Coronavirus: ਕੇਰਲ, ਦਿੱਲੀ ਅਤੇ ਮਹਾਰਾਸ਼ਟਰ ਵਿੱਚ ਘੱਟ ਨਹੀਂ ਹੋ ਰਿਹਾ ਕੋਵਿਡ ਦਾ ਗ੍ਰਾਫ, ਜਾਣੋ ਕਦੋਂ ਪੀਕ ‘ਤੇ ਆਏਗਾ ਕੋਰੋਨਾ

Published: 

21 Apr 2023 16:21 PM

Covid Active cases In India: ਕੇਰਲ ਵਿੱਚ 18756 ਐਕਟਿਵ ਕੇਸ ਹਨ, ਦਿੱਲੀ ਵਿੱਚ 6120 ਅਤੇ ਮਹਾਰਾਸ਼ਟਰ ਅਤੇ 6179 ਕੋਰੋਨਾ ਦਾ ਪਾਜ਼ੀਟਿਵ ਕੇਸ ਹਨ। ਤਿੰਨ ਸੂਬਿਆਂ ਨੂੰ ਐਕਟਿਵ ਕੇਸਾਂ ਦੀ ਗਿਣਤੀ 31 ਹਜ਼ਾਰ ਤੋਂ ਪਾਰ ਹੈ।

Coronavirus: ਕੇਰਲ, ਦਿੱਲੀ ਅਤੇ ਮਹਾਰਾਸ਼ਟਰ ਵਿੱਚ ਘੱਟ ਨਹੀਂ ਹੋ ਰਿਹਾ ਕੋਵਿਡ ਦਾ ਗ੍ਰਾਫ, ਜਾਣੋ ਕਦੋਂ ਪੀਕ ਤੇ ਆਏਗਾ ਕੋਰੋਨਾ
Follow Us On

Covid19 In India: ਦੇਸ਼ ਵਿੱਚ ਕੋਵਿਡ ਦੇ ਮਾਮਲੇ ਕੁੱਝ ਗੱਟ ਹੋਏ ਹਨ। ਬੀਤੇ 24 ਘੰਟਿਆਂ ਵਿੱਚ 12 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ ਪਰ ਤਿੰਨ ਸੂਬਿਆਂ ਕੇਰਲ, ਮਹਾਰਾਸ਼ਟਰ ਅਤੇ ਦਿੱਲੀ (Delhi) ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਇਨ੍ਹਾਂ ਤਿੰਨਾਂ ਸੂਬਿਆਂ ਨੂੰ ਮਿਲਾ ਕੇ ਕੋਰੋਨਾ ਮਰੀਜ਼ਾਂ ਦੀ ਗਿਣਤੀ 31 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਜਿਹੜੇ ਕੁੱਲ ਐਕਟਿਵ ਕੇਸਾਂ ਦਾ ਕਰੀਬ 49 ਫੀਸਦ ਹੈ। ਹਾਲਾਂਕਿ ਕੇਰਲ ਵਿੱਚ ਬੀਤੇ 24 ਘੰਟਿਆਂ ਵਿੱਚ ਕਰੀਬ 600 ਐਕਟਿਵ ਸਾਹਮਣੇ ਆਏ ਹਨ। ਪਰ ਦਿੱਲੀ ਅਤੇ ਮਹਾਰਾਸ਼ਟਰ ਵਿੱਚ ਹਾਲੇ ਵੀ ਕੋਰੋਨਾ ਦਾ ਕਹਿਰ ਘੱਟ ਨਹੀਂ ਹੁੰਦਾ ਦਿਖਾਈ ਦੇ ਰਿਹਾ।

ਸਿਹਤ ਮੰਤਰਾਲੇ (Ministry of Health) ਦੇ ਅੰਕੜਿਆਂ ਦੇ ਮੁਤਾਬਿਕ, ਕੇਰਲ ਵਿੱਚ 18756 ਐਕਟਿਵ ਕੇਸ ਹਨ, ਦਿੱਲੀ ਵਿੱਚ 6120 ਅਤੇ ਮਹਾਰਾਸ਼ਟਰ ਵਿੱਚ 6179 ਐਕਟਿਵ ਕੇਸ ਹਨ। ਤਿਨਾਂ ਸੂਬਿਆਂ ਦੇ ਕੋਰੋਨਾ ਕੇਸਾਂ ਨੂੰ ਮਿਲਾ ਕੇ ਇਹ ਅੰਕੜਾ 31 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਸੂਬਿਆਂ ਵਿੱਚ ਇੱਕ ਸਮੇਂ ਕੋਰੋਨਾ ਦੇ ਪੀਕ ਤੇ ਆਉਣ ਦੀ ਸੰਭਾਵਨਾ ਹੈ। ਫਿਲਹਾਲ ਸਾਰਸ-ਕੋਵ-2 ਦੇ ਮੁਤਾਬਿਕ ਇਸ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ। ਤੇ ਹੁਣ ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਨਹੀਂ ਵਧੇਗੀ।

ਓਮੀਕ੍ਰਾਨ ਐਕਸਬੀਬੀ.1.16 ਦੇ ਕੇਸ 750 ਤੋਂ ਪਾਰ

ਇਸ ਵਿਚਾਲੇ ਓਮੀਕ੍ਰਾਨ xbb.1.16 ਵੈਰੀਅੰਟ ਦੇ ਦੇਸ਼ ਵਿੱਚ 750 ਤੋਂ ਜ਼ਿਆਦਾ ਮਾਮਲਾ ਦਰਜ ਕੀਤੇ ਗਏ ਹਨ, ਪਰ ਕਿਸੇ ਵੀ ਸੰਕਰਮਿਤ ਵਿੱਚ ਗੰਭੀਰ ਲਛਣ ਨਹੀਂ ਵੇਖੇ ਗਏ। ਇਹ ਵੈਰੀਅੰਟ xbb.1.16 ਦੀ ਤਰ੍ਹਾਂ ਹੀ ਹਲਕ ਲਛਣਾ ਵਾਲਾ ਹੈ। ਕੋਵਿਡ ਦੇ ਡੇਲਟਾ ਵੈਰੀਅੰਟ ਦੇ ਬਾਅਦ ਹੁਣ ਤੱਕ ਓਮੀਕ੍ਰਾਨ ਦੇ ਹੀ ਸਾਰੇ ਟਾਈਪ ਆ ਰਹੇ ਹਨ। ਭਾਰਤ ਵਿੱਚ 300 ਤੋਂ ਵੱਧ ਉਪ-ਤਣੀਆਂ ਆ ਚੁੱਕੀਆਂ ਹਨ। ਇਹਨਾਂ ਵਿੱਚੋਂ, BA.5 ਅਤੇ XBB.1.16 ਨੂੰ ਸਭ ਤੋਂ ਵੱਧ ਖਤਰਨਾਕ ਮੰਨਿਆ ਗਿਆ ਹੈ। ਦੇਸ਼ ਵਿੱਚ ਵਾਇਰਸ ਦੀ ਤੀਜੀ ਲਹਿਰ ਓਮੀਕਰੋਨ ਵੇਰੀਐਂਟ ਤੋਂ ਹੀ ਆਈ ਸੀ। ਉਦੋਂ ਤੋਂ ਇਸ ਵੇਰੀਐਂਟ ਤੋਂ ਇਲਾਵਾ ਕਿਸੇ ਹੋਰ ਨਵੇਂ ਵੇਰੀਐਂਟ ਨੇ ਦਸਤਕ ਨਹੀਂ ਦਿੱਤੀ ਹੈ। ਕਰੀਬ 16 ਮਹੀਨਿਆਂ ਤੋਂ ਵਾਇਰਸ ਦੇ ਲੱਛਣਾਂ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ ਹੈ।

ਕਰਨਾਟਕ ਅਤੇ ਪੰਜਾਬ ਵਿੱਚ ਵੀ ਐਕਟਿਵ ਕੇਸ ਵੱਧ ਰਹੇ ਹਨ

ਦਿੱਲੀ ਅਤੇ ਮਹਾਰਾਸ਼ਟਰ ਤੋਂ ਇਲਾਵਾ ਹਰਿਆਣਾ, ਉੱਤਰ ਪ੍ਰਦੇਸ਼, (Uttar Pradesh) ਰਾਜਸਥਾਨ, ਕਰਨਾਟਕ ਅਤੇ ਪੰਜਾਬ ਵਿੱਚ ਵੀ ਐਕਟਿਵ ਕੇਸ ਵੱਧ ਰਹੇ ਹਨ। ਹਰਿਆਣਾ ਵਿੱਚ 5122, ਉੱਤਰ ਪ੍ਰਦੇਸ਼ ਵਿੱਚ 4478, ਰਾਜਸਥਾਨ ਵਿੱਚ 3523 ਅਤੇ ਕਰਨਾਟਕ ਅਤੇ ਪੰਜਾਬ ਵਿੱਚ ਦੋ ਹਜ਼ਾਰ ਦੇ ਕਰੀਬ ਐਕਟਿਵ ਕੇਸ ਹਨ। ਇਨ੍ਹਾਂ ਸਾਰੇ ਰਾਜਾਂ ਵਿੱਚ ਪਿਛਲੇ 23 ਦਿਨਾਂ ਤੋਂ ਹਰ ਨਵੇਂ ਦਿਨ ਦੇ ਨਾਲ ਸਰਗਰਮ ਮਰੀਜ਼ ਵੱਧ ਰਹੇ ਹਨ। ਹਾਲਾਂਕਿ ਕਿਸੇ ਵੀ ਰਾਜ ਵਿੱਚ ਕੋਵਿਡ ਕਾਰਨ ਮੌਤਾਂ ਦਾ ਗ੍ਰਾਫ਼ ਨਹੀਂ ਵਧਿਆ ਹੈ। ਇਹੀ ਕਾਰਨ ਹੈ ਕਿ ਮੌਤ ਦਰ ਸਥਿਰ ਬਣੀ ਹੋਈ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version