Live Updates: BJP ਨੇ ਹਰਜੀਤ ਸੰਧੂ ਨੂੰ ਤਰਨਤਾਰਨ ਤੋਂ ਉਮੀਦਵਾਰ ਐਲਾਨਿਆ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਕੋਰੀਆ ਗਣਰਾਜ ਦੇ ਵਿਦੇਸ਼ ਮੰਤਰੀ ਚੋ ਹਿਊਨ ਕੱਲ੍ਹ ਆਉਣਗੇ ਭਾਰਤ
ਕੋਰੀਆ ਗਣਰਾਜ ਦੇ ਵਿਦੇਸ਼ ਮੰਤਰੀ ਚੋ ਹਿਊਨ 15-17 ਅਗਸਤ ਨੂੰ ਭਾਰਤ ਦਾ ਦੌਰਾ ਕਰਨਗੇ। ਆਪਣੀ ਫੇਰੀ ਦੌਰਾਨ, ਉਹ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨਾਲ ਮੁਲਾਕਾਤ ਕਰਨਗੇ।
-
ਰੇਲਵੇ ਯਾਤਰੀਆਂ ਲਈ ਤਿਉਹਾਰਾਂ ਦੇ ਸੀਜ਼ਨ ਦੌਰਾਨ ਟਿਕਟਾਂ ‘ਤੇ ਵਿਸ਼ੇਸ਼ ਛੋਟ
ਭਾਰਤੀ ਰੇਲਵੇ ਨੇ ਤਿਉਹਾਰਾਂ ਦੌਰਾਨ ਰੇਲ ਯਾਤਰੀਆਂ ਨੂੰ ਸੁਵਿਧਾਜਨਕ ਅਤੇ ਛੋਟ ਵਾਲੇ ਕਿਰਾਏ ਪ੍ਰਦਾਨ ਕਰਨ ਦੇ ਉਦੇਸ਼ ਨਾਲ “ਫੈਸਟੀਵਲ ਰਸ਼ ਲਈ ਰਾਊਂਡ ਟ੍ਰਿਪ ਪੈਕੇਜ” ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦੇ ਤਹਿਤ, ਜੇਕਰ ਯਾਤਰੀ ਆਪਣੀਆਂ ਰਾਊਂਡ ਟ੍ਰਿਪ ਟਿਕਟਾਂ ਇਕੱਠੇ ਬੁੱਕ ਕਰਦੇ ਹਨ, ਤਾਂ ਵਾਪਸੀ ਯਾਤਰਾ ਦੇ ਮੂਲ ਕਿਰਾਏ ‘ਤੇ 20% ਦੀ ਛੋਟ ਦਿੱਤੀ ਜਾਵੇਗੀ।
-
ਕਿਸ਼ਤਵਾੜ ‘ਚ ਬੱਦਲ ਫਟਣ ਦੀ ਘਟਨਾ ‘ਤੇ ਉਪ ਰਾਜਪਾਲ ਨੇ ਦੁੱਖ ਪ੍ਰਗਟ ਕੀਤਾ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੇ ਕਿਸ਼ਤਵਾੜ ਵਿੱਚ ਬੱਦਲ ਫਟਣ ਦੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਸਿਵਲ, ਪੁਲਿਸ, ਫੌਜ, ਐਨਡੀਆਰਐਫ ਅਤੇ ਐਸਡੀਆਰਐਫ ਅਧਿਕਾਰੀਆਂ ਨੂੰ ਬਚਾਅ ਅਤੇ ਰਾਹਤ ਕਾਰਜਾਂ ਨੂੰ ਮਜ਼ਬੂਤ ਕਰਨ ਅਤੇ ਪ੍ਰਭਾਵਿਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
-
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬੱਦਲ ਫਟਿਆ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਪਾਡੇਰ ਇਲਾਕੇ ਵਿੱਚ ਬੱਦਲ ਫਟਣ ਦੀ ਖ਼ਬਰ ਹੈ। ਇਸ ਘਟਨਾ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਹੈ। ਇਸ ਦੇ ਨਾਲ ਹੀ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਜ਼ਰੂਰੀ ਬਚਾਅ ਅਤੇ ਡਾਕਟਰੀ ਪ੍ਰਬੰਧਨ ਪ੍ਰਬੰਧ ਕੀਤੇ ਜਾ ਰਹੇ ਹਨ।
-
ਲੈਂਡ ਪੂਲਿੰਗ ਪਾਲਿਸੀ ਪੰਜਾਬ ਕੈਬਨਿਟ ਮੀਟਿੰਗ ‘ਚ ਡੀਨੋਟੀਫਾਈ
ਪੰਜਾਬ ਕੈਬਨਿਟ ਮੀਟਿੰਗ ‘ਚ ਲੈਂਡ ਪੂਲਿੰਗ ਪਾਲਿਸੀ ਨੂੰ ਰਸਮੀ ਤੌਰ ‘ਤੇ ਵਾਪਸ ਲੈ ਲਈ ਗਈ ਹੈ।
-
ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਰਣਦੀਪ ਸਿੰਘ ਅਮਰੀਕਾ ‘ਚ ਗ੍ਰਿਫ਼ਤਾਰ
ਲਾਰੈਂਸ ਬਿਸ਼ਨੋਈ ਗੈਂਗ ਦੇ ਕਰੀਬੀ ਰਣਦੀਪ ਸਿੰਘ ਉਰਫ ਰਣਦੀਪ ਮਲਿਕ ਨੂੰ ਅਮਰੀਕਾ ‘ਚ ਐਫਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਦਿੱਲੀ ‘ਚ ਨਾਦਿਰ ਸ਼ਾਹ ਕਤਲ ਕੇਸ ‘ਚ ਲੋੜੀਂਦਾ ਸੀ ਤੇ ਗੁਰੂਗ੍ਰਾਮ ਤੇ ਚੰਡੀਗੜ੍ਹ ‘ਚ ਬੰਬ ਧਮਾਕੇ ਦੀ ਸਾਜ਼ਿਸ਼ ‘ਚ ਵੀ ਸ਼ਾਮਲ ਸੀ। ਮਲਿਕ ਅਮਰੀਕਾ ਤੋਂ ਹੀ ਲਾਰੈਂਸ ਲਈ ਕਤਲ ਕਰਵਾ ਰਿਹਾ ਸੀ। ਐਫਬੀਆਈ ਨੇ ਇਸ ਬਾਰੇ ਭਾਰਤੀ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਹੈ।
-
ਪੰਜਾਬ ਸਰਕਾਰ ਦੀ ਅੱਜ ਕੈਬਨਿਟ ਮੀਟਿੰਗ
ਪੰਜਾਬ ਸਰਕਾਰ ਦੀ ਅੱਜ ਕੈਬਨਿਟ ਮੀਟਿੰਗ ਹੋ ਰਹੀ ਹੈ। ਮੀਟਿੰਗ ਦੁਪਹਿਰ 12 ਵਜੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਰਿਹਾਇਸ਼ ਤੇ ਹੋਣੀ ਸੀ। ਮੀਟਿੰਗ ਦੀ ਅਗੁਵਾਈ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਮੀਟਿੰਗ ਦਾ ਏਜੰਡਾ ਅਜੇ ਤੱਕ ਜਾਰੀ ਨਹੀਂ ਹੋਇਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਈ ਵਿਕਾਸ ਪ੍ਰਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ।
-
ਦਿੱਲੀ-NCR ‘ਚ ਲਗਾਤਾਰ ਮੀਂਹ ਜਾਰੀ, ਕਈ ਥਾਵਾਂ ‘ਤੇ ਭਰਿਆ ਪਾਣੀ ਤੇ ਲੱਗਾ ਜਾਮ
ਰਾਜਧਾਨੀ ਦਿੱਲੀ ‘ਚ ਅੱਜ ਸਵੇਰ ਤੋਂ ਹੀ ਭਾਰੀ ਮੀਂਹ ਜਾਰੀ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਇਲਾਕੇ ਪਾਣੀ ‘ਚ ਡੁੱਬੇ ਹੋਏ ਹਨ ਤੇ ਭਾਰੀ ਜਾਮ ਹੈ। ਲਗਾਤਾਰ ਮੀਂਹ ਕਾਰਨ ਯਮੁਨਾ ਦੇ ਪਾਣੀ ਦਾ ਪੱਧਰ ਵੀ ਵਧ ਗਿਆ ਹੈ।
#WATCH | Delhi continues to receive rain showers since early morning hours today. IMD predicts ‘slight continuous rain’ for the city through the day.
Visuals from Mandi House circle pic.twitter.com/IcUKrAHxcN
— ANI (@ANI) August 14, 2025
-
ਦਿੱਲੀ ‘ਚ ਮੀਂਹ, ਮੌਸਮ ਵਿਭਾਗ ਨੇ ਅਗਲੇ 3-4 ਘੰਟਿਆਂ ਲਈ ਅਲਰਟ ਕੀਤਾ ਜਾਰੀ
ਮੌਸਮ ਵਿਭਾਗ ਦੇ ਅਨੁਸਾਰ, ਅਗਲੇ 3-4 ਘੰਟਿਆਂ ਲਈ ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਜ਼ਿਆਦਾਤਰ ਇਲਾਕਿਆਂ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 2-3 ਘੰਟਿਆਂ ਵਿੱਚ ਦਿੱਲੀ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।