ਸ਼ੂਗਰ ਕੰਟਰੋਲ ਨਾ ਹੋਣ ਨਾਲ ਸਰੀਰ ਦੇ ਕਿਹੜੇ ਅੰਗ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ?

Updated On: 

29 May 2026 18:52 PM IST

Diabetes: ਅੱਜ ਦੇ ਸਮੇਂ ਵਿੱਚ ਡਾਇਬਟੀਜ਼ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕਈ ਲੋਕ ਲੰਬੇ ਸਮੇਂ ਤੱਕ ਵਧੀ ਹੋਈ ਬਲੱਡ ਸ਼ੂਗਰ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਇਸਦਾ ਅਸਰ ਸਰੀਰ ਦੇ ਕਈ ਜ਼ਰੂਰੀ ਅੰਗਾਂ ਤੇ ਪੈ ਸਕਦਾ ਹੈ। ਆਓ ਜਾਣਦੇ ਹਾਂ।

ਸ਼ੂਗਰ ਕੰਟਰੋਲ ਨਾ ਹੋਣ ਨਾਲ ਸਰੀਰ ਦੇ ਕਿਹੜੇ ਅੰਗ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ?

ਬਲੱਡ ਸ਼ੂਗਰ ਦੀ ਜਾਂਚ

ਅੱਜ ਦੇ ਸਮੇਂ ਵਿੱਚ ਡਾਇਬਟੀਜ਼ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਕਈ ਲੋਕ ਲੰਬੇ ਸਮੇਂ ਤੱਕ ਵਧੀ ਹੋਈ ਸ਼ੂਗਰ ਨੂੰ ਸਧਾਰਣ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਬੇਕਾਬੂ ਬਲੱਡ ਸ਼ੂਗਰ ਸਰੀਰ ਦੇ ਕਈ ਜ਼ਰੂਰੀ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇ ਸਮੇਂ ਤੇ ਸ਼ੂਗਰ ਨੂੰ ਕੰਟਰੋਲ ਨਾ ਕੀਤਾ ਜਾਵੇ, ਤਾਂ ਇਸਦਾ ਅਸਰ ਹੌਲੀ-ਹੌਲੀ ਸਰੀਰ ਦੇ ਕੰਮਕਾਜ ਤੇ ਪੈ ਸਕਦਾ ਹੈ। ਕਈ ਵਾਰ ਸ਼ੁਰੂਆਤੀ ਲੱਛਣ ਸਪਸ਼ਟ ਨਹੀਂ ਹੁੰਦੇ, ਇਸ ਲਈ ਲੋਕ ਸਮੇਂ ਤੇ ਜਾਂਚ ਨਹੀਂ ਕਰਵਾਂਦੇ।

ਲੰਬੇ ਸਮੇਂ ਤੱਕ ਵਧੀ ਹੋਈ ਬਲੱਡ ਸ਼ੂਗਰ ਸਰੀਰ ਦੀਆਂ ਬਲੱਡ ਵੈਸਲਜ਼ ਤੇ ਅਸਰ ਪਾ ਸਕਦੀ ਹੈ। ਖਰਾਬ ਖੁਰਾਕ, ਸਰੀਰਕ ਗਤੀਵਿਧੀ ਦੀ ਘਾਟ, ਤਣਾਅ ਅਤੇ ਗਲਤ ਦਿਨਚਰਿਆ ਕਾਰਨ ਡਾਇਬਟੀਜ਼ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕਈ ਲੋਕ ਦਵਾਈ ਅਤੇ ਨਿਯਮਤ ਜਾਂਚ ਨੂੰ ਅਣਡਿੱਠਾ ਕਰ ਦਿੰਦੇ ਹਨ, ਜਿਸ ਨਾਲ ਭਵਿੱਖ ਵਿੱਚ ਗੰਭੀਰ ਸਮੱਸਿਆਵਾਂ ਦਾ ਖਤਰਾ ਵੱਧ ਸਕਦਾ ਹੈ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਜੇ ਸ਼ੂਗਰ ਕੰਟਰੋਲ ਵਿੱਚ ਨਾ ਰਹੇ ਤਾਂ ਸਰੀਰ ਦੇ ਕਿਹੜੇ-ਕਿਹੜੇ ਅੰਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ ਅਤੇ ਇਸਨੂੰ ਕੰਟਰੋਲ ਵਿੱਚ ਰੱਖਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਸ਼ੂਗਰ ਕੰਟਰੋਲ ਨਾ ਹੋਣ ਤੇ ਸਰੀਰ ਦੇ ਕਿਹੜੇ ਅੰਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ?

ਅਮਰੀਕਨ ਡਾਇਬਟੀਜ਼ ਐਸੋਸੀਏਸ਼ਨ ਦੇ ਮੁਤਾਬਕ, ਅਣਕੰਟਰੋਲਡ ਬਲੱਡ ਸ਼ੂਗਰ ਦਾ ਅਸਰ ਸਰੀਰ ਦੇ ਕਈ ਜ਼ਰੂਰੀ ਅੰਗਾਂ ਤੇ ਪੈ ਸਕਦਾ ਹੈ। ਲੰਬੇ ਸਮੇਂ ਤੱਕ ਸ਼ੂਗਰ ਵਧੀ ਰਹਿਣ ਨਾਲ ਦਿਲ, ਕਿਡਨੀ, ਅੱਖਾਂ ਅਤੇ ਨਸਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵੱਧ ਸਕਦਾ ਹੈ।

ਕੁਝ ਲੋਕਾਂ ਵਿੱਚ ਪੈਰਾਂ ਦੀਆਂ ਨਸਾਂ ਅਤੇ ਬਲੱਡ ਫ਼ਲੋ ਤੇ ਵੀ ਅਸਰ ਪੈ ਸਕਦਾ ਹੈ, ਜਿਸ ਨਾਲ ਚਲਣ-ਫਿਰਣ ਵਿੱਚ ਮੁਸ਼ਕਲ ਮਹਿਸੂਸ ਹੋ ਸਕਦੀ ਹੈ। ਕਈ ਵਾਰ ਲੋਕਾਂ ਨੂੰ ਲੰਬੇ ਸਮੇਂ ਤੱਕ ਇਸਦਾ ਪਤਾ ਨਹੀਂ ਲੱਗਦਾ, ਇਸ ਲਈ ਸਮੇਂ-ਸਮੇਂ ਤੇ ਬਲੱਡ ਸ਼ੂਗਰ ਦੀ ਜਾਂਚ ਕਰਵਾਉਣਾ ਜ਼ਰੂਰੀ ਮੰਨਿਆ ਜਾਂਦਾ ਹੈ।

ਕਿਹੜੇ ਸੰਕੇਤਾਂ ਤੇ ਤੁਰੰਤ ਸ਼ੂਗਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ?

ਬਾਰ-ਬਾਰ ਪਿਆਸ ਲੱਗਣਾ, ਜਲਦੀ ਥਕਾਵਟ ਮਹਿਸੂਸ ਹੋਣਾ, ਵਾਰ-ਵਾਰ ਪਿਸ਼ਾਬ ਆਉਣਾ ਅਤੇ ਅਚਾਨਕ ਵਜ਼ਨ ਘਟਣਾ ਸ਼ੂਗਰ ਵਧਣ ਦੇ ਸੰਕੇਤ ਹੋ ਸਕਦੇ ਹਨ। ਕੁਝ ਲੋਕਾਂ ਵਿੱਚ ਧੁੰਦਲਾ ਦਿਖਾਈ ਦੇਣਾ ਅਤੇ ਜ਼ਖ਼ਮਾਂ ਦਾ ਦੇਰ ਨਾਲ ਭਰਨਾ ਵਰਗੀਆਂ ਸਮੱਸਿਆਵਾਂ ਵੀ ਨਜ਼ਰ ਆ ਸਕਦੀਆਂ ਹਨ।

ਜੇ ਪਰਿਵਾਰ ਵਿੱਚ ਡਾਇਬਟੀਜ਼ ਦੀ ਹਿਸਟਰੀ ਹੋਵੇ ਜਾਂ ਲੰਬੇ ਸਮੇਂ ਤੋਂ ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪੇ ਦੀ ਸਮੱਸਿਆ ਹੋਵੇ, ਤਾਂ ਨਿਯਮਿਤ ਜਾਂਚ ਕਰਵਾਉਣੀ ਚਾਹੀਦੀ ਹੈ। ਸਮੇਂ ਤੇ ਪਛਾਣ ਨਾਲ ਇਸ ਹਾਲਤ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਲਈ ਕੀ ਕਰੀਏ?

ਸੰਤੁਲਿਤ ਡਾਇਟ ਲਓ ਅਤੇ ਮਿੱਠੀਆਂ ਤੇ ਪ੍ਰੋਸੈਸਡ ਚੀਜ਼ਾਂ ਦੀ ਵਰਤੋਂ ਘਟਾਓ। ਨਿਯਮਿਤ ਕਸਰਤ ਅਤੇ ਰੋਜ਼ਾਨਾ ਵਾਕ ਨੂੰ ਆਪਣੀ ਦਿਨਚਰਿਆ ਵਿੱਚ ਸ਼ਾਮਲ ਕਰੋ। ਸਮੇਂ-ਸਮੇਂ ਤੇ ਬਲੱਡ ਸ਼ੂਗਰ ਦੀ ਜਾਂਚ ਕਰਵਾਓ ਅਤੇ ਡਾਕਟਰ ਵੱਲੋਂ ਦਿੱਤੀਆਂ ਦਵਾਈਆਂ ਨਿਯਮਿਤ ਤੌਰ ਤੇ ਲਓ। ਪੂਰੀ ਨੀਂਦ ਅਤੇ ਤਣਾਅ ਨੂੰ ਕੰਟਰੋਲ ਵਿੱਚ ਰੱਖਣਾ ਵੀ ਬਲੱਡ ਸ਼ੂਗਰ ਨੂੰ ਸੰਭਾਲਣ ਵਿੱਚ ਮਦਦ ਕਰ ਸਕਦਾ ਹੈ।

Source: TV9Hindi.com

Follow Us