Live Updates: ਇੰਗਲੈਂਡ ਨੇ ਦੂਜੇ ਦਿਨ ਬਣਾਏ 77 ਰਨ, ਟੀਮ ਇੰਡੀਆ 510 ਦੌੜਾਂ ਅੱਗੇ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਦੂਜੇ ਦਿਨ ਦੀ ਖੇਡ ਖਤਮ
ਐਜਬੈਸਟਨ ਵਿਖੇ ਦੂਜੇ ਦਿਨ ਦਾ ਖੇਡ ਖਤਮ ਹੋ ਗਿਆ ਹੈ ਅਤੇ ਇੰਗਲੈਂਡ ਨੇ 3 ਵਿਕਟਾਂ ਗੁਆ ਕੇ 77 ਦੌੜਾਂ ਬਣਾ ਲਈਆਂ ਹਨ। ਜੋਅ ਰੂਟ ਅਤੇ ਹੈਰੀ ਬਰੂਕ ਨੇ ਅਰਧ-ਸੈਂਕੜੇ ਦੀ ਸਾਂਝੇਦਾਰੀ ਕੀਤੀ ਹੈ। ਹਾਲਾਂਕਿ, ਟੀਮ ਅਜੇ ਵੀ ਭਾਰਤ ਦੇ ਸਕੋਰ ਤੋਂ 510 ਦੌੜਾਂ ਪਿੱਛੇ ਹੈ।
-
ਜੰਮੂ-ਕਸ਼ਮੀਰ ਦੇ ਤ੍ਰਾਲ ਵਿੱਚ ਅੱਤਵਾਦੀਆਂ ਦੇ 2 ਸਾਥੀ ਗ੍ਰਿਫ਼ਤਾਰ
ਜੰਮੂ-ਕਸ਼ਮੀਰ ਦੇ ਤ੍ਰਾਲ ਵਿੱਚ ਅੱਤਵਾਦੀਆਂ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਤਵਾਦੀ ਸਾਥੀਆਂ ਤੋਂ ਵਿਸਫੋਟਕ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।
-
ਭਾਰਤ ਨੇ 587 ਦੌੜਾਂ ਬਣਾਈਆਂ
ਲਗਭਗ ਦੋ ਦਿਨ ਬੱਲੇਬਾਜ਼ੀ ਕਰਨ ਤੋਂ ਬਾਅਦ, ਭਾਰਤ ਦੀ ਪਹਿਲੀ ਪਾਰੀ ਆਖਰਕਾਰ ਖਤਮ ਹੋ ਗਈ। ਭਾਰਤ ਮੁਹੰਮਦ ਸਿਰਾਜ (8) ਦੀ ਵਿਕਟ ਨਾਲ 587 ਦੌੜਾਂ ‘ਤੇ ਆਲ ਆਊਟ ਹੋ ਗਿਆ। ਆਖਰੀ ਵਿਕਟ ਸ਼ੋਏਬ ਬਸ਼ੀਰ ਨੂੰ ਗਈ ਜਿਸ ਨੇ ਸਿਰਾਜ ਨੂੰ ਸਟੰਪ ਆਊਟ ਕੀਤਾ।
-
ਲੁਧਿਆਣਾ ‘ਚ ਬਾਰਵੀਂ ਦਾ ਵਿਦਿਆਰਥੀ ਲਾਪਤਾ
ਲੁਧਿਆਣਾ ਦੇ ਜਗਜੀਤ ਨਗਰ ਦੇ ਰਹਿਣ ਵਾਲੇ ਬਾਰਵੀਂ ਜਮਾਤ ਦੇ ਵਿਦਿਆਰਥੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 12 ਦਿਨ ਤੋਂ ਇਹ ਨੌਜਵਾਨ ਲਾਪਤਾ ਹੈ।
-
ਗਿੱਲ ਨੇ ਜਿੱਤਿਆ ਦਿੱਲ
ਸ਼ੁਭਮਨ ਗਿੱਲ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਕਪਤਾਨ ਨੇ ਐਜਬੈਸਟਨ ਟੈਸਟ ਵਿੱਚ ਦੋਹਰਾ ਸੈਂਕੜਾ ਲਗਾਇਆ। ਇਸ ਖਿਡਾਰੀ ਨੇ ਇਹ ਕਾਰਨਾਮਾ ਸਿਰਫ਼ 311 ਗੇਂਦਾਂ ਵਿੱਚ ਪੂਰਾ ਕੀਤਾ। ਗਿੱਲ ਇੰਗਲੈਂਡ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲਾ ਭਾਰਤੀ ਕਪਤਾਨ ਹਨ।
-
ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ‘ਤੇ ਹੋਇਆ ਜ਼ਬਰਦਸਤ ਸੜਕ ਹਾਦਸਾ
ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ‘ਤੇ ਜ਼ਬਰਦਸਤ ਸੜਕ ਹਾਦਸਾ ਹੋਇਆ ਹੈ। ਇਸ ਚ 6 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ।
-
ਬਲਾਚੌਰ ‘ਚ ਹਥਿਆਰਬੰਦ ਹਮਲਾਵਰਾਂ ਨੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ਬਲਾਚੌਰ ਦੇ ਪਿੰਡ ਕੁਲਪੁਰ ਵਿੱਚ ਰਾਤ ਨੂੰ ਹਥਿਆਰਬੰਦ ਹਮਲਾਵਰਾਂ ਨੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੇ ਭਰਾ ਸੰਦੀਪ ਸਿੰਘ ਦੇ ਅਨੁਸਾਰ, ਹਰਦੀਪ ਸਿੰਘ ਉਰਫ਼ ਦੀਪਾ, ਉਮਰ ਲਗਭਗ 37 ਸਾਲ, ਪਿੰਡ ਕੁਲਪੁਰ ਦੇ ਨੌਜਵਾਨ ਸ਼ਿੰਗਰਾ ਸਿੰਘ ਦਾ ਪੁੱਤਰ, ਆਪਣੇ ਖੇਤਾਂ ਤੋਂ ਘਰ ਵਾਪਸ ਆ ਰਿਹਾ ਸੀ ਜਦੋਂ ਕੁਝ ਹਥਿਆਰਬੰਦ ਹਮਲਾਵਰ ਮੋਟਰਸਾਈਕਲ ‘ਤੇ ਆਏ ਅਤੇ ਉਸਨੂੰ ਗੋਲੀ ਮਾਰ ਦਿੱਤੀ।
-
ਸ਼ੁਭਮਨ ਗਿੱਲ ਦਾ ਸਕੋਰ 150 ਤੋਂ ਪਾਰ, ਟੈਸਟ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਬਣਿਆ
ਸ਼ੁਭਮਨ ਗਿੱਲ ਨੇ ਐਜਬੈਸਟਨ ਟੈਸਟ ਵਿੱਚ 150 ਦੌੜਾਂ ਦਾ ਅੰਕੜਾ ਛੂਹ ਲਿਆ ਹੈ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਵਿੱਚ ਪਹਿਲੀ ਵਾਰ ਇਸ ਅੰਕੜੇ ਨੂੰ ਛੂਹਿਆ ਹੈ। ਭਾਵ ਗਿੱਲ ਨੇ ਆਪਣਾ ਸਭ ਤੋਂ ਵਧੀਆ ਟੈਸਟ ਸਕੋਰ ਬਣਾ ਲਿਆ ਹੈ।
-
ਕੁਲਦੀਪ ਸਿੰਘ ਧਾਲੀਵਾਲ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ
ਪੰਜਾਬ ਸਰਕਾਰ ਦੇ ਸੂਤਰਾਂ ਤੋਂ ਵੱਡੀ ਖ਼ਬਰ ਹੈ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਆਪਣੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਮੇਰੀ ਮਿਹਨਤ ਜਾਰੀ ਹੈ।
अपने पंजाब के लोगों के भले के लिए मेरी मेहनत जारी है #punjabcabinet #punjab pic.twitter.com/6CplRh48qP
— Kuldeep Dhaliwal (@KuldeepSinghAAP) July 3, 2025
-
ਆਮ ਆਦਮੀ ਪਾਰਟੀ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਲੜੇਗੀ: ਕੇਜਰੀਵਾਲ
ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਲੜੇਗੀ।
-
ਸੀਐਮ ਦਾ ਕਾਫ਼ਲਾ ਪਹੁੰਚਿਆ ਗਵਰਨਰ ਹਾਊਸ
ਪੰਜਾਬ ਕੈਬਨਿਟ ਦਾ ਅੱਜ ਵਿਸਥਾਰ ਹੋਣ ਜਾ ਰਿਹਾ ਹੈ। ਲੁਧਿਆਣਾ ਪੱਛਮੀ ਦੇ ਨਵੇਂ ਵਿਧਾਇਕ ਸੰਜੀਵ ਅਰੋੜਾ ਦਾ ਕੈਬਿਨਟ ‘ਚ ਸ਼ਾਮਲ ਹੋਣ ਤੈਅ ਹੈ। ਸੀਐਮ ਦਾ ਕਾਫ਼ਲਾ ਗਵਰਨਰ ਹਾਊਸ ਪਹੁੰਚ ਗਿਆ ਹੈ।
-
ਪੰਜਾਬ ਕੈਬਿਨੇਟ ਦਾ ਵਿਸਥਾਰ, ਪਰਿਵਾਰ ਸਮੇਤ ਗਵਰਨਰ ਹਾਊਸ ਪਹੁੰਚੇ ਸੰਜੀਵ ਅਰੋੜਾ
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਅੱਜ ਕੈਬਨਿਟ ਵਿਸਥਾਰ ਹੋਣ ਜਾ ਰਿਹਾ ਹੈ। ਭਗਵੰਤ ਮਾਨ ਸਰਕਾਰ ਦਾ ਇਹ 3 ਸਾਲਾਂ ਚ 7ਵਾਂ ਕੈਬਨਿਟ ਵਿਸਥਾਰ ਹੈ। ਇਸ ਦੌਰਾਨ ਕੁੱਝ ਮੰਤਰੀਆਂ ਦੇ ਵਿਭਾਗ ‘ਚ ਫੇਰਬਦਲ ਦੀ ਸੰਭਾਵਨਾ ਹੈ। ਉੱਥੇ ਹੀ ਲੁਧਿਆਣਾ ਪੱਛਮੀ ਜ਼ਿਮਨੀ ਤੋਂ ਨਵੇਂ ਵਿਧਾਇਕ ਸੰਜੀਵ ਅਰੋੜਾ ਦੀ ਕੈਬਨਿਟ ‘ਚ ਐਂਟਰੀ ਹੋ ਸਕਦੀ ਹੈ। ਜ਼ਿਮਨੀ ਚੋਣ ਤੋਂ ਪਹਿਲਾਂ ਹੀ ਪਾਰਟੀ ਨੇ ਐਲਾਨ ਕੀਤਾ ਸੀ ਕਿ ਜੇਕਰ ਅਰੋੜਾ ਜਿੱਤਦੇ ਹਨ ਤਾਂ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ। ਜਿਸ ਨੂੰ ਲੈ ਕੇ ਹੁਣ ਸੰਜੀਵ ਅਰੋੜਾ ਆਪਣੇ ਪਰਿਵਾਰ ਸਮੇਤ ਪੰਜਾਬ ਰਾਜ ਭਵਨ ਪਹੁੰਚ ਚੁੱਕੇ ਹਨ।
-
ਹਿਮਾਚਲ: ਬਾਰਿਸ਼ ਨਾਲ ਮੰਡੀ 25 ਸਾਲ ਪਛੜ ਗਿਆ: Ex CM ਜੈਰਾਮ ਠਾਕੁਰ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਭਾਜਪਾ ਨੇਤਾ ਜੈਰਾਮ ਠਾਕੁਰ ਨੇ ਕਿਹਾ, “ਮੈਂ ਕਹਿ ਸਕਦਾ ਹਾਂ ਕਿ ਇਹ ਇਲਾਕਾ 25 ਸਾਲ ਪਿੱਛੇ ਚਲਾ ਗਿਆ ਹੈ। ਬਹੁਤ ਮਿਹਨਤ ਨਾਲ, ਲੋਕਾਂ ਨੇ ਹਰ ਚੀਜ਼ ਆਪਣੇ ਲਈ ਬਣਾਈ ਸੀ। ਅੱਜ ਉਹ ਸਭ ਕੁਝ ਤਬਾਹ ਹੋ ਗਿਆ ਹੈ। ਉੱਥੇ (ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ) ਸੰਚਾਰ ਦਾ ਕੋਈ ਸਾਧਨ ਨਹੀਂ ਬਚਿਆ ਹੈ ਅਤੇ ਸੜਕਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਹੁਣ ਤੱਕ ਅਸੀਂ 9 ਲਾਸ਼ਾਂ ਬਰਾਮਦ ਕੀਤੀਆਂ ਹਨ।”
-
ਹਿਮਾਚਲ: ਮੰਡੀ ਖੇਤਰ ‘ਚ ਭਾਰੀ ਮੀਂਹ ਕਾਰਨ ਬਿਆਸ ਨਦੀ ‘ ਚ ਹੜ੍ਹ
ਹਿਮਾਚਲ ਪ੍ਰਦੇਸ਼ ਦੇ ਮੰਡੀ ਖੇਤਰ ਵਿੱਚ ਭਾਰੀ ਮੀਂਹ ਕਾਰਨ ਬਿਆਸ ਨਦੀ ਵਿੱਚ ਭਿਆਨਕ ਹੜ੍ਹ ਆ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ।
#WATCH | Mandi, Himachal Pradesh: Due to very heavy rainfall in the region, the Beas River is experiencing severe flooding.
The India Meteorological Department (IMD) has issued a red alert in Himachal Pradesh. pic.twitter.com/6VLcUeQTbZ
— ANI (@ANI) July 3, 2025
-
ਮਜੀਠਿਆ ਨੂੰ ਫ਼ਿਲਹਾਲ ਕੋਈ ਰਾਹਤ ਨਹੀਂ, ਕੱਲ੍ਹ ਹੋਵੇਗੀ ਦੋਬਾਰਾ ਸੁਣਵਾਈ
ਬਿਕਰਮ ਮਜੀਠਿਆ ਨੇ ਹਾਈਕੋਰਟ ‘ਚ ਆਪਣੀ ਗ੍ਰਿਫ਼ਤਾਰੀ ਨੂੰ ਚਣੌਤੀ ਦਿੱਤੀ ਸੀ। ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਸੀ ਕਿ ਗ੍ਰਿਫ਼ਤਾਰੀ ਗਲਤ ਤਰੀਕੇ ਨਾਲ ਹੋਈ ਹੈ। ਫ਼ਿਲਹਾਲ ਮਜੀਠਿਆ ਨੂੰ ਰਾਹਤ ਨਹੀਂ ਮਿਲੀ ਹੈ। ਹਾਈਕੋਰਟ ਨੇ ਕਿਹਾ ਕੱਲ੍ਹ ਦੀ ਸੁਣਵਾਈ ਤੋਂ ਬਾਅਦ ਰਿਮਾਂਡ ਆਰਡਰ ਜਾਰੀ ਨਹੀਂ ਕੀਤਾ ਗਿਆ ਹੈ। ਇਸ ‘ਤੇ ਸਰਕਾਰੀ ਵਕੀਲ ਨੇ ਕਿਹਾ ਕਿ ਅੱਜ ਦੁਪਹਿਰ ਤੱਕ ਇਹ ਆਰਡਰ ਆ ਜਾਣਗੇ। ਇਸ ਤੋਂ ਬਾਅਦ ਕੋਰਟ ਨੇ ਆਦੇਸ਼ ਦਿੱਤਾ ਕਿ ਇਸ ਪਟੀਸ਼ਨ ‘ਤੇ ਕੱਲ੍ਹ ਨੂੰ ਸੁਣਵਾਈ ਹੋਵੇਗੀ।