Live Updates: ਪ੍ਰਦੂਸ਼ਣ ਕਾਰਨ ਬਦਲਿਆ ਗਿਆ ਦਫਤਰਾਂ ਦਾ ਟਾਈਮ, ਦਿੱਲੀ ਸਰਕਾਰ ਦਾ ਫੈਸਲਾ

Updated On: 

08 Nov 2025 06:53 AM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਪ੍ਰਦੂਸ਼ਣ ਕਾਰਨ ਬਦਲਿਆ ਗਿਆ ਦਫਤਰਾਂ ਦਾ ਟਾਈਮ, ਦਿੱਲੀ ਸਰਕਾਰ ਦਾ ਫੈਸਲਾ

Live Updates

Follow Us On
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 07 Nov 2025 10:50 PM (IST)

    ਪ੍ਰਦੂਸ਼ਣ ਕਾਰਨ ਬਦਲਿਆ ਗਿਆ ਦਫਤਰਾਂ ਦਾ ਟਾਈਮ, ਦਿੱਲੀ ਸਰਕਾਰ ਦਾ ਫੈਸਲਾ

    ਦਿੱਲੀ ਦੀ ਗੁਪਤਾ ਸਰਕਾਰ ਨੇ ਪ੍ਰਦੂਸ਼ਣ ਕਾਰਨ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਹੁਣ ਦਫਤਰ ਸਵੇਰੇ 10 ਵਜੇ ਖੁੱਲ੍ਹੇਗਾ ਜਦੋਂ ਕਿ ਸ਼ਾਮ ਨੂੰ 6 ਵਜੇ ਬੰਦ ਹੋਣਗੇ।

  • 07 Nov 2025 08:06 PM (IST)

    ਦਿੱਲੀ ਸਰਕਾਰ ਜਲਦੀ ਹੀ ਅਟਲ ਕੰਟੀਨ ਯੋਜਨਾ ਸ਼ੁਰੂ ਕਰੇਗੀ।

    ਦਿੱਲੀ ਸਰਕਾਰ ਜਲਦੀ ਹੀ ਅਟਲ ਕੰਟੀਨ ਯੋਜਨਾ ਸ਼ੁਰੂ ਕਰੇਗੀ, ਜੋ ਗਰੀਬਾਂ ਅਤੇ ਆਮ ਲੋਕਾਂ ਨੂੰ ਸਿਰਫ਼ 5 ਰੁਪਏ ਵਿੱਚ ਸਾਫ਼, ਗਰਮ ਅਤੇ ਪੌਸ਼ਟਿਕ ਭੋਜਨ ਪ੍ਰਦਾਨ ਕਰੇਗੀ। ਇਹ ਯੋਜਨਾ ਅਟਲ ਜੀ ਦੇ ਜਨਮਦਿਨ ‘ਤੇ 100 ਥਾਵਾਂ ‘ਤੇ ਸ਼ੁਰੂ ਹੋਵੇਗੀ। ਹਰੇਕ ਕੇਂਦਰ ਸਵੇਰੇ ਅਤੇ ਸ਼ਾਮ 500 ਪਲੇਟਾਂ ਦੀ ਸੇਵਾ ਕਰੇਗਾ। ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਇੱਕ ਡਿਜੀਟਲ ਟੋਕਨ ਸਿਸਟਮ ਅਤੇ ਸੀਸੀਟੀਵੀ ਨਿਗਰਾਨੀ ਲਾਗੂ ਕੀਤੀ ਜਾਵੇਗੀ।

  • 07 Nov 2025 04:38 PM (IST)

    ਜਕਾਰਤਾ ਮਸਜਿਦ ਵਿੱਚ ਧਮਾਕਾ, 50 ਤੋਂ ਵੱਧ ਜ਼ਖਮੀ

    ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਇੱਕ ਮਸਜਿਦ ਵਿੱਚ ਧਮਾਕਾ ਹੋਇਆ ਹੈ। 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹ ਧਮਾਕਾ ਨਮਾਜ਼ ਦੌਰਾਨ ਹੋਇਆ।

  • 07 Nov 2025 01:14 PM (IST)

    ਐਨਡੀਏ ਕੋਲ ਹਰ ਖੇਤਰ ਲਈ ਯੋਜਨਾਵਾਂ: ਪ੍ਰਧਾਨ ਮੰਤਰੀ ਮੋਦੀ

    ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਐਨਡੀਏ ਕੋਲ ਹਰੇਕ ਖੇਤਰ ਲਈ ਵੱਖ-ਵੱਖ ਯੋਜਨਾਵਾਂ ਹਨ, ਜੋ ਉਸ ਦੀਆਂ ਜ਼ਰੂਰਤਾਂ ਦੇ ਅਨੁਸਾਰ ਹਨ। ਕੁਝ ਫੂਡ ਪ੍ਰੋਸੈਸਿੰਗ ਉਦਯੋਗਾਂ ‘ਤੇ ਜ਼ੋਰ ਦਿੰਦੇ ਹਨ, ਕੁਝ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਦੇ ਹਨ, ਕੁਝ ਤਕਨਾਲੋਜੀ ਨਾਲ ਸਬੰਧਤ ਕੰਪਨੀਆਂ ਦਾ ਵਿਸਥਾਰ ਕਰਦੇ ਹਨ ਤੇ ਕੁਝ ਨਿਰਮਾਣ ਨੂੰ ਉਤਸ਼ਾਹਿਤ ਕਰਦੇ ਹਨ। ਦੂਜੇ ਸ਼ਬਦਾਂ ‘ਚ, ਖੇਤਰ ਦੀ ਸਮਰੱਥਾ ਦੇ ਅਧਾਰ ‘ਤੇ ਉਦਯੋਗ ਸਥਾਪਤ ਕੀਤੇ ਜਾ ਰਹੇ ਹਨ।

  • 07 Nov 2025 12:16 PM (IST)

    ਅਹਿਮਦਾਬਾਦ ਜਹਾਜ਼ ਹਾਦਸਾ ਮਾਮਲੇ ‘ਚ ਸੁਪਰੀਮ ਕੋਰਟ ਦਾ ਕੇਂਦਰ ਸਰਕਾਰ ਨੂੰ ਨੋਟਿਸ

    ਸੁਪਰੀਮ ਕੋਰਟ ਨੇ ਅਹਿਮਦਾਬਾਦ ਜਹਾਜ਼ ਹਾਦਸਾ ਮਾਮਲੇ ‘ਚ ਪਾਇਲਟ ਦੇ ਪਿਤਾ ਵੱਲੋਂ ਦਾਇਰ ਪਟੀਸ਼ਨ ‘ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੇ ਹੋਰ ਧਿਰਾਂ ਨੂੰ ਚਾਰ ਹਫ਼ਤਿਆਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ।

  • 07 Nov 2025 11:21 AM (IST)

    ਭਾਰਤੀ ਮਹਿਲਾ ਕ੍ਰਿਕਟਰਾਂ ਦਾ ਚੰਡੀਗੜ੍ਹ ਏਅਪੋਰਟ ‘ਤੇ ਸ਼ਾਨਦਾਰ ਸਵਾਗਤ

    ਭਾਰਤੀ ਮਹਿਲਾ ਕ੍ਰਿਕਟ ਵਲਰਡ ਕੱਪ ਜੇਤੂ ਟੀਮ ਦੀਆਂ ਖਿਡਾਰਣਾਂ ਅਮਨਜੋਤ ਕੌਰ ਤੇ ਹਰਲੀਨ ਦਿਓਲ ਅੱਜ ਚੰਡੀਗੜ੍ਹ ਪਹੁੰਚੀਆਂ। ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਏਅਰਪੋਰਟ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਤੇ ਖਿਡਾਰਣਾਂ ਦੇ ਪਰਿਵਾਰ ਮੈਂਬਰ ਮੌਜੂਦ ਰਹੇ।

  • 07 Nov 2025 10:05 AM (IST)

    ਬਿਹਾਰ ‘ਚ ਅੱਧੀਆਂ ਸੀਟਾਂ ਲਈ ਚੋਣਾਂ ਪਰ ਫੈਸਲਾ ਪੂਰਾ ਆ ਗਿਆ: ਅਖਿਲੇਸ਼ ਯਾਦਵ

    ਅਖਿਲੇਸ਼ ਯਾਦਵ ਨੇ ਬਿਹਾਰ ਚੋਣਾਂ ਬਾਰੇ ਕਿਹਾ ਕਿ ਅੱਧੀਆਂ ਸੀਟਾਂ ਲਈ ਚੋਣਾਂ ਹੋ ਚੁੱਕੀਆਂ ਹਨ, ਪਰ ਫੈਸਲਾ ਪੂਰਾ ਆ ਗਿਆ ਹੈ।

  • 07 Nov 2025 08:36 AM (IST)

    ਪੰਜਾਬ ‘ਚ ਪਰਾਲੀ ਸਾੜਨ ਦੇ 351 ਨਵੇਂ ਮਾਮਲੇ

    ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲੇ ਘੱਟ ਹੋਣ ਦੇ ਕੋਈ ਸੰਕੇਤ ਨਹੀਂ ਮਿਲ ਰਹੇ। ਕੱਲ੍ਹ, ਇੱਕ ਦਿਨ ‘ਚ 351 ਨਵੇਂ ਮਾਮਲੇ ਸਾਹਮਣੇ ਆਏ ਸਨ।