ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

‘ਉੜਤਾ ਪੰਜਾਬ’ ਦਾ ਸੀਕਵਲ ਲੈ ਕੇ ਆ ਰਹੀ ਏਕਤਾ ਕਪੂਰ, ਕੀ ਦਿਲਜੀਤ ਦੋਸਾਂਝ ਹੋਣਗੇ ਹਿੱਸਾ?

ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਨੇ ਪਿਛਲੇ ਕੁਝ ਸਾਲਾਂ 'ਚ ਕਈ ਬਹੁਮੁਖੀ ਫਿਲਮਾਂ 'ਚ ਕੰਮ ਕੀਤਾ ਹੈ। ਇਨ੍ਹਾਂ ਵਿੱਚ ਇੱਕ ਫਿਲਮ ਉੜਤਾ ਪੰਜਾਬ ਵੀ ਹੈ। ਇਸ ਫਿਲਮ 'ਚ ਸ਼ਾਹਿਦ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਏਕਤਾ ਕਪੂਰ ਇਸ ਫਿਲਮ ਦਾ ਦੂਜਾ ਭਾਗ ਲੈ ਕੇ ਆ ਰਹੀ ਹੈ। ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਅਜੇ ਨਹੀਂ ਹੋਇਆ ਹੈ।

‘ਉੜਤਾ ਪੰਜਾਬ’ ਦਾ ਸੀਕਵਲ ਲੈ ਕੇ ਆ ਰਹੀ ਏਕਤਾ ਕਪੂਰ, ਕੀ ਦਿਲਜੀਤ ਦੋਸਾਂਝ ਹੋਣਗੇ ਹਿੱਸਾ?
ਆ ਰਿਹਾ ਹੈ ਸ਼ਾਹਿਦ ਕਪੂਰ ਦੀ ਫਿਲਮ ‘ਉੜਤਾ ਪੰਜਾਬ’ ਦਾ ਸੀਕਵਲ
Follow Us
tv9-punjabi
| Updated On: 05 Mar 2025 20:16 PM

ਬਾਲੀਵੁੱਡ ‘ਚ ਲਗਭਗ ਹਰ ਮੁੱਦੇ ‘ਤੇ ਫਿਲਮਾਂ ਬਣਦੀਆਂ ਹਨ। ਕਰੀਬ ਇੱਕ ਦਹਾਕਾ ਪਹਿਲਾਂ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਨੂੰ ਨਿਸ਼ਾਨਾ ਬਣਾ ਕੇ ਇੱਕ ਫ਼ਿਲਮ ਬਣਾਈ ਗਈ ਸੀ। ਇਸ ਫਿਲਮ ਦਾ ਨਾਂ ਉੜਤਾ ਪੰਜਾਬ ਸੀ। ਫਿਲਮ ‘ਚ ਸ਼ਾਹਿਦ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਸੀ। ਹੁਣ ਫਿਲਮ ਦਾ ਦੂਜਾ ਭਾਗ ਆਉਣ ਵਾਲਾ ਹੈ। ਖਬਰਾਂ ਦੀ ਮੰਨੀਏ ਤਾਂ ਉੜਤਾ ਪੰਜਾਬ 2 ਏਕਤਾ ਕਪੂਰ ਦੇ ਨਿਰਦੇਸ਼ਨ ‘ਚ ਬਣ ਰਹੀ ਹੈ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਾਹਿਦ ਕਪੂਰ ਫਿਲਮ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਖਬਰਾਂ ਦੀ ਮੰਨੀਏ ਤਾਂ ਇਸ ਖਬਰ ਦੀ ਪੁਸ਼ਟੀ ਜਲਦੀ ਹੀ ਹੋ ਸਕਦੀ ਹੈ।

ਕੌਣ ਨਿਰਦੇਸ਼ਿਤ ਕਰੇਗਾ?

ਉੜਤਾ ਪੰਜਾਬ 2 ਏਕਤਾ ਕਪੂਰ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣੇਗੀ। ਦੂਜੇ ਪਾਸੇ ਫਿਲਮ ਦੇ ਲਿਖਣ ਅਤੇ ਨਿਰਦੇਸ਼ਨ ਦਾ ਕੰਮ ਆਕਾਸ਼ ਕੌਸ਼ਿਕ ਨੂੰ ਸੌਂਪਿਆ ਗਿਆ ਹੈ। ਦੋਵੇਂ ਇਸ ਫਿਲਮ ‘ਚ ਇਕੱਠੇ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਫਿਲਹਾਲ ਫਿਲਮ ਦੀ ਰਾਈਟਿੰਗ ਦਾ ਕੰਮ ਚੱਲ ਰਿਹਾ ਹੈ। ਜਦਕਿ ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਦੀ ਸ਼ੂਟਿੰਗ ਸਾਲ 2026 ‘ਚ ਸ਼ੁਰੂ ਹੋ ਸਕਦੀ ਹੈ। ਸਕ੍ਰਿਪਟ ਫਾਈਨਲ ਹੋਣ ਤੋਂ ਬਾਅਦ ਹੀ ਫਿਲਮ ਦੀ ਕਾਸਟ ਦਾ ਫੈਸਲਾ ਕੀਤਾ ਜਾਵੇਗਾ।

ਏਕਤਾ ਦੀ ਇੱਛਾ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਾਹਿਦ ਕਪੂਰ ਫਿਲਮ ਦੇ ਲੀਡ ਐਕਟਰ ਬਣਨ। ਏਕਤਾ ਨੇ ਇਸ ਬਾਰੇ ਸ਼ਾਹਿਦ ਨਾਲ ਸ਼ੁਰੂਆਤੀ ਗੱਲਬਾਤ ਵੀ ਕੀਤੀ ਹੈ। ਪਰ ਰਸਮੀ ਗੱਲਬਾਤ ਹੋਣੀ ਅਜੇ ਬਾਕੀ ਹੈ। ਫਿਲਮ ਦੇ ਸੀਕਵਲ ਦੀ ਕਹਾਣੀ ਬਿਲਕੁਲ ਵੱਖਰੀ ਹੋਵੇਗੀ ਪਰ ਫਿਲਮ ਦਾ ਪਲਾਟ ਪਿਛਲੇ ਭਾਗ ਦੀ ਤਰ੍ਹਾਂ ਡਰੱਗਜ਼ ਐਂਗਲ ‘ਤੇ ਕੇਂਦਰਿਤ ਹੋਵੇਗਾ।

ਕਿਵੇਂ ਲੱਗੀ ਫਿਲਮ ਉੜਤਾ ਪੰਜਾਬ?

ਫਿਲਮ ਉੜਤਾ ਪੰਜਾਬ ਸਾਲ 2016 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਦਾ ਨਿਰਦੇਸ਼ਨ ਅਭਿਸ਼ੇਕ ਚੌਬੇ ਨੇ ਕੀਤਾ ਸੀ। ਖਬਰਾਂ ਦੀ ਮੰਨੀਏ ਤਾਂ ਇਹ ਫਿਲਮ 30 ਕਰੋੜ ਰੁਪਏ ਦੇ ਬਜਟ ਨਾਲ ਬਣੀ ਸੀ। ਫਿਲਮ ਨੇ ਭਾਰਤ ਵਿੱਚ 60 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ, ਜਦੋਂ ਕਿ ਉੜਤਾ ਪੰਜਾਬ ਦਾ ਵਿਸ਼ਵਵਿਆਪੀ ਬਾਕਸ ਆਫਿਸ ਕਲੈਕਸ਼ਨ 90 ਕਰੋੜ ਰੁਪਏ ਤੋਂ ਵੱਧ ਸੀ। ਇਸ ‘ਚ ਸ਼ਾਹਿਦ ਕਪੂਰ ਤੋਂ ਇਲਾਵਾ ਦਿਲਜੀਤ ਦੋਸਾਂਝ, ਆਲੀਆ ਭੱਟ ਅਤੇ ਕਰੀਨਾ ਕਪੂਰ ਖਾਨ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਸਨ।