ਸ਼ਾਹਰੁਖ ਖਾਨ ਦੇ ਫੈਨਜ਼ ਲਈ ਖੁਸ਼ਖਬਰੀ, ਜਨਮਦਿਨ ‘ਤੇ ਰਿਲੀਜ਼ ਹੋਵੇਗਾ ‘Dunki’ ਦਾ ਟੀਜ਼ਰ

Published: 

31 Oct 2023 16:46 PM

ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਇਸ ਫਿਲਮ ਦੇ ਟੀਜ਼ਰ ਦਾ ਵੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪਰ ਹੁਣ ਇਹ ਉਡੀਕ ਖ਼ਤਮ ਹੋਣ ਵਾਲੀ ਹੈ। ਡੰਕੀ ਦਾ ਟੀਜ਼ਰ ਅਗਲੇ ਮਹੀਨੇ ਸ਼ਾਹਰੁਖ ਖਾਨ ਦੇ ਜਨਮਦਿਨ ਦੇ ਮੌਕੇ 'ਤੇ ਰਿਲੀਜ਼ ਕੀਤਾ ਜਾਵੇਗਾ। ਸ਼ਾਹਰੁਖ ਖਾਨ ਜਨਮਦਿਨ ਸਮਾਗਮ ਦੌਰਾਨ ਆਪਣੇ ਪ੍ਰਸ਼ੰਸਕਾਂ ਨਾਲ ਡੰਕੀ ਦਾ ਟੀਜ਼ਰ ਦੇਖਣਗੇ।

ਸ਼ਾਹਰੁਖ ਖਾਨ ਦੇ ਫੈਨਜ਼ ਲਈ ਖੁਸ਼ਖਬਰੀ, ਜਨਮਦਿਨ ਤੇ ਰਿਲੀਜ਼ ਹੋਵੇਗਾ Dunki ਦਾ ਟੀਜ਼ਰ

Image Credit source: Instagram

Follow Us On

ਪਠਾਨ ਅਤੇ ਜਵਾਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ (Shah Rukh Khan) ਫਿਲਮ ਡੰਕੀ ਨਾਲ ਬਾਕਸ ਆਫਿਸ ‘ਤੇ ਵਾਪਸੀ ਕਰਨ ਲਈ ਤਿਆਰ ਹਨ। ਇਸ ਫਿਲਮ ਦੀ ਪਹਿਲੀ ਝਲਕ ਲਈ ਪ੍ਰਸ਼ੰਸਕ ਕਾਫੀ ਸਮੇਂ ਤੋਂ ਬੇਤਾਬ ਹਨ। ਪਰ ਹੁਣ ਲੱਗਦਾ ਹੈ ਕਿ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਇਹ ਇੰਤਜ਼ਾਰ ਉਸ ਖਾਸ ਦਿਨ ‘ਤੇ ਖਤਮ ਹੋਵੇਗਾ, ਜਿਸ ਦਿਨ ਸ਼ਾਹਰੁਖ ਖਾਨ ਦਾ ਜਨਮ ਹੋਇਆ ਸੀ। ਇਸ ਦਾ ਮਤਲਬ ਹੈ ਕਿ ਸ਼ਾਹਰੁਖ ਖਾਨ ਦੇ ਜਨਮਦਿਨ ‘ਤੇ ਪ੍ਰਸ਼ੰਸਕਾਂ ਨੂੰ ਟੀਜ਼ਰ ਦੇ ਰੂਪ ‘ਚ ਵੱਡਾ ਤੋਹਫਾ ਮਿਲਣ ਵਾਲਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ਡੰਕੀ ਦਾ ਟੀਜ਼ਰ ਅਗਲੇ ਮਹੀਨੇ ਸ਼ਾਹਰੁਖ ਖਾਨ ਦੇ ਜਨਮਦਿਨ ‘ਤੇ 2 ਨਵੰਬਰ ਨੂੰ ਰਿਲੀਜ਼ ਹੋਵੇਗਾ। ਇਸ ਤੋਂ ਪਹਿਲਾਂ ਖਬਰਾਂ ਸਨ ਕਿ ਡੰਕੀ ਦਾ ਟੀਜ਼ਰ ਸਲਮਾਨ ਖਾਨ ਦੀ ਟਾਈਗਰ 3 ਨਾਲ ਅਟੈਚ ਹੋਵੇਗਾ। ਪਰ ਹੁਣ ਇਸ ਨੂੰ ਸ਼ਾਹਰੁਖ ਦੇ ਜਨਮਦਿਨ ‘ਤੇ ਹੀ ਰਿਲੀਜ਼ ਕਰਨ ਦੀ ਪਲਾਨਿੰਗ ਹੈ।

ਪਿੰਕਵਿਲਾ ਦੀ ਰਿਪੋਰਟ ‘ਚ ਇੱਕ ਸੂਤਰ ਦੇ ਹਵਾਲੇ ਨਾਲ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 2 ਨਵੰਬਰ ਨੂੰ ਸ਼ਾਹਰੁਖ ਖਾਨ ਮੁੰਬਈ ‘ਚ ਆਪਣੇ ਪ੍ਰਸ਼ੰਸਕਾਂ ਲਈ ਜਨਮਦਿਨ ਦਾ ਪ੍ਰੋਗਰਾਮ ਆਯੋਜਿਤ ਕਰਨਗੇ। ਡੰਕੀ ਦਾ ਪਹਿਲਾ ਟੀਜ਼ਰ ਇਸੇ ਈਵੈਂਟ ‘ਚ ਰਿਲੀਜ਼ ਕੀਤਾ ਜਾਵੇਗਾ। ਸ਼ਾਹਰੁਖ ਖਾਨ ਖੁਦ ਆਪਣੇ ਪ੍ਰਸ਼ੰਸਕਾਂ ਨਾਲ ਡੰਕੀ ਦੇ ਟੀਜ਼ਰ ਦਾ ਆਨੰਦ ਲੈਣਗੇ। ਡੰਕੀ ਦੇ ਟੀਜ਼ਰ ਨੂੰ ਸੈਂਸਰ ਬੋਰਡ ਨੇ ਯੂ ਸਰਟੀਫਿਕੇਟ ਦਿੱਤਾ ਹੈ। ਮਤਲਬ ਕਿ ਕਿੰਗ ਖਾਨ ਦੇ ਜਨਮਦਿਨ ‘ਤੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਮਿਲਣਾ ਯਕੀਨੀ ਹੈ।

ਕਿੰਗ ਖਾਨ ਪਹਿਲੀ ਵਾਰ ਹਿਰਾਨੀ ਨਾਲ

ਰਾਜਕੁਮਾਰ ਹਿਰਾਨੀ ਨੂੰ ਹਿੰਦੀ ਸਿਨੇਮਾ ਦੇ ਦਿੱਗਜ ਨਿਰਦੇਸ਼ਕਾਂ ਵਿੱਚ ਗਿਣਿਆ ਜਾਂਦਾ ਹੈ। ਮੁੰਨਾਭਾਈ ਐਮਬੀਬੀਐਸ ਤੋਂ ਲੈ ਕੇ 3 ਇਡੀਅਟਸ ਤੱਕ, ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਬਲਾਕਬਸਟਰ ਰਹੀਆਂ ਹਨ। ਰਾਜੂ ਹਿਰਾਨੀ ਆਲੋਚਕਾਂ ਨੂੰ ਵੀ ਖੁਸ਼ ਕਰਨ ‘ਚ ਹਮੇਸ਼ਾ ਕਾਮਯਾਬ ਰਹਿੰਦੇ ਹਨ। ਹੁਣ ਪਹਿਲੀ ਵਾਰ ਰਾਜੂ ਹਿਰਾਨੀ ਅਤੇ ਸ਼ਾਹਰੁਖ ਖਾਨ ਦੀ ਸੁਪਰਹਿੱਟ ਜੋੜੀ ਇਕੱਠੀ ਹੋਈ ਹੈ। ਅਜਿਹੇ ‘ਚ ਪ੍ਰਸ਼ੰਸਕਾਂ ਦੇ ਨਾਲ-ਨਾਲ ਮਾਹਿਰਾਂ ਨੂੰ ਵੀ ਪੂਰੀ ਉਮੀਦ ਹੈ ਕਿ ਇਹ ਫਿਲਮ ਬਾਕਸ ਆਫਿਸ ‘ਤੇ ਚੰਗਾ ਕਾਰੋਬਾਰ ਕਰੇਗੀ ਅਤੇ ਲੋਕਾਂ ਨੂੰ ਵੀ ਪਸੰਦ ਆਵੇਗੀ। ਡੰਕੀ 21 ਦਸੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।