ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਅਦਾਕਾਰ ਸੋਹੇਲ ਖਾਨ, ਫਿਲਮ ਨਿਰਦੇਸ਼ਕ ਵਿਕਰਮ ਚੋਪੜਾ ਵੀ ਰਹੇ ਨਾਲ

kusum-chopra
Updated On: 

21 May 2025 11:51 AM

Actor Sohail Khan Met With CM Mann: ਸੋਹੇਲ ਖਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਵੀ ਵੀ ਮੁਲਾਕਾਤ ਕਰ ਚੁੱਕੇ ਹਨ। ਫਿਲਮ ਨਿਰਦੇਸ਼ਕ ਵਿਕਰਮ ਚੋਪੜਾ ਵੀ ਉਨ੍ਹਾਂ ਨਾਲ ਮੌਜੂਦ ਸਨ।

ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਅਦਾਕਾਰ ਸੋਹੇਲ ਖਾਨ, ਫਿਲਮ ਨਿਰਦੇਸ਼ਕ ਵਿਕਰਮ ਚੋਪੜਾ ਵੀ ਰਹੇ ਨਾਲ

ਸੀਐਮ ਭਗਵੰਤ ਮਾਨ ਅਦਾਕਾਰ ਸੋਹੇਲ ਖਾਨ ਦੀ ਮੁਲਾਕਾਤ, ਗਵਰਨਰ ਨਾਲ ਹੋਈ ਚਰਚਾ

Follow Us On

ਬਾਲੀਵੁੱਡ ਅਦਾਕਾਰ ਸੋਹੇਲ ਖਾਨ ਨੇ ਮੰਗਲਵਾਰ ਨੂੰ ਚੰਡੀਗੜ੍ਹ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਹੋਈ। ਮੁੱਖ ਮੰਤਰੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਇਸ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਲਿਖਿਆ ਹੈ ਕਿ ਅੱਜ ਮਸ਼ਹੂਰ ਬਾਲੀਵੁੱਡ ਅਦਾਕਾਰ ਸੋਹੇਲ ਖਾਨ ਉਨ੍ਹਾਂ ਨੂੰ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਘਰ ਮਿਲਣ ਆਏ। ਮੈਨੂੰ ਉਨ੍ਹਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ। ਖਾਨ ਨੇ ਪੰਜਾਬ ਅਤੇ ਪੰਜਾਬੀਆਂ ਵੱਲੋਂ ਦਿੱਤੇ ਜਾ ਰਹੇ ਪਿਆਰ ਦੀ ਸ਼ਲਾਘਾ ਕੀਤੀ। ਸੋਹੇਲ ਖਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਵੀ ਵੀ ਮੁਲਾਕਾਤ ਕਰ ਚੁੱਕੇ ਹਨ। ਫਿਲਮ ਨਿਰਦੇਸ਼ਕ ਵਿਕਰਮ ਚੋਪੜਾ ਵੀ ਉਨ੍ਹਾਂ ਨਾਲ ਮੌਜੂਦ ਸਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੋਸ਼ਲ ਮੀਡੀਆ ਤੇ ਇਸ ਮੁਲਾਕਾਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੋਹੇਲ ਖਾਨ ਨਾਲ ਮੁਲਾਕਾਤ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਦੋਵਾਂ ਦੀ ਮੁਲਾਕਾਤ ਬੜੇ ਹੀ ਖੁਸ਼ਨੁਮਾ ਮਾਹੌਲ ਵਿੱਚ ਹੋਈ ਹੈ।

ਫਿਲਮ ਸਿਟੀ ਬਣਾਉਣ ਦੀ ਤਿਆਰੀ ਕਰ ਰਹੀ ਪੰਜਾਬ ਸਰਕਾਰ

ਪੰਜਾਬ ਸਰਕਾਰ ਵੀ ਫਿਲਮ ਸਿਟੀ ਪ੍ਰੋਜੈਕਟ ‘ਤੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ। ਇਸ ਲਈ ਪੰਜਾਬ ਸਰਕਾਰ ਨੇ ਦੱਖਣ ਵਿੱਚ ਫਿਲਮ ਸਿਟੀ ਦਾ ਦੌਰਾ ਵੀ ਕੀਤਾ ਹੈ। ਇਸ ਤੋਂ ਇਲਾਵਾ, ਇੱਕ ਵਾਟਰ ਪਾਲਿਸੀ ਵੀ ਬਣਾਈ ਗਈ ਸੀ।ਦੱਸ ਦੇਈਏ ਕਿ ਫਿਲਮ ਸਿਟੀ ਲਈ ਪੰਜਾਬ ਵਿੱਚ ਕਈ ਥਾਵਾਂ ਦੀ ਪਛਾਣ ਕੀਤੀ ਗਈ ਹੈ। ਨਾਲ ਹੀ ਕਈਫਿਲਮਾਂ ਦੀ ਸ਼ੂਟਿੰਗ ਵੀ ਪੰਜਾਬ ਦੀਆਂ ਵੱਖੋ-ਵੱਖ ਲੋਕੇਸ਼ਨਾਂ ਤੇ ਹੋ ਚੁੱਕੀ ਹੈ।