Honey Singh ਨੇ ਮੰਗੀ ਮੁਆਫੀ, ਦਿੱਲੀ ਕੰਸਰਟ ਵਿੱਚ ਸਰੇਆਮ ਕਹੀਆਂ ਸਨ ਅਸ਼ਲੀਲ ਗਲਾਂ, ਹੰਗਾਮੇ ਤੋਂ ਬਾਅਦ ਬੋਲੇ – “ਮੇਰਾ ਮਕਸਦ…”
Honey Singh Apology: ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਦਿੱਲੀ ਦੇ ਇੱਕ ਸੰਗੀਤ ਕੰਸਰਟ ਵਿੱਚ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਰੈਪਰ ਨੇ ਹੁਣ ਆਪਣੇ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗੀ ਹੈ ਅਤੇ ਨਾਲ ਹੀ ਦੱਸਿਆ ਹੈ ਕਿ ਉਸਨੇ ਮਿਊਜਿਕ ਕੰਸਰਟ ਵਿੱਚ ਇਹ ਗੱਲਾਂ ਕਿਉਂ ਕਹੀਆਂ।
Honey Singh ਨੇ ਮੰਗੀ ਮੁਆਫੀ
Honey Singh Apology: ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹੁਣ, ਇੱਕ ਵਾਰ ਫਿਰ, ਦਿੱਲੀ ਦੇ ਇੱਕ ਮਿਊਜਿਕ ਕੰਸਰਟ ਵਿੱਚ ਸ਼ਾਮਲ ਹੋਣ ਦਾ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। 14 ਜਨਵਰੀ ਨੂੰ ਵਾਇਰਲ ਹੋਏ ਇਸ ਵੀਡੀਓ ਵਿੱਚ ਉਹ ਅਸ਼ਲੀਲ ਗੱਲਾਂ ਕਰਦੇ ਹੋਏ ਦਿਖਾਈ ਦੇ ਰਹੇ ਹਨ। ਲਾਈਵ ਮਿਊਜਿਕ ਕੰਸਰਟ ਦੌਰਾਨ ਉਨ੍ਹਾਂ ਦੀ ਟਿੱਪਣੀ ਲਈ ਉਨ੍ਹਾਂਨੂੰ ਭਾਰੀ ਟ੍ਰੋਲ ਕੀਤਾ ਗਿਆ ਸੀ, ਅਤੇ ਲੋਕਾਂ ਨੇ ਉਨ੍ਹਾਂ ਦੀ ਇਸ ਹਰਕਤ ‘ਤੇ ਸਵਾਲ ਉਠਾਏ ਸਨ, ਜਿਸ ਕਾਰਨ ਹਨੀ ਸਿੰਘ ਨੂੰ ਮੁਆਫ਼ੀ ਮੰਗਣੀ ਪਈ ਹੈ। ਉਨ੍ਹਾਂ ਨੇ ਪਹਿਲਾਂ ਇੰਸਟਾਗ੍ਰਾਮ ‘ਤੇ ਭੁੱਲ-ਚੁੱਕ ਮੁਆਫ ਲਿਖਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਸੀ। ਜਿਸਤੋਂ ਬਾਅਦ ਹੁਣ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਪੋਸਟ ਲਿਖੀ ਹੈ।
ਵੀਡੀਓ ਵਿੱਚ ਹਨੀ ਸਿੰਘ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ, “ਨਮਸਤੇ, ਮੈਂ ਤੁਹਾਡੇ ਨਾਲ ਕੁਝ ਗੱਲ ਕਰਨ ਆਇਆ ਹਾਂ। ਅੱਜ ਸਵੇਰ ਤੋਂ ਹੀ ਮੇਰਾ ਇੱਕ ਵੀਡੀਓ ਇੰਸਟਾਗ੍ਰਾਮ ‘ਤੇ ਐਡਿਟ ਕਰਕੇ ਵਾਇਰਲ ਹੋ ਰਿਹਾ ਹੈ, ਜਿਸਨੂੰ ਬਹੁਤ ਸਾਰੇ ਲੋਕਾਂ ਨੇ ਅਪਮਾਨਜਨਕ ਸਮਝਿਆ ਹੈ। ਮੈਂ ਤੁਹਾਨੂੰ ਪੂਰੀ ਕਹਾਣੀ ਦੱਸਣਾ ਚਾਹੁੰਦਾ ਹਾਂ। ਮੈਂ Nanku and Karun ਦੇ ਸ਼ੋਅ ‘ਤੇ ਸਿਰਫ਼ ਇੱਕ ਗੈਸਟ ਸੀ। ਸ਼ੋਅ ‘ਤੇ ਜਾਣ ਤੋਂ ਲਗਭਗ ਦੋ ਦਿਨ ਪਹਿਲਾਂ, ਮੈਂ ਕੁਝ ਗਾਇਨੀਕੋਲੋਜਿਸਟ ਨਾਲ ਲੰਚ ਕੀਤਾ ਸੀ। ਉਨ੍ਹਾਂ ਨਾਲ ਜ਼ਿਕਰ ਚੱਲ ਰਿਹਾ ਸੀ ਕਿ ਨੌਜਵਾਨ ਪੀੜ੍ਹੀ ਇਨ੍ਹੀਂ ਦਿਨੀਂ ਟ੍ਰਾਂਸਮਿਟੇਡ ਬਿਮਾਰੀਆਂ ਤੋਂ ਪੀੜਤ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸੋਚਿਆ ਹੈ ਕਿGen Z ਨੂੰ ਉਨ੍ਹਾਂ ਦੇਤਰੀਕੇ ਨਾਲ ਹੀ ਮੈਸੇਜ ਦੇ ਜਾਵਾਂ।”
ਪਹਿਲਾਂ ਵੀਡੀਓ, ਫਿਰ ਪੋਸਟ ਲਿੱਖ ਕੇ ਮੰਗੀ ਮੁਆਫੀ
ਦਰਅਸਲ, ਹਨੀ ਸਿੰਘ ਦੇ ਵਾਇਰਲ ਵੀਡੀਓ ਨੇ ਬਹੁਤ ਹੰਗਾਮਾ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਪੋਸਟ ਲਿੱਖ ਕੇ ਮੁਆਫੀ ਮੰਗੀ, ਉਨ੍ਹਾਂ ਨੇ ਦੱਸਿਆ ਕਿ ਲਾਈਵ ਕੰਸਰਟ ਦੌਰਾਨ ਅਸ਼ਲੀਲ ਸ਼ਬਦ ਕਿਉਂ ਕਹੇ ਗਏ। ਹਾਲਾਂਕਿ, ਵੀਡੀਓ ਤੋਂ ਕੁਝ ਘੰਟਿਆਂ ਬਾਅਦ, ਰੈਪਰ ਨੂੰ ਇੱਕ ਪੋਸਟ ਵੀ ਸਾਂਝੀ ਕਰਨੀ ਪਈ। ਉਨ੍ਹਾਂ ਨੇ ਲਿਖਿਆ, “ਮੈਨੂੰ ਬਹੁਤ ਅਫ਼ਸੋਸ ਹੈ ਕਿ ਜਿਸ ਤਰੀਕੇ ਨਾਲ ਮੈਂ ਇਹ ਮੈਸੇਜ ਦਿੱਤਾ ਉਹ ਗਲਤ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਸਵੀਕਾਰ ਨਹੀਂ ਸੀ। ਮੈਂ ਉਨ੍ਹਾਂ ਸਾਰਿਆਂ ਤੋਂ ਦਿਲੋਂ ਮੁਆਫੀ ਮੰਗਦਾ ਹਾਂ ਜਿਨ੍ਹਾਂ ਨੂੰ ਠੇਸ ਪਹੁੰਚੀ ਹੈ ਜਾਂ ਜਿਨ੍ਹਾਂ ਦਾ ਅਪਮਾਨ ਹੋਇਆ ਹੈ। ਅੱਗੇ ਤੋਂ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਆਪਣੇ ਸ਼ਬਦਾਂ ਅਤੇ ਕੰਮਾਂ ਵਿੱਚ ਬਹੁਤ ਜ਼ਿਆਦਾ ਸਾਵਧਾਨ ਅਤੇ ਜ਼ਿੰਮੇਵਾਰ ਰਹਾਂਗਾ। ਤੁਹਾਡਾ ਦਿਲੋਂ – ਯੋ ਯੋ ਹਨੀ ਸਿੰਘ।”
ਹਾਲਾਂਕਿ, ਇਹ ਕੁਝ ਨਵਾਂ ਨਹੀਂ ਸੀ; ਇਸ ਪੋਸਟ ਵਿੱਚ ਵੀ ਉਹੀ ਗੱਲ ਸੀ, ਜੋ ਵੀਡੀਓ ਵਿੱਚ ਕਹੀ ਗਈ ਸੀ। ਹਾਲਾਂਕਿ, ਲੋਕਾਂ ਨੇ ਵੀਡੀਓ ਅਤੇ ਪੋਸਟ ਦੋਵਾਂ ਵਿੱਚ ਉਨ੍ਹਾਂ ਦੀ ਮੁਆਫੀ ਸਵੀਕਾਰ ਕੀਤੀ। ਜ਼ਿਆਦਾਤਰ ਉਸ ਨਾਲ ਸਹਿਮਤ ਵੀ ਨਜਰ ਆਏ। ਕੁਝ ਨੇ ਤਾਂ ਇਹ ਵੀ ਕਿਹਾ ਕਿ ਜਿਸ ਤਰੀਕੇ ਨਾਲ ਉਨ੍ਹਾਂ ਨੇ ਕਿਹਾ ਉਨ੍ਹਾਂ ਦੇ ਕਹਿਣ ਦਾ ਤਰੀਕਾ ਗਲਤ ਸੀ, ਪਰ ਉਹ ਸਹੀ ਕਹਿ ਰਹੇ ਸਨ। ਜਦੋਂ ਕਿ ਦੂਜਿਆਂ ਨੇ ਉਨ੍ਹਾਂ ਨੂੰ ਟ੍ਰੋਲ ਕਰਦੇ ਹੋਏ ਕਿਹਾ, “ਬੱਸ ਕੁਝ ਵੀ ਕਹਿ ਦਿਓ, ਫਿਰ ਮੁਆਫੀ ਮੰਗਣ ਦਾ ਨਾਟਕ ਕਰੋ।”
