Live Updates: ਭਾਰਤ ਨੇ ਜ਼ਿੰਬਾਬਵੇ ਨੂੰ ਹਰਾਇਆ

Updated On: 

26 Feb 2026 23:33 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਭਾਰਤ ਨੇ ਜ਼ਿੰਬਾਬਵੇ ਨੂੰ ਹਰਾਇਆ

Live Updates

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 26 Feb 2026 09:02 PM (IST)

    ਰਾਜਸਥਾਨ ਸਰਹੱਦ ਨੇੜੇ ਮਿਲੀ ਹਥਿਆਰਾਂ ਦੀ ਖੇਪ

    ਰਾਜਸਥਾਨ ਵਿੱਚ ਖਾਜੂਵਾਲਾ-ਬੀਕਾਨੇਰ ਅੰਤਰਰਾਸ਼ਟਰੀ ਸਰਹੱਦ ਨੇੜੇ ਹਥਿਆਰਾਂ ਦੀ ਖੇਪ ਮਿਲਿਆ ਹੈ। ਬੀਐਸਐਫ ਨੇ ਇੱਕ ਡਰੋਨ, ਪੰਜ ਪਿਸਤੌਲ ਅਤੇ ਲਗਭਗ 300 ਰੌਂਦ ਗੋਲਾ ਬਾਰੂਦ ਬਰਾਮਦ ਕੀਤਾ ਹੈ।

  • 26 Feb 2026 06:38 PM (IST)

    ਫ੍ਰੀ ਟ੍ਰੇਡ ਐਗ੍ਰੀਮੈਂਟ ਜਲਦ ਕਰਾਂਗੇ- ਪੀਐਮ ਮੋਦੀ

    ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਇਜ਼ਰਾਈਲ ਦੇ ਪੀਐਮ ਨੇਤਨਯਾਹੂ ਨੇ ਮੀਟਿੰਗ ਕੀਤੀ। ਇਸ ਦੌਰਾਨ ਭਾਰਤ- ਇਜ਼ਰਾਈਲ ਵਿਚਕਾਰ ਕਈ ਸਮਝੌਤੇ ਹੋਏ। ਇਨ੍ਹਾਂ ਵਿੱਚ ਸਿੱਖਿਆ ਅਤੇ ਸਾਇਬਰ ਸਕਿਊਰਿਟੀ ਵਰਗੇ ਮੁੱਦੇ ਸ਼ਾਮਲ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਲਦ ਹੀ ਫ੍ਰੀ ਐਗ੍ਰੀਮੈਂਟ ਕਰਾਂਗੇ। ਪਰਮਾਣੂ ਤਕਨੀਕ ਵਿੱਚ ਸਹਿਯੋਗ ਕਰਾਂਗੇ। ਰੱਖਿਆ ਖੇਤਰ ਵਿੱਚ ਪੁਰਾਣਾ ਸਹਿਯੋਗ ਹੈ।

  • 26 Feb 2026 04:04 PM (IST)

    ਰਾਜ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ

    ਚੋਣ ਕਮਿਸ਼ਨ ਨੇ 10 ਸੂਬਿਆਂ ਦੀਆਂ 37 ਰਾਜ ਸਭਾ ਸੀਟਾਂ ਲਈ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨਾਮਜ਼ਦਗੀਆਂ 5 ਮਾਰਚ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ। ਵੋਟਿੰਗ 16 ਮਾਰਚ ਨੂੰ ਹੋਵੇਗੀ।

  • 26 Feb 2026 02:50 PM (IST)

    ਕਿਸਾਨ ਦੇਸ਼ ਦੀ ਨੀਂਹ ਹਨ, ਫਿਰ ਵੀ ਉਨ੍ਹਾਂ ਨੂੰ ਨਹੀਂ ਮਿਲ ਰਿਹਾ ਸਨਮਾਨ: ਰਾਹੁਲ ਗਾਂਧੀ

    ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਰਲ ‘ਚ ਕਿਹਾ ਕਿ ਕਿਸਾਨ ਦੇਸ਼ ਦੀ ਨੀਂਹ ਹਨ, ਫਿਰ ਵੀ ਉਨ੍ਹਾਂ ਨੂੰ ਉਹ ਸਨਮਾਨ ਨਹੀਂ ਮਿਲ ਰਿਹਾ ਜਿਸ ਦੇ ਉਹ ਹੱਕਦਾਰ ਹਨ। ਅਮਰੀਕੀ ਉਤਪਾਦਾਂ ਨੂੰ ਭਾਰਤ ‘ਚ ਦਾਖਲ ਹੋਣ ਦੇਣਾ ਇੱਕ ਅਪਰਾਧਿਕ ਕਾਰਵਾਈ ਹੈ।

  • 26 Feb 2026 01:31 PM (IST)

    ਅਸੀਂ ਭਾਰਤ ਤੋਂ ਹਰ ਇੱਕ ਘੁਸਪੈਠੀਏ ਨੂੰ ਦੇਸ਼ ਨਿਕਾਲਾ ਦੇਵਾਂਗੇ: ਅਮਿਤ ਸ਼ਾਹ

    ਬਿਹਾਰ ਦੇ ਅਰਰੀਆ ‘ਚ ਅਮਿਤ ਸ਼ਾਹ ਨੇ ਕਿਹਾ, “ਅਸੀਂ ਚੋਣਾਂ ਦੌਰਾਨ ਬਿਹਾਰ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਬਿਹਾਰ ਨੂੰ ਘੁਸਪੈਠੀਆਂ ਤੋਂ ਮੁਕਤ ਕਰ ਦੇਵਾਂਗੇ। ਇਸ ਦਾ ਮਤਲਬ ਸਿਰਫ਼ ਵੋਟਰ ਸੂਚੀ’ਚੋਂ ਘੁਸਪੈਠੀਆਂ ਦੇ ਨਾਮ ਹਟਾਉਣਾ ਨਹੀਂ ਹੈ। ਅਸੀਂ ਭਾਰਤੀ ਧਰਤੀ ਤੋਂ ਹਰ ਇੱਕ ਘੁਸਪੈਠੀਏ ਨੂੰ ਬਾਹਰ ਕੱਢਣ ਲਈ ਦ੍ਰਿੜ ਹਾਂ।”

  • 26 Feb 2026 12:28 PM (IST)

    AI ਸੰਮੇਲਨ ਵਿਰੋਧ: ਯੂਥ ਕਾਂਗਰਸ ਦੇ ਜਨਰਲ ਸਕੱਤਰ ਦੀ ਜ਼ਮਾਨਤ ਦਾ ਫੈਸਲਾ ਰਾਖਵਾਂ

    ਪਟਿਆਲਾ ਹਾਊਸ ਕੋਰਟ ਨੇ ਏਆਈ ਸੰਮੇਲਨ ‘ਚ ਯੂਥ ਕਾਂਗਰਸ ਦੇ ਵਿਰੋਧ ਦੇ ਸੰਬੰਧ ‘ਚ ਇੰਡੀਅਨ ਯੂਥ ਕਾਂਗਰਸ ਦੇ ਜਨਰਲ ਸਕੱਤਰ ਨਿਗਮ ਭੰਡਾਰੀ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਫੈਸਲਾ ਕੱਲ੍ਹ ਐਲਾਨਿਆ ਜਾਵੇਗਾ।

  • 26 Feb 2026 11:20 AM (IST)

    ਕਿਤਾਬ ਵਿਵਾਦ ਤੋਂ ਬਾਅਦ NCERT ਨੇ ਮੰਗੀ ਮੁਆਫ਼ੀ

    NCERT ਕਿਤਾਬ ਵਿਵਾਦ ‘ਚ NCERT ਦੀ ਨੁਮਾਇੰਦਗੀ ਕਰ ਰਹੇ SG ਤੁਸ਼ਾਰ ਮਹਿਤਾ ਨੇ ਕਿਹਾ ਕਿ ਉਹ ਬਿਨਾਂ ਸ਼ਰਤ ਮੁਆਫ਼ੀ ਮੰਗਦੇ ਹਨ। CJI ਨੇ ਜਵਾਬ ਦਿੱਤਾ, “ਇਹ ਇੱਕ ਸਾਜ਼ਿਸ਼ ਵੀ ਹੋ ਸਕਦੀ ਹੈ। ਅਸੀਂ ਹੁਣ ਬਿਨਾਂ ਸ਼ਰਤ ਮੁਆਫ਼ੀ ਸਵੀਕਾਰ ਨਹੀਂ ਕਰਾਂਗੇ। ਨਹੀਂ ਤਾਂ, ਭਵਿੱਖ ‘ਚ ਕੋਈ ਵੀ ਅਜਿਹਾ ਕਰੇਗਾ। ਅਸੀਂ ਇਸ ਸੰਸਥਾ ਦੀ ਸ਼ਾਨ ਨੂੰ ਢਾਹ ਨਹੀਂ ਲੱਗਣ ਦੇ ਸਕਦੇ।”

  • 26 Feb 2026 10:05 AM (IST)

    ਜਸਟਿਸ ਯਸ਼ਵੰਤ ਵਰਮਾ ਨੂੰ ਹਟਾਉਣ ਨਾਲ ਜੁੜੇ ਮਾਮਲੇ ‘ਚ ਕਮੇਟੀ ਦਾ ਗਠਨ

    ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਨੂੰ ਹਟਾਉਣ ਦੇ ਆਧਾਰਾਂ ਦੀ ਜਾਂਚ ਕਰਨ ਲਈ ਇੱਕ ਕਮੇਟੀ ਬਣਾਈ ਹੈ। ਕਮੇਟੀ ‘ਚ ਸੁਪਰੀਮ ਕੋਰਟ ਦੇ ਜਸਟਿਸ ਅਰਵਿੰਦ ਕੁਮਾਰ, ਬੰਬੇ ਹਾਈ ਕੋਰਟ ਦੇ ਚੀਫ਼ ਜਸਟਿਸ ਜਸਟਿਸ ਚੰਦਰਸ਼ੇਖਰ ਤੇ ਕਰਨਾਟਕ ਹਾਈ ਕੋਰਟ ਦੇ ਸੀਨੀਅਰ ਵਕੀਲ ਬੀ.ਵੀ. ਆਚਾਰੀਆ ਸ਼ਾਮਲ ਹਨ।

  • 26 Feb 2026 09:05 AM (IST)

    ਅੱਜ ਪ੍ਰਧਾਨ ਮੰਤਰੀ ਮੋਦੀ ਦੇ ਇਜ਼ਰਾਈਲ ਦੌਰੇ ਦਾ ਦੂਜਾ ਦਿਨ, ਕਈ ਮੁੱਦਿਆਂ ‘ਤੇ ਚਰਚਾ ਤੇ ਸਮਝੌਤੇ

    ਅੱਜ ਪ੍ਰਧਾਨ ਮੰਤਰੀ ਮੋਦੀ ਦੇ ਇਜ਼ਰਾਈਲ ਦੌਰੇ ਦਾ ਦੂਜਾ ਦਿਨ ਹੈ। ਦੋਵਾਂ ਦੇਸ਼ਾਂ ਵਿਚਕਾਰ ਦੁਵੱਲੀ ਗੱਲਬਾਤ ਹੋਵੇਗੀ। ਇਨ੍ਹਾਂ ਗੱਲਬਾਤ ਦੌਰਾਨ, ਦੋਵੇਂ ਨੇਤਾ ਰੱਖਿਆ ਤੇ ਵਪਾਰ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕਰਨਗੇ ਅਤੇ ਸਮਝੌਤੇ ਕਰਨਗੇ।

Follow Us