ਹਵਾ ਪ੍ਰਦੂਸ਼ਨ ਕਾਰਨ ਵੱਧ ਰਿਹਾ ਗਲੂਕੋਮ ਦਾ ਖਤਰਾ, ਅੱਖਾਂ 'ਚ ਇਹ ਲੱਛਣ ਦਿੱਖਣ ਤਾਂ ਰਹੋ ਸਾਵਧਾਨ | health tips eyes disease glaucoma due to air pollution know full detail in punjabi Punjabi news - TV9 Punjabi

ਹਵਾ ਪ੍ਰਦੂਸ਼ਨ ਕਾਰਨ ਵੱਧ ਰਿਹਾ ਗਲੂਕੋਮਾ ਦਾ ਖਤਰਾ, ਅੱਖਾਂ ‘ਚ ਇਹ ਲੱਛਣ ਦਿੱਖਣ ਤਾਂ ਰਹੋ ਸਾਵਧਾਨ

Updated On: 

10 Nov 2023 12:02 PM

ਇਸ ਸਮੇਂ ਦਿੱਲੀ ਅਤੇ ਇਸ ਦੇ ਨੇੜਲੇ ਇਲਾਕਿਆਂ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਹੈ। ਦਿੱਲੀ-ਐਨਸੀਆਰ ਦੇ ਕਈ ਖੇਤਰਾਂ ਵਿੱਚ AQI ਅਜੇ ਵੀ 400 ਦੇ ਆਸ-ਪਾਸ ਬਣਿਆ ਹੋਇਆ ਹੈ।। ਇਸ ਕਾਰਨ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪ੍ਰਦੂਸ਼ਣ ਕਾਰਨ ਅੱਖਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਲੋਕ ਗਲੂਕੋਮਾ ਤੋਂ ਵੀ ਪੀੜਤ ਹਨ। ਆਓ ਜਾਣਦੇ ਹਾਂ ਇਸ ਬੀਮਾਰੀ ਬਾਰੇ।

ਹਵਾ ਪ੍ਰਦੂਸ਼ਨ ਕਾਰਨ ਵੱਧ ਰਿਹਾ ਗਲੂਕੋਮਾ ਦਾ ਖਤਰਾ, ਅੱਖਾਂ ਚ ਇਹ ਲੱਛਣ ਦਿੱਖਣ ਤਾਂ ਰਹੋ ਸਾਵਧਾਨ
Follow Us On

ਪਿਛਲੇ ਕਈ ਦਿਨਾਂ ਤੋਂ ਹਵਾ ਪ੍ਰਦੂਸ਼ਣ (Air Pollution) ਘੱਟ ਨਹੀਂ ਹੋ ਰਿਹਾ ਹੈ। ਦਿੱਲੀ-ਐਨਸੀਆਰ ਦੇ ਕਈ ਖੇਤਰਾਂ ਵਿੱਚ AQI ਅਜੇ ਵੀ 400 ਦੇ ਆਸ-ਪਾਸ ਬਣਿਆ ਹੋਇਆ ਹੈ। ਜ਼ਹਿਰੀਲੀ ਹਵਾ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦੂਸ਼ਣ ਕਾਰਨ ਸਾਹ ਦੀਆਂ ਬੀਮਾਰੀਆਂ ਤੋਂ ਇਲਾਵਾ ਚਮੜੀ ਦੀ ਲਾਗ, ਅੱਖਾਂ ਦੀਆਂ ਸਮੱਸਿਆਵਾਂ ਵੀ ਹੋ ਰਹੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਹਵਾ ਦੇ ਪ੍ਰਦੂਸ਼ਣ ਕਾਰਨ ਲੋਕ ਮੋਗਲੂਕੋਮਾ ਦਾ ਸ਼ਿਕਾਰ ਵੀ ਹੋ ਸਕਦੇ ਹਨ। ਗਲੂਕੋਮਾ ਅੱਖਾਂ ਦੀ ਇੱਕ ਬੀਮਾਰੀ ਹੈ ਜਿਸ ਵਿੱਚ ਅੱਖਾਂ ਦੀ ਰੌਸ਼ਨੀ ਘੱਟ ਜਾਂਦੀ ਹੈ। ਲੰਬੇ ਸਮੇਂ ਤੱਕ ਹਵਾ ਪ੍ਰਦੂਸ਼ਣ ਦੇ ਸੰਪਰਕ ਵਿੱਚ ਰਹਿਣ ਵਾਲੇ ਲੋਕਾਂ ਨੂੰ ਅੱਖਾਂ ਵਿੱਚ ਜਲਣ, ਅੱਖਾਂ ਵਿੱਚ ਪਾਣੀ ਆਉਣਾ ਅਤੇ ਧੁੰਦਲੀ ਨਜ਼ਰ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਬਾਅਦ ਵਿੱਚ ਰੋਸ਼ਨੀ ਘੱਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

ਡਾਕਟਰਾਂ ਅਨੁਸਾਰ ਇਹ ਸਮੱਸਿਆ ਨਾਈਟ੍ਰੋਜਨ ਡਾਈਆਕਸਾਈਡ ਅਤੇ ਪੀਐਮ 2.5 ਦੇ ਬਹੁਤ ਛੋਟੇ ਕਣਾਂ ਦੇ ਅੱਖਾਂ ਵਿੱਚ ਦਾਖਲ ਹੋਣ ਕਾਰਨ ਹੁੰਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਅੱਖਾਂ ਦੇ ਅੰਦਰ ਮੈਕਯੂਲਾ ਹੁੰਦਾ ਹੈ। ਇਸ ਵਿੱਚ ਬਹੁਤ ਛੋਟੇ ਸੈੱਲ ਹੁੰਦੇ ਹਨ। ਜੇਕਰ ਉਹ ਪੀਐਮ 2.5 ਦੇ ਛੋਟੇ ਕਣਾਂ ਦੇ ਸੰਪਰਕ ਵਿੱਚ ਆਉਂਦੇ ਹਨ, ਤਾਂ ਇਸ ਨਾਲ ਅੱਖਾਂ ਵਿੱਚ ਸਮੱਸਿਆ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਅੱਖਾਂ ਦੀ ਸਮੱਸਿਆ ਹੈ, ਉਨ੍ਹਾਂ ਦੀ ਹਾਲਤ ਪ੍ਰਦੂਸ਼ਣ ਦੇ ਸੰਪਰਕ ਵਿੱਚ ਆਉਣ ਕਾਰਨ ਵਿਗੜ ਜਾਂਦੀ ਹੈ। ਅਜਿਹੇ ਵਿੱਚ ਲੋਕਾਂ ਨੂੰ ਪ੍ਰਦੂਸ਼ਣ ਤੋਂ ਆਪਣੇ ਆਪ ਨੂੰ ਬਚਾਉਣ ਦੀ ਲੋੜ ਹੈ।

ਲੱਛਣ

ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਦੇ ਅੱਖਾਂ ਦੇ ਵਿਭਾਗ ਵਿੱਚ ਡਾਕਟਰ ਏ ਕੇ ਗਰੋਵਰ ਦਾ ਕਹਿਣਾ ਹੈ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਅੱਖਾਂ ਦੀਆਂ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਲੋਕਾਂ ਨੂੰ ਅੱਖਾਂ ਵਿੱਚ ਜਲਨ, ਪਾਣੀ ਆਉਣਾ ਅਤੇ ਧੁੰਦਲਾ ਨਜ਼ਰ ਆਉਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਇਹ ਸਾਰੇ ਲੱਛਣ ਲੰਬੇ ਸਮੇਂ ਤੱਕ ਬਣੇ ਰਹਿਣ ਤਾਂ ਗਲੂਕੋਮਾ ਹੋਣ ਦਾ ਖਤਰਾ ਹੈ। ਅਜਿਹੇ ‘ਚ ਲੋਕਾਂ ਨੂੰ ਆਪਣੇ ਆਪ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਚਾਹੀਦਾ ਹੈ।

ਬਦਲਦੇ ਮੌਸਮ ਤੋਂ ਖ਼ਤਰਾ

ਡਾ. ਗਰੋਵਰ ਦਾ ਕਹਿਣਾ ਹੈ ਕਿ ਵੱਧ ਰਿਹਾ ਪ੍ਰਦੂਸ਼ਣ ਅਤੇ ਸਰਦ ਹਵਾਵਾਂ ਵੀ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਹਵਾ ਕਾਰਨ ਅੱਖਾਂ ‘ਚ ਨਮੀ ਘੱਟਣੀ ਸ਼ੁਰੂ ਹੋ ਗਈ ਹੈ। ਜਿਸ ਕਾਰਨ ਖੁਸ਼ਕੀ ਦੀ ਸਮੱਸਿਆ ਹੋ ਜਾਂਦੀ ਹੈ। ਕਿਉਂਕਿ ਪ੍ਰਦੂਸ਼ਣ ਵੀ ਵਧਿਆ ਹੈ, ਇਸ ਕਾਰਨ ਅੱਖਾਂ ਵਿੱਚ ਜਲਣ ਅਤੇ ਧੁੰਦਲਾਪਣ ਦੀ ਸਮੱਸਿਆ ਹੋਣ ਲੱਗਦੀ ਹੈ। ਜੋ ਬਾਅਦ ਵਿੱਚ ਗਲੂਕੋਮਾ ਦਾ ਕਾਰਨ ਬਣ ਸਕਦਾ ਹੈ।

ਅੱਖਾਂ ਨੂੰ ਪ੍ਰਦੂਸ਼ਣ ਤੋਂ ਕਿਵੇਂ ਬਚਾਈਏ?

ਬਾਹਰ ਜਾਣ ਵੇਲੇ ਐਨਕਾਂ ਪਾਓ

ਅੱਖਾਂ ਨੂੰ ਵਾਰ-ਵਾਰ ਛੂਹਣ ਤੋਂ ਬਚੋ

ਅੱਖਾਂ ਵਿੱਚ ਜਲਣ ਹੋਣ ਦੀ ਸੂਰਤ ਵਿੱਚ ਅੱਖਾਂ ਨੂੰ ਧੋਵੋ

ਡਾਕਟਰ ਦੀ ਸਲਾਹ ਅਨੁਸਾਰ ਦਵਾਈ ਪਾਓ

ਆਪਣੇ ਆਪ ਕੋਈ ਘਰੇਲੂ ਉਪਾਅ ਨਾ ਅਪਣਾਓ

Exit mobile version