Live Updates: ਅੰਮ੍ਰਿਤਸਰ ਦੇ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ

Updated On: 

14 Jan 2026 12:45 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਅੰਮ੍ਰਿਤਸਰ ਦੇ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ

Live Updates

Follow Us On

LIVE NEWS & UPDATES

  • 14 Jan 2026 12:45 PM (IST)

    ਅੰਮ੍ਰਿਤਸਰ ਦੇ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ

    ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਤੋਂ ਬਾਅਦ ਅੰਮ੍ਰਿਤਸਰ ਦੇ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਫਿਲਹਾਲ ਪੁਲਿਸ ਡੁੰਘਾਈ ਨਾਲ ਜਾਂਚ ਵਿੱਚ ਜੁਟੀ ਹੋਈ ਹੈ।

  • 14 Jan 2026 12:34 PM (IST)

    ਭਾਰਤੀ ਗੈਂਗਸਟਰ ਕੈਨੇਡਾ ‘ਚ ਫੈਲਾ ਰਹੇ ਦਹਿਸ਼ਤ, ਇੱਕ ਵਾਰ ਫਿਰ ਗੋਲੀਬਾਰੀ

    ਭਾਰਤੀ ਗੈਂਗਸਟਰ ਕੈਨੇਡਾ ਚ ਦਹਿਸ਼ਤ ਫੈਲਾ ਰਹੇ ਹਨ। ਪਿਛਲੇ 24 ਘੰਟਿਆਂ ਚ, ਲਾਰੈਂਸ ਬਿਸ਼ਨੋਈ ਤੋਂ ਬਾਅਦ, ਰੋਹਿਤ ਗੋਦਾਰਾ ਨੇ ਗੋਲੀਆਂ ਚਲਾਉਣ ਦਾ ਦਾਅਵਾ ਕੀਤਾ। ਡੇਵਿਡ ਨਾਮ ਦੇ ਇੱਕ ਵਿਅਕਤੀ ਦੇ ਘਰ ਦੇ ਬਾਹਰ ਫਾਇਰਿੰਗ ਦਾ ਦਾਅਵਾ ਕੀਤਾ ਗਿਆ। ਰੋਹਿਤ ਗੋਦਾਰਾ ਗੈਂਗ ਦੇ ਮਹਿੰਦਰ ਦਿਲਾਨਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ। ਗੋਲੀਬਾਰੀ ਦੀਆਂ ਵੀਡੀਓ ਵੀ ਜਾਰੀ ਕੀਤੀਆਂ ਗਈਆਂ। ਲਾਰੈਂਸ ਬਿਸ਼ਨੋਈ ਗੈਂਗ ਨੇ ਕੈਨੇਡਾ ਚ ਵੀ ਗੋਲੀਆਂ ਚਲਾਈਆਂ ਹਨ।

  • 14 Jan 2026 11:42 AM (IST)

    ਕਾਂਗਰਸ ਦਾ ਮਾਘੀ ਮੇਲੇ ਦੀ ਸਿਆਸੀ ਕਾਨਫਰੰਸ ਤੋਂ ਕਿਨਾਰਾ


    ਮਾਘੀ ਮੇਲੇ ਦੇ ਮੌਕੇ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਨੇ ਮੁਕਤਸਰ ਸਾਹਿਬ
    ਚ ਆਪਣੀ ਸਿਆਸੀ ਕਾਨਫਰੰਸ ਲਈ ਸਟੇਜ ਲਗਾ ਲਈ ਹੈ। ਕਾਂਗਰਸ ਨੇ ਇਸ ਕਾਨਫਰੰਸ ਨੂੰ ਕਿਨਾਰਾ ਕੀਤਾ ਹੈ। ਭਾਜਪਾ ਪਹਿਲੀ ਵਾਰ ਇਸ ਕਾਨਫਰੰਸ ਚ ਸ਼ਕਤੀ ਪ੍ਰਦਰਸ਼ਨ ਕਰੇਗੀ।

  • 14 Jan 2026 11:02 AM (IST)

    ਲੁਧਿਆਣਾ ‘ਚ ਜੂਡੀਸ਼ੀਅਲ ਬਿਲਡਿੰਗ ਨੂੰ ਬੰਬ ਨਾਲ ਉਡਾਉਣ ਦੀ ਧਮਕੀ


    ਗਣਤੰਤਰ ਦਿਵਸ ਤੋਂ ਠੀਕ ਪਹਿਲਾਂ, ਲੁਧਿਆਣਾ
    ਚ ਸੁਰੱਖਿਆ ਏਜੰਸੀਆਂ ਚੌਕਸ ਹਨ। ਇਸ ਦੌਰਾਨ ਜੂਡੀਸ਼ੀਅਲ ਬਿਲਡਿੰਗ ਨੂੰ ਈਮੇਲ ਰਾਹੀਂ ਇੱਕ ਧਮਕੀ ਮਿਲੀ ਹੈ। ਈਮੇਲ ਚ ਕਿਹਾ ਗਿਆ ਹੈ ਕਿ ਬਿਲਡਿੰਗ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ।

  • 14 Jan 2026 10:14 AM (IST)

    SIT ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਲਵੇਗੀ ਵੇਰਵੇ

    328 ਲਾਪਤਾ ਪਾਵਨ ਸਰੂਪ ਮਾਮਲੇ ਚ ਐਸਆਈਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪਹੁੰਚ ਕੀਤੀ ਹੈ। ਐਸਆਈਟੀ ਉਨ੍ਹਾਂ ਤੋਂ ਇਸ ਸਬੰਧੀ ਵੇਰਵੇ ਲਵੇਗੀ।

  • 14 Jan 2026 09:17 AM (IST)

    ਮਾਘੀ ਮੇਲੇ ਮੌਕੇ ਰਾਜਨੀਤਿਕ ਪਾਰਟੀਆਂ ਸਿਆਸੀ ਅਖਾੜੇ ਲਈ ਤਿਆਰ

    ਅੱਜ ਪੰਜਾਬ ਦੀ ਰਾਜਨੀਤੀ ਲਈ ਇੱਕ ਮਹੱਤਵਪੂਰਨ ਦਿਨ ਹੈ। ਅੱਜ ਸਾਰੀਆਂ ਪਾਰਟੀਆਂ ਸਿਆਸੀ ਅਖਾੜਾ ਲਗਾਉਣਗੀਆਂ, ਇਸ ਦੌਰਾਨ ਭਾਜਪਾ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕਰੇਗੀ।

  • 14 Jan 2026 08:24 AM (IST)

    ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਇਸ਼ਨਾਨ ਤੇ ਨਤਮਸਤਕ ਹੋ ਰਹੇ ਸ਼ਰਧਾਲੂ

    ਮਾਘੀ ਮੇਲੇ ਮੌਕੇ ਵੱਡੀ ਗਿਣਤੀ ਚ ਸ਼ਰਧਾਲੂ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ। ਸਵੇਰੇ ਤੋਂ ਹੀ ਸੰਗਤਾਂ ਦੀਆਂ ਲੰਬੀਆ ਲਾਈਨਾਂ ਲੱਗੀਆਂ ਹੋਈਆਂ ਹਨ।

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।