Live Updates: ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ‘ਚ ਹੜਾਂ ਕਾਰਨ 3 ਦਿਨ ਲਈ ਸਕੂਲ ਬੰਦ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਫਾਜ਼ਿਲਕਾਂ ਦੇ ਸਰਹੱਦੀ ਪਿੰਡਾਂ ‘ਚ ਹੜਾਂ ਕਾਰਨ 3 ਦਿਨ ਲਈ ਸਕੂਲ ਬੰਦ
ਫਾਜ਼ਿਲਕਾਂ ਦੇ ਸਰਹੱਦੀ ਪਿੰਡਾਂ ‘ਚ ਹੜਾਂ ਕਾਰਨ 3 ਦਿਨ ਲਈ ਸਕੂਲ ਬੰਦ ਕੀਤੇ ਗਏ ਹਨ। 26 ਤੋਂ 28 ਦਿਨ ਤੱਕ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।
-
ਜਲੰਧਰ ਦੀ ਫੈਕਟਰੀ ‘ਚ ਗੈਸ ਲੀਕ, 30 ਲੋਕ ਫਸੇ
ਜਲੰਧਰ ਦੀ ਫੈਕਟਰੀ ‘ਚ ਅਮੋਨੀਆ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ‘ਚ 30 ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ।
-
ਫਿਰੋਜ਼ਪੁਰ ਵਿੱਚ ਦੂਜੇ ਦਿਨ ਵੀ ਭਾਰੀ ਮੀਂਹ ਜਾਰੀ
ਫਿਰੋਜ਼ਪੁਰ ਵਿੱਚ ਦੂਜੇ ਦਿਨ ਵੀ ਭਾਰੀ ਮੀਂਹ ਜਾਰੀ ਹੈ। ਮੀਂਹ ਅਤੇ ਸਤਲੁਜ ਦੇ ਵਧਦੇ ਪਾਣੀ ਦੇ ਪੱਧਰ ਕਾਰਨ, ਕਈ ਆਰਜੀ ਡੈਮਾਂ ਦੀ ਹਾਲਤ ਵਿਗੜ ਰਹੀ ਹੈ। ਲੋਕਾਂ ਦੀ ਚਿੰਤਾ ਵੱਧ ਰਹੀ ਹੈ।
-
ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਮੁਹਾਲੀ ‘ਚ ਪ੍ਰੈਸ ਕਾਨਫਰੰਸ
ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਮੁਹਾਲੀ ‘ਚ ਪ੍ਰੈਸ ਕਾਨਫਰੰਸ ਜਾਰੀ ਹੈ। ਮੰਤਰੀ ਲਗਾਤਾਰ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਦੌਰਾ ਕਰ ਰਹੇ ਹਨ।
-
ਆਪ੍ਰੇਸ਼ਨ ਸਿੰਦੂਰ: ਵਿਵਾਦਪੂਰਨ ਪੋਸਟ ਮਾਮਲੇ ‘ਚ ਪ੍ਰੋਫੈਸਰ ਅਲੀ ਖਾਨ ਵਿਰੁੱਧ SC ਨੇ ਮੁਕੱਦਮੇ ‘ਤੇ ਲਗਾਈ ਰੋਕ
ਸੁਪਰੀਮ ਕੋਰਟ ਨੇ ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਵਿਰੁੱਧ ਮੁਕੱਦਮੇ ‘ਤੇ ਰੋਕ ਲਗਾ ਦਿੱਤੀ ਹੈ, ਜੋ ਆਪ੍ਰੇਸ਼ਨ ਸਿੰਦੂਰ ‘ਤੇ ਵਿਵਾਦਪੂਰਨ ਪੋਸਟਾਂ ਪਾਉਣ ਲਈ ਐਫਆਈਆਰ ਦਾ ਸਾਹਮਣਾ ਕਰ ਰਹੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਹੇਠਲੀ ਅਦਾਲਤ ਨੂੰ ਇਸ ਮਾਮਲੇ ਵਿੱਚ ਚਾਰਜਸ਼ੀਟ ਦਾ ਹੁਣੇ ਨੋਟਿਸ ਨਹੀਂ ਲੈਣਾ ਚਾਹੀਦਾ, ਅਤੇ ਦੋਸ਼ ਨਹੀਂ ਲਗਾਏ ਜਾਣੇ ਚਾਹੀਦੇ। ਹਰਿਆਣਾ ਪੁਲਿਸ ਨੇ ਕਿਹਾ ਕਿ ਅਲੀ ਖਾਨ ਵਿਰੁੱਧ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
-
ਦਿੱਲੀ ‘ਚ ਪੀਐਮ ਮੋਦੀ ਤੇ ਫਿਜੀ ਦੇ ਪ੍ਰਧਾਨ ਮੰਤਰੀ ‘ਚ ਦੁਵੱਲੀ ਗੱਲਬਾਤ
ਫਿਜੀ ਦੇ ਪ੍ਰਧਾਨ ਮੰਤਰੀ ਸਿਤੇਨੀ ਲੀਗਾਮਾਮਾਦਾ ਰਾਬੂਕਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ‘ਚ ਦੁਵੱਲੀ ਗੱਲਬਾਤ ਕੀਤੀ।
#WATCH | Prime Minister of Fiji, Sitiveni Ligamamada Rabuka and PM Modi hold bilateral talks in Delhi
(Video source: ANI/DD) pic.twitter.com/PFx9BOkNnt
— ANI (@ANI) August 25, 2025
-
ਗ੍ਰੇਟਰ ਨੋਇਡਾ ਦੇ ਨਿੱਕੀ ਕਤਲ ਮਾਮਲੇ ‘ਚ ਚੌਥੀ ਗ੍ਰਿਫ਼ਤਾਰੀ, ਸਹੁਰਾ ਗ੍ਰਿਫ਼ਤਾਰ
ਗ੍ਰੇਟਰ ਨੋਇਡਾ ਦੇ ਨਿੱਕੀ ਕਤਲ ਮਾਮਲੇ ‘ਚ ਚੌਥੀ ਗ੍ਰਿਫ਼ਤਾਰੀ ਕੀਤੀ ਗਈ ਹੈ। ਅੱਜ, ਮੈਨੂਅਲ ਇੰਟੈਲੀਜੈਂਸ ਤੇ ਗੁਪਤ ਜਾਣਕਾਰੀ ਦੀ ਮਦਦ ਨਾਲ, ਕਸਨਾ ਪੁਲਿਸ ਸਟੇਸ਼ਨ ਨੇ ਲੋੜੀਂਦੇ ਦੋਸ਼ੀ (ਸਹੁਰਾ) ਸਤਵੀਰ ਪੁੱਤਰ ਫਕੀਰਾ ਨੂੰ ਸਿਰਸਾ ਚੌਰਾਹੇ ਦੇ ਨੇੜੇ ਤੋਂ ਗ੍ਰਿਫ਼ਤਾਰ ਕੀਤਾ।
-
ਘਸੀਟਣ ਦੀ ਕੋਈ ਲੋੜ ਨਹੀਂ, ਧਨਖੜ ਨੇ ਸਿਹਤ ਕਾਰਨਾਂ ਕਰਕੇ ਅਸਤੀਫਾ ਦਿੱਤਾ- ਅਮਿਤ ਸ਼ਾਹ
ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਅਚਾਨਕ ਅਸਤੀਫੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਧਨਖੜ ਜੀ ਇੱਕ ਸੰਵਿਧਾਨਕ ਅਹੁਦੇ ‘ਤੇ ਸਨ ਅਤੇ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸੰਵਿਧਾਨ ਦੇ ਅਨੁਸਾਰ ਚੰਗਾ ਕੰਮ ਕੀਤਾ। ਉਨ੍ਹਾਂ ਨੇ ਆਪਣੀ ਨਿੱਜੀ ਸਿਹਤ ਸਮੱਸਿਆ ਕਾਰਨ ਅਸਤੀਫਾ ਦਿੱਤਾ ਹੈ। ਕਿਸੇ ਨੂੰ ਵੀ ਇਸ ਨੂੰ ਬਹੁਤ ਜ਼ਿਆਦਾ ਘਸੀਟਣ ਅਤੇ ਕੁਝ ਲੱਭਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
-
SGPC ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਸਪੁੱਤਰੀ ਦਾ ਦੇਹਾਂਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਮੰਤਰੀ ਗੋਬਿੰਦ ਸਿੰਘ ਲੌਂਗੋਵਾਲ ਦੀ ਸਪੁੱਤਰੀ ਗੁਰਮਨ ਕੌਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 11:00 ਵਜੇ ਰਾਮ ਬਾਗ ਲੋਹਾਖੇੜਾ ਰੋਡ , ਲੌਂਗੋਵਾਲ ਵਿਖੇ ਹੋਵੇਗਾ।