Balasore Accident: ਜਦੋਂ ਪੈਸਾ ਖਤਮ ਹੋ ਜਾਵੇਗਾ ਤਾਂ ਕੀ ਕਰੋਗੇ? ਸੋਨੂੰ ਸੂਦ ਨੇ ਪੀੜਤਾਂ ਨੂੰ ਹਰ ਮਹੀਨੇ ਤਨਖਾਹ ਦੇਣ ਦੀ ਅਪੀਲ ਕੀਤੀ

Updated On: 

03 Jun 2023 23:20 PM

Sonu Sood Statement: ਬਾਲੀਵੁਡ ਅਭਿਨੇਤਾ ਸੋਨੂੰ ਸੂਦ ਨੇ ਹਾਲ ਹੀ ਵਿੱਚ ਬਾਲਾਸੇਰ ਵਿੱਚ ਹੋਏ ਰੇਲ ਹਾਦਸੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੀੜਤਾਂ ਨੂੰ ਨਾ ਸਿਰਫ਼ ਮੁਆਵਜ਼ਾ ਦੇਵੇ ਸਗੋਂ ਪੱਕੀ ਤਨਖਾਹ ਦਾ ਵੀ ਪ੍ਰਬੰਧ ਕਰੇ ਤਾਂ ਜੋ ਉਨ੍ਹਾਂ ਦਾ ਭਵਿੱਖ ਯਕੀਨੀ ਬਣਾਇਆ ਜਾ ਸਕੇ।

Balasore Accident: ਜਦੋਂ ਪੈਸਾ ਖਤਮ ਹੋ ਜਾਵੇਗਾ ਤਾਂ ਕੀ ਕਰੋਗੇ? ਸੋਨੂੰ ਸੂਦ ਨੇ ਪੀੜਤਾਂ ਨੂੰ ਹਰ ਮਹੀਨੇ ਤਨਖਾਹ ਦੇਣ ਦੀ ਅਪੀਲ ਕੀਤੀ
Follow Us On

Sonu Sood Statement On Train Accident: ਉਡੀਸਾ ਦੇ ਬਾਲਾਸੋਰ ‘ਚ ਹੋਏ ਰੇਲ ਹਾਦਸੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜੋ ਵੀ ਇਸ ਬਾਰੇ ਸੁਣ ਰਿਹਾ ਹੈ, ਉਹ ਹਲੂਣਿਆ ਜਾ ਰਿਹਾ ਹੈ। ਇਸ ਹਾਦਸੇ ‘ਚ 280 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਕਰੀਬ 1000 ਲੋਕ ਜ਼ਖਮੀ ਹੋਏ ਹਨ।

ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਕਈ ਕਲਾਕਾਰ ਵੀ ਇਸ ‘ਤੇ ਪ੍ਰਤੀਕਿਰਿਆ ਦੇ ਰਹੇ ਹਨ। ਹੁਣ ਕੋਰੋਨਾ ਦੇ ਦੌਰ ‘ਚ ਲੋਕਾਂ ਦੀ ਮਦਦ ਕਰਨ ਵਾਲੇ ਅਦਾਕਾਰ ਸੋਨੂੰ ਸੂਦ ਨੇ ਵੀ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਪੀੜਤਾਂ ਦੀ ਮਦਦ ਲਈ ਆਪਣਾ ਪੱਖ ਰੱਖਿਆ ਹੈ।

‘ਸਰਕਾਰ ਪੀੜਤਾਂ ਨੂੰ ਪੱਕੀ ਤਨਖਾਹ ਦੇਵੇ’

ਇਸ ਹਾਦਸੇ ਤੋਂ ਬਾਅਦ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਪੈਸੇ ਦਿੱਤੇ ਜਾ ਰਹੇ ਹਨ। ਪਰ ਸੋਨੂੰ ਸੂਦ (Sonu Sood) ਨੂੰ ਇਹ ਗੱਲ ਜ਼ਿਆਦਾ ਪਸੰਦ ਨਹੀਂ ਆ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਇਹ ਰਕਮ ਖਤਮ ਹੋ ਜਾਵੇਗੀ ਤਾਂ ਪੀੜਤ ਕੀ ਕਰਨਗੇ। ਇਸ ਲਈ ਸੋਨੂੰ ਸੂਦ ਨੇ ਇਸ ‘ਤੇ ਕਿਹਾ ਹੈ ਕਿ ਪੀੜਤਾਂ ਨੂੰ ਜੋ ਮੁਆਵਜ਼ਾ ਮਿਲੇਗਾ, ਉਹ ਕੁਝ ਸਮੇਂ ‘ਚ ਖਤਮ ਹੋ ਜਾਵੇਗਾ। ਇਸ ਤੋਂ ਬਾਅਦ, ਜਿਨ੍ਹਾਂ ਦੀ ਲੱਤ ਟੁੱਟ ਗਈ ਹੈ ਜਾਂ ਜੋ ਕਦੇ ਕੰਮ ਨਹੀਂ ਕਰ ਸਕਣਗੇ, ਉਹ ਕੀ ਕਰਨਗੇ? ਇਸੇ ਲਈ ਸੋਨੂੰ ਸੂਦ ਨੇ ਸਰਕਾਰ ਤੋਂ ਪੀੜਤਾਂ ਨੂੰ ਹਰ ਮਹੀਨੇ ਪੱਕੀ ਤਨਖਾਹ ਦੇਣ ਦੀ ਮੰਗ ਕੀਤੀ ਹੈ।

‘ਸਰਕਾਰ ਚੰਗਾ ਕੰਮ ਕਰ ਰਹੀ ਹੈ’

ਸੋਨੂੰ ਸੂਦ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਉਸ ਨੂੰ ਮਿਲਣ ਵਾਲਾ ਮੁਆਵਜ਼ਾ 3-4 ਮਹੀਨਿਆਂ ਵਿੱਚ ਖਤਮ ਹੋ ਜਾਵੇਗਾ। ਅਸੀਂ ਟਵੀਟ (Tweet) ਕਰਦੇ ਹਾਂ, ਆਪਣੀ ਸੰਵੇਦਨਾ ਪ੍ਰਗਟ ਕਰਦੇ ਹਾਂ ਅਤੇ ਫਿਰ ਆਪਣੀ ਜ਼ਿੰਦਗੀ ਵਿਚ ਰੁੱਝ ਜਾਂਦੇ ਹਾਂ। ਪਰ ਉਨ੍ਹਾਂ ਲੋਕਾਂ ਦਾ ਕੀ ਹਾਲ ਹੈ ਜਿਨ੍ਹਾਂ ਦਾ ਪਰਿਵਾਰ ਹੀ ਬਰਬਾਦ ਹੋ ਜਾਂਦਾ ਹੈ। ਜਿਸ ਦੀ ਰੋਜ਼ੀ ਰੋਟੀ ਖੋਹ ਲਈ ਜਾਂਦੀ ਹੈ। ਸਰਕਾਰ ਨੂੰ ਇਨ੍ਹਾਂ ਲਈ ਕੁਝ ਸੋਚਣਾ ਚਾਹੀਦਾ ਹੈ। ਸਰਕਾਰ ਚੰਗਾ ਕੰਮ ਕਰ ਰਹੀ ਹੈ ਪਰ ਉਨ੍ਹਾਂ ਨੂੰ ਪੀੜਤਾਂ ਲਈ ਪੱਕੀ ਪੈਨਸ਼ਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਕੀ ਸਰਕਾਰ ਸੋਨੂੰ ਸੂਦ ਦੀ ਗੱਲ ਮੰਨੇਗੀ ?

ਇਸ ਭਿਆਨਕ ਹਾਦਸੇ ਤੋਂ ਬਾਅਦ ਸੋਨੂੰ ਸੂਦ ਨੇ ਸਿੱਧੇ ਤੌਰ ‘ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ ਭਵਿੱਖ ਲਈ ਕੁਝ ਠੋਸ ਕਦਮ ਚੁੱਕੇ ਅਤੇ ਅਜਿਹੀਆਂ ਨੀਤੀਆਂ ਲੈ ਕੇ ਆਉਣ, ਜਿਸ ਨਾਲ ਪੀੜਤਾਂ ਨੂੰ ਉਮਰ ਭਰ ਲਾਭ ਮਿਲ ਸਕੇ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਸੋਨੂੰ ਦੀ ਇਸ ਬੇਨਤੀ ‘ਤੇ ਕੀ ਪ੍ਰਤੀਕਿਰਿਆ ਦਿੰਦੀ ਹੈ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ