Live Updates: ਸੀਬੀਆਈ ਟੀਮ ਲੂਥਰਾ ਭਰਾਵਾਂ ਨੂੰ ਲੈਣ ਜਾਵੇਗੀ ਥਾਈਲੈਂਡ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
Live Updates
LIVE NEWS & UPDATES
-
ਸੀਬੀਆਈ ਟੀਮ ਲੂਥਰਾ ਭਰਾਵਾਂ ਨੂੰ ਲੈਣ ਜਾਵੇਗੀ ਥਾਈਲੈਂਡ
ਇਹ ਫੈਸਲਾ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਮਹੱਤਵਪੂਰਨ ਮੀਟਿੰਗ ‘ਚ ਲਿਆ ਗਿਆ। ਸੂਤਰਾਂ ਅਨੁਸਾਰ, ਗੋਆ ਪੁਲਿਸ ਦੀ ਟੀਮ ਥਾਈਲੈਂਡ ਦੀ ਬਜਾਏ ਦਿੱਲੀ ਜਾਵੇਗੀ। ਸੀਬੀਆਈ ਅਧਿਕਾਰੀ ਲੂਥਰਾ ਭਰਾਵਾਂ ਨੂੰ ਦਿੱਲੀ ਲੈ ਕੇ ਆਉਣਗੇ ਤੇ ਫਿਰ ਗੋਆ ਪੁਲਿਸ ਉਨ੍ਹਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰਕੇ ਗੋਆ ਵਾਪਸ ਲਿਆਏਗੀ।
-
ਹਰਿਆਣਾ ‘ਚ ਪੁਲਿਸ ਨੇ 72 ਵੀਆਈਪੀਜ਼ ਦੀ ਸੁਰੱਖਿਆ ਵਾਪਸ ਲਈ
ਹਰਿਆਣਾ ਪੁਲਿਸ ਨੇ ਹਰਿਆਣਾ ‘ਚ ਵੀਆਈਪੀਜ਼ ਸੁਰੱਖਿਆ ਸਬੰਧੀ ਵੱਡੀ ਕਾਰਵਾਈ ਕੀਤੀ ਹੈ। ਜ਼ਿਲ੍ਹਾ ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗਾਂ ਤੋਂ ਬਾਅਦ, 72 ਵੀਆਈਪੀਜ਼ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਪੁਲਿਸ ਨੇ ਇਹ ਸਮੀਖਿਆ ਰਾਜ ਭਰ ‘ਚ ਧਮਕੀਆਂ ਤੇ ਵਸੂਲੀ ਕਾਲਾਂ ਦੇ ਆਧਾਰ ‘ਤੇ ਕੀਤੀ। ਇਸ ਫੈਸਲੇ ਦੇ ਨਤੀਜੇ ਵਜੋਂ 200 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਵੀਆਈਪੀ ਡਿਊਟੀ ਤੋਂ ਵਾਪਸ ਬੁਲਾਇਆ ਗਿਆ ਹੈ।
-
ਅੰਮ੍ਰਿਤਸਰ ‘ਚ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਅੰਮ੍ਰਿਤਸਰ ‘ਚ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਹ ਧਮਕੀ ਈਮੇਲ ਰਾਹੀਂ ਭੇਜੀ ਗਈ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਈਮੇਲ, ਪਿਛਲੀ ਈਮੇਲ ਵਾਂਗ, ਫੇਕ ਹੋ ਸਕਦੀ ਹੈ।
-
ਪਾਕਿ ਜਾਸੂਸੀ ਮਾਮਲੇ ‘ਚ ਇੱਕ ਹੋਰ ਵਕੀਲ ਗ੍ਰਿਫ਼ਤਾਰ
ਵਿਸ਼ੇਸ਼ ਜਾਂਚ ਟੀਮ (SIT) ਨੇ ਪਾਕਿ ਜਾਸੂਸੀ ਮਾਮਲੇ‘ਚ ਵੱਡੀ ਕਾਰਵਾਈ ਕਰਦਿਆਂ ਇੱਕ ਹੋਰ ਵਕੀਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਕਿਸਤਾਨ ਨਾਲ ਜੁੜੇ ਜਾਸੂਸੀ ਤੇ ਹਵਾਲਾ ਨੈੱਟਵਰਕ ਦੀ ਜਾਂਚ ਕਰ ਰਹੀ SIT ਨੂੰ ਵੱਡੀ ਸਫਲਤਾ ਮਿਲੀ ਹੈ। ਗੁਰੂਗ੍ਰਾਮ ਅਦਾਲਤ ‘ਚ ਪ੍ਰੈਕਟਿਸ ਕਰ ਰਹੇ ਤਾਵਾਡੂ ਇਲਾਕੇ ਦੇ ਵਕੀਲ ਨਯੂਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -
ਜਾਪਾਨ ‘ਚ 6.7 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ
ਉੱਤਰੀ ਜਾਪਾਨ ‘ਚ 6.7 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
