Live Updates: ਪੰਜਾਬ ਵਿੱਚ ਹੜ੍ਹਾਂ ਦਾ ਕਹਿਰ, ਹੁਣ ਤੱਕ 37 ਲੋਕਾਂ ਦੀ ਮੌਤ
News Live Updates:ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates:ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਉੱਤਰਾਖੰਡ ‘ਚ ਮੀਂਹ ਨੇ ਮਚਾਈ ਤਬਾਹੀ, 79 ਲੋਕਾਂ ਦੀ ਮੌਤ, 115 ਜ਼ਖਮੀ, 90 ਅਜੇ ਵੀ ਲਾਪਤਾ
ਉੱਤਰਾਖੰਡ ‘ਚ ਮੀਂਹ ਨੇ ਤਬਾਹੀ ਮਚਾਈ ਹੈ। ਇੱਥੇ 79 ਲੋਕਾਂ ਦੀ ਮੌਤ ਹੋ ਗਈ ਹੈ। 115 ਲੋਕ ਜ਼ਖਮੀ ਹੋਏ ਹਨ, 90 ਲੋਕ ਅਜੇ ਵੀ ਲਾਪਤਾ ਹਨ। ਇਸ ਦੇ ਨਾਲ ਹੀ 238 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ। ਕੁੱਲ ਨੁਕਸਾਨ 5000 ਕਰੋੜ ਰੁਪਏ ਹੈ।
-
ਦਿੱਲੀ ‘ਚ ਯਮੁਨਾ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ, ਐਨਡੀਆਰਐਫ ਦੀ ਟੀਮ ਤਾਇਨਾਤ
ਦਿੱਲੀ ‘ਚ ਯਮੁਨਾ ਦਾ ਪਾਣੀ ਦਾ ਪੱਧਰ 206.93 ਮੀਟਰ ਤੱਕ ਪਹੁੰਚ ਗਿਆ ਹੈ। ਯਮੁਨਾ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਇਸ ਤੋਂ ਬਾਅਦ, ਦਿੱਲੀ ‘ਚ ਰਾਹਤ ਕਾਰਜਾਂ ਲਈ ਐਨਡੀਆਰਐਫ ਦੀ ਟੀਮ ਤਾਇਨਾਤ ਕੀਤੀ ਗਈ ਹੈ। ਐਨਡੀਆਰਐਫ ਦੇ ਡੀਆਈਜੀ ਆਪ੍ਰੇਸ਼ਨ ਮੋਹਸਿਨ ਸ਼ਾਹਿਦੀ ਦੀ ਅਗਵਾਈ ‘ਚ 4 ਟੀਮਾਂ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ 10 ਟੀਮਾਂ ਨੂੰ ਸਟੈਂਡਬਾਏ ‘ਤੇ ਰੱਖਿਆ ਗਿਆ ਹੈ।
-
ਟੈਰਿਫ ਵਿਵਾਦਾਂ ਦੇ ਵਿਚਕਾਰ ਪਿਊਸ਼ ਗੋਇਲ ਅੱਜ ਨਿਰਯਾਤਕਾਂ ਨਾਲ ਕਰਨਗੇ ਮੀਟਿੰਗ
ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਅਮਰੀਕਾ ਨਾਲ ਟੈਰਿਫ ਵਿਵਾਦਾਂ ਦੇ ਵਿਚਕਾਰ ਅੱਜ ਨਿਰਯਾਤਕਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕਰਨਗੇ।
-
ਚੀਨ ‘ਚ ਵਿਕਟਰੀ ਪਰੇਡ, ਪੁਤਿਨ-ਕਿਮ ਸਮੇਤ 25 ਤੋਂ ਵੱਧ ਦੇਸ਼ ਹਿੱਸਾ ਲੈ ਰਹੇ
ਚੀਨ ‘ਚ ਵਿਕਟਰੀ ਪਰੇਡ ਹੋ ਰਹੀ ਹੈ। ਇਸ ਮੌਕੇ ਰੂਸੀ ਰਾਸ਼ਟਰਪਤੀ ਪੁਤਿਨ ਅ\ਤੇ ਉੱਤਰੀ ਕੋਰੀਆ ਦੇ ਕਿਮ ਜੋਂਗ ਨੇ ਵੀ ਹਿੱਸਾ ਲਿਆ ਹੈ। ਨਾਲ ਹੀ, ਇਸ ਪਰੇਡ ‘ਚ 25 ਤੋਂ ਵੱਧ ਦੇਸ਼ ਹਿੱਸਾ ਲੈ ਰਹੇ ਹਨ।