Jee Le Zaraa ਫਿਲਮ ‘ਚ ਸ਼ਾਹਰੁਖ ਖਾਨ ਇਸ ਭੂਮਿਕਾ ‘ਚ ਆਉਣਗੇ ਨਜ਼ਰ

Published: 

29 Mar 2023 17:13 PM

Sharukh Khan New Movie: ਸ਼ਾਹਰੁਖ ਖਾਨ ਫਿਲਮ ਜੀ ਲੇ ਜ਼ਰਾ ਵਿੱਚ ਜਲਦ ਹੀ ਨਜ਼ਰ ਆਉਣ ਵਾਲੇ ਹਨ। ਆਲੀਆ ਭੱਟ, ਪ੍ਰਿਅੰਕਾ ਚੋਪੜਾ ਅਤੇ ਕੈਟਰੀਨਾ ਕੈਫ ਵੀ ਫਿਲਮ ਜੀ ਲੇ ਜ਼ਰਾ ਵਿੱਚ ਨਜ਼ਰ ਆਉਣਗੇ। ਇਨ੍ਹਾਂ ਤਿੰਨਾਂ ਅਭਿਨੇਤਰੀਆਂ ਦਾ ਕੀ ਰੋਲ ਹੈ, ਇਸ ਬਾਰੇ ਹਾਲੇ ਕੁਝ ਵੀ ਪਤਾ ਨਹੀਂ ਲੱਗ ਪਾਇਆ ਹੈ।

Jee Le Zaraa ਫਿਲਮ ਚ ਸ਼ਾਹਰੁਖ ਖਾਨ ਇਸ ਭੂਮਿਕਾ ਚ ਆਉਣਗੇ ਨਜ਼ਰ

Jee Le Zaraa ਫਿਲਮ 'ਚ ਸ਼ਾਹਰੁਖ ਖਾਨ ਇਸ ਭੂਮਿਕਾ 'ਚ ਆਉਣਗੇ ਨਜ਼ਰ

Follow Us On

ਮਨੋਰੰਜਨ ਨਿਊਜ਼: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਦੀ ਸਫਲਤਾ ਤੋਂ ਬਾਅਦ ਹੁਣ ਹਰ ਪਾਸੇ ਚਰਚਾ ਹੈ। ਸ਼ਾਹਰੁਖ ਖਾਨ ਦੀਆਂ ਦੋ ਵੱਡੀਆਂ ਫਿਲਮਾਂ ਡੰਕਿ ਅਤੇ ਜਵਾਨ ਜਲਦ ਹੀ ਰਿਲੀਜ਼ ਹੋਣਗੀਆਂ। ਇਸ ਦੌਰਾਨ ਇੱਕ ਖਬਰ ਆਈ ਹੈ ਕਿ ਸ਼ਾਹਰੁਖ ਖਾਨ ਫਿਲਮ ਜੀ ਲੇ ਜ਼ਰਾ (Jee Le Zaraa) ਵਿੱਚ ਵੀ ਨਜ਼ਰ ਆਉਣ ਵਾਲੇ ਹਨ। ਆਲੀਆ ਭੱਟ, ਪ੍ਰਿਅੰਕਾ ਚੋਪੜਾ ਅਤੇ ਕੈਟਰੀਨਾ ਕੈਫ ਵੀ ਫਿਲਮ ਜੀ ਲੇ ਜ਼ਰਾ ਵਿੱਚ ਇਕੱਠੇ ਨਜ਼ਰ ਆਉਣਗੀਆਂ।

ਜ਼ੋਇਆ ਅਖਤਰ ਨੇ ਫਿਲਮ ਦੀ ਸਕ੍ਰਿਪਟ ਲਿੱਖੀ

ਫਿਲਮ ਜੀ ਲੇ ਜ਼ਾਰਾ ਨੂੰ ਜ਼ੋਇਆ ਅਖਤਰ ਦਾ ਡਰੀਮ ਪ੍ਰੋਜੈਕਟ (Dream Project) ਮੰਨਿਆ ਜਾ ਰਿਹਾ ਹੈ। ਇਹ ਆਪਣੇ ਆਪ ਵਿੱਚ ਬਹੁਤ ਖਾਸ ਹੋਵੇਗਾ ਕਿ ਅਸੀਂ ਇੱਕ ਹੀ ਫਿਲਮ ਵਿੱਚ ਬਾਲੀਵੁੱਡ ਦੀਆਂ ਤਿੰਨ ਵੱਡੀਆਂ ਅਭਿਨੇਤਰੀਆਂ ਨੂੰ ਇਕੱਠੇ ਦੇਖ ਸਕਾਂਗੇ । ਫਿਲਮ ‘ਚ ਇਨ੍ਹਾਂ ਤਿੰਨਾਂ ਅਭਿਨੇਤਰੀਆਂ ਦਾ ਕੀ ਰੋਲ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਪਰ ਫਿਲਮ ਜੀ ਲੇ ਜ਼ਰਾ ਵਿੱਚ ਜ਼ੋਇਆ ਨੇ ਰੀਮਾ ਕਾਗਤੀ ਦੇ ਨਾਲ ਮਿਲ ਕੇ ਸਕ੍ਰਿਪਟ ਲਿਖੀ ਹੈ ਅਤੇ ਇਸ ਨੂੰ ਪ੍ਰੋਡਿਊਸ ਕਰ ਰਹੀ ਹੈ ਪਰ ਇਸ ਵਾਰ ਨਿਰਦੇਸ਼ਕ (Director) ਫਰਹਾਨ ਅਖਤਰ ਹਨ। ਇਸ ਫਿਲਮ ਦੀ ਘੋਸ਼ਣਾ 2021 ਵਿੱਚ ਕੀਤੀ ਗਈ ਸੀ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਇਸ ਐਲਾਨ ਤੋਂ ਲੈ ਕੇ ਹੁਣ ਤੱਕ ਫਿਲਮ ਬਹੁਤ ਦੇਰੀ ਨਾਲ ਚੱਲ ਰਹੀ ਹੈ। ‘ਜੀ ਲੇ ਜ਼ਾਰਾ’ ਦੀ ਸ਼ੂਟਿੰਗ ਪਿਛਲੇ ਸਾਲ ਤਿੰਨੋਂ ਮੁੱਖ ਅਭਿਨੇਤਰੀਆਂ ਦੀ ਡੇਟ ਬੇਮੇਲ ਹੋਣ ਕਾਰਨ ਯੋਜਨਾ ਮੁਤਾਬਕ ਸ਼ੁਰੂ ਨਹੀਂ ਹੋ ਸਕੀ ਸੀ। ਹੁਣ ਇਸ ‘ਤੇ ਕੰਮ ਸ਼ੁਰੂ ਹੋ ਗਿਆ ਹੈ।

ਸ਼ਾਹਰੁਖ ਖਾਨ ਇੱਕ ਖਾਸ ਕੈਮਿਓ ਵਿੱਚ ਨਜ਼ਰ ਆਉਣਗੇ

ਫਰਹਾਨ ਦੀ ਫਿਲਮ ਦੀ ਕਾਸਟਿੰਗ ਆਪਣੇ ਆਪ ‘ਚ ਕਾਫੀ ਰੋਮਾਂਚਕ ਹੈ। ਆਲੀਆ, ਪ੍ਰਿਯੰਕਾ ਅਤੇ ਕੈਟਰੀਨਾ ਨੂੰ ਸਕ੍ਰੀਨ ‘ਤੇ ਇਕੱਠੇ ਦੇਖਣਾ ਪ੍ਰਸ਼ੰਸਕਾਂ ਲਈ ਇੱਕ ਟ੍ਰੀਟ ਹੋਵੇਗਾ। ਹੁਣ ‘ਜੀ ਲੇ ਜ਼ਾਰਾ’ ਦੀ ਕਾਸਟ ਨਾਲ ਜੁੜੀ ਇੱਕ ਹੋਰ ਧਮਾਕੇਦਾਰ ਖਬਰ ਆ ਰਹੀ ਹੈ। ਖਬਰਾਂ ‘ਚ ਕਿਹਾ ਜਾ ਰਿਹਾ ਹੈ ਕਿ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ‘ਜੀ ਲੇ ਜ਼ਾਰਾ’ ‘ਚ ਨਜ਼ਰ ਆਉਣਗੇ। ਉਸਦੇ ਚਰਿੱਤਰ ਬਾਰੇ ਬਹੁਤੇ ਵੇਰਵੇ ਸਾਹਮਣੇ ਨਹੀਂ ਆਏ ਹਨ। ਪਰ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਖਾਸ ਕੈਮਿਓ ਹੋਵੇਗਾ।

ਸ਼ਾਹਰੁਖ ਨੇ ਫਿਲਮ ਪਠਾਨ ਨਾਲ ਖੁਦ ਨੂੰ ਸਾਬਤ ਕੀਤਾ

ਸ਼ਾਹਰੁਖ ਖਾਨ ਲੰਬੇ ਸਮੇਂ ਤੋਂ ਕਿਸੇ ਵੱਡੀ ਹਿੱਟ ਫਿਲਮ ਦਾ ਇੰਤਜ਼ਾਰ ਕਰ ਰਹੇ ਸਨ। ਬਾਲੀਵੁੱਡ ਦੇ ਕਈ ਆਲੋਚਕ ਸ਼ਾਹਰੁਖ ਖਾਨ ਦੇ ਸਟਾਰਡਮ (Shahrukh khan Stardom) ਦੇ ਖਤਮ ਹੋਣ ਦੀ ਗੱਲ ਕਰ ਰਹੇ ਸਨ। ਪਰ ਫਿਲਮ ਪਠਾਨ ਨਾਲ ਸ਼ਾਹਰੁਖ ਨੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਦਮ ‘ਤੇ ਦਰਸ਼ਕਾਂ ਨੂੰ ਸਿਨੇਮਾ ਹਾਲ ਤੱਕ ਖਿੱਚ ਸਕਦੇ ਹਨ।ਫਿਲਮ ਪਠਾਨ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਦੇ ਨਾਲ ਹੀ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਪਹਿਲਾਂ ਨਾਲੋਂ ਵੱਧ ਗਈ ਹੈ। ਇਹ ਹੀ ਕਾਰਨ ਹੈ ਕਿ ਬਾਲੀਵੁੱਡ ‘ਚ ਹਰ ਨਿਰਮਾਤਾ ਆਪਣੀ ਫਿਲਮ ‘ਚ ਸ਼ਾਹਰੁਖ ਖਾਨ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ