Live Updates: ਲਾਰਡਸ ‘ਚ ਬਹੁਤ ਮਿਹਨਤ ਦੇ ਬਾਵਜ਼ੂਦ ਹਾਰੀ ਟੀਮ ਇੰਡੀਆ, ਇੰਗਲੈਂਡ 22 ਦੌੜਾਂ ਨਾਲ ਜਿੱਤਿਆ ਟੈਸਟ
ਪੰਜਾਬ ਅਤੇ ਦੇਸ਼ ਦੀ ਹਰ ਛੋਟੀ-ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ-ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਲਾਰਡਸ ‘ਚ ਬਹੁਤ ਮਿਹਨਤ ਦੇ ਬਾਵਜ਼ੂਦ ਹਾਰੀ ਟੀਮ ਇੰਡੀਆ, ਇੰਗਲੈਂਡ 22 ਦੌੜਾਂ ਨਾਲ ਜਿੱਤਿਆ ਟੈਸਟ
ਟੀਮ ਇੰਡੀਆ ਦੀ ਹਰ ਕੋਸ਼ਿਸ਼ ਆਖਰੀ ਪੜਾਅ ‘ਤੇ ਅਸਫਲ ਰਹੀ ਅਤੇ ਉਹ 39 ਸਾਲਾਂ ਬਾਅਦ ਲਾਰਡਜ਼ ‘ਤੇ ਇਤਿਹਾਸ ਦੁਹਰਾਉਣ ਤੋਂ ਖੁੰਝ ਗਈ।
-
ਜੇਲ੍ਹ ‘ਚ ਮਜੀਠੀਆ ਨੂੰ ਮਿਲਣ ਪਹੁੰਚੇ ਪਤਨੀ, ਕਿਹਾ- ਕੋਈ ਵੀ ਮਨੋਬਲ ਨਹੀਂ ਤੋੜ ਸਕਦਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਜੋ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਨਵੀਂ ਨਾਭਾ ਜੇਲ੍ਹ ਵਿੱਚ ਬੰਦ ਹਨ, ਨੂੰ ਅੱਜ ਉਨ੍ਹਾਂ ਦੀ ਪਤਨੀ ਅਤੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਨੇ ਮਿਲਿਆ।
-
ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਨੂੰ RDX ਨਾਲ ਉਡਾਉਣ ਦੀ ਧਮਕੀ
ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਨੂੰ RDX ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਦੇ ਨਾਲ ਕਮੇਟੀ ਨੇ ਸੁਰੱਖਿਆ ਵਧਾ ਦਿੱਤੀ ਹੈ।
-
ਅੰਮ੍ਰਿਤਸਰ ‘ਚ ਭੀਖ ਮੰਗਣ ਤੇ ਪਹਿਲੀ FIR ਦਰਜ
ਅੰਮ੍ਰਿਤਸਰ ‘ਚ ਭੀਖ ਮੰਗਣ ਤੇ ਪਹਿਲੀ FIR ਦਰਜ ਕੀਤੀ ਗਈ ਹੈ। ਇਹ ਐਫਆਈਆਰ ਇੱਕ ਔਰਤ ਅਤੇ ਉਸਦੇ ਬੱਚਿਆਂ ਖਿਲਾਫ ਕੀਤੀ ਗਈ ਹੈ। ਇਹ ਸਾਰੇ ਗੱਡੀਆਂ ਸਾਹਮਣੇ ਖੜੇ ਹੋ ਕੇ ਲੋਕਾਂ ਤੋਂ ਭੀਖ ਮੰਗ ਰਹੇ ਸਨ।
-
ਸ਼ੁਭਾਂਸ਼ੂ ਸ਼ੁਕਲਾ ਦੀ ਧਰਤੀ ‘ਤੇ ਵਾਪਸੀ ਦੀ ਯਾਤਰਾ ਸ਼ੁਰੂ
ਸਪੇਸਐਕਸ ਨੇ ਪੁਸ਼ਟੀ ਕੀਤੀ ਹੈ ਕਿ ਉਸਦਾ ਡ੍ਰੈਗਨ ਪੁਲਾੜ ਯਾਨ, ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰ ਏਜੀਅਮ-4 ਮਿਸ਼ਨ ਪੁਲਾੜ ਯਾਤਰੀਆਂ ਨੂੰ ਲੈ ਕੇ, ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਸਫਲਤਾਪੂਰਵਕ ਅਨਡੌਕ ਹੋ ਗਿਆ ਹੈ। ਡਰੈਗਨ ਗ੍ਰੇਸ ਨਾਮ ਦਾ ਇਹ ਮਿਸ਼ਨ 18 ਦਿਨਾਂ ਤੱਕ ਆਈਐਸਐਸ ‘ਤੇ ਰਿਹਾ ਅਤੇ ਹੁਣ ਸਾਰੇ ਮੈਂਬਰਾਂ ਨੇ ਧਰਤੀ ‘ਤੇ ਵਾਪਸ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਇਸ ਮਿਸ਼ਨ ਨੂੰ ਮਨੁੱਖੀ ਪੁਲਾੜ ਯਾਤਰਾ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾਂਦਾ ਹੈ ਅਤੇ ਸ਼ੁਭਾਂਸ਼ੂ ਸ਼ੁਕਲਾ ਸਮੇਤ ਸਾਰੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਅਤ ਵਾਪਸੀ ਦੀ ਕਾਮਨਾ ਕੀਤੀ ਜਾਂਦੀ ਹੈ।
-
ਕੱਲ੍ਹ ਹੋਵੇਗੀ ਬੇਅਦਬੀ ਬਿੱਲ’ ‘ਤੇ ਚਰਚਾ, ਮੰਗਲਵਾਰ ਸਵੇਰੇ ਤੱਕ ਸੈਸ਼ਨ ਮੁਲਤਵੀ
ਮੰਗਲਵਾਰ ਸਵੇਰੇ 10 ਵਜੇ ਤੱਕ ਵਿਧਾਨਸਭਾ ਦਾ ਸੈਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ। ਵਿਰੋਧੀ ਧਿਰ ਨੇ ਬੇਅਦਬੀ ਬਿੱਲ ਨੂੰ ਲੈ ਕੇ ਚਰਚਾ ਲਈ ਸਮੇਂ ਦੇ ਮੰਗ ਕੀਤਾ ਸੀ, ਇਸ ਲਈ ਇਹ ਚਰਚਾ ਹੁਣ ਸਵੇਰੇ ਹੋਵੇਗੀ।
-
15 ਮਿੰਟ ਲਈ ਮੁਲਤਵੀ ਸੈਸ਼ਨ, ਵਿਰੋਧੀ ਧਿਰ ਬੇਅਦਬੀ ਬਿੱਲ ‘ਤੇ ਬਹਿਸ ਲਈ ਮੰਗਿਆ ਸਮਾਂ
ਵਿਰੋਧੀ ਧਿਰ ਨੇ ਬੇਅਦਬੀ ਬਿੱਲ ‘ਤੇ ਬਹਿਸ ਲਈ ਇੱਕ ਦਿਨ ਦਾ ਸਮਾਂ ਮੰਗਿਆ ਹੈ। ਇਸ ਬਿੱਲ ਤੇ ਕੱਲ੍ਹ ਚਰਚਾ ਹੋਵੇਗੀ। ਇਸ ਤੋਂ ਇਲਾਵਾ ਸੈਸ਼ਨ 15 ਮਿੰਟ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
-
ਬੇਅਦਬੀ ਬਿੱਲ ਨੂੰ ਕੈਬਨਿਟ ‘ਚ ਮਿਲੀ ਮਨਜ਼ੂਰੀ, ਥੋੜ੍ਹੀ ਦੇਰ ‘ਚ ਸੈਸ਼ਨ ਦੀ ਹੋਵੇਗੀ ਸ਼ੁਰੂਆਤ
ਪੰਜਾਬ ਕੈਬਨਿਟ ਦੀ ਬੈਠਕ ਵਿੱਚ ਬੇਅਦਾਬੀ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ। ਜਿਸ ਤੋਂ ਬਾਅਦ ਬਿੱਲ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਪੰਜਾਬ ਵਿੱਚ ਬੇਅਦਬੀ ਕਰਨ ਵਾਲੇ ਨੂੰ ਲੈ ਕੇ ਸਜ਼ਾ ਦਵਾਉਣ ਲਈ ਹਾਲੇ ਤੱਕ ਕੋਈ ਸਖ਼ਤ ਕਾਨੂੰਨ ਨਹੀਂ ਹੈ।
-
ਰਣਜੀਤ ਸਿੰਘ ਗੌਹਰ ਨੂੰ ਜਥੇਦਾਰ ਵੱਲੋਂ ਹੁਕਮ ਜਾਰੀ
ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਜਥੇਦਾਰ ਗੜਗੱਜ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ। ਪਟਨਾ ਸਾਹਿਬ ਕਮੇਟੀ ਖਿਲਾਫ ਮੁਕੱਦਮਾ ਵਾਪਸ ਲਿਆ ਜਾਵੇ। ਜਥੇਦਾਰ ਨੇ ਰਣਜੀਤ ਸਿੰਘ ਗੌਹਰ ਨੂੰ ਕਿਹਾ ਹੈ ਕਿ ਮੀਡੀਆ ਵਿੱਚ ਨਾ ਕਰੋ ਕੋਈ ਬਿਆਨਬਾਜ਼ੀ। ਉਨ੍ਹਾਂ ਨੇ ਦਆਵਾ ਕਰਦਿਆਂ ਕਿਹਾ ਹੈ ਕਿ ਦੋਵਾਂ ਤਖ਼ਤਾਂ ਵਿਚਾਲੇ ਸੁਲ੍ਹਾ ਹੋ ਗਈ ਹੈ।
-
ਅੰਮ੍ਰਿਤਪਾਲ ਮਹਿਰੋਂ ਨੂੰ UAE ਤੋਂ ਲਿਆਂਦਾ ਜਾ ਸਕਦਾ ਹੈ ਭਾਰਤ- ਸੂਤਰ
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਾਕਾਰੀ ਮੁਤਾਬਕ, ਕਮਲ ਕੌਰ ਭਾਬੀ ਦੇ ਕਤਲ ਦੇ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਨੂੰ ਯੂਏਈ ਤੋਂ ਜਲਦ ਭਾਰਤ ਲਿਆਂਦਾ ਜਾਵੇਗਾ। ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਿਸ ਇੰਟਰਪੋਲ ਦੀ ਮਦਦ ਲੈ ਰਹੀਆਂ ਹਨ।
-
ਮੋਹਾਲੀ ਕੋਰਟ ਵਿੱਚ ਮਜੀਠੀਆ ਦੀ ਬੈਰਕ ਬਦਲਣ ‘ਤੇ ਹੋਵੇਗੀ ਸੁਣਵਾਈ
ਪਟਿਆਲਾ ਦੀ ਨਵੀਂ ਨਾਭਾ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਬਿਕ੍ਰਮ ਮਜੀਠੀਆ ਦੀ ਬੈਰਕ ਬਦਲਣ ‘ਤੇ ਅੱਜ ਸੁਣਵਾਈ ਹੋਵੇਗੀ। ਪੰਜਾਬ ਵਿਜੀਲੈਂਸ ਵੱਲੋਂ ਆਮਦਨ ਤੋਂ ਵਧ ਜਾਇਦਾਦ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਸੀ।
-
ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਵਿਧਾਨ ਸਭਾ ਸ਼ੈਸਨ
ਅੱਜ ਮੁੱਖ ਮੰਤਰੀ ਮਾਨ ਨੇ 11 ਵਜੇ ਪੰਜਾਬ ਕੈਬਨਿਟ ਦੀ ਬੈਠਕ ਸੱਦੀ ਹੈ। ਜਿਸ ਵਿੱਚ ਬੇਅਦਬੀ ਬਿਲ ਨੂੰ ਮਨਜ਼ੂਰੀ ਮਿਲਣ ਦੀ ਉਮਦੀ ਹੈ। ਇਸ ਬੈਠਕ ਤੋਂ ਬਾਅਦ 2 ਵਜੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਜਿਸ ਵਿੱਚ ਵਿਰੋਧੀ ਧੀਰਾਂ ਵੱਲੋਂ ਕਈ ਮੁੱਦੇ ਚੁੱਕੇ ਜਾ ਸਕਦੇ ਹਨ।
-
ਸਾਉਣ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਵਧਾਈ ਸੁਰੱਖਿਆ
ਸਾਉਣ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਆਉਣ ਦੇ ਮੱਦੇਨਜ਼ਰ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
#WATCH | Varanasi, Uttar Pradesh | Security heightened at Kashi Vishwanath temple as a large number of devotees visit the temple on the first Monday of ‘saavan’ month. pic.twitter.com/7IHWiFCnFn
— ANI (@ANI) July 13, 2025
-
ਜੰਮੂ-ਕਸ਼ਮੀਰ ਦੇ ਨੂਨਵਾਨ ਬੇਸ ਕੈਂਪ ਤੋਂ 12ਵਾਂ ਜੱਥਾ ਰਵਾਨਾ
ਜੰਮੂ ਅਤੇ ਕਸ਼ਮੀਰ ਦੇ ਸ਼ਰਧਾਲੂਆਂ ਦਾ 12ਵਾਂ ਜੱਥਾ ਪਹਿਲਗਾਮ ਦੇ ਨੂਨਵਾਨ ਬੇਸ ਕੈਂਪ ਤੋਂ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ਦੀ ਯਾਤਰਾ ਲਈ ਰਵਾਨਾ ਹੋਇਆ।