Adipurush Box Office Collection Day 4: ਪ੍ਰਭਾਸ-ਕ੍ਰਿਤੀ ਦੀ ‘ਆਦਿਪੁਰਸ਼’ ਨੇ ਸੋਮਵਾਰ ਨੂੰ ਧਮਾਕਾ ਕੀਤਾ, ਜਾਣੋ ਚੌਥੇ ਦਿਨ ਕਿੰਨੇ ਕਰੋੜ ਕਮਾਏ

tv9-punjabi
Published: 

20 Jun 2023 11:17 AM IST

Adipurush Collection Day 4: ਓਮ ਰਾਉਤ ਦੀ ਫਿਲਮ 'ਆਦਿਪੁਰਸ਼' ਨੇ ਕਾਫੀ ਆਲੋਚਨਾ ਦੇ ਬਾਵਜੂਦ ਵੀਕੈਂਡ 'ਤੇ ਚੰਗਾ ਕਲੈਕਸ਼ਨ ਕੀਤਾ ਪਰ ਸੋਮਵਾਰ ਨੂੰ ਫਿਲਮ ਦੀ ਕਮਾਈ 'ਚ ਭਾਰੀ ਗਿਰਾਵਟ ਆਈ। ਜਾਣੋ ਕੀ ਆਦਿਪੁਰਸ਼ ਸੋਮਵਾਰ ਦੇ ਟੈਸਟ 'ਚ ਫੇਲ ਹੋਏ ਜਾਂ ਪਾਸ ਹੋਏ?

Adipurush Box Office Collection Day 4: ਪ੍ਰਭਾਸ-ਕ੍ਰਿਤੀ ਦੀ ਆਦਿਪੁਰਸ਼ ਨੇ ਸੋਮਵਾਰ ਨੂੰ ਧਮਾਕਾ ਕੀਤਾ, ਜਾਣੋ ਚੌਥੇ ਦਿਨ ਕਿੰਨੇ ਕਰੋੜ ਕਮਾਏ
Follow Us On
Prabhas Adipurush Collection: ਪ੍ਰਭਾਸ ਅਤੇ ਕ੍ਰਿਤੀ ਸੈਨਨ (Kriti Sanon) ਦੀ ਫਿਲਮ ਆਦਿਪੁਰਸ਼ ਨੂੰ ਰਿਲੀਜ਼ ਹੋਏ 4 ਦਿਨ ਹੋ ਗਏ ਹਨ। 2023 ਦੀਆਂ ਸਭ ਤੋਂ ਉਡੀਕੀਆਂ ਗਈਆਂ ਫਿਲਮਾਂ ਦੀ ਸੂਚੀ ਵਿੱਚ ਸ਼ਾਮਲ ਆਦਿਪੁਰਸ਼ 16 ਜੂਨ ਨੂੰ 5 ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਨੂੰ ਆਲੋਚਕਾਂ ਅਤੇ ਜਨਤਾ ਤੋਂ ਮਿਲੀ-ਜੁਲੀ ਸਮੀਖਿਆ ਮਿਲੀ ਹੈ। ਹਾਲਾਂਕਿ ‘ਆਦਿਪੁਰਸ਼’ (Adipurush) ਦੇ VFX ਅਤੇ ਕੁੱਝ ਮਜ਼ਾਕੀਆ ਡਾਇਲਾਗਸ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ, ਪਰ ਇਸ ਦਾ ਵੀਕੈਂਡ ‘ਤੇ ਫਿਲਮ ਦੀ ਕਮਾਈ ‘ਤੇ ਕੋਈ ਅਸਰ ਨਹੀਂ ਦਿਖਾਈ ਦਿੱਤਾ। ਜਾਣੋ ਫਿਲਮ ਨੇ ਹੁਣ ਤੱਕ ਕਿੰਨੇ ਕਰੋੜ ਕਮਾਏ ਹਨ?

‘ਆਦਿਪੁਰਸ਼’ ਦੀ ਹੋ ਰਹੀ ਕਾਫੀ ਆਲੋਚਨਾ

ਰਾਮਾਇਣ ‘ਤੇ ਆਧਾਰਿਤ ਫਿਲਮ (Film) ਆਦਿਪੁਰਸ਼ ਦੀ ਕਾਫੀ ਆਲੋਚਨਾ ਹੋ ਰਹੀ ਹੈ। ਆਦਿਪੁਰਸ਼ ਨੂੰ ਫਿਲਮ ਦੇ ਡਾਇਲਾਗਸ, ਵੀਐਫਐਕਸ ਅਤੇ ਕੁੱਝ ਖਾਮੀਆਂ ਕਾਰਨ ਨਕਾਰਾਤਮਕ ਸਮੀਖਿਆਵਾਂ ਮਿਲ ਰਹੀਆਂ ਹਨ। ਹਾਲਾਂਕਿ ਫਿਲਮ ਵੀਕੈਂਡ ‘ਤੇ ਚੰਗੀ ਕਮਾਈ ਕਰਨ ‘ਚ ਕਾਮਯਾਬ ਰਹੀ ਪਰ ਆਦਿਪੁਰਸ਼ ਸੋਮਵਾਰ ਦੇ ਟੈਸਟ ‘ਚ ਕਾਫੀ ਪਿੱਛੇ ਰਹਿ ਗਈ।

ਸੋਮਵਾਰ ਖਾਸ ਕਮਾਲ ਨਹੀਂ ਵਿਖਾ ਪਾਈ ਫਿਲਮ

‘ਆਦਿਪੁਰਸ਼’ ਆਪਣੀ ਰਿਲੀਜ਼ ਦੇ ਚੌਥੇ ਦਿਨ ਭਾਵ ਸੋਮਵਾਰ ਨੂੰ ਬਾਕਸ ਆਫਿਸ ‘ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ। ਵੀਕੈਂਡ ਦੇ ਮੁਕਾਬਲੇ ਫਿਲਮ ਦੀ ਕਮਾਈ ‘ਚ 70 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸੈਕਨਿਲਕ ਦੇ ਸ਼ੁਰੂਆਤੀ ਰੁਝਾਨ ਦੱਸਦੇ ਹਨ ਕਿ ਆਦਿਪੁਰਸ਼ ਨੇ ਸੋਮਵਾਰ ਨੂੰ ਸਿਰਫ 20 ਕਰੋੜ ਕਮਾਏ ਹਨ। ਇਹ ਅੰਕੜਾ ਐਤਵਾਰ ਦੇ ਮੁਕਾਬਲੇ 70 ਫੀਸਦੀ ਘੱਟ ਹੈ।

ਐਤਵਾਰ ਨੂੰ ਕੀਤੀ ਸੀ ਚੰਗੀ ਕਮਾਈ

ਆਦਿਪੁਰਸ਼ ਦੇ ਵੀਕੈਂਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਐਤਵਾਰ ਨੂੰ 69.10 ਕਰੋੜ ਦਾ ਚੰਗਾ ਕਲੈਕਸ਼ਨ ਕੀਤਾ ਸੀ। ਇਸ ਅੰਕੜੇ ਦੇ ਨਾਲ, ਭਾਰਤ ਵਿੱਚ ਆਦਿਪੁਰਸ਼ ਦੀ ਕੁੱਲ ਕਮਾਈ ਹੁਣ 241.10 ਕਰੋੜ ਰੁਪਏ ਹੋ ਗਈ ਹੈ। ਦੂਜੇ ਪਾਸੇ ਜੇਕਰ ਤੀਜੇ ਦਿਨ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਆਦਿਪੁਰਸ਼ ਨੇ ਦੁਨੀਆ ਭਰ ‘ਚ 340 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ। ਹਾਲਾਂਕਿ ਆਦਿਪੁਰਸ਼ ਦਾ ਬਜਟ ਲਗਭਗ 600 ਕਰੋੜ ਦੱਸਿਆ ਜਾਂਦਾ ਹੈ। ਅਜਿਹੇ ‘ਚ ਫਿਲਮ ਲਈ ਇੰਨੇ ਵੱਡੇ ਬਜਟ ਨੂੰ ਕੱਢਣਾ ਮੁਸ਼ਕਿਲ ਹੋ ਸਕਦਾ ਹੈ। ਹਾਲਾਂਕਿ ਫਿਲਮ ਦੇ ਸੈਟੇਲਾਈਟ ਅਤੇ ਹੋਰ ਅਧਿਕਾਰ ਵੇਚ ਕੇ 400 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਗਈ ਹੈ।

ਆਦਿਪੁਰਸ਼ ਨੂੰ ਕਮਾਉਣੇ ਪੈਣਗੇ 1 ਹਜ਼ਾਰ ਕਰੋੜ

ਆਦਿਪੁਰਸ਼ ਨੂੰ ਮੁਨਾਫਾ ਕਮਾਉਣ ਲਈ 1000 ਕਰੋੜ ਕਮਾਉਣੇ ਪੈਣਗੇ। ਤੁਹਾਨੂੰ ਦੱਸ ਦੇਈਏ ਕਿ ਬਾਕਸ ਆਫਿਸ ‘ਤੇ ਕਮਾਈ ਦਾ ਸਿਰਫ 1/3 ਹਿੱਸਾ ਹੀ ਮੇਕਰਸ ਦੀ ਕਮਾਈ ਦੇ ਰੂਪ ‘ਚ ਦੇਖਿਆ ਜਾਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਆਦਿਪੁਰਸ਼ ਆਪਣੇ ਦੂਜੇ ਵੀਕੈਂਡ ਤੱਕ ਕਿੰਨੇ ਕਰੋੜ ਰੁਪਏ ਕਮਾ ਪਾਉਂਦੇ ਹਨ। ਕੀ ਫਿਲਮ ਆਪਣਾ ਮੁਨਾਫਾ ਕਮਾ ਸਕੇਗੀ?