ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਦੇਸ਼ ਨਹੀਂ ਚੰਡੀਗੜ੍ਹ ਲਈ ਕਹੀ ਸੀ ਇਹ ਗੱਲ, ਦਿਲਜੀਤ ਦੋਸਾਂਝ ਦਾ ਆਇਆ ਸਪਸ਼ਟੀਕਰਨ

Diljit Dosanjh: ਦਿਲਜੀਤ ਦੋਸਾਂਝ ਨੇ ਹਾਲ ਹੀ 'ਚ ਚੰਡੀਗੜ੍ਹ ਦੇ ਸ਼ੋਅ 'ਚ ਕਿਹਾ ਸੀ ਕਿ ਜਦੋਂ ਤੱਕ ਸਰਕਾਰ ਕੰਸਰਟ ਲਈ ਬੁਨਿਆਦੀ ਢਾਂਚੇ 'ਚ ਸੁਧਾਰ ਨਹੀਂ ਹੁੰਦਾ, ਉਦੋਂ ਤੱਕ ਉਹ ਉੱਥੇ ਕੋਈ ਸਮਾਰੋਹ ਨਹੀਂ ਕਰਨਗੇ। ਉਨ੍ਹਾਂ ਸੰਗੀਤ ਸਮਾਰੋਹ ਦੌਰਾਨ ਮਾੜੇ ਬੁਨਿਆਦੀ ਢਾਂਚੇ 'ਤੇ ਨਿਰਾਸ਼ਾ ਜ਼ਾਹਰ ਕੀਤੀ। ਪਰ ਸੋਸ਼ਲ ਮੀਡੀਆ 'ਤੇ ਦਿਲਜੀਤ ਦੇ ਇਸ ਬਿਆਨ ਨੂੰ ਪੂਰੇ ਭਾਰਤ ਦੇ ਬੁਨਿਆਦੀ ਢਾਂਚੇ ਨਾਲ ਜੋੜਿਆ ਜਾਣ ਲੱਗਾ।

ਦੇਸ਼ ਨਹੀਂ ਚੰਡੀਗੜ੍ਹ ਲਈ ਕਹੀ ਸੀ ਇਹ ਗੱਲ, ਦਿਲਜੀਤ ਦੋਸਾਂਝ ਦਾ ਆਇਆ ਸਪਸ਼ਟੀਕਰਨ
ਦਿਲਜੀਤ ਦੌਸਾਂਝ
Follow Us
tv9-punjabi
| Updated On: 17 Dec 2024 20:45 PM

Diljit Dosanjh: ਅੱਜ ਦਿਲਜੀਤ ਦੋਸਾਂਝ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਜਿਸ ‘ਚ ਉਨ੍ਹਾਂ ਕਿਹਾ ਕਿ ਮੈਂ ਸਿਰਫ ਚੰਡੀਗੜ੍ਹ ਦੀ ਗੱਲ ਕਰ ਰਿਹਾ ਹਾਂ, ਭਾਰਤ ਦੀ ਨਹੀਂ। ਦਿਲਜੀਤ ਨੇ ਆਪਣੀ ਸੋਸ਼ਲ ਮੀਡੀਆ ਪੋਸਟ ‘ਤੇ ਲਿਖਿਆ- ਨਹੀਂ, ਇਹ ਗਲਤ ਹੈ। ਮੈਂ ਕਿਹਾ ਚੰਡੀਗੜ੍ਹ ਵਿੱਚ ਥਾਂ ਦੀ ਸਮੱਸਿਆ ਹੈ। ਇਸ ਲਈ ਜਦੋਂ ਤੱਕ ਚੰਡੀਗੜ੍ਹ ਵਿੱਚ ਸਹੀ ਥਾਂ ਨਹੀਂ ਮਿਲ ਜਾਂਦੀ, ਮੈਂ ਇੱਥੇ ਸ਼ੋਅ ਨਹੀਂ ਕਰਾਂਗਾ। ਇਹ ਸਭ ਸੀ। ਇਸ ਪੋਸਟ ਨੂੰ ਅਗਲੇ 20 ਮਿੰਟ ਬਾਅਦ ਅਕਾਉਂਟ ਤੋਂ ਡਿਲੀਟ ਕਰ ਦਿੱਤਾ ਗਿਆ।

ਦਿਲਜੀਤ ਦੋਸਾਂਝ ਨੇ ਹਾਲ ਹੀ ‘ਚ ਚੰਡੀਗੜ੍ਹ ਦੇ ਸ਼ੋਅ ‘ਚ ਕਿਹਾ ਸੀ ਕਿ ਜਦੋਂ ਤੱਕ ਸਰਕਾਰ ਕੰਸਰਟ ਲਈ ਬੁਨਿਆਦੀ ਢਾਂਚੇ ‘ਚ ਸੁਧਾਰ ਨਹੀਂ ਹੁੰਦਾ, ਉਦੋਂ ਤੱਕ ਉਹ ਉੱਥੇ ਕੋਈ ਸਮਾਰੋਹ ਨਹੀਂ ਕਰਨਗੇ। ਉਨ੍ਹਾਂ ਸੰਗੀਤ ਸਮਾਰੋਹ ਦੌਰਾਨ ਮਾੜੇ ਬੁਨਿਆਦੀ ਢਾਂਚੇ ‘ਤੇ ਨਿਰਾਸ਼ਾ ਜ਼ਾਹਰ ਕੀਤੀ। ਪਰ ਸੋਸ਼ਲ ਮੀਡੀਆ ‘ਤੇ ਦਿਲਜੀਤ ਦੇ ਇਸ ਬਿਆਨ ਨੂੰ ਪੂਰੇ ਭਾਰਤ ਦੇ ਬੁਨਿਆਦੀ ਢਾਂਚੇ ਨਾਲ ਜੋੜਿਆ ਜਾਣ ਲੱਗਾ। ਜਿਸ ਕਾਰਨ ਅੱਜ ਉਨ੍ਹਾਂ ਨੂੰ ਆਪਣੇ ਬਿਆਨ ‘ਤੇ ਸਪੱਸ਼ਟੀਕਰਨ ਦੇਣਾ ਪਿਆ। ਜਿਸ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ।

ਦਰਅਸਲ ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਲੋਕਾਂ ਦੀ ਵੱਡੀ ਭੀੜ ਇਕੱਠੀ ਹੁੰਦੀ ਹੈ। ਅਜਿਹੇ ਵਿੱਚ ਕਈ ਵਾਰ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਫਿਰ ਸਮਾਰੋਹ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦਿਲਜੀਤ ਨੇ ਕਿਹਾ ਕਿ ਸਾਨੂੰ ਪਰੇਸ਼ਾਨ ਕਰਨ ਦੀ ਬਜਾਏ ਸਥਾਨ ਅਤੇ ਪ੍ਰਬੰਧਨ ਦਾ ਫੈਸਲਾ ਕਰਨਾ ਚਾਹੀਦਾ ਹੈ।

ਉਹ ਕਿਹਾ ਕਿ ਉਹ ਸਬੰਧਤ ਅਧਿਕਾਰੀਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਇੱਥੇ ਲਾਈਵ ਸ਼ੋਅ ਲਈ ਕੋਈ ਬੁਨਿਆਦੀ ਢਾਂਚਾ ਨਹੀਂ ਹੈ। ਇਹ ਬਹੁਤ ਵੱਡੀ ਕਮਾਈ ਦਾ ਸਾਧਨ ਹੈ, ਇੱਥੇ ਬਹੁਤ ਸਾਰੇ ਲੋਕਾਂ ਨੂੰ ਕੰਮ ਮਿਲਦਾ ਹੈ ਅਤੇ ਕੰਮ ਕਰਨ ਦੇ ਯੋਗ ਹੁੰਦੇ ਹਨ। ਦਿਲਜੀਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੈੱਟ ਲਾਈਵ ਸ਼ੋਅ ਦੇ ਹਿਸਾਬ ਨਾਲ ਡਿਜ਼ਾਈਨ ਨਹੀਂ ਕੀਤਾ ਗਿਆ ਸੀ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਸੈੱਟ ਕੇਂਦਰ ਵਿੱਚ ਹੋਵੇ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਆਲੇ-ਦੁਆਲੇ ਹੋਣ। ਜਦੋਂ ਤੱਕ ਅਜਿਹਾ ਨਹੀਂ ਹੁੰਦਾ ਉਹ ਭਾਰਤ ਵਿੱਚ ਸੰਗੀਤ ਸਮਾਰੋਹ ਨਹੀਂ ਕਰਨਗੇ।

ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੈਠੇ ਕਿਸਾਨ, ਕਿਵੇਂ ਕੱਢਿਆ ਜਾਵੇਗਾ ਹੱਲ ਪੰਧੇਰ ਨੇ ਦੱਸਿਆ
ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੈਠੇ ਕਿਸਾਨ, ਕਿਵੇਂ  ਕੱਢਿਆ ਜਾਵੇਗਾ ਹੱਲ ਪੰਧੇਰ ਨੇ ਦੱਸਿਆ...
ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ ਦੇ ਬੈਗ ਨੂੰ ਲੈ ਕੇ ਕਿਉਂ ਹੋ ਰਹੀ ਹੈ ਚਰਚਾ?
ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ ਦੇ ਬੈਗ ਨੂੰ ਲੈ ਕੇ ਕਿਉਂ ਹੋ ਰਹੀ ਹੈ ਚਰਚਾ?...
ਰੰਧਾਵਾਂ ਦਾ ਵੱਡਾ ਬਿਆਨ ਬੋਲੇ- ਕਿਸਾਨਾਂ ਦੇ ਉੱਤੇ ਅਣ-ਐਲਾਨੀ Emergency ਹੈ, Subsidy ਉਨ੍ਹਾਂ ਨੂੰ ਦੇਣੀ ਹੀ ਪਵੇਗੀ
ਰੰਧਾਵਾਂ ਦਾ ਵੱਡਾ ਬਿਆਨ ਬੋਲੇ- ਕਿਸਾਨਾਂ ਦੇ ਉੱਤੇ ਅਣ-ਐਲਾਨੀ Emergency ਹੈ, Subsidy ਉਨ੍ਹਾਂ ਨੂੰ ਦੇਣੀ ਹੀ ਪਵੇਗੀ...
ਮਰਨ ਵਰਤ 'ਤੇ ਬੈਠੇ ਡੱਲੇਵਾਲ ਨੂੰ ਮਿਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਕੀ ਹੋਈ ਗੱਲ?
ਮਰਨ ਵਰਤ 'ਤੇ ਬੈਠੇ ਡੱਲੇਵਾਲ ਨੂੰ ਮਿਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਕੀ ਹੋਈ ਗੱਲ?...
ਕੇਜਰੀਵਾਲ ਨਵੀਂ ਦਿੱਲੀ ਤੋਂ ਆਤਿਸ਼ੀ ਕਾਲਕਾਜੀ ਤੋਂ ਲੜਨਗੇ ਚੋਣ
ਕੇਜਰੀਵਾਲ ਨਵੀਂ ਦਿੱਲੀ ਤੋਂ ਆਤਿਸ਼ੀ ਕਾਲਕਾਜੀ ਤੋਂ ਲੜਨਗੇ ਚੋਣ...
ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਨੇ ਰਣਨੀਤੀ ਬਦਲੀ...ਹੁਣ ਕਰ ਰਹੇ ਹਨ ਇਹ ਤਿਆਰੀਆਂ
ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਨੇ ਰਣਨੀਤੀ ਬਦਲੀ...ਹੁਣ ਕਰ ਰਹੇ ਹਨ ਇਹ ਤਿਆਰੀਆਂ...
ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ 'ਤੇ ਦਾਗੇ ਗਏ ਅੱਥਰੂ ਗੈਸ, ਪੰਧੇਰ ਨੇ ਕੀਤਾ ਰੋਲ ਰੋਕਣ ਦਾ ਐਲਾਨ
ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ 'ਤੇ ਦਾਗੇ ਗਏ ਅੱਥਰੂ ਗੈਸ, ਪੰਧੇਰ ਨੇ ਕੀਤਾ ਰੋਲ ਰੋਕਣ ਦਾ ਐਲਾਨ...
CM ਭਗਵੰਤ ਮਾਨ ਨੇ 'ਵਨ ਨੇਸ਼ਨ, ਵਨ ਇਲੈਕਸ਼ਨ' 'ਤੇ ਚੁੱਕੇ ਸਵਾਲ
CM ਭਗਵੰਤ ਮਾਨ ਨੇ 'ਵਨ ਨੇਸ਼ਨ, ਵਨ ਇਲੈਕਸ਼ਨ' 'ਤੇ ਚੁੱਕੇ ਸਵਾਲ...
Diljit Dosanjh: ਦਿਲਜੀਤ ਦੋਸਾਂਝ ਦਾ ਕੰਸਰਟ ਮੁੜ ਘਿਰਿਆ ਵਿਵਾਦਾਂ 'ਚ, ਕੀ ਹੈ ਵਜ੍ਹਾ? ਜਾਣੋ...
Diljit Dosanjh:  ਦਿਲਜੀਤ ਦੋਸਾਂਝ ਦਾ ਕੰਸਰਟ ਮੁੜ ਘਿਰਿਆ ਵਿਵਾਦਾਂ 'ਚ, ਕੀ ਹੈ ਵਜ੍ਹਾ? ਜਾਣੋ......