ਡਾਰਕ ਸਰਕਲ ਤੋਂ ਹੋ ਪਰੇਸ਼ਾਨ? ਇਹ 5 ਆਸਾਨ ਨੁਸਖ਼ੇ ਅਪਣਾਓ ਅਤੇ ਪਾਓ ਛੁੱਟਕਾਰਾ

Updated On: 

09 Jan 2024 19:34 PM

ਅੱਖਾਂ ਦੇ ਥੱਲੇ ਪੈਣ ਵਾਲੇ ਡਾਰਕ ਸਰਕਲ ਚਿਹਰੇ ਦੀ ਖੂਬਸੂਰਤੀ ਵਿਗਾੜ ਦਿੰਦੇ ਹਨ। ਪਰ ਅੱਜਕਲ੍ਹ ਦੇ ਵਿਗੜਦੇ ਲਾਈਫਸਟਾਈਲ ਦੇ ਕਾਰਨ ਡਾਰਕ ਸਰਕਲ ਹੋਣਾ ਬਹੁਤ ਆਮ ਗੱਲ ਹੈ। ਅਜਿਹੇ ਵਿੱਚ ਤੁਸੀਂ ਇਸ ਤੋਂ ਛੁੱਟਕਾਰਾ ਪਾਉਣ ਦੇ ਲਈ ਇਨ੍ਹਾਂ ਪੰਜ ਘਰੇਲੂ ਨੁਸਖਿਆਂ ਨੂੰ ਅਪਣਾ ਸਕਦੇ ਹੋ। ਘਰੇਲੂ ਨੁਸਖਿਆਂ ਦੇ ਨਾਲ-ਨਾਲ ਤੁਹਾਨੂੰ ਆਪਣੀ ਡਾਈਟ ਅਕੇ ਸਲੀਪਿੰਗ ਸਾਇਕਲ 'ਤੇ ਵੀ ਖਾਸਤੌਰ 'ਤੇ ਧਿਆਨ ਦੋਣਾ ਪੈਂਦਾ ਹੈ। ਇਸ ਨਾਲ ਨਾ ਸਿਰਫ਼ ਤੁਹਾਡੇ ਕਾਲੇ ਘੇਰਿਆਂ ਨੂੰ ਹਟਾਉਣ ਵਿੱਚ ਮਦਦ ਮਿਲੇਗੀ ਸਗੋਂ ਅਜਿਹਾ ਕਰਨ ਨਾਲ ਤੁਹਾਡੀ ਬਾਡੀ ਵੀ ਤੰਦਰੂਸਤ ਰਹੇਗੀ।

ਡਾਰਕ ਸਰਕਲ ਤੋਂ ਹੋ ਪਰੇਸ਼ਾਨ? ਇਹ  5 ਆਸਾਨ ਨੁਸਖ਼ੇ ਅਪਣਾਓ ਅਤੇ ਪਾਓ ਛੁੱਟਕਾਰਾ
Follow Us On

ਅੱਖਾਂ ਦੇ ਥੱਲੇ ਹੋਣ ਵਾਲੇ ਡਾਰਕ ਸਰਕਲ ਦੇ ਕਾਰਨ ਤੁਹਾਡੀ ਲੁੱਕ ਖਰਾਬ ਹੁੰਦੀ ਹੈ। ਇਸਦੇ ਕਾਰਨ ਤੁਸੀਂ ਬਿਮਾਰ ਨਜ਼ਰ ਆਉਣ ਲੱਗਦੇ ਹੋ। ਪਰ ਅੱਜਕਲ੍ਹ ਦੇ ਬਦਲਦੇ ਲਾਇਫਸਟਾਇਲ ਜਿਵੇਂ ਕਿ ਰਾਤ ਨੂੰ ਦੇਰ ਨਾਲ ਸੌਨਾ,ਸਹੀ ਡਾਈਟ ਨਾ ਲੈਣਾ ਅਤੇ ਉੱਮਰ ਵੱਧਣ ਦੇ ਕਾਰਨ ਅੱਖਾਂ ਦੇ ਥੱਲੇ ਕਾਲੇ ਘੇਰੇ ਨਜ਼ਰ ਆਉਣ ਲੱਗਦੇ ਹਨ। ਅਜਿਹੀ ਵਿੱਚ ਔਰਤਾਂ ਇਸ ਨੂੰ ਕੰਸੀਲਰ ਵਰਗੇ ਮੇਕਅੱਪ ਪ੍ਰੋਡਕਟ ਦਾ ਇਸਤੇਮਾਲ ਕਰਕੇ ਹਾਈਡ ਕਰਦੀਆਂ ਹਨ। ਪਰ ਇਹ ਟੇਂਪਰੈਰੀ ਹੱਲ ਹੈ। ਇਸ ਨਾਲ ਤੁਸੀਂ ਡਾਰਕ ਸਰਕਲ ਨੂੰ ਸਿਰਫ਼ ਕੁਝ ਘੰਟਿਆਂ ਲਈ ਹੀ ਲੁਕਾ ਸਕਦੇ ਹੋ।

ਤੁਸੀਂ ਡਾਰਕ ਸਰਕਲ ਦਾ ਪਰਮਾਨੇਂਟ ਇਲਾਜ ਚਾਹੁੰਦੇ ਹੋ ਤਾਂ ਇਸ ਲਈ ਕਈ ਘਰੇਲੂ ਨੁਸਖੇ ਵੀ ਅਪਣਾ ਸਕਦੇ ਹੋ ਤਾਂ ਅੱਜ ਅਸੀਂ ਇਸ ਲੇਖ ਵਿੱਚ ਅਸੀਂ ਜਾਣਦੇ ਹਾਂ ਕਿ ਡਾਰਕ ਸਰਕਲ ਨੂੰ ਹਟਾਉਣ ਦੇ ਲਈ ਅਸੀਂ ਘਰੇਲੂ ਨੁਸਖੇ ਆਪਣਾ ਸਕਦੇ ਹਾਂ।

ਡਾਰਕ ਸਰਕਲ ਦੇ ਲਈ ਆਲੂ

ਲੱਗਭਗ ਹਰ ਸਬਜ਼ੀ ਵਿੱਚ ਇਸਤੇਮਾਲ ਹੋਣ ਵਾਲਾ ਆਲੂ ਡਾਰਕ ਸਰਕਲ ਤੋਂ ਛੁੱਟਕਾਰਾ ਪਾਉਣ ਦੇ ਲਈ ਤੁਹਾਡੀ ਮਦਦ ਕਰ ਸਕਦਾ ਹੈ। ਇਸ ਦੇ ਲਈ ਤੁਹਾਨੂੰ ਆਲੂ ਨੂੰ ਛਿੱਲ ਕੇ ਉਸ ਨੂੰ ਕੱਦੁਕਸ ਕਰ ਉਸਦਾ ਰਸ ਕੱਢਣਾ ਹੈ। ਫਿਰ ਕਾਟਨ ਦੀ ਮਦਦ ਨਾਲ ਉਸ ਰਸ ਨੂੰ ਆਪਣੇ ਚਿਹਰੇ ‘ਤੇ ਲਗਾਣਾ ਹੈ। ਫਿਰ 5 ਤੋਂ 10 ਮਿੰਟਾਂ ਦੇ ਬਾਅਦ ਆਪਣੇ ਫੇਸ ਨੂੰ ਪਾਣੀ ਨਾਲ ਸਾਫ਼ ਕਰ ਲਓ। ਇਸ ਨੂੰ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਕਰੋ। ਕੁਝ ਦਿਨਾਂ ਦੇ ਅੰਦਰ ਤੁਹਾਨੂੰ ਅੰਤਰ ਨਜ਼ਰ ਆਵੇਗਾ।

ਚਾਹ ਦਾ ਪਾਣੀ

ਇਸ ਦੇ ਲਈ ਤੁਹਾਨੂੰ ਚਾਹ ਦੀਆਂ ਪੱਤੀਆਂ ਨੂੰ ਪਾਣੀ ਵਿੱਚ ਥੋੜੀ ਦੇਰ ਤੱਕ ਉਬਾਲਨਾ ਹੋਵੇਗਾ। ਫਿਰ ਪਾਣੀ ਠੰਡਾ ਹੋਣ ਦੇ ਬਾਅਦ ਰੂੰ ਦੀ ਮਦਦ ਨਾਲ ਇਸ ਨੂੰ ਆਪਣੀ ਅੱਖਾਂ ਦੇ ਥੱਲੇ ਲਗਾਉਣਾ ਹੈ। ਥੋੜੀ ਦੇਰ ਤੱਕ ਇਸ ਨੂੰ ਲਗਾ ਕੇ ਰਹਿਣ ਦਓ ਫਿਰ ਪਾਣੀ ਨਾਲ ਮੁੰਹ ਧੋ ਲਓ।

ਠੰਡਾ ਦੁੱਧ

ਦੁੱਧ ਵੀ ਇਸ ਵਿੱਚ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦੇ ਲਈ ਤੁਹਾਨੂੰ ਠੰਡੇ ਦੁੱਧ ਵਿੱਚ ਕਾਟਨ ਪੈਡ ਨੂੰ ਭਿਓਂ ਕੇ ਆਪਣੀਆਂ ਪਲਕਾਂ ‘ਤੇ 10 ਮਿੰਟਾਂ ਤੱਕ ਰੱਖੋ। ਇਸ ਨਾਲ ਤੁਹਾਡੀ ਅੱਖਾਂ ਨੂੰ ਠੰਡਕ ਮਹਿਸੂਸ ਹੋਵੇਗੀ। ਨਾਲ ਹੀ ਸੋਜ ਅਤੇ ਕਾਲੇ ਘੇਰਿਆਂ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਗੁਲਾਬ ਜਲ

ਗੁਲਾਬ ਜਲ ਅੱਖਾਂ ਦੇ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਤੁਸੀਂ ਕਾਟਨ ਦੀ ਮਦਦ ਨਾਲ ਗੁਲਾਬ ਜਲ ਨੂੰ ਆਪਣੀ ਬੰਦ ਪਲਕਾਂ ‘ਤੇ 10 ਮਿੰਟ ਤੱਕ ਇਸ ਨੂੰ ਰੱਖੋ। ਇਸ ਨਾਲ ਤੁਹਾਡੀ ਅੱਖਾਂ ਨੂੰ ਠੰਡਕ ਮਹਿਸੂਸ ਹੋਵੇਗੀ।

ਖੀਰੇ ਦੇ ਟੁੱਕੜੇ

ਖੀਰੇ ਨੂੰ ਗੋਲ ਕੱਟਕੇ ਆਪਣੀ ਅੱਖਾਂ ਨੂੰ ਬੰਦ ਕਰ ਕੇ ਉਸ ‘ਤੇ 10 ਤੋਂ 15 ਮਿੰਟਾਂ ਦੇ ਲਈ ਰੱਖੋ। ਖੀਰੇ ਵਿੱਚ ਐਂਟੀਆਕਸੀਡੇਂਟ ਅਤੇ ਪਲੇਵੋਨੋਏਡ ਹੁੰਦਾ ਹੈ ਜੋ ਸੋਜਸ ਨੂੰ ਘੱਟ ਕਰਨ ਅਤੇ ਡਾਰਕ ਸਰਕਲ ਨੂੰ ਹਟਾਉਣ ਵਿੱਚ ਮਦਦ ਕਰ ਸਕਦੇ ਹਨ।