Vicky Kaushal Reaction:’ਕਦੇ-ਕਦੇ ਜੋ ਦਿਖਦਾ ਹੈ ਉਹ ਹੁੰਦਾ ਨਹੀਂ’, ਸਲਮਾਨ ਖਾਨ ਦੀ ਸੁਰੱਖਿਆ ਨੇ ਕੀਤਾ ਸਾਈਡ ਤਾਂ ਆਇਆ ਵਿੱਕੀ ਦਾ ਰਿਐਕਸ਼ਨ

Updated On: 

27 May 2023 10:13 AM

Vicky Kaushal Reaction On Viral Video: ਸਲਮਾਨ ਖਾਨ ਅਤੇ ਵਿੱਕੀ ਕੌਸ਼ਲ ਦਾ ਇੱਕ ਵੀਡੀਓ ਬੀਤੇ ਦਿਨ ਤੋਂ ਕਾਫੀ ਵਾਇਰਲ ਹੋ ਰਿਹਾ ਹੈ। ਹੁਣ ਉਸ ਵੀਡੀਓ 'ਤੇ ਵਿੱਕੀ ਕੌਸ਼ਲ ਦਾ ਰਿਐਕਸ਼ਨ ਸਾਹਮਣੇ ਆਇਆ ਹੈ।

Vicky Kaushal Reaction:ਕਦੇ-ਕਦੇ ਜੋ ਦਿਖਦਾ ਹੈ ਉਹ ਹੁੰਦਾ ਨਹੀਂ, ਸਲਮਾਨ ਖਾਨ ਦੀ ਸੁਰੱਖਿਆ ਨੇ ਕੀਤਾ ਸਾਈਡ ਤਾਂ ਆਇਆ ਵਿੱਕੀ ਦਾ ਰਿਐਕਸ਼ਨ

Image Credit source: Instagram

Follow Us On

Vicky Kaushal Reaction On Viral Video: ਬਾਲੀਵੁੱਡ ਦੇ ਕਈ ਸਿਤਾਰੇ ਫਿਲਹਾਲ ਆਬੂ ਧਾਬੀ ਵਿੱਚ ਆਈਫਾ ‘ਚ ਸ਼ਿਰਕਤ ਕਰਨ ਲਈ ਪਹੁੰਚੇ ਹਨ। ਇਸ ਵੱਡੇ ਸਮਾਗਮ ‘ਚ ਸੁਪਰਸਟਾਰ ਸਲਮਾਨ ਖਾਨ ਨੇ ਵੀ ਸ਼ਿਰਕਤ ਕੀਤੀ। ਉਥੇ ਹੀ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ‘ਟਾਈਗਰ 3’ (Tiger-3) ਦੀ ਸ਼ੂਟਿੰਗ ਆਬੂ ਧਾਬੀ ‘ਚ ਕਰਨ ਵਾਲੇ ਹਨ। ਇਸ ਦੇ ਨਾਲ ਹੀ ਉਹ ਆਈਫਾ ਦਾ ਹਿੱਸਾ ਵੀ ਬਣੇ।

ਕੌਣ ਕਰ ਰਿਹਾ ਆਈਫਾ ਦੀ ਮੇਜ਼ਬਾਨੀ ?

ਇਸ ਵਾਰ ਆਈਫਾ ਦੀ ਮੇਜ਼ਬਾਨੀ ਵਿੱਕੀ ਕੌਸ਼ਲ (Vicky Kaushal ) ਅਤੇ ਅਭਿਸ਼ੇਕ ਬੱਚਨ ਕਰ ਰਹੇ ਹਨ। ਇਸ ਸਮਾਗਮ ਤੋਂ ਪਹਿਲਾਂ ਪਿਛਲੇ ਦਿਨੀਂ ਇੱਕ ਵੀਡੀਓ ਦੀ ਕਾਫੀ ਚਰਚਾ ਹੋਈ ਸੀ। ਜਿੱਥੇ ਸਲਮਾਨ ਖਾਨ ਦੀ ਸੁਰੱਖਿਆ ਨੇ ਵਿੱਕੀ ਕੌਸ਼ਲ ਨੂੰ ਪਾਸੇ ਕਰ ਦਿੱਤਾ। ਇਸ ਵੀਡੀਓ ‘ਤੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਹਾਲਾਂਕਿ ਕੁਝ ਲੋਕਾਂ ਨੂੰ ਸੁਰੱਖਿਆ ਦਾ ਇਹ ਵਤੀਰਾ ਬਿਲਕੁਲ ਵੀ ਪਸੰਦ ਨਹੀਂ ਆਇਆ। ਜਿਸ ਤੋਂ ਬਾਅਦ ਹੁਣ ਇਸ ਵੀਡੀਓ ‘ਤੇ ਵਿੱਕੀ ਕੌਸ਼ਲ ਦਾ ਰਿਐਕਸ਼ਨ ਸਾਹਮਣੇ ਆਇਆ ਹੈ।

ਵਿੱਕੀ ਕੌਸ਼ਲ ਨੇ ਕੀ ਕਿਹਾ?

ਮੀਡੀਆ ਨਾਲ ਗੱਲ ਕਰਦੇ ਹੋਏ ਕੌਸ਼ਲ ਨੇ ਕਿਹਾ, ”ਕਈ ਵਾਰ ਚੀਜ਼ਾਂ ਉਹ ਨਹੀਂ ਹੁੰਦੀਆਂ ਜਿਵੇਂ ਵੀਡੀਓ ‘ਚ ਦਿਖਾਈ ਦਿੰਦੀਆਂ ਹਨ। ਵਿੱਕੀ ਮੁਤਾਬਕ ਕਈ ਵਾਰ ਗੱਲ ਵਧ ਜਾਂਦੀ ਹੈ। ਕਈ ਵਾਰ ਬਿਨਾਂ ਕਿਸੇ ਕਾਰਨ ਉਸ ਬਾਰੇ ਗੱਲਾਂ ਹੁੰਦੀਆਂ ਹਨ। ਇਸ ਦਾ ਕੋਈ ਫਾਇਦਾ ਨਹੀਂ ਹੈ। ਕਈ ਵਾਰ ਵੀਡੀਓ ਵਿੱਚ ਜੋ ਦਿਖਾਈ ਦਿੰਦਾ ਹੈ ਉਹ ਸਮਾਨ ਨਹੀਂ ਹੁੰਦਾ। ਇਸ ਲਈ ਇਸ ਬਾਰੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ। ਵਿੱਕੀ ਦੀਆਂ ਗੱਲਾਂ ਤੋਂ ਸਾਫ ਹੈ ਕਿ ਵੀਡੀਓ ‘ਚ ਅਜਿਹਾ ਕੁਝ ਵੀ ਨਹੀਂ ਹੈ।

ਖਬਰਾਂ ਦੀ ਮੰਨੀਏ ਤਾਂ ਬਾਅਦ ‘ਚ ਆਈਫਾ ਦੇ ਗ੍ਰੀਨ ਕਾਰਪੇਟ ‘ਤੇ ਸਲਮਾਨ ਖਾਨ (Salman Khan) ਖੁਦ ਵਿੱਕੀ ਕੌਸ਼ਲ ਕੋਲ ਗਏ ਅਤੇ ਉਨ੍ਹਾਂ ਨੂੰ ਜੱਫੀ ਪਾ ਕੇ ਸਾਰੀਆਂ ਅਟਕਲਾਂ ‘ਤੇ ਪਾਣੀ ਫੇਰ ਦਿੱਤਾ। ਵਿੱਕੀ ਕੌਸ਼ਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਾਰਾ ਅਲੀ ਖਾਨ ਨਾਲ ਆਪਣੀ ਆਉਣ ਵਾਲੀ ਫਿਲਮ ਜ਼ਰਾ ਹਟਕੇ ਜ਼ਰਾ ਬਚਕੇ ਲੈ ਕੇ ਆ ਰਹੇ ਹਨ।

ਉਥੇ ਹੀ ਸਲਮਾਨ ਖਾਨ ਟਾਈਗਰ 3 ਨਾਲ ਦੀਵਾਲੀ ‘ਤੇ ਦਸਤਕ ਦੇਣਗੇ। ਸਲਮਾਨ ਖਾਨ ਦੀ ਟਾਈਗਰ 3 ਨੂੰ ਲੈ ਕੇ ਲੋਕਾਂ ‘ਚ ਕਾਫੀ ਕ੍ਰੇਜ਼ ਦੇਖਿਆ ਜਾ ਰਿਹਾ ਹੈ। ਇਸ ਵਾਰ ਸਲਮਾਨ ਅਤੇ ਕੈਟਰੀਨਾ ਕੈਫ ਦੇ ਨਾਲ ਟਾਈਗਰ 3 ਵਿੱਚ ਇਮਰਾਨ ਹਾਸ਼ਮੀ ਵੀ ਨਜ਼ਰ ਆਉਣ ਵਾਲੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ