AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਜ਼ੀ ਖਾਨ ਦੇ ਸ਼ੋਅ ‘ਤੇ ਸੋਨਮ ਬਾਜਵਾ ਦੇ ਨਾਅਰੇ, ਸਿੰਗਰ ਨੇ ਅਦਾਕਾਰਾ ਲਈ ਗਾਇਆ ਰੋਮੈਂਟਿਕ ਗੀਤ

ਇੱਕ ਸਟੇਜ ਸ਼ੋਅ ਦੌਰਾਨ, ਜਦੋਂ ਪੰਜਾਬੀ ਗਾਇਕ ਜ਼ੀ ਖਾਨ ਸਟੇਜ 'ਤੇ ਆਏ, ਤਾਂ ਪ੍ਰਸ਼ੰਸਕਾਂ ਨੇ ਫਿਰ ਸੋਨਮ ਬਾਜਵਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ। ਇਸ ਵਾਰ ਜ਼ੀ ਖਾਨ ਨੇ ਸੋਨਮ ਬਾਜਵਾ ਦੀ ਪ੍ਰਸ਼ੰਸਾ ਨਹੀਂ ਕੀਤੀ, ਸਗੋਂ ਕਿਹਾ ਕਿ ਉਹ ਸਮਾਂ ਲੰਘ ਗਿਆ ਹੈ।

ਜ਼ੀ ਖਾਨ ਦੇ ਸ਼ੋਅ 'ਤੇ ਸੋਨਮ ਬਾਜਵਾ ਦੇ ਨਾਅਰੇ, ਸਿੰਗਰ ਨੇ ਅਦਾਕਾਰਾ ਲਈ ਗਾਇਆ ਰੋਮੈਂਟਿਕ ਗੀਤ
ਜ਼ੀ ਖਾਨ ਨੇ ਸ਼ੋਅ ‘ਚ ਸੋਨਮ ਬਾਜਵਾ ਲਈ ਗਾਇਆ ਰੋਮੈਂਟਿਕ ਗੀਤ ( (Pic Credit: Instagram/officialgkhan/sonambajwa)
tv9-punjabi
| Updated On: 13 Feb 2026 15:12 PM IST

ਪੰਜਾਬੀ ਗਾਇਕ ਜ਼ੀ ਖਾਨ ਅਕਸਰ ਆਪਣੇ ਲਾਈਵ ਸ਼ੋਅ ਦੌਰਾਨ ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਬਾਰੇ ਟਿੱਪਣੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਕਈ ਵਾਰ ਸਟੇਜ ‘ਤੇ ਸੋਨਮ ਬਾਜਵਾ ਲਈ ਗੀਤ ਵੀ ਗਾਏ ਹਨ। ਜਦੋਂ ਵੀ ਉਹ ਸਟੇਜ ‘ਤੇ ਜਾਂਦੇ ਹਨ, ਉਨ੍ਹਾਂ ਦੇ ਪ੍ਰਸ਼ੰਸਕ “ਸੋਨਮ, ਸੋਨਮ!” ਦੇ ਨਾਅਰੇ ਲਗਾਉਣ ਲੱਗ ਪੈਂਦੇ ਹਨ।

ਹਾਲ ਹੀ ਵਿੱਚ, CT ਯੂਨੀਵਰਸਿਟੀ ਵਿੱਚ ਇੱਕ ਸਟੇਜ ਸ਼ੋਅ ਦੌਰਾਨ, ਜਦੋਂ ਪੰਜਾਬੀ ਗਾਇਕ ਜ਼ੀ ਖਾਨ ਸਟੇਜ ‘ਤੇ ਆਏ, ਤਾਂ ਪ੍ਰਸ਼ੰਸਕਾਂ ਨੇ ਫਿਰ ਸੋਨਮ ਬਾਜਵਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ। ਇਸ ਵਾਰ ਜ਼ੀ ਖਾਨ ਨੇ ਸੋਨਮ ਬਾਜਵਾ ਦੀ ਪ੍ਰਸ਼ੰਸਾ ਨਹੀਂ ਕੀਤੀ, ਸਗੋਂ ਕਿਹਾ ਕਿ ਉਹ ਸਮਾਂ ਲੰਘ ਗਿਆ ਹੈ।

ਗਾਇਕ ਤੋਂ ਇਹ ਸੁਣ ਕੇ ਉਸਦੇ ਪ੍ਰਸ਼ੰਸਕ ਇੱਕ ਪਲ ਲਈ ਚੁੱਪ ਹੋ ਗਏ, ਪਰ ਜਦੋਂ ਉਸਨੇ ਕਿਹਾ ਕਿ ਉਹ ਇੱਕ ਨਵਾਂ ਅਪਡੇਟ ਦੇਵੇਗਾ, ਤਾਂ ਪ੍ਰਸ਼ੰਸਕਾਂ ਨੇ ਫਿਰ ਤੋਂ ਹੂਟਿੰਗ ਸ਼ੁਰੂ ਕਰ ਦਿੱਤੀ। ਗਾਇਕ ਨੇ ਅੱਗੇ ਕਿਹਾ ਕਿ ਇਸ ਵਾਰ ਮੈਂ ਤੁਹਾਨੂੰ ਜੋ ਵੀ ਨਵਾਂ ਅਪਡੇਟ ਦੇਵਾਂਗਾ, ਮੈਂ ਇਸਨੂੰ ਪੱਕੀ ਮੋਹਰ ਲਗਾ ਕੇ ਦੇਵਾਂਗਾ। ਨਹੀਂ ਤਾਂ, ਨਹੀਂ ਤਾਂ ਨਹੀਂ ਦੇਵਾਂਗਾ। ਦੇਖਦੇ ਰਹੋ, ਤੁਸੀਂ ਸਾਰੇ ਖੁਸ਼ ਹੋ ਜਾਓਗੇ।

ਜਦੋਂ ਪ੍ਰਸ਼ੰਸਕਾਂ ਨੇ ਦੁਬਾਰਾ ਉਸਨੂੰ ਸੋਨਮ ਬਾਜਵਾ ਲਈ ਇੱਕ ਗੀਤ ਗਾਉਣ ਦੀ ਬੇਨਤੀ ਕੀਤੀ, ਤਾਂ ਜੀ ਖਾਨ ਨੇ ਕਿਹਾ ਕਿ ਆਓ ਸੋਨਮ ਬਾਜਵਾ ਲਈ ਇੱਕ ਗੀਤ ਗਾਈਏ। ਇਸ ਤੋਂ ਬਾਅਦ ਜੀ ਖਾਨ ਨੇ ਸੋਮਨ ਬਾਜਵਾ ਲਈ ਦੋ ਗੱਲਾਂ ਕਰੀਏ ਗੀਤ ਦੀਆਂ ਇਹ ਲਾਈਨਾਂ ਗਾਈਆਂ।

ਜ਼ੀ ਖਾਨ ਦਾ ਰਵੱਈਏ ਨਾਲ ਪ੍ਰਸ਼ੰਸਕ ਕਨਫਿਊਜ਼

ਸੋਸ਼ਲ ਮੀਡੀਆ ‘ਤੇ ਸੋਨਮ ਬਾਜਵਾ ਬਾਰੇ ਜ਼ੀ ਖਾਨ ਦੀਆਂ ਟਿੱਪਣੀਆਂ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਉਹ ਉਸ ਦੇ ਨੇੜੇ ਹੈ। ਹਾਲਾਂਕਿ, ਜਦੋਂ ਉਨ੍ਹਾਂ ਨੇ ਸੀਟੀ ਯੂਨੀਵਰਸਿਟੀ ਦੇ ਇੱਕ ਸਮਾਗਮ ਵਿੱਚ ਸੋਨਮ ਬਾਜਵਾ ਬਾਰੇ ਕਿਹਾ ਕਿ ਸਮਾਂ ਬੀਤ ਗਿਆ ਹੈ, ਤਾਂ ਉਨ੍ਹਾਂ ਦੇ ਪ੍ਰਸ਼ੰਸਕ ਉਲਝਣ ਵਿੱਚ ਪੈ ਗਏ।

ਇਸ ਤੋਂ ਪਹਿਲਾਂ, ਇੱਕ ਸਾਲ ਪਹਿਲਾਂ ਆਪਣੇ ਸਟੇਜ ਸ਼ੋਅ ਦੌਰਾਨ, ਗਾਇਕ ਨੇ ਕਿਹਾ ਸੀ, “ਸੋਨਮ ਸੋਨਮ ਹੈ। ਸੋਨਮ ਵਰਗਾ ਕੌਣ ਹੋ ਸਕਦਾ ਹੈ? ਉਹਦੇ ਵਾਂਗ ਤਾਂ ਮੇਰੀ ਐਕਸ ਵੀ ਨਹੀਂ ਸੀ। ਪੰਜਾਬੀ ਵਿੱਚ, ਕਹਿੰਦੇ ਹਨ ਉਹ ਮੈਨੂੰ ਪਸੰਦ ਹੈ, ਅਤੇ ਜਦੋਂ ਮੈਂ ਇਹ ਕਹਿੰਦਾ ਹਾਂ, ਤਾਂ ਤੁਸੀਂ ਮੇਰਾ ਮਜ਼ਾਕ ਉਡਾਉਂਦੇ ਹੋ।”

ਪ੍ਰਸ਼ੰਸਕਾਂ ਨੇ ਦਿੱਤੀ ਸੋਨਮ ਬਾਜਵਾ ਦੇ ਨਾਲ ਪੇਂਟਿੰਗ

ਲਗਭਗ 7 ਮਹੀਨੇ ਪਹਿਲਾਂ, ਇੱਕ ਸਟੇਜ ਸ਼ੋਅ ਦੌਰਾਨ, ਇੱਕ ਪ੍ਰਸ਼ੰਸਕ ਨੇ ਜੀ ਖਾਨ ਨੂੰ ਉਸਦੀ ਅਤੇ ਸੋਨਮ ਬਾਜਵਾ ਦੀ ਇੱਕ ਪੇਂਟਿੰਗ ਦਿੱਤੀ। ਪੇਂਟਿੰਗ ਨੂੰ ਦੇਖ ਕੇ ਜੀ ਖਾਨ ਬਹੁਤ ਖੁਸ਼ ਹੋਇਆ ਉਸਨੇ ਕਿਹਾ, “ਬਹੁਤ ਹੀ ਸੋਹਣੀ ਫੋਟੋ ਲੈ ਕੇ ਆਇਆ ਹੈ।” ਫੋਟੋ ਦੇਖਣ ਤੋਂ ਬਾਅਦ, ਜੀ ਖਾਨ ਬਹੁਤ ਖੁਸ਼ ਹੋਏ ਅਤੇ ਕਿਹਾ, “ਮੈਂ ਸੋਨਮ ਬਾਜਵਾ ਲਈ ਇੱਕ ਗੀਤ ਗਾਵਾਂਗਾ।”

ਉਸਨੇ ਮੈਂ ਕਿਨਾ ਤੈਨੂ ਕਰਦਾ ਹਾਂ, ਪਿਆਰ ਜਦੋਂ ਦਸਾਂਗਾ, ਇਕ ਪਾਸੇ ਦਿਲ ਇਕ ਪਾਸੇ ਜਾਨ ਰੱਖਾਂਗਾ, ਮੈਂ ਕਿਨਾ ਤੈਨੂ ਕਰਦਾ ਹਾਂ ਗੀਤ ਗਾਇਆ । ਇੱਕ ਸਟੇਜ ਸ਼ੋਅ ਦੌਰਾਨ ਜ਼ੀ ਖਾਨ ਨੇ ਕਿਹਾ ਸੀ ਕਿ ਮੈਂ ਤਾਂ ਇੱਕ ਸੁਨਣ ਵਾਲੀ ਚੀਜ ਹਾਂ, ਦੇਖਣ ਵਾਲੀ ਚੀਜ਼ ਤਾਂ ਸੋਨਮ ਬਾਜਵਾ ਹੈ।

Follow Us
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ...
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ...
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?...
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ...
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?...
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?...
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ...
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ...