Live Updates: ਇੱਕ ਰਾਤ ਵਿੱਚ ਪੂਰੇ ਇਰਾਨ ‘ਚ ਬਰਬਾਦ ਕਰ ਦੇਵਾਂਗੇ- ਟਰੰਪ

Updated On: 

06 Apr 2026 23:52 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਇੱਕ ਰਾਤ ਵਿੱਚ ਪੂਰੇ ਇਰਾਨ ਚ ਬਰਬਾਦ ਕਰ ਦੇਵਾਂਗੇ- ਟਰੰਪ

Live Updates

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 06 Apr 2026 10:41 PM (IST)

    ਇਰਾਨ ‘ਚ ਸਫਲਤਾਪੂਰਕ ਆਪ੍ਰੇਸ਼ਨ ਕੀਤਾ- ਟਰੰਪ

    ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਰਾਨ ‘ਚ ਸਫਲਤਾਪੂਰਕ ਆਪ੍ਰੇਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਰੈਸਕਿਉ ਲਈ 21 ਜ਼ਹਾਜ ਭੇਜੇ। ਇਤਿਹਾਸ ਵਿੱਚ ਅਜਿਹਾ ਆਪ੍ਰੇਸ਼ਨ ਪਹਿਲਾਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਡਾ ਫੈਸਲਾ ਖਤਰਿਆਂ ਨਾਲ ਭਰਿਆ ਹੋਇਆ ਸੀ, ਪਰ ਅਸੀਂ ਲਿਆ।

  • 06 Apr 2026 09:57 PM (IST)

    ਪੰਜਾਬ ਦੇ ਨਵੇਂ ਡੀਜੀਪੀ ਲਈ 14 ਸੀਨੀਅਰ IPS ਅਧਿਕਾਰੀਆਂ ਦਾ ਭੇਜਿਆ ਪੈਨਲ

    ਪੰਜਾਬ ਦੇ ਨਵੇਂ ਡੀਜੀਪੀ ਲਈ 14 ਸੀਨੀਅਰ IPS ਅਧਿਕਾਰੀਆਂ ਦਾ ਭੇਜਿਆ ਪੈਨਲ

  • 06 Apr 2026 06:59 PM (IST)

    ਦਿੱਲੀ ਵਿਧਾਨ ਸਭਾ ਦੀ ਸੁਰੱਖਿਆ ਕੁਤਾਹੀ ਦੀ ਜਾਂਚ ਲਈ ਉੱਚ-ਪੱਧਰੀ ਕਮੇਟੀ ਗਠਿਤ

    ਦਿੱਲੀ ਵਿਧਾਨ ਸਭਾ ਦੀ ਸੁਰੱਖਿਆ ਵਿੱਚ ਕੁਤਾਹੀ ਦੀ ਜਾਂਚ ਲਈ ਇੱਕ ਉੱਚ-ਪੱਧਰੀ ਕਮੇਟੀ ਬਣਾਈ ਗਈ ਹੈ। ਜਾਂਚ ਦੀ ਅਗਵਾਈ ਇੱਕ ਵਿਸ਼ੇਸ਼ ਸੀਪੀ-ਰੈਂਕ ਅਧਿਕਾਰੀ ਕਰ ਰਹੇ ਹਨ। ਸਰਬਜੀਤ ਨੂੰ ਕਿਸਾਨ ਅੰਦੋਲਨ ਦਾ ਸਮਰਥਕ ਦੱਸਿਆ ਜਾਂਦਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਕਿਸਾਨਾਂ ਦੇ ਸਮਰਥਨ ਵਿੱਚ ਕਈ ਪੋਸਟਾਂ ਪਾਈਆਂ ਸਨ।

  • 06 Apr 2026 05:55 PM (IST)

    ਅਮਿਤ ਸ਼ਾਹ ਨੇ ਦਿੱਲੀ ਵਿਧਾਨ ਸਭਾ ਘਟਨਾ ‘ਤੇ ਸਪੀਕਰ ਨਾਲ ਕੀਤੀ ਗੱਲ

    ਦਿੱਲੀ ਵਿਧਾਨ ਸਭਾ ਵਿੱਚ ਵਾਪਰੀ ਘਟਨਾ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੀਕਰ ਵਿਜੇਂਦਰ ਗੁਪਤਾ ਨਾਲ ਫ਼ੋਨ ‘ਤੇ ਗੱਲ ਕੀਤੀ। ਸਪੀਕਰ ਇਸ ਸਮੇਂ ਮੁਲਜ਼ਮ ਦੁਆਰਾ ਖੋਲ੍ਹੀ ਗਈ ਗੱਡੀ ਦੀ ਵਰਤੋਂ ਨਹੀਂ ਕਰ ਰਹੇ ਹਨ। ਉਹ ਦਿੱਲੀ ਵਿਧਾਨ ਸਭਾ ਤੋਂ ਕਿਸੇ ਹੋਰ ਗੱਡੀ ਵਿੱਚ ਜਾਣਗੇ।

  • 06 Apr 2026 04:40 PM (IST)

    ਪੰਜਾਬ ਦੇ ਕਈ IAS ਅਫ਼ਸਰਾਂ ਦਾ ਤਬਾਦਲਾ, ਹਿਮਾਂਸ਼ੂ ਅਗਰਵਾਲ ਨੂੰ ਲਗਾਇਆ ਡੀਸੀ ਪਟਿਆਲਾ

    ਪੰਜਾਬ ਦੇ ਕਈ IAS ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਹਿਮਾਂਸ਼ੂ ਅਗਰਵਾਲ ਨੂੰ ਡੀਸੀ ਪਟਿਆਲਾ ਲਗਾਇਆ ਗਿਆ ਹੈ।

  • 06 Apr 2026 04:23 PM (IST)

    ਭਾਜਪਾ ਤੇ RSS ਸਮਾਜ ‘ਚ ਜ਼ਹਿਰ ਘੋਲਦੇ ਹਨ- ਕਾਂਗਰਸ MP ਕੁਮਾਰੀ ਸ਼ੈਲਜਾ

    ਕਾਂਗਰਸ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਵਿਧਾਨ ਸਭਾ ਚੋਣਾਂ ‘ਤੇ ਕਿਹਾ ਕਿ ਅਸਾਮ ਦੇ ਲੋਕ ਭਾਜਪਾ ਦੀ ਤੁਸ਼ਟੀਕਰਨ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ। ਭਾਜਪਾ ਅਤੇ ਆਰਐਸਐਸ ਸਮਾਜ ਨੂੰ ਜ਼ਹਿਰ ਦੇ ਰਹੇ ਹਨ। ਲੋਕਾਂ ਨੂੰ ਇਕਜੁੱਟ ਕਰਨ ਦੀ ਬਜਾਏ ਵੰਡ ਕੇ ਰਾਜ ਕਿਵੇਂ ਚੱਲ ਸਕਦਾ ਹੈ? ਹੁਣ ਲੋਕ ਬਦਲਾਅ ਲਈ ਤਰਸ ਰਹੇ ਹਨ, ਅਤੇ ਇਸ ਤਰ੍ਹਾਂ ਦੀ ਰਾਜਨੀਤੀ ਬਹੁਤ ਹੋ ਗਈ ਹੈ।

  • 06 Apr 2026 03:17 PM (IST)

    ਡੋਨਾਲਡ ਟਰੰਪ ਅੱਜ ਰਾਤ ਸੈਨਾ ਅਧਿਕਾਰੀਆਂ ਨਾਲ ਕਰਨਗੇ ਪ੍ਰੈੱਸ ਕਾਨਫਰੰਸ

    ਅਮਰੀਕੀ ਰਾਸ਼ਟਰਪਤੀ ਅੱਜ ਰਾਤ ਸੈਨਾ ਦੇ ਵੱਡੇ ਅਧਿਕਾਰੀਆਂ ਨਾਲ ਪ੍ਰੈੱਸ ਕਾਨਫਰੰਸ ਕਰਨਗੇ। ਇਹ ਪ੍ਰੈੱਸ ਕਾਨਫਰੰਸ ਰਾਤ 10:30 ਵਜੇ ਹੋਵੇਗੀ। ਇਸ ਦੌਰਾਨ ਈਰਾਨ ਜੰਗ ਨੂੰ ਲੈ ਕੇ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ।

  • 06 Apr 2026 02:44 PM (IST)

    ਹਾਈਵੇਅ ਤੋਂ ਅਵਾਰਾ ਪਸ਼ੂਆਂ ਨੂੰ ਹਟਾਉਣ ਲਈ ਪਟੀਸ਼ਨ, ਸੁਪਰੀਮ ਕੋਰਟ ਨੇ ਸਰਕਾਰਾਂ ਤੇ NHAI ਨੂੰ ਨੋਟਿਸ ਕੀਤਾ ਜਾਰੀ

    ਸੁਪਰੀਮ ਕੋਰਟ ਨੇ ਹਾਈਵੇਅ ਤੋਂ ਅਵਾਰਾ ਪਸ਼ੂਆਂ ਨੂੰ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਕੇਂਦਰ, ਰਾਜਾਂ ਤੇ NHAI ਨੂੰ ਨੋਟਿਸ ਜਾਰੀ ਕੀਤੇ ਹਨ। ਸੁਪਰੀਮ ਕੋਰਟ ਨੇ ਚਾਰ ਹਫ਼ਤਿਆਂ ਦੇ ਅੰਦਰ ਜਵਾਬ ਮੰਗਿਆ ਹੈ। ਅਦਾਲਤ ਨੇ ਦੇਖਿਆ ਕਿ ਰਾਜ ਸਰਕਾਰਾਂ 10% ‘ਗਊ ਸੈੱਸ’ ਲਗਾ ਰਹੀਆਂ ਹਨ, ਪਰ ਕੋਈ ਕਾਰਵਾਈ ਕਰਨ ‘ਚ ਅਸਫਲ ਰਹੀਆਂ ਹਨ।

  • 06 Apr 2026 12:44 PM (IST)

    ਹਿਮੰਤ ਬਿਸਵਾ ਸਰਮਾ ਦੀ ਨਾਮਜ਼ਦਗੀ ਰੱਦ ਕਰਨ ਦੀ ਮੰਗ, ਕਾਂਗਰਸ ਨੇ ਚੋਣ ਕਮਿਸ਼ਨ ਕੋਲ ਕੀਤੀ ਪਹੁੰਚ

    ਕਾਂਗਰਸ ਪਾਰਟੀ ਨੇ ਗੁਹਾਟੀ ‘ਚ ਚੋਣ ਕਮਿਸ਼ਨ ਕੋਲ ਪਹੁੰਚ ਕਰਕੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਨਾਮਜ਼ਦਗੀ ਰੱਦ ਕਰਨ ਦੀ ਮੰਗ ਕੀਤੀ ਹੈ। ਭੂਪੇਸ਼ ਬਘੇਲ, ਜਲੂਕਬਾੜੀ ਹਲਕੇ ਤੋਂ ਕਾਂਗਰਸ ਉਮੀਦਵਾਰ ਬਿਦਿਸ਼ਾ ਨਿਓਗ ਦੇ ਨਾਲ ਅਸਾਮ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਪਹੁੰਚੇ। ਕਾਂਗਰਸ ਦਾ ਇਲਜ਼ਾਮ ਹੈ ਕਿ ਹਿਮੰਤ ਬਿਸਵਾ ਸਰਮਾ ਨੇ ਆਪਣੇ ਚੋਣ ਹਲਫ਼ਨਾਮੇ ‘ਚ ਵਿਦੇਸ਼ਾਂ ‘ਚ ਰੱਖੀਆਂ ਆਪਣੀਆਂ ਜਾਇਦਾਦਾਂ ਬਾਰੇ ਵੇਰਵੇ ਨਹੀਂ ਦਿੱਤੇ ਹਨ।

  • 06 Apr 2026 10:26 AM (IST)

    ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

    ਚੰਡੀਗੜ੍ਹ ਦੇ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਈ-ਮੇਲ ਜ਼ਰੀਏ ਇਹ ਧਮਕੀ ਭੇਜੀ ਗਈ ਹੈ।

  • 06 Apr 2026 09:29 AM (IST)

    ਬੇਅਦਬੀ ਦੇ ਕਾਨੂਨ ਦੇ ਸਬੰਧ ‘ਚ ਅੱਜ ਐਸਜੀਪੀਸੀ ਦੀ ਇਕੱਤਰਤਾ

    ਪੰਜਾਬ ਸਰਕਾਰ ਦੁਆਰਾ ਬੇਅਦਬੀ ਤੇ ਕਾਨੂੰਨ ਬਣਾਉਣ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਅੱਜ, 6 ਅਪ੍ਰੈਲ ਨੂੰ ਇਕੱਤਰਤਾ (ਮੀਟਿੰਗ) ਸੱਦੀ ਹੈ। ਇਸ ਮੀਟਿੰਗ ਚ ਸਾਰੀਆਂ ਸਿੱਖ ਜਥੇਬੰਦੀਆਂ ਅੱਜ ਸਵੇਰੇ 11 ਵਜੇ, ਤੇਜਾ ਸਿੰਘ ਸਮੁੰਦਰੀ ਹਾਲ ਵਿੱਖੇ ਇਕੱਤਰ ਹੋਣਗੀਆਂ। ਬੀਤੇ ਦਿਨੀਂ, ਐਸਜੀਪੀਸੀ ਦੇ ਪ੍ਰਧਾਨ ਐਡਵੋਕਟੇ ਹਰਜਿੰਦਰ ਸਿੰਘ ਧਾਮੀ ਨੇ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ ਸੀ।

Follow Us
Related Stories
Exit Poll Result 2026: ਤਮਿਲਨਾਡੂ ਵਿੱਚ ਕਿਸਦੀ ਬਣੇਗੀ ਸਰਕਾਰ? DMK ਤੇ AIADMK ਵਿਚਾਲੇ ਫਸਵੀਂ ਟੱਕਰ, ਦੇਖੋ Poll of Polls ਦਾ ਅਨੁਮਾਨ
Assam Exit Poll Result 2026: ਅਸਾਮ ਵਿੱਚ ਫਿਰ ਹਿਮੰਤ ਸਰਕਾਰ! BJP ਅਤੇ ਕਾਂਗਰਸ ਗੱਠਜੋੜ ਨੂੰ ਮਿਲਣਗੀਆਂ ਕਿੰਨੀਆਂ ਸੀਟਾਂ? ਜਾਣੋ ਕੀ ਕਹਿੰਦੇ ਹਨ ਐਗਜ਼ਿਟ ਪੋਲ
ਬੰਗਾਲ ‘ਚ ਵੱਡਾ ਉਲਟਫੇਰ, ਐਗਜ਼ਿਟ ਪੋਲ ਮੁਤਾਬਕ ਭਾਜਪਾ ਬਣਾ ਰਹੀ ਸਰਕਾਰ!
ਮੀਰਾ ਰੋਡ ਕੇਸ: ਅਮਰੀਕਾ ਤੋਂ ਕਿਸ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ ਜ਼ੁਬੈਰ ਅੰਸਾਰੀ? ਸਵਾਲਾਂ ਦੀ ਉਹ ਲਿਸਟ, ਜਿਨ੍ਹਾਂ ਦਾ ਜਵਾਬ ਭਾਲ ਰਹੀਆਂ ਏਜੰਸੀਆਂ
ਕਿੰਨਰ ਬਰਾਦਰੀ ਨੂੰ ਵਧਾਈ ਮੰਗਣ ਦਾ ਕੋਈ ਅਧਿਕਾਰ ਨਹੀਂ… ਹਾਈ ਕੋਰਟ ਦਾ ਫੈਸਲਾ- ਇਹ ਅਪਰਾਧ ਮੰਨਿਆ ਜਾ ਸਕਦਾ
West Bengal Election 2026: ਦੂਜੇ ਪੜਾਅ ‘ਚ 142 ਸੀਟਾਂ ਲਈ ਅੱਜ ਵੋਟਿੰਗ, ਕੇਂਦਰੀ ਬਲਾਂ ਵੱਲੋਂ ਸਖ਼ਤ ਸੁਰੱਖਿਆ; ਇਨ੍ਹਾਂ ਦਿੱਗਜਾਂ ਵਿਚਕਾਰ ਮੁੱਖ ਮੁਕਾਬਲਾ