Live Updates: ਫਤਿਹਗੜ੍ਹ ਸਾਹਿਬ ਚ ਪਤਨੀ ਨੇ ਦੁਬਈ ਤੋਂ ਬੁਲਵਾ ਕੇ ਕੀਤਾ ਪਤੀ ਦਾ ਕਤਲ, ਪ੍ਰੇਮੀ ਨਾਲ ਰੱਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ

Updated On: 

07 Nov 2025 01:06 AM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਫਤਿਹਗੜ੍ਹ ਸਾਹਿਬ ਚ ਪਤਨੀ ਨੇ ਦੁਬਈ ਤੋਂ ਬੁਲਵਾ ਕੇ ਕੀਤਾ ਪਤੀ ਦਾ ਕਤਲ, ਪ੍ਰੇਮੀ ਨਾਲ ਰੱਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ

Live Updates

Follow Us On

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 06 Nov 2025 07:09 PM (IST)

    ਪ੍ਰੇਮੀ ਨਾਲ ਰੱਕ ਕੇ ਕੀਤਾ ਪਤੀ ਦਾ ਕਤਲ

    ਫਤਿਹਗੜ੍ਹ ਸਾਹਿਬ ਦੇ ਪਿੰਡ ਤਲਾਣੀਆਂ ਵਿੱਚ ਤੋਂ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਦਾ ਖੁਲਾਸਾ ਹੋਇਆ ਹੈ। ਇੱਕ ਔਰਤ ਨੇ ਆਪਣੇ ਪਤੀ ਨੂੰ ਦੁਬਈ ਤੋਂ ਬੁਲਵਾ ਕੇ ਪ੍ਰੇਮੀ ਨਾਲ ਰੱਲ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਸੁਰਜੀਤ ਸਿੰਘ ਉਰਫ਼ ਸੋਨੀ (46) ਵਜੋਂ ਹੋਈ ਹੈ। ਪੁਲਿਸ ਨੇ ਮੁਲਜਮ ਔਰਤ ਬਲਵੀਰ ਕੌਰ ਅਤੇ ਉਸਦੇ ਪ੍ਰੇਮੀ ਅਮਰਨਾਥ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

  • 06 Nov 2025 04:09 PM (IST)

    ਪਦਮ ਸ਼੍ਰੀ ਰਾਜੇਂਦਰ ਗੁਪਤਾ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ

    ਪਦਮ ਸ਼੍ਰੀ ਰਾਜੇਂਦਰ ਗੁਪਤਾ ਨੇ ਸੰਸਦ ਭਵਨ ਵਿਖੇ ਉਪ ਰਾਸ਼ਟਰਪਤੀ ਸ਼੍ਰੀ ਪੀਵੀ ਰਾਧਾਕ੍ਰਿਸ਼ਨਨ ਤੋਂ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ।

  • 06 Nov 2025 03:30 PM (IST)

    ਕ੍ਰਿਸ਼ਨੂੰ ਸ਼ਾਰਦਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ

    ਰਿਸ਼ਵਤਖੋਰ ਡੀਆਈਜੀ ਭੁੱਲਰ ਦੇ ਵਿਚੋਲੀਏ ਕ੍ਰਿਸ਼ਨੂੰ ਸ਼ਾਰਦਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ ਗਿਆ ਹੈ। ਡੀਆਈਜੀ ਦੀ ਰਿਮਾਂਡ ਤੇ ਹਾਲੇ ਫੈਸਲਾ ਆਉਣਾ ਬਾਕੀ ਹੈ। ਕੁਝ ਹੀ ਪਲਾਂ ਵਿੱਚ ਕੋਰਟ ਇਹ ਫੈਸਲਾ ਸੁਣਾ ਸਕਦੀ ਹੈ।

  • 06 Nov 2025 02:15 PM (IST)

    ਸਸਪੈਂਡਡ ਡੀਆਈਜੀ ਭੁੱਲਰ ਕੋਰਟ ‘ਚ ਪੇਸ਼, ਸੀਬੀਆਈ ਵੱਲੋਂ ਰਿਮਾਂਡ ‘ਤੇ ਲੈਣ ਦੀ ਕੋਸ਼ਿਸ਼

    ਰਿਸ਼ਵਤ ਮਾਮਲੇ ‘ਚ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ 5 ਦਿਨਾਂ ਦਾ ਪ੍ਰੋਡਕਸ਼ਨ ਵਾਰੰਟ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਅੱਜ ਸੀਬੀਆਈ ਕੋਰਟ ‘ਚ ਪੇਸ਼ ਕੀਤਾ ਗਿਆ ਹੈ। ਸੀਬੀਆਈ ਵੱਲੋਂ ਉਨ੍ਹਾਂ ਦਾ ਰਿਮਾਂਡ ਮੰਗਿਆ ਜਾ ਸਕਦਾ ਹੈ।

  • 06 Nov 2025 12:49 PM (IST)

    AAP ਦੇ ਵਫਦ ਦੀ ਰਾਜਪਾਲ ਨਾਲ ਮੁਲਾਕਾਤ

    ਪੰਜਾਬ ਯੂਨੀਵਰਸਿਟੀ ਯਾਨੀ PU ਸੀਨੇਟ ਅਤੇ ਸਿੰਡੀਕੇਟ ਮੁੱਦੇ ‘ਤੇ ਆਮ ਆਦਮੀ ਪਾਰਟੀ ਦੇ ਵਫਦ ਨੇ ਅੱਜ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਕੈਬਿਨਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ। ਆਪ ਆਗੂਆਂ ਨੇ ਆਰੋਪ ਲਗਾਇਆ ਕਿ ਬੀਜੇਪੀ ਨੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਇਆ ਹੈ।

  • 06 Nov 2025 12:18 PM (IST)

    ਰਾਹੁਲ ਗਾਂਧੀ ਨੇ ਬਿਹਾਰ ‘ਚ ਹਾਰ ਮੰਨ ਲਈ ਹੈ: ਸ਼ਿਵਰਾਜ ਸਿੰਘ

    ਸ਼ਿਵਰਾਜ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਬਿਹਾਰ ‘ਚ ਹਾਰ ਮੰਨ ਲਈ ਹੈ। ਚੋਣਾਂ ਤੋਂ ਇੱਕ ਦਿਨ ਪਹਿਲਾਂ, ਉਸ ਨੇ ਵੋਟ ਚੋਰੀ ਦਾ ਦੋਸ਼ ਲਗਾਇਆ ਹੈ। ਜਨਤਾ ਉਨ੍ਹਾਂ ਨੂੰ ਵੋਟ ਨਹੀਂ ਦਿੰਦੀ ਤੇ ਉਹ ਕਹਿੰਦੇ ਹਨ ਕਿ ਵੋਟਾਂ ਚੋਰੀ ਹੋਈਆਂ ਸਨ। ਲੋਕ ਮੱਛੀਆਂ ਫੜਨ ਜਾਂ ਜਲੇਬੀਆਂ ਬਣਾਉਣ ਲਈ ਵੋਟ ਨਹੀਂ ਦੇਣਗੇ। ਇਸ ਲਈ, ਮਹਾਂਗਠਜੋੜ ਨੇ ਹਾਰ ਮੰਨ ਲਈ ਹੈ ਤੇ ਐਨਡੀਏ ਦਾ ‘ਮਹਾਂਵਿਜੈ’ ਨਿਸ਼ਚਿਤ ਹੈ।

  • 06 Nov 2025 11:14 AM (IST)

    SC ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਰਾਜਾ ਵੜਿੰਗ

    ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ‘ਤੇ ਟਿੱਪਣੀ ਮਾਮਲੇ ‘ਚ ਪੰਜਾਬ ਐਸਸੀ ਕਮਿਸ਼ਨ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤਲਬ ਕੀਤਾ ਸੀ। ਉਨ੍ਹਾਂ ਨੂੰ ਅੱਜ 10 ਤੋਂ 11 ਵਜੇ ਵਿਚਕਾਰ ਪੇਸ਼ ਹੋਣ ਲਈ ਕਿਹਾ ਗਿਆ ਸੀ। ਹਾਲਾਂਕਿ, ਉਹ ਅੱਜ ਪੇਸ਼ ਨਹੀਂ ਹੋਏ ਹਨ।

  • 06 Nov 2025 10:51 AM (IST)

    ਫੇਕ ਡਿਗਰੀ ਸਰਟੀਫਿਕੇਟ ਬਣਾਉਣ ਵਾਲੇ ਮਾਫੀਆ ਖਿਲਾਫ਼ ED ਦੀ ਕਾਰਵਾਈ

    ਈਡੀ ਨੇ ਲਖਨਊ ‘ਚ ਨਕਲੀ ਡਿਗਰੀ ਮਾਫੀਆ ਦੇ ਟਿਕਾਣਿਆਂ ਤੇ ਸੰਸਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਈਡੀ ਨੇ ਮਨੀ ਲਾਂਡਰਿੰਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਕੁੱਲ 15 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ।

  • 06 Nov 2025 10:17 AM (IST)

    ਮਾਪਿਆਂ ਦਾ ਆਸ਼ੀਰਵਾਦ ਅਲੱਗ, ਜਨਤਾ ਦਾ ਆਸ਼ੀਰਵਾਦ ਅਲੱਗ: ਤੇਜਪ੍ਰਤਾਪ ਯਾਦਵ

    ਤੇਜਪ੍ਰਤਾਪ ਯਾਦਵ ਨੇ ਕਿਹਾ ਕਿ ਮਾਪਿਆਂ ਦਾ ਆਸ਼ੀਰਵਾਦ ਅਲੱਗ ਤੇ ਜਨਤਾ ਦਾ ਆਸ਼ੀਰਵਾਦ ਅਲੱਗ ਹੈ। ਸਵੇਰੇ ਵੋਟਿੰਗ ਦੌਰਾਨ, ਰਾਬੜੀ ਦੇਵੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਆਸ਼ੀਰਵਾਦ ਦਿੱਤਾ ਸੀ।

  • 06 Nov 2025 09:11 AM (IST)

    ਤੇਜਸਵੀ ਤੇ ਤੇਜ ਪ੍ਰਤਾਪ ਦੋਵੇਂ ਪੁੱਤਰਾਂ ਨੂੰ ਆਸ਼ੀਰਵਾਦ: ਰਾਬੜੀ ਦੇਵੀ

    ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਆਪਣੀ ਵੋਟ ਪਾਉਣ ਦੌਰਾਨ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਤੇਜਸਵੀ ਤੇ ਤੇਜ ਪ੍ਰਤਾਪ ਦੋਵਾਂ ਲਈ ਹੈ। “ਮੈਂ ਔਰਤਾਂ, ਬੱਚਿਆਂ, ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਵੋਟ ਪਾਉਣ… ਇਸ ਵਾਰ ਬਦਲਾਅ ਆਵੇਗਾ, ਜਨਤਾ ਬਦਲਾਅ ਲਿਆਏਗੀ।”