Live Updates: ਜੇਕਰ ਖੂਨ ਤੇ ਪਾਣੀ ਇਕੱਠੇ ਨਹੀਂ ਚਲਦੇ ਤਾਂ ਕ੍ਰਿਕਟ ਮੈਚ ਕਿਉਂ – ਅਸਦੁਦੀਨ ਓਵੈਸੀ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਜੇਕਰ ਖੂਨ ਤੇ ਪਾਣੀ ਇਕੱਠੇ ਨਹੀਂ ਚਲਦੇ ਤਾਂ ਕ੍ਰਿਕਟ ਮੈਚ ਕਿਉਂ – ਅਸਦੁਦੀਨ ਓਵੈਸੀ
ਅਸਦੁਦੀਨ ਓਵੈਸੀ ਨੇ ਸੰਸਦ ਵਿੱਚ ਕਿਹਾ ਕਿ ਪਾਕਿਸਤਾਨ ਦਾ ਉਦੇਸ਼ ਭਾਰਤ ਨੂੰ ਕਮਜ਼ੋਰ ਕਰਨਾ ਹੈ ਅਤੇ ਜੇਕਰ ਸਾਨੂੰ ਇਨ੍ਹਾਂ ਤਾਕਤਾਂ ਨੂੰ ਕਮਜ਼ੋਰ ਕਰਨਾ ਹੈ। ਪਾਕਿਸਤਾਨ ਨਾਲ ਕ੍ਰਿਕਟ ਨਹੀਂ ਖੇਡਣਾ ਚਾਹੀਦਾ। ਜਦੋਂ ਅਸੀਂ ਪਾਣੀ ਨਹੀਂ ਦੇ ਰਹੇ ਤਾਂ ਫਿਰ ਪਾਕਿਸਤਾਨ ਨਾਲ ਮੈਚ ਕਿਉਂ ਕਰੀਏ? ਮੇਰੀ ਜ਼ਮੀਰ ਮੈਨੂੰ ਇਹ ਮੈਚ ਦੇਖਣ ਦੀ ਇਜਾਜ਼ਤ ਨਹੀਂ ਦਿੰਦੀ।
-
ਰਾਜਕੁਮਾਰ ਰਾਓ ਨੇ ਕੋਰਟ ‘ਚ ਕੀਤਾ ਸਰੈਂਡਰ, ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ
ਰਾਜਕੁਮਾਰ ਰਾਓ ਨੇ ਜਲੰਧਰ ਕੋਰਟ ‘ਚ ਸਰੈਂਡਰ ਕੀਤਾ ਹੈ। ਉਨ੍ਹਾਂ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਹੈ।
-
ਲੁਧਿਆਣਾ ਦੇ ਇਸਲਾਮਗੰਜ ਇਲਾਕੇ ‘ਚ ਜਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ ਦਾ ਮਾਮਲਾ
ਲੁਧਿਆਣਾ ਦੇ ਇਸਲਾਮਗੰਜ ਇਲਾਕੇ ‘ਚ ਜਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਦੱਸ ਦਈਏ ਕਿ ਆਪਸੀ ਬਹਿਸਬਾਜੀ ਤੋਂ ਬਾਅਦ ਇੱਕ ਧਿਰ ਨੇ ਆਪਣੀ ਲਾਈਸੈਂਸੀ ਰਿਵਾਲਵਰ ਦੇ ਨਾਲ ਫਾਇਰਿੰਗ ਕੀਤੀ। ਇਹ ਦੱਸਿਆ ਜਾ ਰਿਹਾ ਕਿ ਇਹ ਡਰਾਉਣ ਦੇ ਯਤਨ ਦੇ ਚਲਦਿਆਂ ਹਵਾਈ ਫਾਇਰ ਕੀਤਾ ਗਿਆ ਹੈ, ਇਸ ਦੌਰਾਨ ਕੋਈ ਵੀ ਜਖਮੀ ਨਹੀਂ ਹੋਇਆ ਹੈ।
-
ਪੰਜਾਬ ਰੋਡਵੇਜ-PRTC ਦੇ ਕਰਮਚਾਰੀਆਂ ਦੀ ਸਰਕਾਰ ਨਾਲ ਮੀਟਿੰਗ ਬੇਨਤੀਜਾ, ਕੱਲ੍ਹ ਹੜਤਾਲ ਨਹੀਂ
ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ ਠੇਕਾ ਕਰਮਚਾਰੀਆਂ ਦੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਸਮਾਪਤ ਹੋ ਗਈ ਹੈ। ਮੀਟਿੰਗ ਤੋਂ ਬਾਅਦ ਅਸੰਤੁਸ਼ਟ ਕਰਮਚਾਰੀਆਂ ਨੇ ਕਿਹਾ ਕਿ ਬੁੱਧਵਾਰ ਨੂੰ ਇੱਕ ਹੋਰ ਮੀਟਿੰਗ ਹੋਵੇਗੀ ਜਿਸ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਦਾ ਠੇਕਾ ਰੱਦ ਕਰਨ ਦੀ ਸਾਡੀ ਮੰਗ ਰੱਖੀ ਜਾਵੇਗੀ। ਕੱਲ੍ਹ ਸਵੇਰ ਤੋਂ ਸ਼ੁਰੂ ਹੋਣ ਵਾਲੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਬੱਸਾਂ ਸਵੇਰ ਤੋਂ ਨਹੀਂ ਰੁਕਣਗੀ।
-
ਰਾਜਸਥਾਨ ਚ ਸਿੱਖ ਵਿਦਿਆਰਥਣ ਨੂੰ ਕਕਾਰਾਂ ਕਾਰਨ ਰੋਕਣ ਦੀ SGPC ਨੇ ਕੀਤੀ ਨਿਖੇਧੀ
ਅੰਤਰਿਗ ਕਮੇਟੀ ਨੇ ਰਾਜਸਥਾਨ ‘ਚ ਇੱਕ ਸਿੱਖ ਵਿਦਿਆਰਥਣ ਨੂੰ ਕੇਵਲ ਕਕਾਰ ਪਹਿਨਣ ਕਰਕੇ ਜੁਡੀਸ਼ਰੀ ਦੇ ਪੇਪਰ ਤੋਂ ਰੋਕਣ ਦੀ ਘਟਨਾ ਦੀ ਨਿਖੇਧੀ ਕਰਦਿਆਂ ਸਖਤ ਨੋਟਿਸ ਲਿਆ ਹੈ। SGPC ਵੱਲੋਂ ਰਾਜਸਥਾਨ ਸਰਕਾਰ ਨੂੰ ਇਸ ਮਾਮਲੇ ‘ਚ ਈਮੇਲ ਰਾਹੀਂ ਸ਼ਿਕਾਇਤ ਭੇਜਣ ਦਾ ਐਲਾਨ ਕੀਤਾ ਗਿਆ ਹੈ।
-
ਟਰਾਂਸਪੋਰਟ ਮੰਤਰੀ ਦੀ ਵੱਡੀ ਕਾਰਵਾਈ, 4 ਆਊਟਸੋਰਸਿੰਗ ਕਰਮਚਾਰੀ ਬਰਖਾਸਤ
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੱਡੀ ਕਾਰਵਾਈ ਕੀਤੀ ਹੈ। ਮੰਤਰੀ ਨੇ 4 ਆਊਟਸੋਰਸਿੰਗ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਭ੍ਰਿਸ਼ਟਾਚਾਰ ਤੇ ਲਾਪਰਵਾਹੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਮੰਤਰੀ ਨੇ ਦੋ ਕਲਰਕਾਂ ਨੂੰ ਮੁਅੱਤਲ ਕਰ ਦਿੱਤਾ ਹੈ।
-
23 ਹਜਾਰ ਨਸ਼ਾ ਤਸਕਰ ਕਾਬੂ, ਇੱਕ ਹਜਾਰ ਕਿੱਲੋ ਹੈਰੋਇਨ ਬਰਾਮਦ: ਬੈਂਸ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ 23 ਹਜਾਰ ਨਸ਼ਾ ਤਸਕਰ ਕਾਬੂ ਕੀਤੇ ਹਨ ਅਤੇ ਇੱਕ ਹਜਾਰ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
-
ਖਟਕੜ ਕਲਾਂ ਪਹੁੰਚੇ CM ਮਾਨ, ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ
CM ਭਗਵੰਤ ਮਾਨ ਨਵਾਂਸ਼ਹਿਰ ਦੇ ਪਿੰਡ ਖਟਕੜ ਕਲਾਂ ਪਹੁੰਚੇ ਹਨ। ਉੱਥੇ ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਹੈ।
-
ਕੋਟਕਪੂਰਾ-ਬਠਿੰਡਾ ਨੈਸ਼ਨਲ ‘ਤੇ ਬਣੇ ਹੋਟਲ ਦਾ ਕਿਸਾਨ ਯੂਨੀਅਨ ਨੇ ਕੀਤਾ ਘਿਰਾਓ
ਕੋਟਕਪੂਰਾ ਬਠਿੰਡਾ ਨੈਸ਼ਨਲ ਹਾਈਵੇ 54 ਤੇ ਬਣੇ ਇਕ ਨਿੱਜੀ ਹੋਟਲ ਨੂੰ ਨੇੜਲੇ ਪਿੰਡਾਂ ਦੇ ਲੋਕਾਂ ਅਤੇ ਕਿਸਾਨ ਯੂਨੀਅਨ ਫਤਿਹ ਦੇ ਆਗੂਆਂ ਨੇ ਘੇਰਿਆ ਹੈ। ਹੋਟਲ ਅੰਦਰ ਕਥਿਤ ਵੇਸ਼ਵਾ ਵਿਰਤੀ ਦਾ ਧੰਦਾ ਚੱਲਣ ਦੇ ਸ਼ੱਕ ਦੇ ਚਲਦੇ ਲੋਕਾਂ ਨੇ ਕੀਤਾ ਹੋਟਲ ਦਾ ਘਿਰਾਓ ਕੀਤਾ ਹੈ ਅਤੇ ਕਈ ਜੋੜਿਆਂ ਦੇ ਅੰਦਰ ਹੋਣ ਦਾ ਸ਼ੱਕ ਹੈ।
ਕ
-
ਜਲੰਧਰ: ਆਕਸੀਜ਼ਨ ਦੀ ਘਾਟ ਕਾਰਨ ਹੋਈਆਂ 3 ਮੌਤਾਂ ਦੀ ਜਾਂਚ ਕਰੇਗੀ ਚੰਡੀਗੜ੍ਹ ਦੀ ਟੀਮ
ਕੱਲ੍ਹ ਪੰਜਾਬ ਦੇ ਜਲੰਧਰ ਦੇ ਸਿਵਲ ਹਸਪਤਾਲ ਦੇ ਟਰਾਮਾ ਵਾਰਡ ਵਿੱਚ 3 ਮਰੀਜ਼ਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਆਕਸੀਜਨ ਪਲਾਂਟ ਵਿੱਚ ਅਚਾਨਕ ਖਰਾਬੀ ਆ ਗਈ। ਜਿਸ ਕਾਰਨ ਆਕਸੀਜਨ ਦੀ ਸਪਲਾਈ ਵਿੱਚ ਕਮੀ ਆਈ ਅਤੇ ਕੁਝ ਸਮੇਂ ਬਾਅਦ 3 ਮਰੀਜ਼ਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਿਹਤ ਮੰਤਰੀ ਬਲਬੀਰ ਸਿੰਘ ਅਤੇ ਡੀਸੀ ਹਿਮਾਂਸ਼ੂ ਅਗਰਵਾਲ ਦੇਰ ਰਾਤ ਸਿਵਲ ਹਸਪਤਾਲ ਪਹੁੰਚੇ, ਜਿੱਥੇ ਸਿਹਤ ਮੰਤਰੀ ਨੇ ਚੰਡੀਗੜ੍ਹ ਟੀਮ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ, ਜਦੋਂ ਕਿ ਡੀਸੀ ਹਿਮਾਂਸ਼ੂ ਅਗਰਵਾਲ ਨੇ ਮੀਡੀਆ ਨੂੰ ਦੱਸਿਆ ਕਿ ਇਸ ਘਟਨਾ ਸਬੰਧੀ 9 ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਬੁੱਧਵਾਰ ਨੂੰ ਮਾਮਲੇ ਦੀ ਰਿਪੋਰਟ ਸੌਂਪੇਗੀ।
-
ਲੋਕ ਸਭਾ ਦੀ ਕਾਰਵਾਈ ਦੁਪਹਿਰ ਦੋ ਵਜੇ ਤੱਕ ਮੁਲਤਵੀ
ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ। ਹੰਗਾਮੇ ਦੇ ਕਾਰਨ ਕਾਰਵਾਈ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਅੱਜ ਆਪ੍ਰੇਸ਼ਨ ਸਿੰਦੂਰ ‘ਤੇ ਚਰਚਾ ਹੋ ਰਹੀ ਹੈ।
-
ਚਿਦੰਬਰਮ ਜੋ ਕਹਿ ਰਹੇ, ਉਹ ਉਹੀ ਜਾਣਨ: ਸੰਜੇ ਸਿੰਘ
ਪੀ ਚਿਦੰਬਰਮ ਦੇ ਇਸ ਬਿਆਨ ‘ਤੇ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪਹਿਲਗਾਮ ਅੱਤਵਾਦੀ ਪਾਕਿਸਤਾਨ ਤੋਂ ਆਏ ਸਨ, ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ, “ਚਿਦੰਬਰਮ ਜੋ ਕਹਿ ਰਹੇ ਹਨ ਉਹ ਉਨ੍ਹਾਂ ਨੂੰ ਪਤਾ ਹੈ। ਸਰਕਾਰ ਦਾ ਬਿਆਨ ਹੈ ਕਿ ਉਹ ਪਾਕਿਸਤਾਨੀ ਅੱਤਵਾਦੀ ਸਨ ਅਤੇ ਪਾਕਿਸਤਾਨ ਦਾ ਭਾਰਤ ਵਿੱਚ ਅੱਤਵਾਦ ਫੈਲਾਉਣ ਦਾ ਇਤਿਹਾਸ ਰਿਹਾ ਹੈ। ਭਾਰਤ ਵਿੱਚ ਸਾਰੇ ਅੱਤਵਾਦੀ ਹਮਲਿਆਂ ਪਿੱਛੇ ਪਾਕਿਸਤਾਨ ਦਾ ਹੱਥ ਰਿਹਾ ਹੈ। ਮੈਂ ਇਹ ਨਹੀਂ ਕਹਿ ਸਕਦਾ ਕਿ ਚਿਦੰਬਰਮ ਦੀ ਜਾਣਕਾਰੀ ਦਾ ਸਰੋਤ ਕੀ ਹੈ।”
-
ਆਪ੍ਰੇਸ਼ਨ ਸਿੰਦੂਰ ‘ਤੇ ਅੱਜ ਪ੍ਰਿਯੰਕਾ ਗਾਂਧੀ ਦੇਣਗੇ ਭਾਸ਼ਣ
ਸੂਤਰਾਂ ਦਾ ਕਹਿਣਾ ਹੈ ਕਿ ਗੌਰਵ ਗੋਗੋਈ ਕਾਂਗਰਸ ਵੱਲੋਂ ਲੋਕ ਸਭਾ ‘ਚ ਆਪ੍ਰੇਸ਼ਨ ਸਿੰਦੂਰ ‘ਤੇ ਚਰਚਾ ਸ਼ੁਰੂ ਕਰਨਗੇ। ਕੇਸੀ ਵੇਣੂਗੋਪਾਲ ਤੇ ਪ੍ਰਿਯੰਕਾ ਗਾਂਧੀ ਵੀ ਚਰਚਾ ‘ਚ ਹਿੱਸਾ ਲੈਣਗੇ। ਜਦੋਂ ਕਿ ਰਾਹੁਲ ਗਾਂਧੀ ਤੇ ਅਖਿਲੇਸ਼ ਯਾਦਵ ਕੱਲ੍ਹ ਚਰਚਾ ‘ਚ ਹਿੱਸਾ ਲੈਣਗੇ। ਸਮਾਜਵਾਦੀ ਪਾਰਟੀ ਤੋਂ ਰਾਮਸ਼ੰਕਰ ਵਿਦਿਆਰਥੀ ਅੱਜ ਚਰਚਾ ‘ਚ ਹਿੱਸਾ ਲੈਣਗੇ।
-
ਰੱਖਿਆ ਮੰਤਰੀ ਰਾਜਨਾਥ ਅੱਜ ਲੋਕ ਸਭਾ ‘ਚ ਦੇਣਗੇ ਭਾਸ਼ਣ
ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦੁਪਹਿਰ 12 ਵਜੇ ਦੇ ਕਰੀਬ ਲੋਕ ਸਭਾ ਨੂੰ ਸੰਬੋਧਨ ਕਰਨਗੇ।