Sonam Bajwa: ਆਟੋ ਦੀ ਸਵਾਰੀ, ਫੈਂਸ ਦੇ ਨਾਲ ਮੁੰਬਈ ਦੀਆਂ ਸੜਕਾਂ ਤੇ ਧਮਾਕੇਦਾਰ ਡਾਂਸ, ਧਮਾਲ ਮਚਾਰ ਰਿਹਾ ਸੋਨਮ ਬਾਜਵਾ ਦਾ ਇਹ ਵੀਡੀਓ
Sonam Bajwa Dance:ਸੋਨਮ ਬਾਜਵਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਧੂਮ ਮਚਾ ਰਹੀ ਹੈ। ਅਦਾਕਾਰਾ ਨੂੰ ਮੁੰਬਈ ਦੀਆਂ ਸੜਕਾਂ 'ਤੇ ਆਪਣੇ ਕੁਝ ਪ੍ਰਸ਼ੰਸਕਾਂ ਨਾਲ ਡਾਂਸ ਕਰਦੇ ਦੇਖਿਆ ਗਿਆ ਹੈ।
Sonam Bajwa Dance: ਪੰਜਾਬੀ ਸਿਨੇਮਾ ਦਾ ਜਾਣਿਆ-ਪਛਾਣਿਆ ਚਿਹਰਾ ਸੋਨਮ ਬਾਜਵਾ (Sonam Bajwa) ਅੱਜਕੱਲ੍ਹ ਪੰਜਾਬ ਹੀ ਨਹੀਂ ਦੇਸ਼ ਭਰ ਵਿੱਚ ਲੋਕਾਂ ਵਿੱਚ ਹਰਮਨ ਪਿਆਰਾ ਹੈ। ਸੋਨਮ ਅਕਸਰ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਰਹਿੰਦੀ ਹੈ। ਉਸ ਦੀਆਂ ਵੀਡੀਓਜ਼ ਅਤੇ ਫੋਟੋਆਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਪ੍ਰਸ਼ੰਸਕ ਉਸ ਦੀ ਖੂਬਸੂਰਤੀ ਨਾਲ ਮੋਹਿਤ ਹੁੰਦੇ ਹਨ। ਇਸ ਸਮੇਂ ਇਕ ਹੋਰ ਵੀਡੀਓ ਕਾਫੀ ਧੂਮ ਮਚਾ ਰਿਹਾ ਹੈ।
ਖੁਦ ਸੋਨਮ ਨੇ ਹਾਲ ਹੀ ‘ਚ ਇੰਸਟਾਗ੍ਰਾਮ (Instagram) ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ, ਜਿਸ ‘ਚ ਉਹ ਮੁੰਬਈ ਦੀਆਂ ਸੜਕਾਂ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਦੇ ਨਾਲ ਉਸ ਦੇ ਕੁੱਝ ਪ੍ਰਸ਼ੰਸਕ ਵੀ ਨਜ਼ਰ ਆ ਰਹੇ ਹਨ, ਜਿਨ੍ਹਾਂ ਨਾਲ ਸੋਨਮ ਰੰਗੀਨ ਨਜ਼ਰ ਆ ਰਹੀ ਹੈ। ਸੋਨਮ ਨੇ ਜਿਵੇਂ ਹੀ ਵੀਡੀਓ ਸ਼ੇਅਰ ਕੀਤਾ, ਉਹ ਲਾਈਮਲਾਈਟ ‘ਚ ਆ ਗਈ।
ਸੋਨਮ ਬਾਜਵਾ ਨੇ ਕੀਤੀ ਆਟੋ ਸਵਾਰੀ
ਵੀਡੀਓ ਦੀ ਸ਼ੁਰੂਆਤ ‘ਚ ਸੋਨਮ ਆਟੋ ਦੀ ਸਵਾਰੀ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਆਟੋ ‘ਤੇ ਡਾਂਸ ਦੇ ਮੂਡ ‘ਚ ਵੀ ਨਜ਼ਰ ਆ ਰਹੀ ਹੈ। ਅੱਗੇ, ਉਹ ਆਟੋ ਤੋਂ ਹੇਠਾਂ ਉਤਰਦੀ ਹੈ ਅਤੇ ਕੁੱਝ ਕੁੜੀਆਂ ਨੂੰ ਜੁਆਇਨ ਕਰਦੀ ਹੈ। ਅਤੇ ਜ਼ੋਰਦਾਰ ਨੱਚਦੀ ਹੈ। ਸੋਨਮ ਆਪਣੀ ਆਉਣ ਵਾਲੀ ਫਿਲਮ ‘ਗੋਡੇ ਗੋਡੇ ਚਾ’ ਦੇ ਗੀਤ ‘ਅੱਲਰਹਾਨ ਦੇ’ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ
ਵੀਡੀਓ ‘ਤੇ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ
ਸੋਨਮ ਅਤੇ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ (Social Media) ‘ਤੇ ਛਾਈ ਹੋਈ ਹੈ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਸੈਕਸ਼ਨ ‘ਚ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਸ਼ਿਵਮ ਨਾਮ ਦੇ ਇੱਕ ਇੰਸਟਾਗ੍ਰਾਮ ਉਪਭੋਗਤਾ ਨੇ ਲਿਖਿਆ, “ਸ਼ਾਨਦਾਰ।” ਸ਼ਰਵਿਲ ਨਾਂ ਦੇ ਵਿਅਕਤੀ ਨੇ ਟਿੱਪਣੀ ਕੀਤੀ, “ਏਕ ਹੀ ਦਿਲ ਹੈ ਕਿੰਨੀ ਵਾਰ ਜੀਤੋਗੀ।” ਰਾਇਲ ਬਲੱਡ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, “ਇਹ ਮਜ਼ੇਦਾਰ ਹੈ।”
ਸੋਨਮ ਦੀ ਫਿਲਮ ਦਾ ਟ੍ਰੇਲਰ ਹੋ ਚੁੱਕਿਆ ਹੈ ਰਿਲੀਜ਼
ਇਸ ਤੋਂ ਇਲਾਵਾ ਕੁਝ ਯੂਜ਼ਰਸ ਹਾਰਟ ਐਂਡ ਫਾਇਰ ਇਮੋਜੀ ਰਾਹੀਂ ਕਮੈਂਟਸ ‘ਚ ਆਪਣੀਆਂ ਭਾਵਨਾਵਾਂ ਵੀ ਜ਼ਾਹਰ ਕਰ ਰਹੇ ਹਨ। ਉਂਝ, ਜੇਕਰ ਸੋਨਮ ਦੀ ਫਿਲਮ ‘ਗੋਡੇ ਗੋਡੇ ਚਾ’ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ। ਇਸ ਦੇ ਨਾਲ ਹੀ ਇਹ ਫਿਲਮ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ।