇ।

ਪਾਠਕ ਨੇ ਕਿਹਾ ਕਿ ‘ਮੈਂ ਵੀ ਕੇਜਰੀਵਾਲ’ ਮੁਹਿੰਮ ਜਲਦੀ ਸ਼ੁਰੂ ਹੋਵੇਗੀ, ਜਿਸ ਤਹਿਤ ਘਰਾਂ ਦੇ ਬਾਹਰ ਸਟਿੱਕਰ ਚਿਪਕਾਏ ਜਾਣਗੇ ਅਤੇ ਆਟੋ ਰਿਕਸ਼ਿਆਂ ‘ਤੇ ਹੋਰਡਿੰਗ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੰਡੀਆ ਗੱਠਜੋੜ ਰੈਲੀ ਹੋਵੇਗੀ। ਸੰਦੀਪ ਪਾਠਕ ਨੇ ਇਸ ਰੈਲੀ ਵਿੱਚ ਸ਼ਾਮਲ ਹੋਣ ਵਾਲਿਆਂ ਵਰਕਰਾਂ ਨੂੰ ਆਪਣੇ ਵਾਹਨਾਂ ਤੇ ਮੈਂ ਵੀ ਕੇਜਰੀਵਾਲ ਦੇ ਸਟਿੱਕਰ ਲਗਾਉਣ ਦੀ ਅਪੀਲ ਕੀਤੀ।

31 ਨੂੰ ਹੋਵੇਗੀ ਵੱਡੀ ਰੈਲੀ

ਵਿਰੋਧੀ ਧਿਰ ਇੰਡੀਆ ਗੱਠਜੋੜ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੱਕ “ਮਹਾ ਰੈਲੀ” ਕਰੇਗਾ, ਜਿਸ ਵਿੱਚ ‘ਆਪ’ ਅਤੇ ਕਾਂਗਰਸ ਦੇ ਆਗੂ ਹਿੱਸਾ ਲੈਣਗੇ। ਪਾਠਕ ਨੇ ਕਿਹਾ ਕਿ 31 ਮਾਰਚ ਦੇ ਰੋਸ ਧਰਨੇ ਨੂੰ ਸਫਲ ਬਣਾਉਣ ਲਈ 26 ਮਾਰਚ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾਣਗੀਆਂ।

ਇਸ ਮੌਕੇ ਪਾਠਕ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਵਰਕਰਾਂ ਨੂੰ ਉਤਸ਼ਾਹਿਤ ਕਰਨ।ਇਸ ਤੋਂ ਇਲਾਵਾ ਹਰੇਕ ਬੂਥ ਤੋਂ 10 ਲੋਕਾਂ ਨੂੰ ਲਿਆਉਣ ਦਾ ਟੀਚਾ ਬਣਾਇਆ ਜਾਵੇ। ਉਹਨਾਂ ਕਿਹਾ ਕਿ “ਇੱਥੇ ਲਗਭਗ 14,000 ਬੂਥ ਹਨ। ਹਰੇਕ ਬੂਥ ਤੋਂ 10 ਲੋਕਾਂ ਦੇ ਨਾਲ, ਰਾਮਲੀਲਾ ਮੈਦਾਨ ਵਿੱਚ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ 1.5 ਲੱਖ ਹੋ ਜਾਵੇਗੀ”

ਵਰਕਰਾਂ ਨੂੰ ਕਾਲੇ ਰੀਬਨ ਬੰਨਣ ਦੀ ਅਪੀਲ

ਪਾਠਕ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ 31 ਮਾਰਚ ਦੀ ਰੈਲੀ ਵਿੱਚ ਬਾਂਹ ਉੱਤੇ ਰੋਸ ਵਜੋਂ ਕਾਲਾ ਰਿਬਨ ਬੰਨ੍ਹਣ ਦੀ ਅਪੀਲ ਵੀ ਕੀਤੀ। ਪਾਠਕ ਨੇ ਕਿਹਾ, “ਸਾਰੇ ਵਲੰਟੀਅਰਾਂ ਦੀ ਤਰਫੋਂ, ਮੈਂ ਅਰਵਿੰਦ ਕੇਜਰੀਵਾਲ ਨੂੰ ਅਸਤੀਫਾ ਨਾ ਦੇਣ ਦੀ ਬੇਨਤੀ ਕਰਦਾ ਹਾਂ। ਹੁਣ ਸਰਕਾਰ ਜੇਲ੍ਹ ਤੋਂ ਚੱਲੇਗੀ,” ‘ਆਪ’ ਆਗੂ ਨੇ ਇਲਜ਼ਾਮ ਲਾਇਆ ਕਿ ਇਹ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਅਤੇ ਫਿਰ ਪਾਰਟੀ ਨੂੰ ਤੋੜਨ ਦੀ ਭਾਜਪਾ ਦੀ ਸਾਜ਼ਿਸ਼ ਸੀ। ਪਾਠਕ ਨੇ ਅੱਗੇ ਕਿਹਾ ਕਿ “ਕੋਈ ਵੀ ਪਾਰਟੀ ਨਾਲੋਂ ਟੁੱਟਣ ਵਾਲਾ ਨਹੀਂ ਹੈ”। ਪਾਠਕ ਨੇ ਅੱਗੇ ਕਿਹਾ, ਹੁਣ ਕੋਈ ਦਲੀਲਬਾਜ਼ੀ ਨਹੀਂ ਹੋਵੇਗੀ, ਜੰਗ ਹੋਵੇਗੀ।

ਜੇਲ੍ਹ ਵਿੱਚ ਸਰਕਾਰ ਚਲਾਉਣ ਦੇ ਮਾਮਲੇ ਵਿੱਚ ਬੋਲਦਿਆਂ ਪਾਠਕ ਨੇ ਕਿਹਾ ਕਿ ਪਹਿਲਾਂ, ਸਾਨੂੰ ਸਿਵਲ ਲਾਈਨਜ਼ ਤੋਂ ਆਰਡਰ ਮਿਲਦੇ ਸਨ, ਹੁਣ ਸਾਨੂੰ ਜੇਲ੍ਹ ਤੋਂ ਆਦੇਸ਼ ਮਿਲਣਗੇ ਅਤੇ ਅਸੀਂ ਹੁਕਮਾਂ ਦੀ ਪਾਲਣਾ ਕਰਾਂਗੇ।

ਕੇਜਰੀਵਾਲ ਨੂੰ ED ਨੇ ਵੀਰਵਾਰ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਨੀ-ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ। ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਆਪ ਦੇ ਕੌਮੀ ਕਨਵੀਨਰ ਨੂੰ 28 ਮਾਰਚ ਤੱਕ ED ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।