Live Updates: ਈਰਾਨ ਵਿੱਚ ਐਟਮੀ ਹਥਿਆਰਾਂ ਦੀ ਵਰਤੋਂ ‘ਤੇ ਕੋਈ ਵਿਚਾਰ ਨਹੀਂ ਟਰੰਪ ਦੀ ਧਮਕੀ ਤੋਂ ਬਾਅਦ ਵ੍ਹਾਈਟ ਹਾਊਸ ਦੀ ਸਫ਼ਾਈ

Updated On: 

07 Apr 2026 23:34 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਈਰਾਨ ਵਿੱਚ ਐਟਮੀ ਹਥਿਆਰਾਂ ਦੀ ਵਰਤੋਂ ਤੇ ਕੋਈ ਵਿਚਾਰ ਨਹੀਂ ਟਰੰਪ ਦੀ ਧਮਕੀ ਤੋਂ ਬਾਅਦ ਵ੍ਹਾਈਟ ਹਾਊਸ ਦੀ ਸਫ਼ਾਈ

Live Updates

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 07 Apr 2026 06:44 PM (IST)

    ਜੰਗ ਵਧੀ ਤਾਂ ਸਾਊਦੀ ਅਰਬ ਦਾ ਸਾਥ ਦੇਵਾਂਗੇ – ਪਾਕਿਸਤਾਨ

    ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਵਿਚਾਲੇ ਪਾਕਿਸਤਾਨ ਨੇ ਵੱਡਾ ਐਲਾਨ ਕੀਤਾ ਹੈ। ਉਸਨੇ ਕਿਹਾ ਹੈ ਕਿ ਜੇਕਰ ਜੰਗ ਵਧਦੀ ਹੈ ਤਾਂ ਉਹ ਸਾਊਦੀ ਅਰਬ ਦਾ ਸਾਥ ਦੇਵੇਗਾ।

  • 07 Apr 2026 05:14 PM (IST)

    ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਵਿੱਚ ਤਾਬੜਤੋੜ ਹਮਲੇ

    ਅੱਜ ਇਜ਼ਰਾਈਲ-ਇਜ਼ਰਾਈਲ ਯੁੱਧ ਦਾ 39ਵਾਂ ਦਿਨ ਹੈ। ਇੰਨੇ ਦਿਨਾਂ ਦੀ ਲੜਾਈ ਤੋਂ ਬਾਅਦ ਵੀ ਸਥਿਤੀ ਸਾਫ ਨਹੀਂ ਹੈ। ਡੈਡਲਾਈਨ ਤੋਂ ਪਹਿਲਾਂ, ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਵਿੱਚ ਅੰਨ੍ਹੇਵਾਹ ਹਮਲੇ ਸ਼ੁਰੂ ਕਰ ਦਿੱਤੇ ਹਨ। ਇਜ਼ਰਾਈਲ ਅਤੇ ਅਮਰੀਕਾ ਲਗਾਤਾਰ ਖਰਗ ਟਾਪੂ ਅਤੇ ਈਰਾਨ ਵਿੱਚ ਰੇਲ ਨੈੱਟਵਰਕ ਨੂੰ ਨਿਸ਼ਾਨਾ ਬਣਾ ਰਹੇ ਹਨ।

  • 07 Apr 2026 04:54 PM (IST)

    ਵਿਵਾਦਤ ਗੀਤ ਮਾਮਲੇ ਵਿੱਚ NCW ਸਾਹਮਣੇ ਪੇਸ਼ ਹੋਏ ਬਾਦਸ਼ਾਹ, ਮੰਗੀ ਮੁਆਫ਼ੀ

    ਰੈਪਰ ਅਤੇ ਗਾਇਕ ਬਾਦਸ਼ਾਹ ਅੱਜ ਆਪਣੇ ਗੀਤ ਦੇ ਵਿਵਾਦਤ ਬੋਲਾਂ ਦੇ ਸਬੰਧ ਵਿੱਚ ਰਾਸ਼ਟਰੀ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਏ। ਉਨ੍ਹਾਂ ਨੇ ਲਿਖਤੀ ਰੂਪ ਵਿੱਚ ਮੁਆਫ਼ੀ ਮੰਗੀ ਅਤੇ NCW ਨੂੰ ਭਰੋਸਾ ਦਿੱਤਾ ਕਿ ਉਹ 50 ਲੋੜਵੰਦ ਵਿਦਿਆਰਥੀਆਂ ਦਾ ਸਾਰਾ ਖਰਚਾ ਚੁੱਕਣਗੇ ਅਤੇ ਔਰਤਾਂ ਦੇ ਵਿਕਾਸ ਲਈ ਕੰਮ ਕਰਨਗੇ। ਉਹ ਭਵਿੱਖ ਵਿੱਚ ਕਦੇ ਵੀ ਅਜਿਹੀ ਗਲਤੀ ਨਹੀਂ ਦੁਹਰਾਉਣਗੇ।

  • 07 Apr 2026 02:17 PM (IST)

    ਅੰਮ੍ਰਿਤਸਰ ‘ਚ ਦਬੁਰਜੀ ਫਲਾਈਓਵਰ ਦੀ ਉਸਾਰੀ ਦੀ ਵਿਜੀਲੈਂਸ ਜਾਂਚ ਦੀ ਮੰਗ

    ਅੰਮ੍ਰਿਤਸਰ ‘ਚ ਦਬੁਰਜੀ (ਗੋਲਡਨ ਗੇਟ) ਫਲਾਈਓਵਰ ਦੀ ਉਸਾਰੀ ‘ਤੇ ਗੰਭੀਰ ਸਵਾਲ ਉਠਾਏ ਗਏ ਹਨ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਜੀਲੈਂਸ ਜਾਂਚ ਦੀ ਮੰਗ ਕੀਤੀ।

  • 07 Apr 2026 12:42 PM (IST)

    ਰਾਤ 9 ਵਜੇ ਤੱਕ ਰੇਲ ਰਾਹੀਂ ਯਾਤਰਾ ਕਰਨ ਤੋਂ ਬਚੋ, ਇਜ਼ਰਾਈਲ ਦਾ ਈਰਾਨ ਨੂੰ ਅਲਰਟ

    ਨਿਊਜ਼ ਏਜੰਸੀ ਏਪੀ ਦੀ ਇੱਕ ਰਿਪੋਰਟ ਦੇ ਅਨੁਸਾਰ, ਇਜ਼ਰਾਈਲੀ ਫੌਜ ਨੇ ਈਰਾਨੀਆਂ ਨੂੰ ਫਾਰਸੀ ‘ਚ ਚੇਤਾਵਨੀ ਜਾਰੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੂੰ ਸਥਾਨਕ ਸਮੇਂ ਅਨੁਸਾਰ ਘੱਟੋ-ਘੱਟ ਰਾਤ 9 ਵਜੇ ਤੱਕ ਰੇਲ ਰਾਹੀਂ ਯਾਤਰਾ ਕਰਨ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ।

  • 07 Apr 2026 10:39 AM (IST)

    ਦਿੱਲੀ ਵਿਧਾਨ ਸਭਾ ਮਾਮਲੇ ‘ਚ ਮੁਲਜ਼ਮ ਅੱਜ ਅਦਾਲਤ ‘ਚ ਹੋਣਗੇ ਪੇਸ਼

    ਦਿੱਲੀ ਵਿਧਾਨ ਸਭਾ ‘ਚ ਸੁਰੱਖਿਆ ਘੇਰਾ ਤੋੜਨ ‘ਚ ਸ਼ਾਮਲ ਮੁਲਜ਼ਮਾਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਦਿੱਲੀ ਪੁਲਿਸ ਉਨ੍ਹਾਂ ਸਾਰਿਆਂ ਨੂੰ ਅੱਜ ਅਦਾਲਤ ‘ਚ ਪੇਸ਼ ਕਰੇਗੀ ਤੇ ਹੋਰ ਪੁੱਛਗਿੱਛ ਲਈ ਉਨ੍ਹਾਂ ਦਾ ਰਿਮਾਂਡ ਮੰਗੇਗੀ।

  • 07 Apr 2026 08:39 AM (IST)

    ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਕਿਸਾਨਾਂ ਦੀ ਵਧੀ ਚਿੰਤਾ

    ਅੱਜ ਪੰਜਾਬ ਭਰ ਚ ਬਦਲ ਗਰਜਣ-ਬਿਜਲੀ ਚਕਮਣ ਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਚ ਗੜ੍ਹੇਮਾਰੀ ਦਾ ਅਲਰਟ ਹੈ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲਈ ਆਰੇਂਜ ਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ ਭਰ ਚ ਬਾਰਿਸ਼ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਬੀਤੇ ਦਿਨਾਂ ਦੌਰਾਨ ਹੋਈ ਬਾਰਿਸ਼ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਅੱਜ ਤੇ ਕੱਲ੍ਹ ਸੂਬੇ ‘ਚ ਅਲਰਟ ਜਾਰੀ ਕੀਤਾ ਗਿਆ, ਇਸ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।

Follow Us
Related Stories
Exit Poll Result 2026: ਤਮਿਲਨਾਡੂ ਵਿੱਚ ਕਿਸਦੀ ਬਣੇਗੀ ਸਰਕਾਰ? DMK ਤੇ AIADMK ਵਿਚਾਲੇ ਫਸਵੀਂ ਟੱਕਰ, ਦੇਖੋ Poll of Polls ਦਾ ਅਨੁਮਾਨ
Assam Exit Poll Result 2026: ਅਸਾਮ ਵਿੱਚ ਫਿਰ ਹਿਮੰਤ ਸਰਕਾਰ! BJP ਅਤੇ ਕਾਂਗਰਸ ਗੱਠਜੋੜ ਨੂੰ ਮਿਲਣਗੀਆਂ ਕਿੰਨੀਆਂ ਸੀਟਾਂ? ਜਾਣੋ ਕੀ ਕਹਿੰਦੇ ਹਨ ਐਗਜ਼ਿਟ ਪੋਲ
ਬੰਗਾਲ ‘ਚ ਵੱਡਾ ਉਲਟਫੇਰ, ਐਗਜ਼ਿਟ ਪੋਲ ਮੁਤਾਬਕ ਭਾਜਪਾ ਬਣਾ ਰਹੀ ਸਰਕਾਰ!
ਮੀਰਾ ਰੋਡ ਕੇਸ: ਅਮਰੀਕਾ ਤੋਂ ਕਿਸ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ ਜ਼ੁਬੈਰ ਅੰਸਾਰੀ? ਸਵਾਲਾਂ ਦੀ ਉਹ ਲਿਸਟ, ਜਿਨ੍ਹਾਂ ਦਾ ਜਵਾਬ ਭਾਲ ਰਹੀਆਂ ਏਜੰਸੀਆਂ
ਕਿੰਨਰ ਬਰਾਦਰੀ ਨੂੰ ਵਧਾਈ ਮੰਗਣ ਦਾ ਕੋਈ ਅਧਿਕਾਰ ਨਹੀਂ… ਹਾਈ ਕੋਰਟ ਦਾ ਫੈਸਲਾ- ਇਹ ਅਪਰਾਧ ਮੰਨਿਆ ਜਾ ਸਕਦਾ
West Bengal Election 2026: ਦੂਜੇ ਪੜਾਅ ‘ਚ 142 ਸੀਟਾਂ ਲਈ ਅੱਜ ਵੋਟਿੰਗ, ਕੇਂਦਰੀ ਬਲਾਂ ਵੱਲੋਂ ਸਖ਼ਤ ਸੁਰੱਖਿਆ; ਇਨ੍ਹਾਂ ਦਿੱਗਜਾਂ ਵਿਚਕਾਰ ਮੁੱਖ ਮੁਕਾਬਲਾ