9 Oct 2023
PTI/TV9 Punjabi
ਮਹਾਰਾਸ਼ਟਰ ਸਰਕਾਰ ਨੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਸੁਰੱਖਿਆ ਵਧਾ ਦਿੱਤੀ ਹੈ। ਉਨ੍ਹਾਂ ਨੂੰ Y+ ਸੁਰੱਖਿਆ ਦਿੱਤੀ ਗਈ ਹੈ।
ਸ਼ਾਹਰੁਖ ਖਾਨ ਜਵਾਨ ਦੀ ਸਫਲਤਾ ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਦਰਅਸਲ, ਰਾਜ ਸਰਕਾਰ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਕਿੰਗ ਖਾਨ ਨੇ ਧਮਕੀ ਭਰੇ ਫੋਨ ਆਉਣ ਦੀ ਗੱਲ ਕੀਤੀ ਸੀ।
ਪਠਾਨ ਅਤੇ ਜਵਾਨ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੂੰ ਇਹ ਧਮਕੀ ਭਰੇ ਫੋਨ ਆ ਰਹੇ ਹਨ।
ਇਸ ਕਾਰਨ ਸੂਬਾ ਸਰਕਾਰ ਨੇ ਸ਼ਾਹਰੁਖ ਖਾਨ ਦੀ ਸੁਰੱਖਿਆ ਨੂੰ ਅਪਗ੍ਰੇਡ ਕਰ ਦਿੱਤਾ ਹੈ।
ਸੁਰੱਖਿਆ ਅੱਪਗਰੇਡ
ਤੁਹਾਨੂੰ ਦੱਸ ਦੇਈਏ ਕਿ ਪਠਾਨ ਅਤੇ ਜਵਾਨ ਸ਼ਾਹਰੁਖ ਦੇ ਕਰੀਅਰ ਦੀਆਂ ਹੁਣ ਤੱਕ ਦੀਆਂ ਦੋ ਸਭ ਤੋਂ ਵੱਡੀਆਂ ਅਤੇ ਬਲਾਕਬਸਟਰ ਫਿਲਮਾਂ ਹਨ।
ਪਠਾਨ ਨੇ ਜਿੱਥੇ ਦੁਨੀਆ ਭਰ ਤੋਂ 1050 ਕਰੋੜ ਰੁਪਏ ਕਮਾਏ ਸਨ, ਉੱਥੇ ਹੀ ਜਵਾਨ ਨੇ ਵੀ 1100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।