ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਜਲਵਾ ਬਰਕਰਾਰ, ‘Watch-Out’ ਬਿੱਲਬੋਰਡ ‘ਚ ਸ਼ਾਮਲ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵਾਚ-ਆਊਟ ਕੈਨੇਡੀਅਨਬਿੱਲਬੋਰਡ 'ਚ ਜਗ੍ਹਾ ਬਣਾਉਣ 'ਚ ਸਫਲਤਾ ਹਾਸਲ ਕੀਤੀ ਹੈ। ਸਿਰਫ਼ 9 ਦਿਨਾਂ ਵਿੱਚ ਇਹ ਗੀਤ ਕੈਨੇਡੀਅਨ ਬਿਲਬੋਰਡ 'ਤੇ 33ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਗੀਤ 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਰਿਲੀਜ਼ ਹੋਇਆ ਸੀ। ਜੇਕਰ ਯੂਟਿਊਬ ਦੀ ਗੱਲ ਕਰੀਏ ਤਾਂ ਹੁਣ ਤੱਕ 1.86 ਕਰੋੜ ਵਿਊਜ਼ ਮਿਲ ਚੁੱਕੇ ਹਨ। ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ 5ਵਾਂ ਗੀਤ ਸੀ।
Photo Credit: Sidhu Mooswala Youtube
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਗੀਤ ਵਾਚ-ਆਊਟ (Watch-out) ਕੈਨੇਡੀਅਨਬਿੱਲਬੋਰਡ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਹੋਇਆ ਹੈ। ਕੈਨੇਡੀਅਨ ਬਿਲਬੋਰਡ ਸੂਚੀ ‘ਚ ਗੀਤ ਨੂੰ 33ਵਾਂ ਸਥਾਨ ਮਿਲਿਆ ਹੈ। ਕਮਾਲ ਦੀ ਗੱਲ ਹੈ ਕਿ ਇਸ ਗੀਤ ਨੇ ਰਿਲੀਜ਼ ਹੋਣ ਦੇ 9 ਦਿਨਾਂ ਅੰਦਰ ਹੀ ਮੁਕਾਮ ਹਾਸਲ ਕੀਤਾ ਹੈ। ਵਾਚ-ਆਊਟ ਗੀਤ 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਰਿਲੀਜ਼ ਹੋਇਆ ਸੀ। ਜੇਕਰ ਯੂਟਿਊਬ ਦੀ ਗੱਲ ਕਰੀਏ ਤਾਂ ਹੁਣ ਤੱਕ 1.86 ਕਰੋੜ ਵਿਊਜ਼ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ
ਦੱਸ ਦਈਏ ਕੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ 5ਵਾਂ ਗੀਤ ਸੀ। ਸਿਰਫ਼ 9 ਦਿਨਾਂ ਵਿੱਚ ਇਹ ਗੀਤ ਕੈਨੇਡੀਅਨ ਬਿਲਬੋਰਡ ‘ਤੇ 33ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਸਿੱਧੂ ਮੂਸੇਵਾਲਾ ਦਾ ਇਹ ਦੂਜਾ ਗੀਤ ਹੈ ਜਿਸ ਨੇ ਬਿਲਬੋਰਡ ‘ਤੇ ਥਾਂ ਬਣਾਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਗੀਤ 295 ਨੇ ਬਿਲਬੋਰਡ ਗਲੋਬਲ ਵਿੱਚ ਟਾਪ 200 ਵਿੱਚ ਥਾਂ ਬਣਾਈ ਸੀ। ਸਿੱਧੂ ਉਸ ਸਮੇਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪਹਿਲੇ ਅਜਿਹੇ ਗਾਇਕ ਸਨ ਜੋ ਬਿਲਬੋਰਡ ਵਿੱਚ ਜਗ੍ਹਾ ਬਣਾਉਣ ‘ਚ ਕਾਮਯਾਬ ਹੋਏ ਸਨ।