ਇਸ ਤਰਾਂ ਮਿਲ ਸਕਦੀ ਹੈ ਤੁਹਾਨੂੰ ਚਮਕਦਾਰ ਸਕਿਨ

Updated On: 

19 Feb 2023 16:29 PM

ਅਜੋਕੇ ਸਮੇਂ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਚੇਹਰਾ ਬੇਦਾਗ ਅਤੇ ਸਕਿਨ ਚਮਕਦਾਰ ਹੋਵੇ । ਪਰ ਚੇਹਰੇ ਉੱਤੇ ਪਿਮਪਲ (ਕਿਲ) ਅਤੇ ਇਨ੍ਹਾਂ ਦੇ ਦਾਗ ਸਾਡੇ ਚੇਹਰੇ ਦੀ ਦਿੱਖ ਫਿੱਕੀ ਪਾ ਦਿੰਦੇ ਹਨ। ਸਾਡੇ ਯੁਵਾ (ਮੁੰਡੇ ਅਤੇ ਕੁੜੀਆਂ ) ਇਸ ਸਮੱਸਿਆ ਤੋਂ ਖਾਸ ਕਰਦੇ ਪ੍ਰੇਸ਼ਾਨ ਰਹਿੰਦੇ ਹਨ।

ਇਸ ਤਰਾਂ ਮਿਲ ਸਕਦੀ ਹੈ ਤੁਹਾਨੂੰ ਚਮਕਦਾਰ ਸਕਿਨ
Follow Us On

ਅਜੋਕੇ ਸਮੇਂ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਚੇਹਰਾ ਬੇਦਾਗ ਅਤੇ ਸਕਿਨ ਚਮਕਦਾਰ ਹੋਵੇ । ਪਰ ਚੇਹਰੇ ਉੱਤੇ ਪਿਮਪਲ (ਕਿਲ) ਅਤੇ ਇਨ੍ਹਾਂ ਦੇ ਦਾਗ ਸਾਡੇ ਚੇਹਰੇ ਦੀ ਦਿੱਖ ਫਿੱਕੀ ਪਾ ਦਿੰਦੇ ਹਨ। ਸਾਡੇ ਯੁਵਾ (ਮੁੰਡੇ ਅਤੇ ਕੁੜੀਆਂ ) ਇਸ ਸਮੱਸਿਆ ਤੋਂ ਖਾਸ ਕਰਦੇ ਪ੍ਰੇਸ਼ਾਨ ਰਹਿੰਦੇ ਹਨ। ਇਸ ਤੋਂ ਬਚਣ ਲਈ ਉਹ ਹਜਾਰਾਂ ਰੁਪਏ ਹਰ ਮਹੀਨੇ ਖਰਚ ਕਰਦੇ ਹਨ। ਪਰ ਫਿਰ ਵੀ ਇਸ ਸੱਬ ਤੋਂ ਛੁੱਟਕਾਰਾ ਨਹੀਂ ਮਿਲਦਾ।ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਉਪਾਓ ਦਸਣ ਜਾ ਰਿਹੇ ਹਾਂ ਜਿਹਨਾਂ ਦਾ ਇਸਤਮਾਲ ਕਰਦੇ ਹੋਏ ਤੁਸੀਂ ਆਸਾਨੀ ਨਾਲ ਇਸ ਸੱਬ ਤੋਂ ਛੁਟਕਾਰਾ ਪਾ ਸਕਦੇ ਹੋ ।

ਸੰਤਰੇ ਦੇ ਛਿਲਕਾ ਦਾ ਪਾਊਡਰ ਅਤੇ ਸ਼ਹਿਦ

ਸੰਤਰਾ ਪੂਰੇ ਭਾਰਤ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ। ਇਹ ਇੱਕ ਸਿਹਤਮੰਦ ਫਲ ਹੈ। ਸੰਤਰਾ ਵਿਟਾਮਿਨ ਸੀ ਦਾ ਵਧੀਆ ਸਰੋਤ ਹੈ। ਜਿੱਥੇ ਸੰਤਰਾ ਸਾਡੇ ਸਰੀਰ ਲਈ ਫਾਇਦੇਮੰਦ ਹੁੰਦਾ ਹੈ, ਉੱਥੇ ਹੀ ਸੰਤਰੇ ਦਾ ਛਿਲਕਾ ਸਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਮੁਹਾਸੇ ਅਤੇ ਇਸ ਦੇ ਦਾਗ ਤੋਂ ਪਰੇਸ਼ਾਨ ਹੋ ਤਾਂ ਸੰਤਰੇ ਦੇ ਛਿਲਕੇ ਦੇ ਪਾਊਡਰ ਨੂੰ ਸ਼ਹਿਦ ਵਿੱਚ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੁਹਾਸੇ ਵਾਲੇ ਹਿੱਸੇ ‘ਤੇ ਲਗਾਓ। ਤੁਸੀਂ ਇਸ ਦਾ ਪੇਸਟ ਪੂਰੇ ਮੂੰਹ ‘ਤੇ ਵੀ ਲਗਾ ਸਕਦੇ ਹੋ। 20 ਮਿੰਟ ਬਾਅਦ ਕੋਸੇ ਪਾਣੀ ਨਾਲ ਮੂੰਹ ਧੋ ਲਓ। ਲਗਾਤਾਰ ਕੁਝ ਦਿਨ ਅਜਿਹਾ ਕਰਨ ਨਾਲ ਤੁਹਾਨੂੰ ਲਾਭ ਮਿਲੇਗਾ।

ਨਿੰਬੂ ਦਾ ਇਹ ਉਪਾਓ ਵੀ ਹੈ ਕਾਰਗਰ

ਸੰਤਰਾ ਪਰਿਵਾਰ ਤੋਂ ਹੋਣ ਕਾਰਨ ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਹ ਹਰ ਮੌਸਮ ਵਿੱਚ ਸਾਡੇ ਲਈ ਆਸਾਨੀ ਨਾਲ ਉਪਲਬਧ ਹੈ। ਨਿੰਬੂ ਸਾਡੀ ਸਕਿਨ ਤੋਂ ਦਾਗ-ਧੱਬੇ ਦੂਰ ਕਰਨ ਵਿੱਚ ਚੰਗੀ ਭੂਮਿਕਾ ਨਿਭਾ ਸਕਦਾ ਹੈ। ਅਸੀਂ ਆਪਣੀ ਸਕਿਨ ‘ਤੇ ਨਿੰਬੂ ਦਾ ਰਸ ਲਗਾ ਸਕਦੇ ਹਾਂ ਜਿਸ ਨਾਲ ਸਾਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਅਸੀਂ ਨਿੰਬੂ ਦੇ ਰਸ ਅਤੇ ਹਲਦੀ ਨੂੰ ਮਿਲਾ ਕੇ ਪੇਸਟ ਬਣਾ ਸਕਦੇ ਹਾਂ ਅਤੇ ਇਸ ਦੀ ਵਰਤੋਂ ਅਸੀਂ ਦਾਗ ਘੱਟ ਕਰਨ ਲਈ ਕਰ ਸਕਦੇ ਹਾਂ। ਜੋ ਦਾਗ ਨੂੰ ਹਲਕਾ ਕਰਦਾ ਹੈ। ਇੱਕ ਛੋਟੇ ਕਟੋਰੇ ਵਿੱਚ ਨਿੰਬੂ ਦਾ ਰਸ ਕੱਢੋ ਅਤੇ ਇਸ ਨੂੰ ਰੂੰ ਦੀ ਮਦਦ ਨਾਲ ਦਾਗ ਵਾਲੀ ਥਾਂ ‘ਤੇ ਲਗਾਓ। ਇਸ ਨੂੰ 10-15 ਮਿੰਟ ਲਈ ਛੱਡਣ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ।

ਐਲੋਵੇਰਾ ਜੈੱਲ ਅਤੇ ਪੇਸਟ

ਐਲੋਵੇਰਾ ਵੀ ਔਸ਼ਧੀ ਗੁਣਾਂ ਨਾਲ ਭਰਪੂਰ ਪੌਦਾ ਹੈ ਜਿਸ ਨੂੰ ਅਸੀਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ। ਇਸ ਦੇ ਨਾਲ ਹੀ ਸਾਡੇ ਕੋਲ ਬਾਜ਼ਾਰ ਵਿੱਚ ਐਲੋਵੇਰਾ ਜੈੱਲ ਉਪਲਬਧ ਹੈ। ਐਲੋਵੇਰਾ ਸਾਡੀ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਵੀ ਫਾਇਦੇਮੰਦ ਹੁੰਦਾ ਹੈ। ਇਸ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਕਿਨ ਇਨਫੈਕਸ਼ਨ ਦੀ ਸਮੱਸਿਆ ਨੂੰ ਦੂਰ ਕਰਦੇ ਹਨ। ਇਸ ਦੀ ਵਰਤੋਂ ਕਰਕੇ ਤੁਸੀਂ ਮੁਹਾਸੇ ਦੀ ਸਮੱਸਿਆ ਤੋਂ ਬਚ ਸਕਦੇ ਹੋ। ਜੇਕਰ ਤੁਹਾਡੇ ਘਰ ‘ਚ ਐਲੋਵੇਰਾ ਦਾ ਪੌਦਾ ਹੈ ਤਾਂ ਇਸ ਦਾ ਜੈੱਲ ਕੱਢ ਲਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ‘ਤੇ ਲਗਾਓ, ਸਵੇਰੇ ਮੂੰਹ ਧੋ ਲਓ, ਇਸ ਨਾਲ ਤੁਹਾਨੂੰ ਜ਼ਰੂਰ ਫਾਇਦਾ ਹੋਵੇਗਾ।

ਨਾਰੀਅਲ ਦਾ ਤੇਲ

ਨਾਰੀਅਲ ਵੀ ਇੱਕ ਅਜਿਹਾ ਫਲ ਹੈ ਜੋ ਪੂਰੇ ਭਾਰਤ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ। ਨਾਰੀਅਲ ਜਿੱਥੇ ਸਾਡੇ ਸਰੀਰ ਨੂੰ ਪੌਸ਼ਟਿਕ ਤੱਤ ਦਿੰਦਾ ਹੈ, ਉੱਥੇ ਹੀ ਇਹ ਸਾਡੀ ਚਮੜੀ ਲਈ ਵੀ ਵਰਦਾਨ ਹੈ। ਇਸ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਸਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਵਿਚ ਵਿਟਾਮਿਨ ਏ ਅਤੇ ਕੇ ਵੀ ਹੁੰਦਾ ਹੈ ਜੋ ਚਮੜੀ ਦੀ ਜਲਣ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਜੇਕਰ ਤੁਹਾਡੀ ਚਮੜੀ ‘ਤੇ ਕਿਸੇ ਵੀ ਤਰ੍ਹਾਂ ਦੇ ਮੁਹਾਸੇ ਦੇ ਦਾਗ ਹਨ, ਤਾਂ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਜਗ੍ਹਾ ‘ਤੇ ਨਾਰੀਅਲ ਦਾ ਤੇਲ ਲਗਾਉਣਾ ਚਾਹੀਦਾ ਹੈ। ਸਵੇਰੇ ਇਸ ਨੂੰ ਧੋ ਲਓ।

ਹਲਦੀ ਦਾ ਪੇਸਟ

ਹਲਦੀ ਵੀ ਚਮਤਕਾਰੀ ਗੁਣਾਂ ਨਾਲ ਭਰਪੂਰ ਹੈ। ਅਸੀਂ ਇਸ ਨੂੰ ਆਪਣੀ ਸਕਿਨ ਲਈ ਕਈ ਤਰੀਕਿਆਂ ਨਾਲ ਵਰਤ ਸਕਦੇ ਹਾਂ। ਅਸੀਂ ਇਸਨੂੰ ਆਪਣੇ ਘਰ ਦੀ ਰਸੋਈ ਤੋਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ। ਤੁਸੀਂ ਹਲਦੀ ਦਾ ਪੇਸਟ ਬਣਾ ਕੇ ਚਮੜੀ ‘ਤੇ ਲਗਾ ਸਕਦੇ ਹੋ। ਹਲਦੀ ਦੀ ਲਗਾਤਾਰ ਵਰਤੋਂ ਨਾਲ ਤੁਸੀਂ ਮੁਹਾਸੇ ਦੀ ਸਮੱਸਿਆ ਤੋਂ ਬਚ ਸਕਦੇ ਹੋ। ਤੁਸੀਂ ਹਲਦੀ ਦੀ ਕਈ ਤਰ੍ਹਾਂ ਦੀ ਪੇਸਟ ਬਣਾ ਕੇ ਪ੍ਰਯੋਗ ਕਰ ਸਕਦੇ ਹੋ। ਸਰਦੀਆਂ ਵਿੱਚ ਇਹ ਸਾਡੀ ਸਕਿਨ ਨੂੰ ਚਮਤਕਾਰੀ ਲਾਭ ਦੇ ਸਕਦੀ ਹੈ।

Exit mobile version