ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਇੰਗਲੈਂਡ ਦੀ ਪਾਰਲੀਮੈਂਟ ‘ਚ ਕੀਤਾ ਸਨਮਾਨਿਤ, 21 ਦਸੰਬਰ ਨੂੰ ਬਰਮਿੰਘਮ ਵਿੱਚ ਕਰਨਗੇ ਸ਼ੋਅ
ਇੰਗਲੈਂਡ ਦੇ ਲੰਡਨ ਸਥਿਤ ਪਾਰਲੀਮੈਂਟ ਹਾਊਸ ਆਫ ਲਾਰਡਜ਼ ਦੇ ਐਟਲੀ ਰੂਮ 'ਚ ਪੰਜਾਬੀ ਸਿੰਗਰ ਹੰਸ ਰਾਜ ਹੰਸ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਮੇਜ਼ਬਾਨੀ ਲਾਡਰ ਰਾਮੀ ਰੇਂਜਰ ਵੱਲੋਂ ਕੀਤੀ ਗਈ। ਹੰਸ ਰਾਜ ਹੰਸ ਦਾ 21 ਦਸੰਬਰ ਨੂੰ ਬਰਮਿੰਘਮ ਵਿੱਚ ਸ਼ੋਅ ਹੈ। ਜਿਸ ਦੀਆਂ 90 ਫੀਸਦ ਟਿਕਟਾਂ ਵਿੱਕ ਚੁੱਕੀਆਂ ਹਨ।
ਪੰਜਾਬ ਦੇ ਰਾਜ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ ਅੱਜ ਕੱਲ੍ਹ ਇੰਗਲੈਂਡ ਦੌਰੇ ‘ਤੇ ਹਨ। ਹੰਸ ਰਾਜ ਹੰਸ ਦਾ ਸੰਗੀਤ ਦੀ ਦੁਨੀਆ ਵਿੱਚ ਵੱਡਾ ਨਾਮ ਹੈ। ਇੰਗਲੈਂਡ ਦੇ ਲੰਡਨ ਸਥਿਤ ਪਾਰਲੀਮੈਂਟ ਹਾਊਸ ਆਫ ਲਾਰਡਜ਼ ਦੇ ਐਟਲੀ ਰੂਮ ‘ਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਮੇਜ਼ਬਾਨੀ ਲਾਡਰ ਰਾਮੀ ਰੇਂਜਰ ਵੱਲੋਂ ਕੀਤੀ ਗਈ ਅਤੇ ਇਸ ਪ੍ਰੋਗਰਾਮ ਦਾ ਆਯੋਜਨ ਸਮਾਰਾ ਈਵੈਂਟਸ ਯੂ.ਕੇ ਵੱਲੋਂ ਕੀਤਾ ਗਿਆ।
ਦੱਸ ਦਈਏ ਕਿ ਹੰਸ ਰਾਜ ਹੰਸ ਸੰਗੀਤ ਜਗਤ ਦੇ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੂੰ ਯੂ.ਕੇ ਦੀ ਪਾਰਲੀਮੈਂਟ ਵਿੱਚ ਸਨਮਾਨਿਤ ਕੀਤਾ ਗਿਆ ਹੈ। ਇੰਗਲੈਂਡ ‘ਚ ਹੰਸ ਰਾਜ ਹੰਸ ਇੰਨੇ ਲੋਕ ਪ੍ਰਿਅ ਹਨ ਕਿ 21 ਦਸੰਬਰ ਨੂੰ ਬਰਮਿੰਘਮ ਵਿੱਚ ਹੋਣ ਵਾਲੇ ਉਨ੍ਹਾਂ ਦੇ ਸ਼ੋਅ ਦੀਆਂ 90 ਫੀਸਦ ਟਿਕਟਾਂ ਵਿਕ ਚੁੱਕੀਆਂ ਹਨ।
ਜ਼ਿਕਰਯੋਗ ਹੈ ਕਿ ਇੰਗਲੈਂਡ ਦੀ ਪਾਰਲੀਮੈਂਟ ‘ਚ ਸਥਿਤ ਹਾਊਸ ਆਫ ਲਾਰਡਸ ਦੇ ਐਟਲੀ ਰੂਮ ਦਾ ਨਾਂ ਕਲੇਮੈਂਟ ਐਟਲੀ ਦੇ ਨਾਂ ‘ਤੇ ਰੱਖਿਆ ਗਿਆ ਹੈ, ਜੋ 1945 ਤੋਂ 1951 ਤੱਕ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਰਹੇ ਸਨ। ਦੇਸ਼ ਵਿੱਚ ਰਾਸ਼ਟਰੀ ਸਿਹਤ ਸੇਵਾਵਾਂ ਅਤੇ ਕਲਿਆਣ ਰਾਜ ਦੀ ਸਥਾਪਨਾ ਉਨ੍ਹਾਂ ਵੱਲੋਂ ਕੀਤੀ ਗਈ ਹੈ।
ਯੂ.ਕੇ ਪਾਰਲੀਮੈਂਟ ‘ਚ ਸਨਮਾਨਿਤ ਹੋਣ ਵਾਲੇ ਪਹਿਲੇ ਗਾਇਕ
ਹੰਸ ਰਾਜ ਹੰਸ ਯੂ.ਕੇ ਪਾਰਲੀਮੈਂਟ ਵਿੱਚ ਸਨਮਾਨਿਤ ਹੋਣ ਵਾਲੇ ਪਹਿਲੇ ਗਾਇਕ ਹਨ। ਇਸ ਮੌਕੇ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਲੰਡਨ, ਇੰਗਲੈਂਡ ਬਾਰੇ ਗੱਲ੍ਹ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਸ਼ਹਿਰ ਬਹੁਤ ਪਸੰਦ ਹੈ ਅਤੇ ਇਸ ਲਈ ਉਹ ਇਸ ਸ਼ਹਿਰ ਨੂੰ ਘਰ ਦੀ ਤਰ੍ਹਾਂ ਸਮਝਦੇ ਹਨ।
ਹੰਸ ਰਾਜ ਹੰਸ ਬਾਰੇ ਜਾਣੋ
ਪੰਜਾਬੀ ਗਾਇਕ ਹੰਸ ਦਾ ਜਨਮ 30 ਨਵੰਬਰ 1953 ਨੂੰ ਜਲੰਧਰ ਦੇ ਸ਼ਫੀਪੁਰ ਵਿੱਚ ਹੋਇਆ ਸੀ। ਹੰਸ 1983 ਤੋਂ ਸੰਗੀਤ ਜਗਤ ਵਿੱਚ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾ ਨੇ ਉੱਪਰ ਖੁਦਾ ਅਸਮਾਨ ਨੀਚ, ਟੋਟੇ-ਟੋਟੇ ਹੋ ਗਿਆ, ਤੇਰੇ ਬਿਨ ਨਈ ਜੀਨਾ ਮਾਰ ਜਾਨਾ ਵਰਗੇ ਗੀਤਾਂ ਨਾਲ ਆਪਣੀ ਖਾਸ ਪਛਾਣ ਬਣਾਈ ਹੈ। ਸਿਆਸਤ ਵਿੱਚ ਹੰਸ ਰਾਜ ਹੰਸ ਕਾਫੀ ਸਰਗਰਮ ਹਨ।