Sidhu Moosewala ਦਾ ਨਵਾਂ ਗੀਤ ‘ਮੇਰਾ ਨਾਂ’ ਅੱਜ ਹੋਵੇਗਾ ਰਿਲੀਜ਼

Updated On: 

07 Apr 2023 10:49 AM IST

Moose Wala New Song: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਮੇਰਾ ਨਾਂ 7 ਅਪ੍ਰੈਲ ਯਾਨੀ ਅੱਜ ਰਿਲੀਜ਼ ਹੋਣ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਦੀਵਾਨਗੀ ਹਮੇਸ਼ਾ ਹੀ ਉਨ੍ਹਾਂ ਦੇ ਫੈਨਜ਼ ਦੇ ਸਿਰ 'ਤੇ ਚੜ੍ਹ ਕੇ ਬੋਲਦੀ ਹੈ।

Follow Us On
Mera Naa Song Release : ਮਰਹੂਮ ਪੰਜਾਬੀ ਗਾਇਕ ਸ਼ੂਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਂ’ (Mera Naa) ਅੱਜ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਨਾਇਜੀਰੀਅਨ ਰੈਪਰ ਬਰਨਾ ਬੁਆਏਜ਼ ਤੇ ਸਟੀਲ ਬੈਂਗਲਜ਼ ਨੇ ਵੀ ਨਜ਼ਰ ਆਉਣਗੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸੋਸ਼ਲ ਮੀਡੀਆ ‘ਤੇ ਗੀਤ ਦਾ ਪੋਸਟਰ ਤੇ ਗਾਣੇ ਦੇ ਰਿਲੀਜ਼ (Release) ਹੋਣ ਦੀ ਤਾਰੀਖ਼ ਸਾਂਝੀ ਕੀਤੀ ਸੀ।

‘ਮੇਰਾ ਨਾਂ’ ਅੱਜ ਹੋਵੇਗਾ ਰਿਲੀਜ਼

ਜ਼ਿਕਰਯੋਗ ਹੈ ਕਿ ਕਈ ਮਹੀਨਿਆਂ ਤੋਂ ਸਿੱਧੂ ਮੂਸੇਵਾਲਾ ਦਾ ਕੋਈ ਵੀ ਨਵਾਂ ਗੀਤ ਰਿਲੀਜ਼ ਨਹੀਂ ਹੋਇਆ ਹੈ, ਇਸ ਲਈ ਸਿੱਧੂ ਮੂਸੇਵਾਲਾ (Sidhu Moose Wala)ਨੂੰ ਚਾਹੁਣ ਵਾਲੇ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬੀਤੇ ਦਿਨੀਂ ਮਾਨਸਾ ਦੀ ਅਨਾਜ ਮੰਡੀ ਵਿੱਚ ਉਨ੍ਹਾਂ ਦੀ ਪਹਿਲੀ ਬਰਸੀ ਮਨਾਈ ਗਈ।

‘ਮੇਰਾ ਨਾਂ’ ਸਿੱਧੂ ਦਾ ਤੀਜਾ ਗੀਤ

ਅੱਜ ਸੋਸ਼ਲ ਮੀਡੀਆ ‘ਤੇ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤਾ ‘ਮੇਰਾ ਨਾਂ’ ਜਿਸ ਦਾ ਸਿੱਧੂ ਸੂਸੇਵਾਲਾ ਦੇ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ ਤੀਜਾ ਗੀਤ ਰਿਲੀਜ਼ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਗੀਤ ਐੱਸਵਾਈਐਲ (SYL) ਤੇ ਵਾਰ (Vaar) ਗੀਤ ਰਿਲੀਜ਼ ਕੀਤਾ ਗਿਆ ਹੈ। ਜਿਨ੍ਹਾਂ ਨੂੰ ਦੁਨੀਆਂ ਭਰ ‘ਚ ਭਰਵਾਂ ਹੁੰਗਾਰਾ ਮਿਲਿਆ ਸੀ| ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ