ਸਰਵੋਦਿਆ ਹਸਪਤਾਲ, ਫਰੀਦਾਬਾਦ ਵਿੱਚ ਓਪਨ ਹਾਰਟ ਸਰਜਰੀ ਤੋਂ ਬਿਨਾਂ TAVR ਵਿਧੀ ਨਾਲ ਬਚਾਈ 74 ਸਾਲਾ ਵਿਦੇਸ਼ੀ ਮਰੀਜ਼ ਦੀ ਜਾਨ – Punjabi News

ਸਰਵੋਦਿਆ ਹਸਪਤਾਲ, ਫਰੀਦਾਬਾਦ ਵਿੱਚ ਓਪਨ ਹਾਰਟ ਸਰਜਰੀ ਤੋਂ ਬਿਨਾਂ TAVR ਵਿਧੀ ਨਾਲ ਬਚਾਈ 74 ਸਾਲਾ ਵਿਦੇਸ਼ੀ ਮਰੀਜ਼ ਦੀ ਜਾਨ

Updated On: 

22 Oct 2024 16:33 PM

Sarvodaya Hospital, Faridabad: ਇਸ ਪ੍ਰਕਿਰਿਆ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਟੀਏਵੀਆਰ (TAVR) ਨਾ ਸਿਰਫ ਓਪਨ-ਹਾਰਟ ਸਰਜਰੀ ਦੀ ਜ਼ਰੂਰਤ ਨੂੰ ਰੋਕਦਾ ਹੈ, ਸਗੋਂ ਇਨਫੈਕਸ਼ਨ ਦੀ ਸੰਭਾਵਨਾ ਅਤੇ ਸਰਜਰੀ ਤੋਂ ਬਾਅਦ ਦੇ ਦਰਦ ਦੇ ਜੋਖਮ ਨੂੰ ਵੀ ਘੱਟ ਕਰਦਾ ਹੈ, ਇਹਨਾਂ ਪੇਚੀਦਗੀਆਂ ਦੇ ਬਾਵਜੂਦ, TAVR ਪ੍ਰਕਿਰਿਆ ਸਫਲ ਰਹੀ। ਮਰੀਜ਼ ਹੁਣ ਬਿਲਕੁੱਲ ਠੀਕ ਹੈ ਅਤੇ ਤਿੰਨ ਦਿਨਾਂ ਦੇ ਅੰਦਰ ਉਸਨੂੰ ਛੁੱਟੀ ਦੇ ਦਿੱਤੀ ਗਈ ਅਤੇ ਹੁਣ ਉਹ ਆਪਣੀਆਂ ਆਮ ਗਤੀਵਿਧੀਆਂ ਕਰਨ ਵਿੱਚ ਸਮਰੱਥ ਹੈ।

ਸਰਵੋਦਿਆ ਹਸਪਤਾਲ, ਫਰੀਦਾਬਾਦ ਵਿੱਚ ਓਪਨ ਹਾਰਟ ਸਰਜਰੀ ਤੋਂ ਬਿਨਾਂ TAVR ਵਿਧੀ ਨਾਲ ਬਚਾਈ 74 ਸਾਲਾ ਵਿਦੇਸ਼ੀ ਮਰੀਜ਼ ਦੀ ਜਾਨ

ਸਰਵੋਦਿਆ ਹਸਪਤਾਲ, ਫਰੀਦਾਬਾਦ ਦੇ ਡਾਕਟਰਾਂ ਦੀ ਟੀਮ

Follow Us On

ਫਰੀਦਾਬਾਦ: ਫਰੀਦਾਬਾਦ ਦੇ ਸੈਕਟਰ 8 ਸਥਿਤ ਸਰਵੋਦਿਆ ਹਸਪਤਾਲ ਵਿੱਚ ਕਾਰਡੀਓਲੋਜਿਸਟ ਡਾਕਟਰ ਰੰਜਨ ਮੋਦੀ ਅਤੇ ਉਨ੍ਹਾਂ ਦੀ ਟੀਮ ਨੇ ਏਓਰਟਿਕ ਸਟੈਨੋਸਿਸ ਨਾਮ ਦੀ ਦਿਲ ਦੀ ਗੰਭੀਰ ਬਿਮਾਰੀ ਦਾ ਸਫਲਤਾਪੂਰਵਕ ਇਲਾਜ ਕਰਕੇ ਅਫਰੀਕਾ ਤੋਂ ਆਏ 74 ਸਾਲਾ ਅਰਮੂ ਅਗਨੀਮਨ ਪਾਲ ਮਰੀਜ਼ ਦੀ ਜਾਨ ਬਚਾਈ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਮਰੀਜ਼ ਦੀ ਹਾਲਤ ਤੇਜ਼ੀ ਨਾਲ ਵਿਗੜ ਸਕਦੀ ਹੈ ਅਤੇ ਇਹ ਘਾਤਕ ਵੀ ਸਾਬਤ ਹੋ ਸਕਦੀ ਹੈ। ਏਓਰਟਿਕ ਸਟੈਨੋਸਿਸ ਜਿਆਦਾਤਰ 65 ਸਾਲ (ਲਗਭਗ 5-7%) ਤੋਂ ਵੱਧ ਉਮਰ ਦੇ ਲੋਕਾਂ ਵਿੱਚ ਪਾਇਆ ਜਾਂਦਾ ਹੈ।

ਡਾਕਟਰ ਰੰਜਨ ਮੋਦੀ, ਸੀਨੀਅਰ ਕੰਸਲਟੈਂਟ ਐਂਡ ਹੈੱਡ – ਇੰਟਰਵੈਂਸ਼ਨਲ ਕਾਰਡੀਓਲੋਜੀ ਦੱਸਦੇ ਹਨ, ਜਦੋਂ ਮਰੀਜ਼ ਸਾਡੇ ਕੋਲ ਆਇਆ ਤਾਂ ਉਸਨੇ ਦੱਸਿਆ ਕਿ ਉਹ ਪਿਛਲੇ 4-5 ਮਹੀਨਿਆਂ ਤੋਂ ਛਾਤੀ ਵਿੱਚ ਦਰਦ, ਸਾਹ ਲੈਣ ਵਿੱਚ ਮੁਸ਼ਕਲ, ਬੇਹੋਸ਼ੀ ਅਤੇ ਚੱਕਰ ਆਉਣ ਵਰਗੇ ਗੰਭੀਰ ਲੱਛਣਾਂ ਤੋਂ ਪੀੜਤ ਸੀ। ਜੇਕਰ ਇਸ ਦਾ ਸਹੀ ਸਮੇਂ ‘ਤੇ ਇਲਾਜ ਨਹੀਂ ਹੁੰਦਾ ਤਾਂ ਹਾਰਟ ਫੇਲੀਅਰ ਦਾ ਖ਼ਤਰਾ ਵੱਧ ਜਾਂਦਾ ਹੈ। ਸਾਡੀ ਟੀਮ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮਰੀਜ਼ ਨੂੰ ਗੰਭੀਰ ਏਓਰਟਿਕ ਸਟੈਨੋਸਿਸ ਹੈ, ਇਸ ਨਾਲ ਅਸੀ ਓਪਨ ਹਾਰਟ ਸਰਜਰੀ ਨਾ ਕਰਕੇ ਟ੍ਰਾਂਸਕੈਥੇਟਰ ਏਓਰਟਿਕ ਵਾਲਵ ਰਿਪਲੇਸਮੈਂਟ ਟੀਏਵੀਆਰ ( TAVR) ਪ੍ਰਕਿਰਿਆ ਨੂੰ ਅੰਜਾਮ ਦਿੱਤਾ। TAVR ਪ੍ਰਕਿਰਿਆ ਦੌਰਾਨ ਮਰੀਜ਼ ਦਾ ਵਾਲਵ ਸਿਰਫ 8 ਮਿਲੀਮੀਟਰ ਛੋਟਾ ਸੀ,ਜੋ ਨਾਰਮਲ ਵਾਲਵ ਨਾਲੋਂ ਛੋਟਾ ਸੀ, ਇਸਦੇ ਬਾਵਜੂਦ ਸਰਜਰੀ ਸਫਲਤਾਪੂਰਵਕ ਕੀਤੀ ਗਈ।

ਸੈਂਟਰ ਫਾਰ ਕਾਰਡਿਅਕ ਸਾਇੰਸਿਜ਼ ‘ਚ ਹੈ ਤਜਰਬੇਕਾਰ ਕਾਰਡੀਓਲੋਜਿਸਟਸ ਦੀ ਟੀਮ

ਸਰਵੋਦਿਆ ਹੈਲਥਕੇਅਰ ਦੇ ਚੇਅਰਮੈਨ ਡਾ. ਰਾਕੇਸ਼ ਗੁਪਤਾ ਨੇ ਦੱਸਿਆ, ਅੱਜ ਸਰਵੋਦਿਆ ਹਸਪਤਾਲ ਵਿੱਚ, ਸਾਡੇ ਕੋਲ ਸੈਂਟਰ ਫਾਰ ਕਾਰਡਿਅਕ ਸਾਇੰਸਿਜ਼ ਵਿੱਚ ਤਜਰਬੇਕਾਰ ਕਾਰਡੀਓਲੋਜਿਸਟਸ ਦੀ ਇੱਕ ਟੀਮ ਹੈ, ਜੋ ਦਿਲ ਦੀਆਂ ਜਟਿਲ ਬਿਮਾਰੀਆਂ ਦੇ ਇਲਾਜ ਅਤੇ ਦੇਖਭਾਲ ਲਈ ਟ੍ਰੇਂਡ ਹੈ। ਅਸੀ ਖੇਦਰ ਦੇ ਦਿਲ ਦੀਆਂ ਬਿਮਾਰੀਆਂ ਦੀ ਲੋੜਾਂ ਨੂੰ ਸਮਝਦੇ ਹੋਏ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਦਿਲ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਮੁਹੱਈਆ ਕਰਵਾਇਆ ਹੈ, ਭਾਵੇਂ ਉਸ ਲਈ ਛੋਟੇ ਚੀਰੇ ਵਾਲੀ ਸਰਜਰੀ ਹੋਵੇ ਜਾਂ ਅਡਵਾਂਸਡ ਡਾਇਗਨੌਸਟਿਕ ਮਸ਼ੀਨਾਂ ਨਾਲ ਰੋਗ ਦਾ ਪਤਾ ਲਗਾਉਣਾ ਹੋਵੇ, ਇਹ ਸਭ ਮਿਲ ਕੇ ਸਾਨੂੰ ਉੱਤਰੀ ਭਾਰਤ ਦੇ ਸਭ ਤੋਂ ਵਧੀਆ ਹਾਰਟ ਇੰਸਟੀਟਯੂਟ ਵਿੱਚੋਂ ਇੱਕ ਬਣਾਉਂਦੇ ਹਨ।

TAVR ਪ੍ਰਕਿਰਿਆ ਦੇ ਲਾਭ:

• ਓਪਨ ਹਾਰਟ ਸਰਜਰੀ ਤੋਂ ਬਚਾਅ
• ਘੱਟ ਤੋਂ ਘੱਟ ਬਲੱਡ ਲਾਸ
• ਸਿਰਫ਼ 2-3 ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ
• ਛੇਤੀ ਰਿਕਵਰੀ

ਸਰਵੋਦਿਆ ਹਸਪਤਾਲ, ਫਰੀਦਾਬਾਦ ਦੀ ਬਿਲਡਿੰਗ

ਸਰਵੋਦਿਆ ਸੈਂਟਰ ਫਾਰ ਐਡਵਾਂਸਡ ਕਾਰਡਿਅਕ ਸਾਇੰਸਿਜ਼

ਸਰਵੋਦਿਆ ਬਹੁਤ ਹੀ ਤਜਰਬੇਕਾਰ ਅਤੇ ਹੁਨਰਮੰਦ ਦਿਲ ਦੇ ਮਾਹਿਰਾਂ ਦੀ ਮੁਹਾਰਤ ਲੈ ਕੇ ਆਉਂਦਾ ਹੈ। ਇੰਟਰਵੈਂਸ਼ਨਲ ਕਾਰਡੀਓਲੋਜੀ ਦੇ ਐਸੋਸੀਏਟ ਡਾਇਰੈਕਟਰ ਅਤੇ ਮੁਖੀ ਡਾ. ਅਮਿਤ ਕੁਮਾਰ ਕਹਿੰਦੇ ਹਨ, ਸਰਵੋਦਿਆ ਦੇ ਐਡਵਾਂਸਡ ਕਾਰਡੀਅਕ ਸਾਇੰਸਿਜ਼ ਸੈਂਟਰ ਵਿਖੇ, ਸਾਡੇ ਕੋਲ ਕਾਰਡੀਓਲੋਜੀ, ਇੰਟਰਵੈਂਸ਼ਨਲ ਕਾਰਡੀਓਲੋਜੀ, ਕਾਰਡੀਆਕ ਸਰਜਨ, ਪੀਡੀਆਟ੍ਰਿਕ ਕਾਰਡੀਆਕ ਸਰਜਨ, ਨਾਨ-ਇੰਟਰਵੈਂਸ਼ਨਲ ਕਾਰਡੀਓਲੋਜਿਸਟ ਅਤੇ ਹੋਰਨਾਂ ਖੇਤਰਾਂ ਦੇ ਸਮਰਪਿਤ ਮਾਹਿਰਾਂ ਦੀ ਇੱਕ ਟੀਮ ਹੈ। ਅਸੀਂ ਸਰਲ ਤੋਂ ਲੈ ਕੇ ਜਟਿਲ ਤੱਕ ਦਿਲ ਦੀਆਂ ਸਮੱਸਿਆਵਾਂ ਵਾਲੇ ਹਰ ਉਮਰ ਅਤੇ ਕੌਮੀਅਤ ਦੇ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ।

ਜਮਾਂਦਰੂ ਦਿਲ ਦੀਆਂ ਬਿਮਾਰੀਆਂ ਦੀ ਛੋਟੇ ਚੀਰੇ ਦੀ ਸਰਜਰੀ ਕਰਨ ਤੋਂ ਲੈ ਕੇ ਬਜ਼ੁਰਗ ਮਰੀਜ਼ਾਂ ‘ਤੇ TAVI ਅਤੇ TAVR ਕਰਨ ਤੱਕ, ਸਾਡੇ ਡਾਕਟਰਾਂ ਅਤੇ ਉਨ੍ਹਾਂ ਦੀਆਂ ਟੀਮਾਂ ਨੇ ਬਿਹਤਰ ਇਲਾਜ ਅਤੇ ਦੇਖਭਾਲ ਦੁਆਰਾ ਹਜ਼ਾਰਾਂ ਬੱਚਿਆਂ ਅਤੇ ਮਰੀਜ਼ਾਂ ਨੂੰ ਬਿਹਤਰ ਇਲਾਜ ਅਤੇ ਦੇਖਭਾਲ ਨਾਲ ਨਵਾਂ ਜੀਵਨ ਦਿੱਤਾ ਹੈ। ਸਾਡਾ ਕੇਂਦਰ ਸਮੇਂ ਸਿਰ ਨਿਦਾਨ, ਇਲਾਜ ਅਤੇ ਮਰੀਜ਼ਾਂ ਦੀ ਰਿਕਵਰੀ ਦੇ ਯੋਗ ਬਣਾਉਣ ਸਮੇਤ ਉੱਚ ਤਕਨੀਕੀ ਤਕਨੀਕਾਂ ਅਤੇ ਸਹੂਲਤਾਂ ਨਾਲ ਲੈਸ ਆਧੁਨਿਕ ਕੈਥਲੈਬ ਹੈ। “ਅਸੀਂ ਸੈਂਟਰ ਵਿੱਚ AI-ਸੰਚਾਲਿਤ ਉੱਚ-ਪੱਧਰੀ ਤਕਨੀਕਾਂ ਦੀ ਵਰਤੋਂ ਕਰਕੇ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਇਲਾਜ ਯਕੀਨੀ ਬਣਾਉਂਦੇ ਹਾਂ।”

ਸਰਵੋਦਿਆ ਹੈਲਥ ਕੇਅਰ ਗਰੁੱਪ (ਇੱਕ ਝਲਕ):

ਸਰਵੋਦਿਆ ਹੈਲਥ ਕੇਅਰ ਗਰੁੱਪ ਵਿੱਚ ਸਰਵੋਦਿਆ ਹਸਪਤਾਲ ਐਂਡ ਰਿਸਰਚ ਸੈਂਚਰ, , ਸੈਕਟਰ-8, ਸਰਵੋਦਿਆ ਹਸਪਤਾਲ, ਸੈਕਟਰ-19, ਸਰਵੋਦਿਆ ਹਸਪਤਾਲ, ਗ੍ਰੇਟਰ ਨੋਇਡਾ ਵੈਸਟ ਦੇ ਨਾਲ-ਨਾਲ 3 ਹੋਰ ਕਲੀਨਿਕ, 3 ਡਾਇਲਸਿਸ ਸੈਂਟਰ, 1 ਇਮੇਜਿੰਗ ਸੈਂਟਰ ਅਤੇ 1 ਨਰਸਿੰਗ ਕਾਲਜ ਸ਼ਾਮਲ ਹਨ। ਗਰੁੱਪ ਵਿੱਚ 800 ਬੈੱਡ, 170 ਆਈਸੀਯੂ ਬੈੱਡ, 19 ਅਪਰੇਸ਼ਨ ਥੀਏਟਰ, 4ਡੀ ਪੀਈਟੀ ਸੀਟੀ ਸਕੈਨਰ, ਸਭ ਤੋਂ ਉੱਨਤ 6ਡੀ ਕਾਊਚ ਲਿਨੈਕ ਰੇਡੀਓਥੈਰੇਪੀ ਮਸ਼ੀਨ, ਵਧੀਆ ਬੋਨ ਮੈਰੋ ਟ੍ਰਾਂਸਪਲਾਂਟ ਸਹੂਲਤ, ਕਿਡਨੀ ਟ੍ਰਾਂਸਪਲਾਂਟ ਯੂਨਿਟ, ਸਭ ਤੋਂ ਉੱਨਤ ਹੀਮੋਡਾਇਫਿਕੇਸ਼ਨ, ਬੇਹਤਰੀਨ ਫਾਈਬਰੋਸਕੈਨ ਅਤੇ ਕੈਥਲੈਬ ਮਸ਼ੀਨਾਂ ਹਨ। ਗਰੁੱਪ ਕਾਰਡੀਓਲੋਜੀ, ਕਾਰਡੀਓ-ਥਾਰੇਸਿਕ ਅਤੇ ਵੈਸਕੁਲਰ ਸਰਜਰੀ, ਕੈਂਸਰ ਕੇਅਰ, ਨਿਊਰੋਲੋਜੀ, ਆਰਥੋਪੈਡਿਕਸ ਅਤੇ ਜੁਆਇੰਟ ਰਿਪਲੇਸਮੈਂਟ, ਯੂਰੋਲੋਜੀ, ਨੈਫਰੋਲੋਜੀ, ਨਿਊਨਤਮ ਇਨਵੈਸਿਵ ਸਰਜਰੀ, ਗੈਸਟ੍ਰੋਐਂਟਰੋਲੋਜੀ ਅਤੇ ਜੀਆਈ ਸਰਜਰੀ ਵਿੱਚ ਸੁਪਰ ਸਪੈਸ਼ਲਿਟੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।

ਸਰਵੋਦਿਆ ਹੈਲਥ ਕੇਅਰ ਗਰੁੱਪ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਮਰੀਜ਼ ਨਾ ਸਿਰਫ਼ ਠੀਕ ਹੋਣ ਸਗੋਂ ਪੂਰੀ ਤਰ੍ਹਾਂ ਠੀਕ ਹੋਣ ਲਈ ਸਭ ਤੋਂ ਵਧੀਆ ਦੇਖਭਾਲ ਵੀ ਪ੍ਰਾਪਤ ਕਰ ਸਕਣ। “ਸਰਵ ਸੰਤੁ ਨਿਰਮਯਾ” ਹੀ ਉਹ ਮੰਤਰ ਹੈ ਜਿਸ ਨੂੰ ਅਪਣਾ ਕੇ ਸਰਵੋਦਿਆ ਹੈਲਥ ਕੇਅਰ ਗਰੁੱਪ ਮਰੀਜ਼ਾਂ ਲਈ ਸਭ ਤੋਂ ਵਧੀਆ ਵਿਕਲਪ ਬਣਿਆ ਹੈ। ਅਸੀਂ ਨਾ ਸਿਰਫ਼ ਮਰੀਜ਼ਾਂ ਦਾ ਇਲਾਜ ਕਰਦੇ ਹਾਂ ਸਗੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੰਦਰੁਸਤ ਵੀ ਬਣਾਉਂਦੇ ਹਾਂ।

Exit mobile version