Sidhu Mossewala: ਮੂਸੇਵਾਲਾ ਦਾ ਨਵਾਂ ਗੀਤ ਹੋਇਆ ਰਿਲੀਜ਼, ਅੱਧੇ ਘੰਟੇ ਵਿੱਚ 5 ਲੱਖ ਲੋਕਾਂ ਨੇ ਦੇਖਿਆ

Updated On: 

23 Jan 2025 10:24 AM IST

Sidhu Mossewala New Song:ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਮਈ 2022 ਵਿੱਚ ਉਹਨਾਂ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਮਗਰੋਂ ਉਹਨਾਂ ਦੇ ਹੁਣ ਤੱਕ 8 ਗੀਤ ਰਿਲੀਜ਼ ਹੋ ਚੁੱਕੇ ਹਨ। ਇਹ ਮੂਸੇਵਾਲਾ ਦਾ ਨੌਵਾਂ ਗੀਤ ਹੈ।

Sidhu Mossewala: ਮੂਸੇਵਾਲਾ ਦਾ ਨਵਾਂ ਗੀਤ ਹੋਇਆ ਰਿਲੀਜ਼, ਅੱਧੇ ਘੰਟੇ ਵਿੱਚ 5 ਲੱਖ ਲੋਕਾਂ ਨੇ ਦੇਖਿਆ
Follow Us On

ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Lock ਰਿਲੀਜ਼ ਹੋ ਗਿਆ ਹੈ। ਮਈ 2022 ਵਿੱਚ ਉਹਨਾਂ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਮਗਰੋਂ ਉਹਨਾਂ ਦੇ ਹੁਣ ਤੱਕ 8 ਗੀਤ ਰਿਲੀਜ਼ ਹੋ ਚੁੱਕੇ ਹਨ। ਇਹ 9ਵਾਂ ਗੀਤ ਹੈ ਜੋ ਕਿ ਅੱਜ ਰਿਲੀਜ਼ ਕੀਤਾ ਗਿਆ। ਉਹਨਾਂ ਦਾ ਗੀਤ SYL ਕਾਫ਼ੀ ਚਰਚਾਵਾਂ ਵਿੱਚ ਰਿਹਾ ਸੀ।

ਜਿਵੇਂ ਹੀ ਇਹ ਗੀਤ ਸਿੱਧੂ ਮੂਸੇਵਾਲਾ ਦੇ ਪੇਜ਼ ਤੇ ਰਿਲੀਜ਼ ਕੀਤਾ ਗਿਆ। ਉਵੇਂ ਉਹੀ ਉਹਨਾਂ ਨੇ ਫੈਨਸ਼ ਨੇ ਗੀਤ ਨੂੰ ਭਰਵਾਂ ਹੁੰਗਾਰਾ ਦਿੱਤਾ। ਗੀਤ ਦੇ ਸ਼ੁਰੂਆਤ ਅੱਧੇ ਘੰਟੇ ਦੇ ਵਿੱਚ ਹੀ ਕਰੀਬ 5 ਲੱਖ ਲੋਕਾਂ ਨੇ ਗੀਤ ਨੂੰ ਸੁਣਿਆ ਅਤੇ ਦੇਖਿਆ।ਇਹ ਮੂਸੇਵਾਲਾ ਦਾ ਸਾਲ 2025 ਦਾ ਪਹਿਲਾ ਗੀਤ ਹੈ। ਇਸ ਤੋਂ ਪਹਿਲਾਂ ਮੂਸੇਵਾਲਾ ਦੀ ਮੌਤ ਤੋਂ ਬਾਅਦ 8 ਗਾਣੇ ਰਿਲੀਜ਼ ਹੋ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ 29 ਮਈ, 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਗੋਲਡੀ ਬਰਾੜ ਨੇ ਕਰਵਾ ਦਿੱਤਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਗਾਣੇ ਦਾ ਨਿਰਮਾਤਾ ਦ ਕਿਡ ਕੰਪਨੀ ਹੈ। ਜੋ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਕਈ ਗੀਤ ਤਿਆਰ ਕਰ ਚੁੱਕੇ ਹਨ ਜਦੋਂ ਕਿ, ਵੀਡੀਓ ਨਵਕਰਨ ਬਰਾੜ ਦੁਆਰਾ ਬਣਾਈ ਗਈ ਹੈ। ਉਕਤ ਗਾਣੇ ਦਾ ਪੋਸਟਰ ਵੀ ਦੋਵਾਂ ਦੇ ਪੇਜਾਂ ‘ਤੇ ਜਾਰੀ ਕੀਤਾ ਗਿਆ । ਇਸ ਤੋਂ ਪਹਿਲਾਂ ਨਿਰਮਾਤਾ ਦ ਕਿਡ ਵੱਲੋਂ ਸਾਂਝੇ ਕੀਤੇ ਪੋਸਟਰ ਦੀ ਪੋਸਟ ਨਾਲ ਲਿਖਿਆ ਗਿਆ ਸੀ ਕਿ- ਆਲੇ ਦੁਆਲੇ ਦੇਖੋ, ਅਸੀਂ ਨੇਤਾ ਹਾਂ। ਅਸੀਂ ਜੋ ਵੀ ਕਰਾਂਗੇ, ਅਸੀਂ ਦੇਖਾਂਗੇ ਅਤੇ ਬਾਕੀ ਸਾਰੇ ਵੀ ਉਹੀ ਕਰਨ ਦੀ ਕੋਸ਼ਿਸ਼ ਕਰਨਗੇ।

ਮੌਤ ਤੋਂ ਬਾਅਦ ਰਿਲੀਜ਼ ਹੋ ਚੁੱਕੇ ਹਨ 8 ਗੀਤ

ਸਿੱਧੂ ਮੂਸੇਵਾਲਾ ਨੇ 29 ਮਈ, 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਅਗਲੇ ਹੀ ਮਹੀਨੇ, 23 ਜੂਨ, 2022 ਨੂੰ, ਉਹਨਾਂ ਦਾ ਪਹਿਲਾ ਗੀਤ ‘SYL’ ਰਿਲੀਜ਼ ਹੋਇਆ। ਉਹਨਾਂ ਦਾ ਦੂਜਾ ਗੀਤ ‘ਵਾਰ’ 8 ਨਵੰਬਰ, 2022 ਨੂੰ ਰਿਲੀਜ਼ ਹੋਇਆ ਸੀ। ਤੀਜਾ ਗੀਤ ‘ਮੇਰਾ ਨਾ’ 7 ਅਪ੍ਰੈਲ, 2023 ਨੂੰ ਰਿਲੀਜ਼ ਹੋਇਆ ਸੀ। ਮੂਸੇਵਾਲਾ ਦੇ ਚੌਥੇ ਗੀਤ ਦਾ ਨਾਮ ‘ਚੋਰਨੀ’ ਸੀ, ਜੋ 7 ਜੁਲਾਈ, 2023 ਨੂੰ ਰਿਲੀਜ਼ ਹੋਇਆ ਸੀ। ਉਹਨਾਂ ਦਾ ਪੰਜਵਾਂ ਗੀਤ ‘ਵਾਚਆਊਟ’ ਸੀ। ਇਹ 12 ਨਵੰਬਰ, 2023 ਨੂੰ ਰਿਲੀਜ਼ ਹੋਇਆ ਸੀ। ਸਿੱਧੂ ਦਾ 6ਵਾਂ ਗੀਤ ‘ਡ੍ਰਿਪੀ’ 2 ਫਰਵਰੀ, 2024 ਨੂੰ, 7ਵਾਂ ਗੀਤ ‘410’ 11 ਅਪ੍ਰੈਲ, 2024 ਨੂੰ ਅਤੇ 8ਵਾਂ ਗੀਤ ‘ਅਟੈਚ’ 30 ਅਗਸਤ ਨੂੰ ਰਿਲੀਜ਼ ਕੀਤਾ ਗਿਆ ਸੀ।

Related Stories
ਵਾਨਖੇੜੇ ਵਿਖੇ ਫਿਲਮੀ ਸਿਤਾਰਿਆਂ ਦਾ ਮੇਲਾ, ਆਪਣੇ ਪੁੱਤਰਾਂ ਨਾਲ ਮੈਸੀ ਨੂੰ ਮਿਲਣ ਪਹੁੰਚੀਆਂ ਕਰੀਨਾ ਕਪੂਰ ਅਤੇ ਸ਼ਿਲਪਾ ਸ਼ੈੱਟੀ
Dharmendra Prayer Meet: ਹੇਮਾ ਮਾਲਿਨੀ ਨੇ ਦਿੱਲੀ ਵਿੱਚ ਰੱਖੀ ਧਰਮਿੰਦਰ ਦੀ ਪ੍ਰੇਅਰ ਮੀਟ, ਧੀ ਈਸ਼ਾ ਦਿਓਲ ਹੋਈ ਭਾਵੁਕ, ਸੀਐਮ ਰੇਖਾ ਵੀ ਹੋਈ ਸ਼ਾਮਲ
ਸੋਨਮ ਬਾਜਵਾ ਨੇ ਮੰਗੀ ਲਿਖਤ ਮੁਆਫੀ: ਮਸਜਿਦ ਵਿੱਚ ਫਿਲਮ ਦੀ ਸ਼ੂਟਿੰਗ ‘ਤੇ ਹੰਗਾਮਾ… ਹਟਾਏ ਜਾਣਗੇ ਵਿਵਾਦਿਤ ਸੀਨ
Border 2: 6 ਦਿਨਾਂ ਵਿੱਚ ਆ ਰਹੇ ਸੰਨੀ ਦਿਓਲ, ਦਿਲਜੀਤ ਦੌਸਾਂਝ ਸਮੇਤ ਨਾਲ ਹੋਣਗੇ ਇਹ ਦੋ ਫੌਜੀ
10 ਹਜ਼ਾਰ ਤੋਂ ਵੱਧ ਹੀਰੇ, 300 ਗ੍ਰਾਮ ਸੋਨਾ ਤੇ ਹਜ਼ਾਰਾਂ ਸਟੋਨਸ, P-POP ਕਲਚਰ ਟੂਰ ‘ਚ ਨਜ਼ਰ ਆਵੇਗੀ ਕਰਨ ਔਜਲਾ ਦੀ ਚੇਨ
ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨ ਪਟਿਆਲਾ ‘ਚ ਹੰਗਮਾ, ਬੈਰਿਕੇਡ ਕਰ ਦੁਕਾਨਦਾਰਾਂ ਨੂੰ ਰੋਕਿਆ, ਜਾਣੋ ਕੀ ਹੈ ਮੌਜੂਦਾ ਸਥਿਤੀ?