ਪੁਲਿਸ ਦੀ ਫਾੜੀ ਵਰਦੀ, ਕੀਤੀ ਕੁੱਟਮਾਰ, Karan Aujla ਦੇ ਕੰਸਰਟ ‘ਚ ਹੋਈ ਵਾਇਲੈਂਸ ਮਾਮਲੇ ‘ਚ 4 ਡਾਕਟਰ ਗ੍ਰਿਫਤਾਰ
Karan Aujla Concert: ਗਾਇਕ ਕਰਨ ਔਜਲਾ ਦਾ ਕੰਸਰਟ ਇਨ੍ਹੀਂ ਦਿਨੀਂ ਚਰਚਾ 'ਚ ਹੈ। ਇਸ ਕੰਸਰਟ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਕੰਸਰਟ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਹਨ। ਇਨ੍ਹਾਂ ਘਟਨਾਵਾਂ ਵਿੱਚ ਹਾਲ ਹੀ ਵਿੱਚ ਵਾਇਲੈਂਸ ਦੀ ਇੱਕ ਘਟਨਾ ਸਾਹਮਣੇ ਆਈ ਹੈ, ਜਿਸ ਦੇ ਸਬੰਧ ਵਿੱਚ 4 ਡਾਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇੰਟਰਨੈਸ਼ਨਲ ਸਿੰਗਰ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਇੰਡੀਆ ਟੂਰ ਨੂੰ ਲੈ ਕੇ ਸੁਰਖੀਆਂ ‘ਚ ਹਨ। ਉਹ ਦੇਸ਼ ਭਰ ਵਿੱਚ ਮਿਊਜ਼ਿਕ ਕੰਸਰਟ ਕਰ ਰਹੇ ਹਨ, ਜਿੱਥੇ ਉਨ੍ਹਾਂ ਦੇ ਫੈਨਸ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਔਜਲਾ ਦੇ ਕੰਸਰਟ ਵਿੱਚ ਸ਼ਾਮਲ ਹੋਣ ਲਈ ਦਰਸ਼ਕਾਂ ਦੀ ਭਾਰੀ ਭੀੜ ਜੁਟ ਰਹੀ ਹੈ। ਇਸ ਦੌਰਾਨ ਕਈ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਹਾਲ ਹੀ ‘ਚ ਬਾਦਸ਼ਾਹ ਨੂੰ ਟ੍ਰੈਫਿਕ ਨਿਯਮ ਤੋੜਨ ਅਤੇ ਗਲਤ ਦਿਸ਼ਾ ‘ਚ ਗੱਡੀ ਚਲਾਉਣ ‘ਤੇ ਕਰੀਬ 15,000 ਰੁਪਏ ਦਾ ਜ਼ੁਰਮਾਨਾ ਭਰਨਾ ਪਿਆ ਸੀ। ਹੁਣ ਇਸੇ ਕੰਸਰਟ ਨਾਲ ਜੁੜੀ ਇੱਕ ਹੋਰ ਘਟਨਾ ਸਾਹਮਣੇ ਆਈ ਸੀ। ਕਰਨ ਔਜਲਾ ਦੇ ਇਸ ਕੰਸਰਟ ਵਿੱਚ ਪੁਲਿਸ ਨਾਲ ਹੱਥੋਪਾਈ ਦੇ ਆਰੋਪ ‘ਚ 4 ਡਾਕਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕੀ ਹੈ ਮਾਮਲਾ?
ਮਾਮਲੇ ਦੀ ਗੱਲ ਕਰੀਏ ਤਾਂ ਕਰਨ ਔਜਲਾ ਦੇ ਕੰਸਰਟ ਵਿੱਚ 4 ਡਾਕਟਰਾਂ ਨੇ ਐਗਜ਼ਿਟ ਗੇਟ ਤੋਂ ਐਂਟਰ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰਾਂ ਨੇ ਪੁਲਿਸ ਨਾਲ ਬਦਸਲੂਕੀ ਕੀਤੀ। ਪੁਲਿਸ ਵਾਲਿਆਂ ਨਾਲ ਹੱਥੋਪਾਈ ਕੀਤੀ ਅਤੇ ਉਨ੍ਹਾਂ ਦੇ ਕਾਲਰ ਵੀ ਪਾੜ ਦਿੱਤੇ। ਇਨ੍ਹਾਂ ਵਿੱਚੋਂ ਇੱਕ ਡਾਕਟਰ ਐਨਐਸਜੀ ਦਾ ਮੈਂਬਰ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਚਾਰੋਂ ਡਾਕਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਥਾਣਾ ਇੰਚਾਰਜ ਦੀ ਸ਼ਿਕਾਇਤ ਤੇ ਪੁਲਿਸ ਕੋਲ ਕੇਸ ਵੀ ਦਰਜ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਫਿਲਹਾਲ ਚਾਰਾਂ ਨੂੰ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਗਏ ਹਨ।
View this post on Instagram
ਕਰਨ ਔਜਲਾ ਦੀ ਗੱਲ ਕਰੀਏ ਤਾਂ ਉਹ ਮਸ਼ਹੂਰ ਗਾਇਕ ਹਨ ਅਤੇ ਲੰਬੇ ਸਮੇਂ ਤੋਂ ਕੰਸਰਟ ਕਰ ਰਹੇ ਹਨ। ਪੰਜਾਬ ਦੇ ਲੁਧਿਆਣ ਤੋਂ ਆਉਣ ਵਾਲਾ ਇਹ ਸਿੰਗਰ ਰਾਈਟਰ ਅਤੇ ਕੰਪੋਜ਼ਰ ਵੀ ਹੈ। ਕਰਨ ਨੂੰ ਆਪਣੀ ਜ਼ਿੰਦਗੀ ਦੀ ਸ਼ੁਰੂਆਤ ‘ਚ ਕਾਫੀ ਸੰਘਰਸ਼ ਕਰਨਾ ਪਿਆ ਸੀ। ਉਨ੍ਹਾਂ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਰਨ ਨੂੰ ਪਾਲਿਆ-ਪੋਸਿਆ। ਕਰਨ ਦਾ ਕਰੀਅਰ 2014 ‘ਚ ਸ਼ੁਰੂ ਹੋਇਆ ਸੀ ਅਤੇ ਸਾਲ 2020 ਤੋਂ ਬਾਅਦ ਉਨ੍ਹਾਂ ਦੀ ਲੋਕਪ੍ਰਿਅਤਾ ਵਧ ਗਈ। ਹੁਣ ਲੋਕ ਉਨ੍ਹਾਂ ਦੇ ਕੰਸਰਟ ਲਈ ਕਾਫੀ ਪੈਸਾ ਖਰਚ ਕਰ ਰਹੇ ਹਨ।