Zubeen Garg Death: ਮਸ਼ਹੂਰ ਆਸਾਮੀ ਸਿੰਗਰ ਜ਼ੁਬੀਨ ਗਰਗ ਦੀ ਮੌਤ, ਸਕੂਬਾ ਡਾਇਵਿੰਗ ਦੌਰਾਨ ਲੱਗੀ ਸੀ ਗੰਭੀਰ ਸੱਟ

Updated On: 

19 Sep 2025 16:10 PM IST

Zubeen Garg: ਮਸ਼ਹੂਰ ਅਸਾਮੀ ਸਿੰਗਰ ਜੂਬੀਨ ਗਰਗ ਦੀ ਮੌਤ ਹੋ ਗਈ ਹੈ। ਉਹ ਨਾਰਥ-ਈਸਟ ਦੇ ਇੱਕ ਫੈਸਟਿਵਲ ਵਿੱਚ ਹਿੱਸਾ ਲੈਣ ਲਈ ਸਿੰਗਾਪੁਰ ਗਏ ਸਨ ਜਦੋਂ ਉਨ੍ਹਾਂ ਨੂੰ ਇੱਕ ਦੁਖਦਾਈ ਸਕੂਬਾ ਡਾਈਵਿੰਗ ਇਹ ਹਾਦਸਾ ਹੋਇਆ। ਇਸ ਤੋਂ ਬਾਅਦ, ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

Zubeen Garg Death: ਮਸ਼ਹੂਰ ਆਸਾਮੀ ਸਿੰਗਰ ਜ਼ੁਬੀਨ ਗਰਗ ਦੀ ਮੌਤ, ਸਕੂਬਾ ਡਾਇਵਿੰਗ ਦੌਰਾਨ ਲੱਗੀ ਸੀ ਗੰਭੀਰ ਸੱਟ
Follow Us On

ਅਸਾਮੀ ਫਿਲਮ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿਸਨੇ ਸਾਰੇ ਫੈਨਸ ਨੂੰ ਹਿਲਾ ਕੇ ਰੱਖ ਕਰ ਦਿੱਤਾ ਹੈ। ਪ੍ਰਸਿੱਧ ਅਸਾਮੀ ਗਾਇਕ ਜ਼ੁਬੀਨ ਗਰਗ ਦੀ ਮੌਤ ਹੋ ਗਈ ਹੈ। ਕੁਝ ਸਮਾਂ ਪਹਿਲਾਂ ਇਹ ਰਿਪੋਰਟ ਆਈ ਸੀ ਕਿ ਉਹ ਨਾਰਥ-ਈਸਟ ਦੇ ਇੱਕ ਫੈਸਟਿਵਲ ਵਿੱਚ ਹਿੱਸਾ ਲੈਣ ਲਈ ਸਿੰਗਾਪੁਰ ਗਏ ਸਨ, ਜਿੱਥੇ ਦੁਖਦਾਈ ਸਕੂਬਾ ਡਾਈਵਿੰਗ ਦੌਰਾਨ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ। ਇਸ ਤੋਂ ਬਾਅਦ, ਗਰਗ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਹਸਪਤਾਲ ਵਿੱਚ ਇਲਾਜ ਦੌਰਾਨ ਜ਼ੁਬੀਨ ਦੀ ਮੌਤ ਹੋ ਗਈ। ਜਦੋਂ ਤੋਂ ਇਹ ਖ਼ਬਰ ਸਾਹਮਣੇ ਆਈ ਹੈ, ਜ਼ੁਬਿਨ ਦੇ ਫੈਨਸ ਹੈਰਾਨ ਹਨ। ਕੋਈ ਵੀ ਇਸ ਦੁਖਾਂਤ ‘ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ। ਹਾਦਸੇ ਤੋਂ ਬਾਅਦ, ਜ਼ੁਬੀਨ ਨੂੰ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਨਾਰਥ-ਈਸਟ ਫੈਸਟਿਵਲ ਵਿੱਚ ਪਰਫਾਰਮ ਕਰਨ ਵਾਲੇ ਸਨ।

ਸਕੂਬਾ ਡਾਈਵਿੰਗ ਦੌਰਾਨ ਹਾਦਸਾ

ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਜ਼ੁਬੀਨ ਸਕੂਬਾ ਡਾਈਵਿੰਗ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਬਚਾਇਆ ਨਹੀਂ ਜਾ ਸਕਿਆ। ਜ਼ੁਬੀਨ ਦੇ ਫਿਲਮੀ ਕੈਰੀਅਰ ਬਾਰੇ ਗੱਲ ਕਰੀਏ ਤਾਂ, ਉਹ ਨਾ ਸਿਰਫ਼ ਬੇਮਿਸਾਲ ਗਾਇਕ ਸਨ, ਸਗੋਂ ਅਦਾਕਾਰ ਅਤੇ ਲੇਖਕ ਵੀ ਸਨ। 18 ਨਵੰਬਰ, 1972 ਨੂੰ ਮੇਘਾਲਿਆ ਵਿੱਚ ਜਨਮੇ, ਜ਼ੁਬੀਨ ਨੇ ਬੰਗਾਲੀ, ਹਿੰਦੀ, ਅੰਗਰੇਜ਼ੀ, ਮਲਿਆਲਮ, ਮਰਾਠੀ, ਮਿਸਿੰਗ, ਨੇਪਾਲੀ, ਉੜੀਆ ਅਤੇ ਸੰਸਕ੍ਰਿਤ ਸਮੇਤ ਲਗਭਗ 60 ਭਾਸ਼ਾਵਾਂ ਵਿੱਚ ਗਾਣੇ ਗਾਏ।

ਬਾਲੀਵੁੱਡ ਵਿੱਚ ਗਾਏ ਹਨ ਕਈ ਗੀਤ

ਉਨ੍ਹਾਂ ਨੇ ਕੰਗਨਾ ਰਣੌਤ, ਇਮਰਾਨ ਹਾਸ਼ਮੀ ਅਤੇ ਸ਼ਾਇਨੀ ਆਹੂਜਾ ਅਭਿਨੀਤ ਫਿਲਮ ਗੈਂਗਸਟਰ ਲਈ ਮਸ਼ਹੂਰ ਗੀਤ “ਯਾ ਅਲੀ” ਗਾਇਆ। ਜ਼ੁਬੀਨ ਲਗਭਗ 12 ਮਿਊਜ਼ਿਕਲ ਇੰਸਟ੍ਰੂਮੈਂਟਸ ਵਜਾਉਣਾ ਜਾਣਦੇ ਸਨ। ਜ਼ੁਬੀਨ ਦਾ ਪੂਰਾ ਨਾਮ ਜ਼ੁਬਿਨ ਬੋਰਠਾਕੁਰ ਗਰਗ ਸੀ। 1995 ਵਿੱਚ, ਜ਼ੁਬੀਨ ਮੁੰਬਈ ਆਏ ਅਤੇ ਆਪਣਾ ਪਹਿਲਾ ਇੰਡੀਪੌਪ ਸੋਲੋ ਐਲਬਮ, ਚਾਂਦਨੀ ਰਾਤ ਰਿਲੀਜ਼ ਕੀਤਾ। ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ ਲਈ ਵੀ ਗੀਤ ਗਾਏ ਹਨ, ਜਿਸ ਵਿੱਚ ਦਿਲ ਸੇ (1998), ਡੋਲੀ ਸਜਾਕੇ ਰੱਖਣਾ (1998), ਫਿਜ਼ਾ (2000), ਅਤੇ ਕਾਂਟੇ (2002) ਸ਼ਾਮਲ ਹਨ।