Stefflon Don in Golden Temple: ਹੌਲੀਵੁੱਡ ਰੈਪਰ ਸਟੀਫਲਨ ਡੌਨ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਬਾਲੀਵੁੱਡ ਅਦਾਕਾਰ ਸ਼ਰਮਨ ਜੋਸ਼ੀ ਵੀ ਹੋਏ ਨਤਮਸਤਕ

Updated On: 

14 Jun 2023 16:19 PM

Stefflon Don in Amritsar: ਸ੍ਰੀ ਹਰਿਮੰਦਰ ਸਾਹਿਬ ਵਿਖੇ ਹੌਲੀਵੁੱਡ ਰੈਪਰ ਸਟੀਫਲਨ ਡੌਨ ਆਪਣੇ ਸਾਥੀਆਂ ਦੇ ਨਾਲ ਨਤਮਸਤਕ ਹੋਣ ਪੁੱਜੀ। ਇਸ ਦੌਰਾਨ ਉਨ੍ਹਾਂ ਨੇ ਮੀਡਿਆ ਤੋਂ ਦੂਰੀ ਬਣਾਕੇ ਰੱਖੀ।

Stefflon Don in Golden Temple: ਹੌਲੀਵੁੱਡ ਰੈਪਰ ਸਟੀਫਲਨ ਡੌਨ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਬਾਲੀਵੁੱਡ ਅਦਾਕਾਰ ਸ਼ਰਮਨ ਜੋਸ਼ੀ ਵੀ ਹੋਏ ਨਤਮਸਤਕ

ਹੌਲੀਵੁੱਡ ਦੀ ਰੈਪਰ ਅਤੇ ਗੀਤਕਾਰ ਸਟੀਫਲਨ ਡੌਨ ਸ੍ਰੀ ਹਰਿਮੰਦਰ ਸਾਹਿਬ (Golden Temple) ਨਤਮਸਤਕ ਹੋਣ ਲਈ ਪੁੱਜੀ। ਸਟੀਫਲਨ ਡੌਨ ਆਪਣੇ ਸਾਥੀਆਂ ਦੇ ਨਾਲ ਗੁਰੂ ਘਰ ਮੱਥਾ ਟੇਕਣ ਅਤੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈਣ ਲਈ ਆਏ।ਇਸ ਦੌਰਾਨ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

Follow Us On

ਅੰਮ੍ਰਿਤਸਰ ਨਿਊਜ਼: ਹੌਲੀਵੁੱਡ ਦੀ ਰੈਪਰ ਅਤੇ ਗੀਤਕਾਰ ਸਟੀਫਲਨ ਡੌਨ ਸ੍ਰੀ ਹਰਿਮੰਦਰ ਸਾਹਿਬ (Golden Temple) ਨਤਮਸਤਕ ਹੋਣ ਲਈ ਪੁੱਜੀ। ਸਟੀਫਲਨ ਡੌਨ ਆਪਣੇ ਸਾਥੀਆਂ ਦੇ ਨਾਲ ਗੁਰੂ ਘਰ ਮੱਥਾ ਟੇਕਣ ਅਤੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈਣ ਲਈ ਆਏ।ਇਸ ਦੌਰਾਨ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਮੀਡਿਆ ਤੋਂ ਦੂਰੀ ਬਣਾਕੇ ਰੱਖੀ। ਸਟੀਫਲਨ ਡੌਨ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨਾਲ ਯਾਦਗਾਰੀ ਤਸਵੀਰਾਂ ਵੀ ਖਿੱਚਿਆ ਗਈਆਂ।

ਦਰਅਸਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ‘ਬਰਥ ਐਨਵਰਸਰੀ’ ਮੌਕੇ ਬ੍ਰਿਟਿਸ਼ ਰੈਪਰ Stefflon Don ਵੀ ਪੰਜਾਬ ਪਹੁੰਚੀ ਸੀ ਅਤੇ ਉਸ ਨੇ ਮਾਨਸਾ ਦੇ ਪਿੰਡ ਮੂਸਾ ਪਹੁੰਚ ਕੇ ਸਿੱਧੂ ਦੇ ਮਾਪਿਆਂ ਨਾਲ ਮੁਲਾਕਾਤ ਵੀ ਕੀਤੀ। ਇਸ ਤੋਂ ਇਲਾਵਾ ਉਸ ਨੇ ਗਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਵੀ ਕੀਤੀ। ਹੁਣ Stefflon Don ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਗੁਰੂ ਘਰ ਦੇ ਦਰਸ਼ਨ ਕਰਦੀ ਵਿਖਾਈ ਦੇ ਰਹੀ ਹੈ।

ਸ੍ਰੀ ਹਰਿਮੰਦਿਰ ਸਾਹਿਬ ਨਤਮਸਤਕ ਹੋਏ ਸ਼ਰਮਨ ਜੋਸ਼ੀ

ਉੱਧਰ ਬਾਲੀਵੁੱਡ ਐਕਟਰ ਸ਼ਰਮਨ ਜੋਸ਼ੀ ਵੀ ਸਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਪੱਜੇ। ਉਨ੍ਹਾਂ ਨੇ ਪਰਮਾਤਮਾ ਅੱਗੇ ਸਰੱਬਤ ਦੇ ਭਲੇ ਲਈ ਅਰਦਾਸ ਕੀਤੀ। ਸ਼ਰਮਨ ਜੋਸ਼ੀ (Sharman Joshi) ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਫਿਲਮ ਰੰਗ ਦੇ ਬਸੰਤੀ ਦੀ ਸ਼ੁਟਿੰਗ ਦੌਰਾਨ ਇੱਥੇ ਆਉਣ ਦਾ ਮੌਕਾ ਮਿਲਿਆ ਸੀ।

ਉਨ੍ਹਾਂ ਕਿਹਾ ਕਿ ਇੱਥੇ ਆ ਕੇ ਜੋ ਸ਼ਾਂਤੀ ਅਤੇ ਸਕੂਨ ਮਹਿਸੂਸ ਹੋਇਆ ਹੈ, ਉਹ ਕਿਧਰੇ ਵੀ ਨਹੀਂ ਹੋਇਆ। ਇਸ ਦੌਰਾਨ ਸ਼ਰਮਨ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਜੇਕਾਰ ਮੌਕਾ ਮਿਲਿਆ ਤਾਂ ਉਹ ਪੰਜਾਬੀ ਫਿਲਮਾਂ ਵਿੱਚ ਜਰੂਰ ਕੰਮ ਕਰਨਾ ਚਾਹੁਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ (Punjab) ਦਾ ਖਾਣਾ ਬਹੁਤ ਪਸੰਦ ਹੈ। ਉਹ ਕਿਸੇ ਵੀ ਢਾਬੇ ਦੇ ਬਹਿ ਕੇ ਰੋਟੀ ਅਤੇ ਕਾਲੀ ਦਾਲ ਖਾਉਣਾ ਚਾਹੁੰਦੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ