Coronavirus: ਦੇਸ਼ ‘ਚ ਕੋਰੋਨਾ ਦੇ 5880 ਨਵੇਂ ਮਾਮਲੇ, ਐਕਸ਼ਨ ਮੋਡ ਵਿੱਚ ਕੇਂਦਰ ਸਰਕਾਰ

Updated On: 

10 Apr 2023 11:26 AM

ਦੇਸ਼ ਦੇ ਕਈ ਵੱਡੇ ਸੂਬਿਆਂ 'ਚ Coronavirus ਦੇ ਵਧਦੇ ਮਾਮਲੇ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣ ਗਏ ਹਨ। ਇਹੀ ਕਾਰਨ ਹੈ ਕਿ ਹੁਣ ਹਸਪਤਾਲਾਂ ਨੂੰ ਪਹਿਲਾਂ ਤੋਂ ਤਿਆਰ ਰਹਿਣ ਲਈ ਕਿਹਾ ਜਾ ਰਿਹਾ ਹੈ।

Coronavirus: ਦੇਸ਼ ਚ ਕੋਰੋਨਾ ਦੇ 5880 ਨਵੇਂ ਮਾਮਲੇ, ਐਕਸ਼ਨ ਮੋਡ ਵਿੱਚ ਕੇਂਦਰ ਸਰਕਾਰ
Follow Us On

ਨਵੀਂ ਦਿੱਲੀ। ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ (Corona Virus) ਫੈਲਦਾ ਨਜ਼ਰ ਆ ਰਿਹਾ ਹੈ। ਸਕਾਰਾਤਮਕਤਾ ਦੀ ਦਰ ਲਗਾਤਾਰ ਵਧ ਰਹੀ ਹੈ। ਸੋਮਵਾਰ ਨੂੰ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 5880 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ 5357 ਮਾਮਲੇ ਸਾਹਮਣੇ ਆਏ ਸਨ। ਅਜਿਹੇ ‘ਚ ਸੋਮਵਾਰ ਨੂੰ ਇਕ ਵਾਰ ਫਿਰ ਮਾਮਲਿਆਂ ‘ਚ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ। ਇਸ ਨਾਲ ਐਕਟਿਵ ਕੇਸਾਂ ਦੀ ਗਿਣਤੀ 35199 ਹੋ ਗਈ ਹੈ।

ਕੇਂਦਰ ਸਰਕਾਰ (Central Govt) ਨੂੰ ਕੋਰੋਨਾ ਦੇ ਵਧਦੇ ਖ਼ਤਰੇ ਦਾ ਅਹਿਸਾਸ ਹੋਇਆ ਹੈ, ਇਸੇ ਲਈ ਹੁਣ ਉਹ ਅਲਰਟ ਮੋਡ ਵਿੱਚ ਵੀ ਆ ਗਈ ਹੈ। ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੀ ਹਰਿਆਣਾ ਦੇ ਏਮਜ਼ ਝੱਜਰ ਦਾ ਦੌਰਾ ਕਰਨਗੇ ਅਤੇ ਤਿਆਰੀਆਂ ਦਾ ਜਾਇਜ਼ਾ ਲੈਣਗੇ।

ਕੇਸ ਕਿਉਂ ਵੱਧ ਰਹੇ ਹਨ?

ਦਰਅਸਲ, ਇਸ ਵਾਰ Omicron ਦੇ ਸਬ-ਵੇਰੀਐਂਟ XBB1.16 ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਦਾ ਕਾਰਨ ਦੱਸਿਆ ਜਾ ਰਿਹਾ ਹੈ। ਦਿੱਲੀ ‘ਚ ਵੀ ਕੋਰੋਨਾ ਦੇ ਵਧਦੇ ਮਾਮਲਿਆਂ ਪਿੱਛੇ ਇਸ ਸਬ-ਵੇਰੀਐਂਟ ਦਾ ਹੱਥ ਦੱਸਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਹਰ ਤਰ੍ਹਾਂ ਨਾਲ ਤਿਆਰ ਰਹਿਣਾ ਚਾਹੁੰਦੀ ਹੈ।

ਦੇਸ਼ ਭਰ ਦੇ ਹਸਪਤਾਲਾਂ ਵਿੱਚ ਮੌਕ ਡਰਿੱਲ

ਇਸ ਤਹਿਤ ਸੋਮਵਾਰ ਅਤੇ ਮੰਗਲਵਾਰ ਨੂੰ ਦੇਸ਼ ਭਰ ਦੇ ਹਸਪਤਾਲਾਂ ਵਿੱਚ ਮੌਕ ਡਰਿੱਲ (Mock Drill) ਕੀਤੀ ਜਾਵੇਗੀ। ਇਸ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਹਸਪਤਾਲ ਸ਼ਾਮਲ ਹੋ ਸਕਦੇ ਹਨ। ਦਰਅਸਲ, ਕੇਂਦਰੀ ਸਿਹਤ ਮੰਤਰੀ ਨੇ ਰਾਜਾਂ ਦੇ ਸਿਹਤ ਮੰਤਰੀਆਂ ਨਾਲ ਮੀਟਿੰਗ ਵਿੱਚ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਮੌਕ ਡਰਿੱਲ ਕਰਨ ਲਈ ਕਿਹਾ ਸੀ। ਮੁਨਸੁਖ ਮਾਂਡਵੀਆ ਇਸ ਮੌਕ ਡਰਿੱਲ ਦਾ ਨਿਰੀਖਣ ਕਰਨ ਲਈ ਏਮਜ਼ ਝੱਜਰ ਵੀ ਜਾਣਗੇ।

ਕਿਹੜੇ ਸੂਬੇ ਵਿੱਚ ਕਿੰਨੇ ਕੇਸ?

ਦਿੱਲੀ ‘ਚ ਕੋਰੋਨਾ ਦੇ 699 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 4 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਇੱਥੇ ਸੰਕਰਮਿਤਾਂ ਦੀ ਗਿਣਤੀ ਵਧ ਕੇ 2014637 ਹੋ ਗਈ ਹੈ। ਐਤਵਾਰ ਨੂੰ, ਦਿੱਲੀ ਐਨਸੀਆਰ ਵਿੱਚ ਸੰਕਰਮਣ ਦੀ ਦਰ 21.15 ਪ੍ਰਤੀਸ਼ਤ ਸੀ। ਇਸ ਤੋਂ ਇਲਾਵਾ ਮਹਾਰਾਸ਼ਟਰ ‘ਚ ਕੋਰੋਨਾ ਦੇ 788 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਕ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਰਾਜਸਥਾਨ ਵਿੱਚ ਕੋਰੋਨਾ ਦੇ 165 ਨਵੇਂ ਮਾਮਲੇ ਸਾਹਮਣੇ ਆਏ ਹਨ। ਨੋਇਡਾ ਅਤੇ ਗਾਜ਼ੀਆਬਾਦ ਵਿੱਚ ਵੀ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। Omicron ਦਾ XBB.1.16 ਸਬ-ਵੇਰੀਐਂਟ ਵੀ ਇਸ ਦੇ ਪਿੱਛੇ ਹੋ ਸਕਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ