Live Updates: ਬਟਾਲਾ ਦੇ ਬੱਲਾਪੁਰੀਆਂ ਪਿੰਡ ਤੋਂ 4 ਹੈਂਡ ਗ੍ਰਨੇਡ ਕੀਤੇ ਬਰਾਮਦ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਬਟਾਲਾ ਦੇ ਬੱਲਾਪੁਰੀਆਂ ਪਿੰਡ ਤੋਂ 4 ਹੈਂਡ ਗ੍ਰਨੇਡ ਕੀਤੇ ਬਰਾਮਦ
ਬਟਾਲਾ ਪੁਲਿਸ ਨੇ ਵੀਰਵਾਰ ਨੂੰ ਸ਼ਹਿਰ ਦੇ ਬਾਹਰਵਾਰ ਸਥਿਤ ਇੱਕ ਪਿੰਡ ਤੋਂ ਚਾਰ ਹੈਂਡ ਗ੍ਰਨੇਡ ਬਰਾਮਦ ਕੀਤੇ। ਇਹ ਹੈਂਡ ਗ੍ਰਨੇਡ ਬਟਾਲਾ-ਅੰਮ੍ਰਿਤਸਰ ਸੜਕ ‘ਤੇ ਸਥਿਤ ਪਿੰਡ ਬਾਲਪੁਰੀਆਂ ਦੀ ਇੱਕ ਹਵੇਲੀ ਤੋਂ ਬਰਾਮਦ ਕੀਤੇ ਗਏ ਹਨ। ਐਸਐਸਪੀ ਸੁਹੇਲ ਕਾਸਿਮ ਮੀਰ ਨੇ ਇਸ ਦੀ ਪੁਸ਼ਟੀ ਕੀਤੀ ਹੈ।
-
ਜਲੰਧਰ ‘ਚ ਕੈਪੀਟਲ ਬੈਂਕ ਦੀ ਸ਼ਾਖਾ ‘ਚ ਭਿਆਨਕ ਅੱਗ
ਜਲੰਧਰ ‘ਚ ਕੈਪੀਟਲ ਬੈਂਕ ਦੀ ਸ਼ਾਖਾ ‘ਚ ਭਿਆਨਕ ਅੱਗ ਲੱਗੀ ਹੈ। ਇੱਥੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਹਨ।
-
ਗੈਂਗਸਟਰ ਮਲਕੀਤ ਸਿੰਘ ਗ੍ਰਿਫ਼ਤਾਰ
ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਗੈਂਗਸਟਰ ਮਲਕੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਜਿੰਦਾ ਗ੍ਰਨੇਡ, 30 ਬੋਰ ਪਿਸਤੌਲ ਤੇ 10 ਰੌਂਦ ਬਰਾਮਦ ਕੀਤੇ ਹਨ।
-
ਬਠਿੰਡਾ ‘ਚ ਬਿਨ੍ਹਾਂ ਇਜ਼ਾਜਤ ਦੇ ਚੱਲ ਰਿਹਾ ਭਾਜਪਾ ਦਾ ਕੈਂਪ ਪੁਲਿਸ ਨੇ ਕਰਵਾਇਆ ਬੰਦ
ਬਠਿੰਡਾ ‘ਚ ਭਾਜਪਾ ਦਾ ਕੈਂਪ ਪੁਲਿਸ ਨੇ ਬੰਦ ਕਰਵਾਇਆ ਹੈ। ਪੁਲਿਸ ਨੇ ਦੱਸਿਆ ਹੈ ਕਿ ਇਹ ਬਿਨ੍ਹਾਂ ਇਜ਼ਾਜਤ ਦੇ ਚੱਲ ਰਿਹਾ ਸੀ।
-
ਇਮਰਾਨ ਖਾਨ ਨੂੰ ਮਿਲੀ ਜ਼ਮਾਨਤ, ਪਰ ਜੇਲ੍ਹ ਚੋਂ ਨਹੀਂ ਆਉਣਗੇ ਬਾਹਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜ਼ਮਾਨਤ ਮਿਲ ਗਈ ਹੈ, ਪਰ ਜੇਲ੍ਹ ਚੋਂ ਬਾਹਰ ਨਹੀਂ ਆ ਸਕਣਗੇ।
-
ਸੀਐਮ ਰੇਖਾ ‘ਤੇ ਹਮਲੇ ਦੀ ਹਰ ਐਂਗਲ ਤੋਂ ਹੋ ਰਹੀ ਜਾਂਚ
ਦਿੱਲੀ ਪੁਲਿਸ ਸੀਐਮ ਰੇਖਾ ‘ਤੇ ਹਮਲੇ ਦੇ ਮੁਲਜ਼ਮਾਂ ਦੀ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਸੋਸ਼ਲ ਮੀਡੀਆ ਪੋਸਟਾਂ, ਅਯੁੱਧਿਆ ਯਾਤਰਾ ਅਤੇ ਮੋਬਾਈਲ ਫੋਨ ਦੀ ਫੋਰੈਂਸਿਕ ਜਾਂਚ ਚੱਲ ਰਹੀ ਹੈ। ਪੁਲਿਸ ਮੁਲਜ਼ਮਾਂ ਦੇ ਬਿਆਨਾਂ ਦੀ ਪੁਸ਼ਟੀ ਕਰ ਰਹੀ ਹੈ ਅਤੇ ਕਿਸੇ ਵੀ ਸੰਭਾਵਿਤ ਸਾਜ਼ਿਸ਼ ਦੀ ਜਾਂਚ ਕਰ ਰਹੀ ਹੈ। ਮੁਲਜ਼ਮ ਨੇ ਰਾਜਕੋਟ ਸਥਿਤ ਆਪਣੇ ਪਿੰਡ ਵਿੱਚ 15 ਤੋਂ 20 ਕੁੱਤੇ ਰੱਖੇ ਹਨ। ਸੂਤਰਾਂ ਅਨੁਸਾਰ, ਮੁਲਜ਼ਮ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦਾ ਸੀ ਕਿ ਤਿੰਨ ਲੱਖ ਕੁੱਤਿਆਂ ਦੀ ਜਾਨ ਦਾਅ ‘ਤੇ ਹੈ।
-
ਸੰਸਦ ਦਾ ਮਾਨਸੂਨ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ, ਕੰਗਨਾ ਨੇ ਕਿਹਾ ਵਿਰੋਧੀ ਧਿਰ ਨੂੰ ਪਈ ਡਾਂਟ
ਸੰਸਦ ਦਾ ਮਾਨਸੂਨ ਸੈਸ਼ਨ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ‘ਤੇ ਕੰਗਨਾ ਰਣੌਤ ਨੇ ਕਿਹਾ ਕਿ ਅੱਜ ਸਾਡੇ ਸੈਸ਼ਨ ਦਾ ਆਖਰੀ ਦਿਨ ਸੀ, ਸਪੀਕਰ ਨੇ ਕਿਹਾ ਕਿ ਇਹ ਸੈਸ਼ਨ ਉਮੀਦਾਂ ‘ਤੇ ਖਰਾ ਨਹੀਂ ਉਤਰਿਆ, 120 ਘੰਟੇ ਦੀ ਚਰਚਾ ਦਾ ਟੀਚਾ ਪ੍ਰਾਪਤ ਨਹੀਂ ਹੋਇਆ। ਬਹੁਤ ਘੱਟ ਸਵਾਲਾਂ ਦੇ ਜਵਾਬ ਦਿੱਤੇ ਜਾ ਸਕੇ। ਉਨ੍ਹਾਂ (ਵਿਰੋਧੀ ਧਿਰ) ਨੂੰ ਡਾਂਟਿਆ ਗਿਆ, ਕਿਉਂਕਿ ਇਸ ਤਰ੍ਹਾਂ ਜਨਤਾ ਤੇ ਦੇਸ਼ ਨੂੰ ਵੀ ਨੁਕਸਾਨ ਹੁੰਦਾ ਹੈ।
-
ਪਠਾਨਕੋਟ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਪੁਲਿਸ ਨੇ ਕੀਤਾ ਹਾਊਸ ਅਰੈਸਟ
ਪਠਾਨਕੋਟ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਪੁਲਿਸ ਨੇ ਕੀਤਾ ਹਾਊਸ ਅਰੈਸਟ ਕਰ ਲਿਆ ਹੈ। ਉਨ੍ਹਾਂ ਨੇ ਕੱਲ੍ਹ ਪਿੰਡ ਪਦਿਆਂ ਲਾਹੜੀ ਵਿਖੇ ਜਨ ਸਹੂਲਤਾਂ ਲਈ ਭਾਜਪਾ ਵੱਲੋਂ ਕੈਂਪ ਲਗਾਉਣਾ ਸੀ।
-
ਦਿੱਲੀ ਦੇ ਸਾਰੇ ਸੱਤ ਸੰਸਦ ਮੈਂਬਰਾਂ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਕੀਤੀ ਮੁਲਾਕਾਤ
ਦਿੱਲੀ ਦੇ ਸਾਰੇ ਸੱਤ ਸੰਸਦ ਮੈਂਬਰਾਂ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਕੀਤੀ ਹੈ। ਕੱਲ੍ਹ ਜਨਤਕ ਸੁਣਵਾਈ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਹਮਲਾ ਹੋਇਆ ਸੀ। ਇਸ ਦੌਰਾਨ ਉਹ ਜ਼ਖਮੀ ਵੀ ਹੋ ਗਏ ਸਨ, ਹਮਲੇ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੋਸ਼ੀ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
Union Minister Harsh Malhotra and Delhi BJP MPs met Delhi CM Rekha Gupta today and inquired of her well-being.
The CM was attacked by one Rajesh Khimji during ‘Jan Sunvai’ yesterday. He has been sent to a five-day police remand.
(Pic Source: BJP MP Praveen Khandelwal) pic.twitter.com/h0FcSXWp2Y
— ANI (@ANI) August 21, 2025
-
ਦਿੱਲੀ ਦੀ ਮੁੱਖ ਮੰਤਰੀ ‘ਤੇ ਹਮਲੇ ਦੇ ਦੋਸ਼ੀ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
ਮੁੱਖ ਮੰਤਰੀ ਰੇਖਾ ਗੁਪਤਾ ‘ਤੇ 20 ਅਗਸਤ ਨੂੰ ਇੱਕ ਜਨਤਕ ਸੁਣਵਾਈ ਦੌਰਾਨ ਇੱਕ ਵਿਅਕਤੀ ਨੇ ਹਮਲਾ ਕੀਤਾ ਸੀ। ਹਮਲਾਵਰ ਦੀ ਪਛਾਣ ਰਾਜਕੋਟ, ਗੁਜਰਾਤ ਦੇ ਰਹਿਣ ਵਾਲੇ ਰਾਜੇਸ਼ਭਾਈ ਖੀਮਜੀ ਵਜੋਂ ਹੋਈ ਹੈ, ਜਿਸਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੋਸ਼ੀ ਨੂੰ ਬੁੱਧਵਾਰ ਰਾਤ ਨੂੰ ਦੱਖਣ-ਪੱਛਮੀ ਦਿੱਲੀ ਦੇ ਦਵਾਰਕਾ ‘ਚ ਇੱਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।
-
ਹਮਲੇ ਤੋਂ ਬਾਅਦ ਸੀਐਮ ਰੇਖਾ ਗੁਪਤਾ ਦੀ ਸੁਰੱਖਿਆ ਵਧਾਈ ਗਈ
ਬੁੱਧਵਾਰ ਨੂੰ ਸੀਐਮ ਰੇਖਾ ਗੁਪਤਾ ‘ਤੇ ਹੋਏ ਹਮਲੇ ਤੋਂ ਬਾਅਦ, ਉਨ੍ਹਾਂ ਦੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ। ਕੇਂਦਰ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜ਼ੈੱਡ ਸ਼੍ਰੇਣੀ ਦੀ ਸੀਆਰਪੀਐਫ ਸੁਰੱਖਿਆ ਪ੍ਰਦਾਨ ਕੀਤੀ ਹੈ।