ਚਾਰ ਸਾਲ ਛੋਟੇ ਸਪਾ ਆਗੂ ਨਾਲ ਸਵਰਾ ਭਾਸਕਰ ਨੇ ਕਰਵਾਇਆ ਵਿਆਹ, 40 ਦਿਨ ਬਾਅਦ ਕੀਤਾ ਖੁਲਾਸਾ
Swara Bhasker Marriage: ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵਿਆਹ ਕਰਵਾ ਲਿਆ ਹੈ। ਵਿਆਹ ਕਰਵਾਉਣ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਦਿੱਤੀ ਹੈ।
40 ਸਾਲ ਪੁਰਾਣੀ ਮਾਂ ਦੀ ਸਾੜ੍ਹੀ-ਗਹਿਣਿਆਂ 'ਚ ਸਵਰਾ ਨੇ ਕੀਤੀ ਕੋਰਟ ਮੈਰਿਜ, ਹੁਣ ਜਲਦ ਵੱਜੇਗੀ ਸ਼ਹਿਨਾਈ। Swara Bhaskar Fahad Ahmed Wedding Viral Picutres
40 ਦਿਨਾਂ ਬਾਅਦ ਕੀਤਾ ਖੁਲਾਸਾ
ਸਵਰਾ ਨੇ ਫਹਿਦ ਨਾਲ ਕੋਰਟ ਮੈਰਿਜ ਕੀਤੀ ਹੈ। ਦੋਹਾਂ ਨੇ 6 ਜਨਵਰੀ ਨੂੰ ਵਿਆਹ ਕਰਵਾਇਆ ਸੀ, ਜਿਸਦਾ ਖੁਲਾਸਾ ਹੁਣ ਸਵਰਾ ਨੇ ਲਗਭਗ 40 ਦਿਨਾਂ ਬਾਅਦ ਕੀਤਾ ਹੈ। ਅਚਾਨਕ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸਵਰਾ ਚਰਚਾ ‘ਚ ਆ ਗਈ ਹੈ।ਪ੍ਰੋਟੈਸਟ ‘ਚ ਹੋਈ ਸੀ ਪ੍ਰੇਮ ਕਹਾਣੀ ਦੀ ਸ਼ੁਰੂਆਤ
ਸਵਰਾ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ ਉਸ ‘ਚ ਉਸ ਦੇ ਅਤੇ ਫਹਿਦ ਦੋਵਾਂ ਦੀ ਵੀਡੀਓ ਕਲਿੱਪ ਚੱਲ ਰਹੀ ਹਨ। ਦੋਵੇਂ ਪ੍ਰੋਟੈਸਟ ‘ਚ ਭਾਸ਼ਣ ਦਿੰਦੇ ਨਜਰ ਆ ਰਹੇ ਹਨ। ਵੀਡੀਓ ਮੁਤਾਬਕ ਦੋਵਾਂ ਦੀ ਲਵ ਸਟੋਰੀ ਪ੍ਰੋਟੈਸਟ ਦੌਰਾਨ ਹੀ ਸ਼ੁਰੂ ਹੋਈ ਸੀ। ਵੀਡੀਓ ‘ਚ ਅੱਗੇ ਦੇਖਿਆ ਜਾ ਸਕਦਾ ਹੈ ਕਿ ਵਟਸਐਪ ਰਾਹੀਂ ਫਹਿਦ ਸਵਰਾ ਨੂੰ ਮਾਰਚ 2020 ‘ਚ ਆਪਣੀ ਭੈਣ ਦੇ ਵਿਆਹ ‘ਚ ਸ਼ਾਮਲ ਹੋਣ ਲਈ ਸੱਦਾ ਦਿੰਦਾ ਹੈ। ਜਿਸ ‘ਤੇ ਸਵਰਾ ਕਹਿੰਦੀ ਹੈ, ”ਯਾਰ ਮੈਂ ਬੇਵੱਸ ਹਾਂ, ਮੈਂ ਸ਼ੂਟ ਤੋਂ ਨਹੀਂ ਨਿਕਲ ਸਕਾਂਗੀ। ਇਸ ਵਾਰ ਮਾਫ ਕਰੋ ਦੋਸਤ। ਸੌਂਹ ਹੈ ਤੁਹਾਡੇ ਵਿਆਹ ਵਿੱਚ ਮੈਂ ਜਰੂਰ ਆਵਾਂਗੀ। ਪਰ ਹੁਣ ਸਵਰਾ ਨੇ ਫਹਿਦ ਨਾਲ ਹੀ ਵਿਆਹ ਕਰਵਾ ਲਿਆ ਹੈ।
Follow Us
