WAVES 2025: ChatGPT ਨਾਲ ਕੁੱਕ ਨੇ ਲਿੱਖ ਦਿੱਤੀ ‘ਮਿਸਟਰ ਇੰਡੀਆ 2’ ਦੀ ਸਕ੍ਰਿਪਟ, ਸ਼ੇਖਰ ਕਪੂਰ ਨੇ ਖੁਲਾਸਾ ਕੀਤਾ

tv9-punjabi
Published: 

01 May 2025 18:35 PM

ਮੁੰਬਈ ਦੇ ਜੀਓ ਵਰਲਡ ਸੈਂਟਰ ਵਿਖੇ ਆਯੋਜਿਤ ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (WAVES) ਵਿੱਚ, ਬਾਲੀਵੁੱਡ ਦੇ ਦਿੱਗਜ ਫਿਲਮ ਨਿਰਮਾਤਾ ਸ਼ੇਖਰ ਕਪੂਰ ਨੇ ਟੀਵੀ 9 ਦੇ ਸੀਈਓ ਅਤੇ ਐਮਡੀ ਬਰੁਣ ਦਾਸ ਨਾਲ Storytelling in the age of AI ਵਿਸ਼ੇ 'ਤੇ ਗੱਲ ਕੀਤੀ।

WAVES 2025: ChatGPT ਨਾਲ ਕੁੱਕ ਨੇ ਲਿੱਖ ਦਿੱਤੀ ਮਿਸਟਰ ਇੰਡੀਆ 2 ਦੀ ਸਕ੍ਰਿਪਟ, ਸ਼ੇਖਰ ਕਪੂਰ ਨੇ ਖੁਲਾਸਾ ਕੀਤਾ

ਟੀਵੀ9 ਦੇ ਸੀਈਓ ਅਤੇ ਐਮਡੀ ਬਰੁਣ ਦਾਸ ਨਾਲ ਅਤੇ ਸ਼ੇਖਰ ਕਪੂਰ

Follow Us On

ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (WAVES) ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਮਈ ਨੂੰ ਮੁੰਬਈ ਦੇ ਜੀਓ ਵਰਲਡ ਸੈਂਟਰ ਵਿਖੇ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਸਮਾਗਮ ਵਿੱਚ ਸ਼ਾਹਰੁਖ ਖਾਨ, ਆਮਿਰ ਖਾਨ, ਅਨਿਲ ਕਪੂਰ, ਰਜਨੀਕਾਂਤ, ਰਣਬੀਰ ਕਪੂਰ ਸਮੇਤ ਦੱਖਣ ਤੋਂ ਲੈ ਕੇ ਬਾਲੀਵੁੱਡ ਤੱਕ ਕਈ ਸਿਤਾਰੇ ਸ਼ਾਮਲ ਹੋਏ। ਇਸ ਸਮਾਗਮ ਵਿੱਚ ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਸ਼ੇਖਰ ਕਪੂਰ ਨੇ ਸ਼ਿਰਕਤ ਕੀਤੀ। ਇਸ ਦੌਰਾਨ, ਉਨ੍ਹਾਂ ਨੇ ਟੀਵੀ9 ਦੇ ਸੀਈਓ ਅਤੇ ਐਮਡੀ ਬਰੁਣ ਦਾਸ ਨਾਲ Storytelling in the age of AI( ਏਆਈ ਦੇ ਯੁੱਗ ਵਿੱਚ ਸਟੋਰੀ ਟੇਲਿੰਗ) ਵਿਸ਼ੇ ‘ਤੇ ਚਰਚਾ ਕੀਤੀ।

ਏਆਈ ਦੇ ਪ੍ਰਭਾਵ ਬਾਰੇ ਗੱਲ ਕਰਦੇ ਹੋਏ, ਸ਼ੇਖਰ ਕਪੂਰ ਨੇ ਕਿਹਾ, “ਸੱਚ ਕਹਾਂ ਤਾਂ, AI ਕੋਈ ਰਾਖਸ਼ ਨਹੀਂ ਹੈ, ਅਸੀਂ ਇਸਨੂੰ ਇੱਕ ਰਾਖਸ਼ ਬਣਾ ਦਿੱਤਾ ਹੈ। ਜੋ ਕੰਮ ਅਸੀਂ 5 ਮਹੀਨਿਆਂ ਵਿੱਚ ਕਰ ਸਕਦੇ ਹਾਂ, ਏਆਈ 5 ਮਿੰਟਾਂ ਵਿੱਚ ਕਰ ਸਕਦਾ ਹੈ। ਮੈਂ ਹਮੇਸ਼ਾ ਚੈਟਜੀਪੀਟੀ ਨਾਲ ਗੱਲ ਕਰਦਾ ਹਾਂ ਅਤੇ ਇਹ ਮੇਰੇ ਨਾਲ ਗੱਲ ਕਰਦਾ ਹੈ। AI ਅਨਿਸ਼ਚਿਤ ਨਹੀਂ ਹੋ ਸਕਦਾ, ਕਿਉਂਕਿ ਇਹ ਡੇਟਾ ਦੁਆਰਾ ਸੰਚਾਲਿਤ ਹੈ, ਜਦੋਂ ਕਿ ਅਸੀਂ ਮਨੁੱਖ ਇਸ ਤਰ੍ਹਾਂ ਦੇ ਨਹੀਂ ਹਾਂ।”

ਜਦੋਂ ਕੁੱਕ ਨੇ ਲਿਖੀ ਫਿਲਮ ਦੀ ਸਕ੍ਰਿਪਟ

ਇਸ ਦੌਰਾਨ, ਉਨ੍ਹਾਂ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕ ‘ਮਿਸਟਰ ਇੰਡੀਆ 2’ ਦੀ ਸਕ੍ਰਿਪਟ ਲੈ ਕੇ ਉਨ੍ਹਾਂ ਦੇ ਕੋਲ ਆਏ ਸਨ, ਪਰ ਉਨ੍ਹਾਂ ਦੇ ਕੁੱਕ ਨੇ ਇੱਕ ਚੰਗੀ ਸਕ੍ਰਿਪਟ ਲਿਖੀ ਸੀ। ਜਦੋਂ ਉਨ੍ਹਾਂਨੇ ਆਪਣੇ ਕੁੱਕ ਨੂੰ ਪੁੱਛਿਆ ਕਿ ਉਨ੍ਹਾਂਨੇ ਇਹ ਕਿਵੇਂ ਬਣਾਇਆ, ਤਾਂ ਉਸਨੇ ਦੱਸਿਆ ਕਿ ਉਸਨੇ ਚੈਟਜੀਪੀਟੀ ਦੀ ਵਰਤੋਂ ਕਰਕੇ ਸਕ੍ਰਿਪਟ ਲਿਖੀ ਹੈ।

‘ਮਿਸਟਰ ਇੰਡੀਆ’ 1987 ਦੀ ਇੱਕ ਸਾਇੰਸ-ਫਿਕਸ਼ਨ ਐਕਸ਼ਨ ਫਿਲਮ ਹੈ ਜਿਸ ਵਿੱਚ ਅਨਿਲ ਕਪੂਰ ਅਤੇ ਸ਼੍ਰੀਦੇਵੀ ਮੁੱਖ ਭੂਮਿਕਾਵਾਂ ਵਿੱਚ ਹਨ। ਸ਼ੇਖਰ ਕਪੂਰ ਨੇ ਉਸ ਫਿਲਮ ਦਾ ਨਿਰਦੇਸ਼ਨ ਕੀਤਾ ਸੀ। ਉਨ੍ਹਾਂ ਨੇ ਜਾਵੇਦ ਅਖਤਰ ਅਤੇ ਸਲੀਮ ਖਾਨ ਨਾਲ ਮਿਲ ਕੇ ਫਿਲਮ ਦਾ ਸਕ੍ਰੀਨਪਲੇ ਵੀ ਲਿਖਿਆ। ਕਈ ਵਾਰ ਚਰਚਾ ਹੋਈ ਹੈ ਕਿ ਨਿਰਮਾਤਾ ਆਉਣ ਵਾਲੇ ਸਮੇਂ ਵਿੱਚ ਇਸਦਾ ਦੂਜਾ ਭਾਗ ਲਿਆ ਸਕਦੇ ਹਨ।

ਕਦੋਂ ਤੱਕ ਚੱਲੇਗਾ WAVE ਸਮਿਟ?

ਇਹ ਸਮਿਟ ਚਾਰ ਦਿਨ ਚੱਲੇਗੀ। ਇਹ ਪ੍ਰੋਗਰਾਮ 4 ਮਈ ਨੂੰ ਸਮਾਪਤ ਹੋਵੇਗਾ। ਇਨ੍ਹਾਂ ਚਾਰ ਦਿਨਾਂ ਦੌਰਾਨ, ਕਈ ਹੋਰ ਵੱਡੇ ਫਿਲਮੀ ਸਿਤਾਰੇ ਵੱਖ-ਵੱਖ ਵਿਸ਼ਿਆਂ ‘ਤੇ ਗੱਲ ਕਰਦੇ ਦਿਖਾਈ ਦੇਣਗੇ।