ਗਰਮੀਆਂ ‘ਚ ਕੋਲਡ ਡਰਿੰਕ ਨਾਲ ਚਿਪਸ ਖਾਣਾ ਸਿਹਤ ਲਈ ਘਾਤਕ, AIIMS ਦੀ ਮਾਹਿਰ ਡਾ. ਪਰਮੀਤ ਕੌਰ ਤੋਂ ਜਾਣੋ ਕਿਉਂ

Updated On: 

30 Apr 2026 18:51 PM IST

ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕ ਖੁਦ ਨੂੰ ਤਰੋਤਾਜ਼ਾ ਰੱਖਣ ਲਈ ਕੋਲਡ ਡਰਿੰਕ ਦਾ ਸਹਾਰਾ ਲੈਂਦੇ ਹਨ। ਚਾਹੇ ਕੋਈ ਫੰਕਸ਼ਨ ਹੋਵੇ ਜਾਂ ਘਰ ਵਿੱਚ ਮਹਿਮਾਨਾਂ ਦੀ ਆਮਦ, ਕੋਲਡ ਡਰਿੰਕ ਪਰੋਸਣਾ ਇੱਕ ਆਮ ਗੱਲ ਹੋ ਗਈ ਹੈ। ਬਹੁਤ ਸਾਰੇ ਲੋਕ ਕੋਲਡ ਡਰਿੰਕ ਦੇ ਨਾਲ ਚਿਪਸ ਖਾਣਾ ਵੀ ਬੇਹੱਦ ਪਸੰਦ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸੁਮੇਲ ਤੁਹਾਡੀ ਸਿਹਤ ਲਈ ਘਾਤਕ ਸਿੱਧ ਹੋ ਸਕਦਾ ਹੈ?

ਗਰਮੀਆਂ ਚ ਕੋਲਡ ਡਰਿੰਕ ਨਾਲ ਚਿਪਸ ਖਾਣਾ ਸਿਹਤ ਲਈ ਘਾਤਕ, AIIMS ਦੀ ਮਾਹਿਰ ਡਾ. ਪਰਮੀਤ ਕੌਰ ਤੋਂ ਜਾਣੋ ਕਿਉਂ

Ai Genrated Image

ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕ ਖੁਦ ਨੂੰ ਤਰੋਤਾਜ਼ਾ ਰੱਖਣ ਲਈ ਕੋਲਡ ਡਰਿੰਕ ਦਾ ਸਹਾਰਾ ਲੈਂਦੇ ਹਨ। ਚਾਹੇ ਕੋਈ ਫੰਕਸ਼ਨ ਹੋਵੇ ਜਾਂ ਘਰ ਵਿੱਚ ਮਹਿਮਾਨਾਂ ਦੀ ਆਮਦ, ਕੋਲਡ ਡਰਿੰਕ ਪਰੋਸਣਾ ਇੱਕ ਆਮ ਗੱਲ ਹੋ ਗਈ ਹੈ। ਬਹੁਤ ਸਾਰੇ ਲੋਕ ਕੋਲਡ ਡਰਿੰਕ ਦੇ ਨਾਲ ਚਿਪਸ ਖਾਣਾ ਵੀ ਬੇਹੱਦ ਪਸੰਦ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸੁਮੇਲ ਤੁਹਾਡੀ ਸਿਹਤ ਲਈ ਘਾਤਕ ਸਿੱਧ ਹੋ ਸਕਦਾ ਹੈ? ਇਸ ਬਾਰੇ ਦਿੱਲੀ AIIMS ਦੀ ਚੀਫ਼ ਡਾਇਟਿਸ਼ੀਅਨ ਡਾ. ਪਰਮੀਤ ਕੌਰ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ।

ਸਿਹਤ ਲਈ ਕਿਉਂ ਖ਼ਤਰਨਾਕ ਹੈ ਇਹ ਸੁਮੇਲ?

ਡਾ. ਕੌਰ ਮੁਤਾਬਕ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਸਮੇਂ ਭਿਆਨਕ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ। ਅਜਿਹੇ ਵਿੱਚ ਸਿਹਤ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ। ਉਹ ਦੱਸਦੇ ਹਨ ਕਿ ਆਮ ਤੌਰ ‘ਤੇ ਲੋਕ ਮੰਨਦੇ ਹਨ ਕਿ ਕੋਲਡ ਡਰਿੰਕ ਪੀਣ ਨਾਲ ਉਨ੍ਹਾਂ ਦੀ ਪਿਆਸ ਬੁੱਝਦੀ ਹੈ, ਪਰ ਅਸਲ ਵਿੱਚ ਇਹ ਸਰੀਰ ਨੂੰ ਡੀਹਾਈਡ੍ਰੇਟ (ਪਾਣੀ ਦੀ ਕਮੀ) ਕਰ ਸਕਦੀ ਹੈ। ਕੋਲਡ ਡਰਿੰਕ ਵਿੱਚ ਚੀਨੀ (ਸ਼ੂਗਰ) ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਕੋਈ ਵਿਅਕਤੀ ਇਸ ਦੇ ਨਾਲ ਚਿਪਸ ਖਾਂਦਾ ਹੈ, ਤਾਂ ਇਹ ਸੁਮੇਲ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਹੋਰ ਵਧਾ ਦਿੰਦਾ ਹੈ ਅਤੇ ਸਰੀਰ ਦਾ ਇਲੈਕਟ੍ਰੋਲਾਈਟ ਸੰਤੁਲਨ ਵਿਗਾੜ ਸਕਦਾ ਹੈ।

ਡੀਹਾਈਡ੍ਰੇਸ਼ਨ ਅਤੇ ਮੋਟਾਪੇ ਦਾ ਖ਼ਤਰਾ

ਡਾ. ਪਰਮੀਤ ਅਨੁਸਾਰ ਗਰਮੀਆਂ ਵਿੱਚ ਸਰੀਰ ਨੂੰ ਹਾਈਡ੍ਰੇਸ਼ਨ ਦੀ ਸਖ਼ਤ ਲੋੜ ਹੁੰਦੀ ਹੈ। ਕੋਲਡ ਡਰਿੰਕ ਵਿੱਚ ਮੌਜੂਦ ਕੈਫੀਨ ਅਤੇ ਵਾਧੂ ਸ਼ੂਗਰ ਸਰੀਰ ਵਿੱਚੋਂ ਪਾਣੀ ਨੂੰ ਖਿੱਚ ਲੈਂਦੇ ਹਨ। ਦੂਜੇ ਪਾਸੇ, ਚਿਪਸ ਵਿੱਚ ਨਮਕ (ਸੋਡੀਅਮ) ਅਤੇ ਟ੍ਰਾਂਸ ਫੈਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਸਿਹਤ ਲਈ ਬਿਲਕੁਲ ਵੀ ਚੰਗੇ ਨਹੀਂ ਮੰਨੇ ਜਾਂਦੇ। ਇਨ੍ਹਾਂ ਚੀਜ਼ਾਂ ਦਾ ਲਗਾਤਾਰ ਸੇਵਨ ਕਰਨ ਨਾਲ ਨਾ ਸਿਰਫ਼ ਪਾਣੀ ਦੀ ਕਮੀ ਹੁੰਦੀ ਹੈ, ਸਗੋਂ ਮੋਟਾਪਾ ਵਧਣ ਦਾ ਖ਼ਤਰਾ ਵੀ ਕਾਫ਼ੀ ਹੱਦ ਤੱਕ ਵੱਧ ਜਾਂਦਾ ਹੈ।

ਗਰਮੀਆਂ ਲਈ ਬਿਹਤਰ ਵਿਕਲਪ ਕੀ ਹਨ?

ਸਿਹਤ ਮਾਹਿਰਾਂ ਅਨੁਸਾਰ ਕੋਲਡ ਡਰਿੰਕ ਦੀ ਬਜਾਏ ਕੁਦਰਤੀ ਪੀਣ ਵਾਲੇ ਪਦਾਰਥਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ:

ਨਾਰੀਅਲ ਪਾਣੀ ਜਾਂ ਨਿੰਬੂ ਪਾਣੀ: ਕੋਲਡ ਡਰਿੰਕ ਦੇ ਮੁਕਾਬਲੇ ਇਹ ਬਿਹਤਰ ਵਿਕਲਪ ਹਨ।

ਘਰ ਵਿੱਚ ਬਣਿਆ ORS: ਇੱਕ ਲੀਟਰ ਪਾਣੀ ਵਿੱਚ 6 ਚਮਚ ਚੀਨੀ ਅਤੇ ਅੱਧਾ ਚਮਚ ਨਮਕ ਮਿਲਾ ਕੇ ਓਆਰਐਸ ਘੋਲ ਤਿਆਰ ਕਰੋ ਅਤੇ ਦਿਨ ਭਰ ਥੋੜ੍ਹੇ-ਥੋੜ੍ਹੇ ਵਕਫ਼ੇ ‘ਤੇ ਪੀਂਦੇ ਰਹੋ।

ਪਾਣੀ ਦਾ ਸੇਵਨ: ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਪਿਆਸ ਨਾ ਲੱਗਣ ‘ਤੇ ਵੀ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ।

ਸਿਹਤਮੰਦ ਸਨੈਕਸ ਅਤੇ ਫਲ: ਚਿਪਸ ਦੀ ਥਾਂ ਰੋਸਟ ਕੀਤੇ ਹੋਏ ਮਖਾਣੇ ਖਾਓ। ਇਸ ਤੋਂ ਇਲਾਵਾ ਮੌਸਮੀ ਫਲ ਜਿਵੇਂ ਤਰਬੂਜ ਅਤੇ ਖਰਬੂਜਾ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

Follow Us